ਬੈੱਲ ਕੈਨੇਡਾ
ਬੈੱਲ ਕੈਨੇਡਾ (ਆਮ ਤੌਰ 'ਤੇ ਸਿਰਫ਼ ਬੈੱਲ ਵਜੋਂ ਜਾਣੀ ਜਾਂਦੀ) ਇੱਕ ਕੈਨੇਡੀਅਨ ਦੂਰਸੰਚਾਰ ਕੰਪਨੀ ਹੈ। ਇਸਦਾ ਮੁੱਖ ਦਫਤਰ ਮਾਂਟਰੀਅਲ, ਕੇਬੈੱਕ ਵਿੱਚ ਹੈ। ਇਹ ਸਸਕੈਚਵਨ ਦੇ ਪੂਰਬ ਵਿੱਚ ਜ਼ਿਆਦਾਤਰ ਕੈਨੇਡਾ ਵਿੱਚ ਟੈਲੀਫੋਨ ਅਤੇ DSL ਇੰਟਰਨੈਟ ਲਈ ਸਥਾਨਕ ਐਕਸਚੇਂਜ ਕੈਰੀਅਰ ਹੈ। ਇਹ ਕੈਨੇਡਾ ਦੇ ਉੱਤਰੀ ਪ੍ਰਦੇਸ਼ਾਂ ਵਿੱਚ ਵੀ ਸੇਵਾ ਕਰਦੀ ਹੈ।
ਬੈੱਲ ਕੈਨੇਡਾ ਦੀ ਸਥਾਪਨਾ 29 ਅਪ੍ਰੈਲ 1880 ਨੂੰ ਹੋਈ ਸੀ। [1][2]
ਬੇਲ ਕੈਨੇਡਾ ਨੂੰ ਅਸਲ ਵਿੱਚ ਕੈਨੇਡਾ ਦੀ ਬੈੱਲ ਟੈਲੀਫੋਨ ਕੰਪਨੀ ਵਜੋਂ ਜਾਣਿਆ ਜਾਂਦਾ ਸੀ। ਪਰ ਮਾਰਚ 1968 ਵਿੱਚ, ਨਾਮ ਨੂੰ ਛੋਟਾ ਕਰ ਕੇ "ਬੈਲ ਕੈਨੇਡਾ" ਕਰ ਦਿੱਤਾ ਗਿਆ। [3]
- ↑ "About BCE – History". BCE Inc. Archived from the original on October 27, 2010. Retrieved September 24, 2010.
- ↑ Babe, Robert E. Charles Fleetford Sise in the Dictionary of Canadian Biography (online ed.), University of Toronto Press. 1979–2005.
- ↑ "INDUSTRY CENTER – INFORMATION TECHNOLOGY SERVICES". Yahoo! Finance.