ਬੋਧਾਤਮਿਕ ਸਭਿਆਚਾਰ
ਪਦਾਰਥਕ ਸੱਭਿਆਚਾਰ ਅਤੇ ਪ੍ਰਤਿਮਾਨਿਕ ਸੱਭਿਆਚਾਰ ਤੋਂ ਬਿਨਾਂ ਸੱਭਿਆਚਾਰ ਸਿਸਟਮ ਦਾ ਤੀਜਾ ਅੰਗ ਬੋਧਾਤਮਿਕ ਸੱਭਿਆਚਾਰ ਹੈ। “ਬੋਧਾਤਮਿਕ ਸੱਭਿਆਚਾਰ ਵਿੱਚ ਵਿਚਾਰ, ਵਤੀਰੇ, ਵਿਸ਼ਵਾਸ, ਸਾਹਿਤ, ਕਲਾ, ਧਰਮ, ਮਿਥਿਹਾਸ, ਫ਼ਲਸਫ਼ਾ ਸਾਰਾ ਕੁਝ ਇਸ ਅੰਗ ਵਿੱਚ ਆਉਂਦਾ ਹੈ।”1 ਜੇ ਪ੍ਰਤਿਮਾਨਿਕ ਸੱਭਿਆਚਾਰ ਸਮਾਜਕ ਕਾਰਜ ਦੀ ਉਚਿਤਤਾ ਜਾਂ ਅਣਉਚਿਤਤਾ ਬਾਰੇ ਮਿਆਰ ਕਾਇਮ ਕਰਦਾ ਹੈ ਤਾਂ ਇਹਨਾਂ ਮਿਆਰਾਂ ਦਾ ਸੋਮਾ ਉਹ ਫ਼ਲਸਫ਼ਾ, ਸੰਸਾਰ ਦ੍ਰਿਸ਼ਟੀਕੋਣ ਜਾਂ ਵਿਸ਼ਵਾਸ ਹੁੰਦੇ ਹਨ ਜਿਹਨਾਂ ਨੂੰ ਸਮਾਜ ਨੇ ਆਪਣੀਆਂ ਉੱਪਰੋਕਤ ਸਿਰਜਣਾਵਾਂ ਵਿੱਚ ਰਚਨ ਦੇ ਢੰਗ ਨਾਲ ਸਾਕਾਰ ਕੀਤਾ ਹੁੰਦਾ ਹੈ। “ਮਿਥਿਹਾਸ ਨਿਰਾ ਕਲਪਤ ਕਹਾਣੀਆਂ ਦਾ ਸਮੂਹ ਨਹੀਂ ਹੈ ਸਗੋਂ ਰੋਜ਼ਾਨਾ ਜੀਵਨ ਤੋਂ ਲੈ ਕੇ ਪਰਾਲੌਕਿਕ ਜਗਤ ਦੇ ਵਰਤਾਰਿਆਂ ਤੱਕ ਕਿਸੇ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਚਿੰਨ੍ਹਾਤਮਕ ਢੰਗ ਨਾਲ ਪੇਸ਼ ਕੀਤਾ ਹੁੰਦਾ ਹੈ।”2 ਇਸੇ ਤਰ੍ਹਾਂ ਦਰਸ਼ਨ, ਕਲਾ, ਸਾਹਿਤ ਅਤੇ ਧਰਮ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ।
ਸੱਭਿਆਚਾਰ ਦੇ ਬੋਧਾਤਮਿਕ ਪੱਖ ਵਿੱਚ ਕਈ ਤਰ੍ਹਾਂ ਦੇ ਅੰਸ਼ ਪਾਏ ਜਾਂਦੇ ਹਨ। “ਬੋਧਾਤਮਿਕ ਸੱਭਿਆਚਾਰ ਦੇ ਅੰਸ਼ ਮੁੱਖ ਤੌਰ `ਤੇ ਸਾਹਿਤ, ਕਲਾ, ਧਰਮ, ਅਨੁਸ਼ਠਾਨ, ਵਤੀਰੇ ਅਤੇ ਮਿਥਿਹਾਸ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਸੱਭਿਆਚਾਰ ਦਾ ਇਹ ਪੱਖ ਹੀ ਮਨੁੱਖ ਨੂੰ ਭੂਤ, ਵਰਤਮਾਨ ਅਤੇ ਭਵਿੱਖ ਦੀ ਕਲਪਣਾ ਕਰ ਸਕਣ ਦੇ ਸਮਰੱਥ ਬਣਾਉਂਦਾ ਹੈ।”3
ਸੱਭਿਆਚਾਰ ਦੇ ਵਿਭਿੰਨ ਪੱਖ (ਪਦਾਰਥਕ, ਪ੍ਰਤਿਮਾਨਿਕ, ਬੋਧਾਤਮਿਕ) ਅਸਲ ਵਿੱਚ ਸੰਬੰਧਤ ਕਦਰਾਂ ਨੂੰ ਹੀ ਚਿਹਨਿਤ ਕਰਦੇ ਹਨ। ਇਹ ਪੱਖ ਆਪਣੀ ਵੱਖਰੀ ਹੋਂਦ ਰੱਖ ਦੇ ਹੋਏ ਵੀ ਦੂਸਰੇ ਭਾਗਾਂ ਨਾਲ ਅਨਿੱਖੜ ਤੌਰ `ਤੇ ਜੁੜੇ ਹੋਏ ਹੁੰਦੇ ਹਨ, ਜਿਵੇਂ ਸਿਗਰਟ ਦਾ ਇੱਕ ਟੁਕੜਾ ਪਦਾਰਥਕ ਚਿਹਨ ਹੈ, ਪਰੰਤੂ ਇਹ ਕਿਵੇਂ ਪੀਣੀ ਹੈ ; ਇਸ ਦਾ ਸੰਬੰਧ ਪ੍ਰਤਿਮਾਨਿਕ ਕਦਰ ਨਾਲ ਜੁੜਦਾ ਹੈ। ਜਦੋਂ ਕਿ ਇਹ ਪੀਣੀ ਚਾਹੀਦੀ ਹੈ ਜਾਂ ਨਹੀਂ =;ਵਸ ਇਸ ਗੱਲ ਦਾ ਸੰਬੰਧ ਬੋਧਾਤਮਿਕ ਪੱਖ ਨਾਲ ਹੁੰਦਾ ਹੈ। ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਉਦਾਹਰਨਾਂ ਹਨ ਜੋ ਸੱਭਿਆਚਾਰ ਨੂੰ ਇੱਕ ਜੁੱਟ ਸਿਸਟਮ ਵੱਜੋਂ ਪੇਸ਼ ਕਰਦੀਆਂ ਹਨ। “ਸੱਭਿਆਚਾਰ ਦੇ ਵਿਭਿੰਨ ਪੱਖ ਨਾ ਕੇਵਲ ਅੰਤਰ ਸੰਬੰਧਤ ਹੀ ਹੁੰਦੇ ਹਨ ਸਗੋਂ ਅੰਤਰ-ਨਿਰਧਾਰਿਤ ਵੀ ਹੁੰਦੇ ਹਨ। ਅਜਿਹੀ ਹਾਲਤ ਵਿੱਚ ਸੱਭਿਆਚਾਰ ਦੇ ਕਿਸੇ ਇੱਕ ਪੱਖ ਵਿੱਚ ਆਈ ਤਬਦੀਲੀ ਉਸ ਦੇ ਸਮੁੱਚੇ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ।”4 ਬੋਧਾਤਮਿਕ ਸੱਭਿਆਚਾਰ ਵਿੱਚ ਸ਼ਾਮਲ ਹੋਰਨਾਂ ਉਪ-ਅੰਗਾਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ:-
ਸਾਹਿਤ
ਸੋਧੋਸਾਹਿਤ ਸੱਭਿਆਚਾਰ ਦੇ ਅੰਗ, ਬੋਧਾਤਮਿਕ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ। “ਸਾਹਿਤ ਵੀ ਸੱਭਿਆਚਾਰ ਦੇ ਸੰਚਾਰ ਲਈ ਇੱਕ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ। ਸਾਹਿਤ ਦੇ ਤੱਤ ਜਿਹੜੇ ਵਿਅਕਤੀਗਤ ਵੰਨਗੀ ਵਿੱਚ ਵੀ ਆਉਂਦੇ ਹਨ, ਉਹ ਵੀ ਪ੍ਰੇਰਨਾ ਸੱਭਿਆਚਾਰਕ ਧਰਾਤਲ ਤੋਂ ਹੀ ਹਾਸਲ ਕਰਦੇ ਹਨ। ਸਾਹਿਤ ਇੱਕ ਅਜਿਹਾ ਜ਼ਜ ਹੈ ਜਿਸ ਦੀ ਸਿਰਜਣਾ ਸੱਭਿਆਚਾਰਕ ਸਮੱਗਰੀ ਤੋਂ ਬਿਨਾਂ ਸੰਭਵ ਨਹੀਂ।”5 ਜੇਕਰ ਪੰਜਾਬੀ ਸੱਭਿਆਚਾਰ ਨੂੰ ਸਮਝਣਾ ਹੋਵੇ ਤਾਂ ਉਸ ਦਾ ਆਧਾਰ ਸਾਹਿਤ ਬਣਦਾ ਹੈ। ਸਾਹਿਤ ਦੀ ਰਚਨਾ ਸੱਭਿਆਚਾਰ ਪਰੰਪਰਾ ਅਤੇ ਪ੍ਰਤਿਭਾਵਾਨ ਵਿਅਕਤੀ ਦੇ ਬੋਧਿਕ ਅਮਲ ਦੀ ਅੰਤਰ ਪ੍ਰਕਿਰਿਆ ਸਦਕਾ ਹੈ।
ਭਾਸ਼ਾ
ਸੋਧੋਭਾਸ਼ਾ ਨੂੰ ਸੱਭਿਆਚਾਰ ਦਾ ਵਾਹਣ ਕਿਹਾ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਭਾਸ਼ਾ ਹੀ ਸੱਭਿਆਚਾਰ ਦੀ ਜਣਨੀ ਹੈ। ਇਹ ਸੱਭਿਆਚਾਰ ਦੀ ਸ਼ਰਤ ਵੀ ਹੈ। ਭਾਸ਼ਾ ਅਤੇ ਸੱਭਿਆਚਾਰ ਸਮਾਨ ਸਮੱਗਰੀ ਦੇ ਬਣੇ ਹੋਏ ਹੁੰਦੇ ਹਨ। ਭਾਸ਼ਾ ਵਿਵਹਾਰ ਅਤੇ ਸੱਭਿਆਚਾਰ ਦਾ ਵਿਵਹਾਰ ਵੀ ਚਿੰਨ੍ਹਾਤਮਕ ਹੈ। “ਹਰ ਭਾਸ਼ਾ ਆਪਣੇ ਸੱਭਿਆਚਾਰ ਦੇ ਪ੍ਰਸੰਗ ਵਿੱਚ ਹੀ ਅਰਥ ਰੱਖਦੀ ਹੈ ਜਿਸ ਕਰ ਕੇ ਇਸ ਦਾ ਕਿਸੇ ਹੂ-ਬ-ਹੂ ਅਨੁਵਾਦ ਅਸੰਭਵ ਹੁੰਦਾ ਹੈ।”6
ਕਲਾ
ਸੋਧੋਕਲਾਵਾਂ ਸੱਭਿਆਚਾਰ ਦਾ ਅਹਿਮ ਅੰਗ ਹਨ। ਕਲਾਵਾਂ ਮਨੁੱਖ ਦੀ ਸਿਰਜਣਾਤਮਕ ਪ੍ਰਤਿਭਾ ਦਾ ਅਨੂਠਾ ਸੱਭਿਆਚਾਰਕ ਪ੍ਰਗਟਾ-ਮਾਧਿਅਮ ਹਨ। ਇਹ ਸੱਭਿਆਚਾਰਕ ਅਨੁਭਵਾਂ, ਅਹਿਸਾਸਾਂ, ਸੰਕਟਾਂ ਅਤੇ ਆਕਾਂਖਿਆਵਾਂ ਦੀ ਪੇਸ਼ਕਾਰੀ ਦਾ ਮਾਧਿਅਮ ਹਨ।
ਧਰਮ
ਸੋਧੋ[[ਧਰਮ]] ਸੱਭਿਆਚਾਰ ਪ੍ਰਬੰਧ ਦਾ ਇਤਨਾ ਪ੍ਰਬਲ ਤੇ ਫੈਸਲਾਕੁਨ ਅੰਗ ਹੈ ਕਿ ਕਈ ਵਾਰੀ ਇਹ ਵਿਸ਼ੇਸ਼ ਸੱਭਿਆਚਾਰ ਦੀ ਨਿਖੜਵੀ ਪਛਾਣ, ਨਾਮਕਰਣ ਅਤੇ ਪ੍ਰਮਾਣਿਕਤਾ ਦਾ ਆਧਾਰ ਵੀ ਬਣ ਜਾਂਦਾ ਹੈ। ਸੱਭਿਆਚਾਰ ਦੇ ਇਤਿਹਾਸ ਵਿੱਚ ਧਰਮ ਦਾ ਰੋਲ ਅਤੇ ਮਹੱਤਤਾ ਪੁਰਾਤਨ ਕਾਲ ਤੋਂ ਆਧੁਨਿਕ ਕਾਲ ਤੱਕ ਨਿਰੰਤਰ ਬਦਲਦੀ ਆਈ ਹੈ। “ਆਦਿ-ਕਾਲੀ ਇਤਿਹਾਸ ਤੋਂ ਲੈ ਕੇ ਹੁਣ ਤੱਕ ਧਰਮ ਨੂੰ ਮਨੁੱਖੀ ਅਮਲ, ਵਿਵਹਾਰ, ਉਦੇਸ਼, ਪ੍ਰਤਿਮਾਨ, ਕੀਮਤਾਂ, ਵਿਸ਼ਵਾਸਾਂ ਤੇ ਰੀਤੀ-ਰਿਵਾਜਾਂ ਨੂੰ ਨਿਰਧਾਰਿਤ ਕਰਨ ਦਾ ਸਭ ਤੋਂ ਅਹਿਮ ਪ੍ਰੇਰਕ ਰਿਹਾ ਹੈ। ਜਿਸਦੇ ਫਲਸਰੂਪ ਵਿਭਿੰਨ ਧਰਮਾਂ ਦੇ ਨਾਂ ਤੇ ਹੀ ਸੱਭਿਆਚਾਰਾਂ ਦਾ ਨਾਮਕਰਣ ਪ੍ਰਚਲਿਤ ਹੋਇਆ ਜਿਵੇਂ ਸਿੱਖ ਸੱਭਿਆਚਾਰ, ਹਿੰਦੂ ਸੱਭਿਆਚਾਰ ਅਤੇ ਇਸਲਾਮੀ ਸੱਭਿਆਚਾਰ ਆਦਿ।”
ਮਨੋਵਿਗਿਆਨ ਦੇ ਨਜ਼ਰੀੇਏ ਤੋਂ ਸਿਗਮੰਡ ਫਰਾਇਡ ਧਰਮ ਨੂੰ ਮਨੁੱਖ ਵਿੱਚ ਮੌਜੂਦ ਅਪਰਾਧ ਗਰੰਥੀ ਦੇ ਤਣਾਉ ਨੂੰ ਘੱਟ ਕਰਨ ਬਾਰੇ ਡਿਫੈਂਸ ਮੈਕਾਨਿਜ਼ਮ ਦੇ ਰੂਪ ਵਿੱਚ ਲੈਂਦਾ ਹੈ। ਮਹਾਤਮਾ ਗਾਂਧੀ ਲਿਖਦੇ ਹਨ ਕਿ ਧਰਮ ਚੰਗੇ ਸੱਭਿਆਚਾਰ ਦੀ ਆਤਮਾ ਦਾ ਸੋਮਾ ਹੈ। ਭਾਰਤ ਵਿੱਚ ਕਈ ਪ੍ਕਾਰ ਦੇ ਧਰਮ ਹਨ। ਹਰ ਸੱਭਿਆਚਾਰ ਦੇ ਧਾਰਮਿਕ ਵਿਸ਼ਵਾਸ ਮਿੱਥ ਅਧਿਆਤਮਕਤਾ ਵਿੱਚ ਵਿਸ਼ਵਾਸ ਆਦਿ ਧਰਮ ਦੀ ਸੱਭਿਆਚਾਰ ਨੂੰ ਦੇਣ ਹੈ।
ਵਿਵਹਾਰ/ਵਤੀਰਾ
ਸੋਧੋਵਿਵਹਾਰ ਵੀ ਸੱਭਿਆਚਾਰ ਪ੍ਰਬੰਧ ਦੇ ਵਿਭਿੰਨ ਅੰਗਾਂ ਵਿਚੋਂ ਅਹਿਮ ਅੰਗ ਹੈ। “ਜੋ ਮਨੁੱਖ ਨੂੰ ਪਸ਼ੂ ਨਾਲੋਂ ਵਖਰਿਆਉਣ ਅਤੇ ਸਮੁੱਚਾ ਇਨਸਾਨ ਬਣਾਉਣ ਦੀ ਮੁੱਖ ਅਨੁਸ਼ਾਸਨੀ-ਜੁਗਤ ਦਾ ਸਮੁੱਚ ਹੈ। ਜੋ ਬੱਚੇ ਦੇ ਜੰਮਣ ਤੋਂ ਸ਼ੁਰੂ ਹੋ ਕੇ ਮਰਦੇ ਦਮ ਤਕ ਹਾਜ਼ਰ ਰਹਿੰਦਾ ਹੈ।”8 ਇਸ ਵਿੱਚ ਸਹਿਜ ਸਿੱਖਿਆ, ਸੁਚੇਤ ਵਿਦਿਆ ਤੋਂ ਲੈ ਕੇ ਸ਼ਲਾਘਾ/ਸਜ਼ਾ ਦੇ ਵਿਭਿੰਨ ਰੂਪ ਸ਼ਾਮਲ ਹੁੰਦੇ ਹਨ।
ਲੋਕਧਾਰਾ
ਸੋਧੋਸੱਭਿਆਚਾਰ ਲੋਕਧਾਰਾ ਦਾ ਵਿਭਾਵ ਹੈ। ਲੋਕਧਾਰਾ ਸੱਭਿਆਚਾਰ ਦੀ ਉਤਪਤੀ ਹੋਣ ਕਰ ਕੇ ਇਸ ਦਾ ਅਨਿਖੜ ਅੰਗ ਹੈ। ਲੋਕਧਾਰਾ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਭਾਗ ਸਿਰਜਦੀ ਹੈ। ਲੋਕਧਾਰਾ ਸਮਾਜ ਦੀ ਸਥਾਪਤੀ, ਸਿੱਖਿਆ ਦਾ ਪਾਸਾਰ ਅਤੇ ਭਾਈਚਾਰੇ ਦੀ ਸਥਾਪਨਾ ਦਾ ਪ੍ਰਕਾਰਜ ਕਰਦੀ ਹੈ। “ਸਮੇਂ ਸਥਾਨ ਅਤੇ ਸਨਮੁੱਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ-ਸਮੂਹ ਦੀ ਸੱਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਤ ਕਰਦੀ ਹੈ।”9 ਲੋਕਧਾਰਾ ਇੱਕ ਵਰਤਾਰਾ ਹੈ। ਇਸ ਦਾ ਪਾਸਾਰ ਵਿਸ਼ਵ ਦੇ ਸਾਰਿਆਂ ਸੱਭਿਆਚਾਰਾ ਵਿੱਚ ਹੈ। ਲੋਕਧਾਰਾ ਦਾ ਅਧਿਐਨ ਸੰਬੰਧਤ ਸੱਭਿਆਚਾਰ ਦੀ ਸੀਮਾਂ ਅੰਦਰ ਹੀ ਕੀਤਾ ਜਾ ਸਕਦਾ ਹੈ।
ਅਖ਼ੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਦੇ ਇਹ ਤਿੰਨੋਂ ਅੰਗ (ਪਦਾਰਥਕ, ਪ੍ਰਤਿਮਾਨਕ, ਬੋਧਾਤਮਿਕ) ਅੰਤਰ-ਸੰਬੰਧਤ ਹਨ। ਜਿਵੇਂ: ਕੋਈ ਗੱਲ ਕਿਵੇਂ ਕਰਨੀ ਹੈ: ਕਿਵੇਂ ਨਹੀਂ ਕਰਨੀ =;ਵਸ ਇਸ ਦਾ ਗਿਆਨ ਸਾਨੂੰ ਪ੍ਰਤਿਮਾਨਿਕ ਸੱਭਿਆਚਾਰ ਤੋਂ ਮਿਲੇਗਾ। ਪਰ ਕਿਉਂ ਕਰਨੀ ਹੈ ਅਤੇ ਕਿਉਂ ਨਹੀਂ ਕਰਨੀ =;ਵਸ ਇਸ ਦਾ ਪਤਾ ਬੋਧਾਤਮਿਕ ਸੱਭਿਆਚਾਰ ਤੋਂ ਲੱਗੇਗਾ। ਇਸ ਤਰ੍ਹਾਂ ਸੱਭਿਆਚਾਰ ਸਿਸਟਮ ਦੇ ਅੰਗ ਅੰਤਰ-ਸੰਬੰਧਤ ਹੋਣ ਦੇ ਨਾਲ-ਨਾਲ ਇਕ-ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ। ਇੱਕ ਅੰਗ ਵਿੱਚ ਆਈ ਤਬਦੀਲੀ ਦੂਸਰੇ ਅੰਗਾਂ ਨੂੰ ਵੀ ਨਿਰੰਤਰ ਪ੍ਰਭਾਵਿਤ ਕਰਦੀ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ।
ਭੂਗੋਲ
ਸੋਧੋਪੰਜਾਬ ਦਾ ਭੂਗੋਲ ਵੀ ਪੰਜਾਬੀ ਸੱਭਿਆਚਾਰ ਦਾ ਇੱਕ ਸੋਮਾ ਹੈ। ਪੰਜਾਬ ਦੀਆਂ ਭੂਗੋਲਿਕ ਹਾਲਤਾਂ ਨੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਪ੍ਭਾਵਿਤ ਕੀਤਾ ਹੈ। ਆਲਾ ਦੁਆਲਾ, ਪੰਜ ਦਰਿਆਵਾਂ ਦੀ ਧਰਤੀ, ਪਾਣੀਆਂ ਦਾ ਚੱਲਣਾ, ਦਰੱਖਤ, ਘਾਹ, ਖੇਤ, ਕਣਕ। ਪ੍ਕਿਰਤੀ ਦਾ ਸਾਡੇ ਜੀਵਨ ਤੇ ਬਹੁਤ ਪ੍ਭਾਵ ਪੈਂਦਾ ਹੈ। ਜੀਵਨ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਲੈ ਕੇ ਐਸੋ ਇਸਰਾਏਲ ਵਾਲੀਆਂ ਵਸਤਾਂ ਤੱਕ ਕੁਝ ਵੀ ਅਜਿਹਾ ਨਹੀਂ ਦਿਸਦਾ ਜਿੱਥੇ ਪ੍ਕਿਰਤੀ ਦਾ ਦਾਅਵਾ ਨਾਂ ਹੋਵੇ। ਪ੍ਕਿਰਤੀ ਮਨੁੱਖੀ ਸੱਭਿਆਚਾਰ ਦੇ ਪਦਾਰਥਕ, ਪ੍ਤੀਮਾਨਕ ਅਤੇ ਬੋਧਾਤਮਿਕ ਪੱਖਾਂ ਦਾ ਨਿਰਮਾਣ ਕਰਦੀ ਹੈ। ਪੰਜਾਬ ਦੇ ਭੂਗੋਲਿਕ ਹਾਲਤਾਂ ਨੇ ਇੱਥੋਂ ਦੇ ਸੱਭਿਆਚਾਰ ਨੂੰ ਬਹੁਤ ਪ੍ਭਾਵਿਤ ਕੀਤਾ ਹੈ।