ਬੋਮਬਾਇਲਾ ਦੇਵੀ ਲੈਸ਼ਰਾਮ

ਭਾਰਤੀ ਤੀਰਅੰਦਾਜ

ਬੋਮਬਾਇਲਾ ਦੇਵੀ ਲੈਸ਼ਰਾਮ (ਜਨਮ 22 ਫਰਵਰੀ 1985; ਪੂਰਬੀ ਇੰਫਾਲ,ਮਨੀਪੁਰ)[1] ਇੱਕ ਭਾਰਤੀ ਤੀਰਅੰਦਾਜ ਹੈ। 

ਬੋਮਬਾਇਲਾ ਦੇਵੀ ਲੈਸ਼ਰਾਮ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀn
ਜਨਮ (1982-11-21) 21 ਨਵੰਬਰ 1982 (ਉਮਰ 42)
ਪੂਰਬੀ ਇਮਫ਼ਾਲ, ਮਣੀਪੁਰ
ਖੇਡ
ਦੇਸ਼ਭਾਰਤ
ਖੇਡਤੀਰਅੰਦਾਜ਼ੀ

ਬੋਮਬਾਇਲਾ ਨੇ 2008 ਦੀਆ ਬੀਜਿੰਗ ਓਲੰਪਿਕ ਵਿੱਚ ਭਾਰਤ ਦੀ ਅਗਵਾਈ ਕੀਤੀ। ਉਸ ਨੇ ਮਹਿਲਾਵਾਂ ਦੇ ਵਿਅਕਤੀਗਤ ਮੁਕਬਾਲੇ ਅਤੇ ਟੀਮ ਮੁਕਬਲੇ ਵਿੱਚ ਭਾਗ ਲਿਆ, ਪਰ ਦੋਨੋਂ ਘਟਨਾਵਾਂ ਵਿੱਚ ਫਾਈਨਲ ਤੱਕ ਪਹੁੰਚਣ 'ਚ ਅਸਫਲ ਰਹੀ। ਉਸ ਨੇ, ਡੋਲਾ ਬੈਨਰਜੀ ਅਤੇ ਪ੍ਰਾਨੀਠਾ ਵਰਧੀਨਣੀ ਦੇ ਨਾਲ-ਨਾਲ ਟੀਮ ਦੇ ਕੁਆਲੀਫਾਇਰ ਮੁਕਾਬਲੇ ਵਿੱਚ ਛੇਵਾਂ ਦਰਜਾ ਦਿੱਤਾ ਗਿਆ ਹੈ। ਉਸਨੂੰ 16ਵੇਂ ਰਾਉਂਡ ਵਿੱਚ ਬਾਈ ਮਿਲੀ, ਪਰ ਕੁਆਰਟਰ ਵਿੱਚ 206-211 ਦੇ ਫਰਕ ਨਾਲ ਚੀਨ ਤੋਂ ਹਾਰ ਗਈ। ਵਿਅਕਤੀਗਤ ਮੁਕਾਬਲੇ ਵਿੱਚ, ਉਸ ਨੇ 64ਵੇਂ ਕੁਆਲੀਫਾਇਰ ਰਾਉਂਡ ਵਿੱਚ 22ਵਾਂ ਦਰਜਾ ਹਾਸਿਲ ਕੀਤਾ। ਪਰ 101-103 ਨਾਲ ਸਵੀਡਨ ਦੀ ਇਵਣਾ ਮਾਰਕਿਨਕਿਊਈਸੀਜ਼ ਤੋਂ ਹਾਰ ਗਈ।[2]

2012 ਲੰਡਨ ਓਲੰਪਿਕ

ਉਹ ਮਹਿਲਾ ਵਿਅਕਤੀਗਤ ਦੇ ਦੂਜੇ ਦੌਰ 'ਚੋਂ ਬਾਹਰ ਹੋ ਗਈ ਜਿੱਥੇ ਜੁਲਾਈ 30, 2012 ਨੂੰ ਮੈਕਸੀਕੋ ਦੀ ਐਡਾ ਰੋਮਨ ਤੋਂ 2-6 ਨਾਲ ਹਾਰ ਕੇ ਦੂਜੇ ਗੇੜ 'ਚ ਬਾਹਰ ਹੋ ਗਈ, ਟੀਮ ਦੇ ਮੁਕਾਬਲੇ ਵਿੱਚ ਭਾਰਤ ਫਾਈਨਲ ਵਿੱਚ 211-210 ਨਾਲ ਡੈਨਮਾਰਕ[3] ਵਿੱਚ ਹਾਰ ਗਿਆ। ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫ਼ੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ। 

ਹਵਾਲੇ

ਸੋਧੋ
  1. "Bombayla Devi Laishram – Archery – Olympic Athlete" Archived 25 December 2018[Date mismatch] at the Wayback Machine.. 2012 London Olympic and Paralympic Summer Games.
  2. Athlete biography: Laishram Bombayla Devi at the Wayback Machine (archived 13 August 2008), beijing2008.cn, ret: 23 August 2008
  3. "team (FITA Olympic round - 70m) women results - Archery - London 2012 Olympics". www.olympic.org.