ਬ੍ਰਜੇਸ਼ ਸਿੰਘ
ਬ੍ਰਜੇਸ਼ ਸਿੰਘ ( Hindi: ब्रजेश सिंह, ਕੁੰਵਰ ਬ੍ਰਿਜੇਸ਼ ਸਿੰਘ ਜਾਂ ਬ੍ਰਜੇਸ਼ ਸਿੰਘ ਲਾਲ ; ਅੰ. 1909 – 31 ਅਕਤੂਬਰ 1966) ਭਾਰਤੀ ਕਮਿਊਨਿਸਟ ਪਾਰਟੀ ਨਾਲ ਸੰਬੰਧਤ ਖੱਬੇ ਪੱਖੀ ਭਾਰਤੀ ਸਿਆਸਤਦਾਨ ਸੀ। ਉਹ ਇਲਾਹਾਬਾਦ ਦੇ ਨੇੜੇ ਕਾਲਾਕਾਂਕਰ ਦੇ ਸ਼ਾਹੀ ਪਰਿਵਾਰ ਤੋਂ ਸੀ, ਅਤੇ ਉਸਦਾ ਭਤੀਜਾ ਦਿਨੇਸ਼ ਸਿੰਘ ਭਾਰਤ ਸਰਕਾਰ ਮੰਤਰੀ ਸੀ। [1]
ਬ੍ਰਜੇਸ਼ ਸਿੰਘ | |
---|---|
ਪੂਰਵ-ਅਧਿਕਾਰੀ | ਰਾਜਾ ਰਮੇਸ਼ ਸਿੰਘ |
ਜਨਮ | c. 1909 |
ਮੌਤ | 31 ਅਕਤੂਬਰ 1966 (ਉਮਰ 57–58) |
ਦਫ਼ਨ | |
ਜੀਵਨ-ਸਾਥੀ |
|
ਪਿਤਾ | ਰਾਜਾ ਰਮੇਸ਼ ਸਿੰਘ |
ਉਸ ਦੀ ਪਹਿਲੀ ਪਤਨੀ ਕੁੰਵਰਾਨੀ ਲਕਸ਼ਮੀ ਦੇਵੀ ਸੀ, ਉਸ ਤੋਂ ਬਾਅਦ ਉਸਨੇ ਇੱਕ ਆਸਟ੍ਰੀਅਨ ਔਰਤ ਲੀਲਾ ਨਾਲ਼ ਸ਼ਾਦੀ ਕੀਤੀ, ਜਿਸ ਤੋਂ ਉਸਦਾ ਇੱਕ ਪੁੱਤਰ ਸੀ ਜਿਸਦਾ ਨਾਮ ਵਿਕਟਰ ਸਿੰਘ ਸੀ। ਵਿਕਟਰ ਬਾਅਦ ਵਿੱਚ ਇੰਗਲੈਂਡ ਚਲਾ ਗਿਆ, ਜਿੱਥੇ ਉਹ ਇੱਕ ਫੋਟੋਗ੍ਰਾਫਰ ਬਣ ਗਿਆ। 1963 ਵਿੱਚ, ਬ੍ਰੌਨਕਾਈਟਿਸ ਤੋਂ ਠੀਕ ਹੋਣ ਦੌਰਾਨ, ਬ੍ਰਜੇਸ਼ ਸਿੰਘ ਦੀ ਮੁਲਾਕਾਤ ਜੋਸਿਫ਼ ਸਟਾਲਿਨ ਦੀ ਇਕਲੌਤੀ ਧੀ, ਸਵੇਤਲਾਨਾ ਅਲੀਲੁਏਵਾ ਨਾਲ਼ ਹੋ ਗਈ। ਦੋਨਾਂ ਵਿੱਚ ਪਿਆਰ ਹੋ ਗਿਆ। ਪਿਆਰ ਹੋਰ ਡੂੰਘਾ ਹੋ ਗਿਆ ਜਦੋਂ ਕਾਲੇ ਸਾਗਰ ਦੇ ਨੇੜੇ ਸੋਚੀ ਵਿੱਚ ਦੋਨੋਂ ਇਕੱਠੇ ਰਹੇ।
ਬ੍ਰਜੇਸ਼ ਸਿੰਘ ਅਨੁਵਾਦਕ ਵਜੋਂ ਕੰਮ ਕਰਨ ਲਈ 1965 ਵਿੱਚ ਮਾਸਕੋ ਵਾਪਸ ਪਰਤ ਗਿਆ, ਪਰ ਉਸਨੂੰ ਅਤੇ ਅਲੀਲੁਯੇਵਾ ਨੂੰ ਵਿਆਹ ਕਰਨ ਦੀ ਇਜਾਜ਼ਤ ਨਾ ਮਿਲੀ। ਅਗਲੇ ਸਾਲ 31 ਅਕਤੂਬਰ 1966 ਨੂੰ ਉਸਦੀ ਮੌਤ ਹੋ ਗਈ। 26 ਅਪ੍ਰੈਲ 1967 ਨੂੰ ਇੱਕ ਇੰਟਰਵਿਊ ਵਿੱਚ, ਅਲੀਲੁਯੇਵਾ ਨੇ ਕਿਹਾ ਕਿ ਉਹ ਸਿੰਘ ਨੂੰ ਆਪਣਾ ਪਤੀ ਮੰਨਦੀ ਸੀ ਪਰ ਅਲੇਕਸੀ ਕੋਸੀਗਿਨ ਨੇ ਉਨ੍ਹਾਂ ਨੂੰ ਕਦੇ ਵੀ ਕਾਨੂੰਨੀ ਤੌਰ 'ਤੇ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
ਹਵਾਲੇ
ਸੋਧੋ{{ਹਵਾਲੇ}]
- ↑ "Obituary: Dinesh Singh". The Independent. 2 December 1995. Retrieved 27 August 2021.