ਬੌਡੇ
ਬੌਡੇ ਜ਼ਿਲਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਵਿੱਚ ਸਥਿੱਤ ਇੱਕ ਪਿੰਡ ਹੈ। ਇਹ ਮੋਗਾ ਬਰਨਾਲਾ ਸੜਕ ਤੇ ਸਥਿਤ ਹੈ। ਇਹ ਮੋਗਾ ਸ਼ਹਿਰ ਤੋਂ 26.6 ਕਿ ਮੀ ਅਤੇ ਚੰਡੀਗੜ੍ਹ ਤੋਂ 145 ਕਿ ਮੀ ਦੂਰ ਹੈ।
ਬੌਡੇ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਮੋਗਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਨੇੜੇ ਦਾ ਸ਼ਹਿਰ | ਮੋਗਾ |
ਵੈੱਬਸਾਈਟ | www |
ਪਿੰਡ ਬੌਡੇ ਦੀ ਪਰਵਾਸੀ ਭਾਰਤੀਆਂ ਦੇ ਉਦਮ ਨਾਲ ਨੁਹਾਰ ਬਦਲ ਗਈ ਹੈ। ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਦੋ ਮੰਜ਼ਿਲਾ ਇਮਾਰਤ ਤਿਆਰ ਹੋ ਚੁੱਕੀ ਹੈ, ਜਿਸ ਉਪਰ 22 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੀਣ ਦਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਾਸਤੇ ਆਰ.ਓ. ਯੰਤਰ ਲਗਾਏ ਗਏ ਹਨ। ਸਕੂਲ ਕੰਪਲੈਕਸ ਵਿੱਚ ਭਰਤ ਪੁਵਾ ਕੇ ਗੇਟ ਬਣਾਏ ਗਏ ਹਨ। ਬੱਸ ਅੱਡੇ ’ਤੇ ਸਬਮਰਸੀਬਲ ਮੋਟਰ ਲਗਾਈ ਗਈ ਹੈ ਅਤੇ ਮੁਸਾਫਰਾਂ ਦੀ ਸਹੂਲਤ ਲਈ ਪਖਾਨੇ ਬਣਵਾਏ ਗਏ ਹਨ। ਦੋ ਲੱਖ ਰੁਪਏ ਦੀ ਲਾਗਤ ਨਾਲ ਸ਼ਮਸ਼ਾਨਘਾਟ ਵਿੱਚ ਬਾਲਣ ਦੀ ਘੱਟ ਖਪਤ ਵਾਲੀਆਂ ਭੱਠੀਆਂ ਲਗਾਈਆਂ ਗਈਆਂ ਹਨ। ਸੂਰਜੀ ਊਰਜਾ ’ਤੇ ਚੱਲਣ ਵਾਲੀਆਂ ਰੌਸ਼ਨੀਆਂ ਪਿੰਡ ਦੇ ਦੁਆਲੇ ਲਗਾਈਆਂ ਗਈਆਂ ਹਨ ਜਿਹਨਾਂ ’ਤੇ ਸਾਢੇ ਚਾਰ ਲੱਖ ਦਾ ਖਰਚਾ ਆਇਆ ਹੈ। ਇਹ ਸਾਰੇ ਵਿਕਾਸ ਕੰਮ ਪਿੰਡ ਦੇ ਐਨ.ਆਰ.ਆਈਜ਼. ਨੇ 32 ਲੱਖ ਰੁਪਏ ਖਰਚ ਕੇ ਕਰਵਾਏ ਹਨ ਅਤੇ ਬੌਡੇ ਨੂੰ ਨਮੂਨੇ ਦਾ ਪਿੰਡ ਬਣਾ ਕੇ ਇਲਾਕੇ ਵਿੱਚ ਮਿਸਾਲ ਕਾਇਮ ਕੀਤੀ ਹੈ।