ਬ੍ਰਹਿਮੰਡੀ ਤਰੰਗ ਫੰਕਸ਼ਨ

ਯੂਨੀਵਰਸਲ ਵੇਵ ਫੰਕਸ਼ਨ ਜਾਂ ਬ੍ਰਹਿਮੰਡੀ ਤਰੰਗ ਫੰਕਸ਼ਨ ਹੂਘ ਐਵਰੈੱਟ ਦੁਆਰਾ ਉਸਦੇ ਪ੍ਰਿੰਸਟਨ ਪੀ ਐੱਚ ਡੀ ਥੀਸਿਸ[1] ਦੀ ਥਿਊਰੀ ਔਫ ਯੂਨੀਵਰਸਲ ਵੇਵ ਫੰਕਸ਼ਨ” ਵਿੱਚ ਪੇਸ਼ ਕੀਤਾ ਸ਼ਬਦ ਹੈ, ਜੋ ਸਾਪੇਖਿਕ ਅਵਸਥਾ ਵਿਆਖਿਆ[2][3] ਜਾਂ ਕੁਆਂਟਮ ਮਕੈਨਿਕਸ ਦੀ ਕਈ ਸੰਸਾਰ ਵਿਆਖਿਆ[4][5] ਵਿੱਚ ਮੂਲ ਧਾਰਨਾ ਰਚਦਾ ਹੈ। ਇਸਨੇ ਕੇਮਜ਼ ਹਾਰਟਲੇ ਅਤੇ ਸਟੀਫਨ ਹਾਕਿੰਗ[6] ਤੋਂ ਤਾਜ਼ਾ ਜਾਂਚ ਵੀ ਪ੍ਰਾਪਤ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਬਿੱਗ-ਬੈਂਗ ਬ੍ਰਹਿਮੰਡ ਵਿਗਿਆਨ ਦੀਆਂ ਸ਼ੁਰੂਆਤੀ ਸ਼ਰਤਾਂ ਨੂੰ ਸਮਝਾਉਣ ਲਈ ਵੀਲਰ-ਡਿਵਿੱਟ ਸਮੀਕਰਨ ਪ੍ਰਤਿ ਖਾਸ ਹੱਲ ਵਿਓਂਤਬੰਦ ਕੀਤੇ ਹਨ।

ਐਵਰੈੱਟ ਦੇ ਥੀਸਿਸ ਜਾਣ-ਪਛਾਣ ਵਿੱਚ ਇਹ ਪੜਿਆ ਜਾਂਦਾ ਹੈ:

ਕਿਉਂਕਿ ਅਵਸਥਾ ਫੰਕਸ਼ਨ ਦੇ ਬ੍ਰਹਿਮੰਡੀ ਪ੍ਰਮਾਣਿਕਤਾ ਵਿਵਰਣ ਉੱਤੇ ਜੋਰ ਦਿੱਤਾ ਜਾਂਦਾ ਹੈ, ਇਸਲਈ ਅਵਸਥਾ ਫੰਕਸ਼ਨਾਂ ਨੂੰ ਆਪਣੇ ਆਪ ਵਿੱਚ ਬੁਨਿਆਦੀ ਇਕਾਈਆਂ ਕਿਹਾ ਜਾ ਸਕਦਾ ਹੈ, ਅਤੇ ਸਾਰੇ ਬ੍ਰਹਿਮੰਡ ਦੇ ਅਵਸਥਾ ਫੰਕਸ਼ਨ ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਅਰਥ ਵਿੱਚ ਇਹ ਥਿਊਰੀ “ਬ੍ਰਹਿਮੰਡੀ ਵੇਵ ਫੰਕਸ਼ਨ” ਦੀ ਥਿਊਰੀ ਕਹੀ ਜਾ ਸਕਦੀ ਹੈ, ਕਿਉਂਕਿ ਸਾਰੀ ਭੌਤਿਕ ਵਿਗਿਆਨ ਸਿਰਫ ਇਸ ਇੱਕਲੌਤੇ ਫੰਕਸ਼ਨ ਤੋਂ ਹੀ ਪੂਰਵ-ਮਾਨਤਾ ਦੇ ਤੌਰ ਤੇ ਅਪਣਾਈ ਜਾ ਸਕਦੀ ਹੈ।[7]

ਬ੍ਰਹਿਮੰਡੀ ਵੇਵ ਫੰਕਸ਼ਨ, ਹੋਂਦ ਦੀ ਸੰਪੂਰਣਤਾ ਦੀ ਕੁਆਂਟਮ ਅਵਸਥਾ ਜਾਂ ਵੇਵ ਫੰਕਸ਼ਨ ਹੁੰਦਾ ਹੈ, ਜਿਸਨੂੰ “ਮੁਢਲੀ ਭੌਤਿਕੀ ਸੱਤਾ”[8] ਜਾਂ "ਬੁਨਿਆਦੀ ਇਕਾਈ ਕਿਹਾ ਜਾ ਸਕਦਾ ਹੈ ਜੋ ਹਰ ਵਕਤ ਇੱਕ ਨਿਰਧਾਰਤਮਿਕ ਵੇਵ ਫੰਕਸ਼ਨ ਦੀ ਆਗਿਆ ਦਾ ਪਾਲਣ ਕਰਦਾ ਹੈ।"[9]

ਅਲੋਚਨਾ

ਸੋਧੋ

ਰੇਅ ਸਟ੍ਰੀਟ੍ਰ ਲਿਖਦਾ ਹੈ:

ਬ੍ਰਹਿਮੰਡ ਦੇ ਵੇਵ ਫੰਕਸ਼ਨ ਦਾ ਵਿਚਾਰ ਬੇਅਰਥਾ ਹੈ; ਅਸੀਂ ਇੰਨਾ ਵੀ ਨਹੀਂ ਜਾਣਦੇ ਕਿ ਕਿਸੇ ਫੰਕਸ਼ਨ ਦੇ ਕਿਹੜੇ ਕਿਹੜੇ ਵੇਰੀਏਬਲ (ਚੱਲ) ਮੰਨੇ ਜਾਂਦੇ ਹਨ। […] ਅਸੀਂ ਕੁਦਰਤ ਦੇ ਨਿਯਮਾਂ ਨੂੰ ਪੁਨਰ-ਪੈਦਾਵਾਰ ਵਾਲੇ ਪ੍ਰਯੋਗਾਂ ਰਾਹੀਂ ਖੋਜਦੇ ਹਾਂ। ਥਿਊਰੀ ਨੂੰ ਸਿਸਟਮ ਅਤੇ ਔਬਜ਼ਰਵਰ (ਨਿਰੀਖਕ) ਦਰਮਿਆਨ ਇੱਕ ਵੱਖਰੇਪਣ ਦੀ ਜਰੂਰਤ ਹੈ, ਅਤੇ ਯੰਤਰਾਂ ਦਾ ਵੇਰਵਾ ਸਿਸਟਮ ਦੀ ਥਿਊਰੀ ਵਿੱਚ ਨਹੀਂ ਦਿਸਣਾ ਚਾਹੀਦਾ।[10]

ਹੂਘ ਐਵਰੈੱਟ ਦਾ ਜਵਾਬ:

ਜੇਕਰ ਅਸੀਂ ਲਾਗੂ-ਯੋਗਤਾ ਦੀ ਸੀਮਾ ਤੈਅ ਕਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਨਾਪ-ਯੰਤਰ ਜਾਂ ਆਮ ਤੌਰ ਤੇ ਕਹੀਏ ਤਾਂ ਵਿਸ਼ਾਲ ਅਕਾਰ ਦੇ ਸਿਸਟਮ ਸ਼ਾਮਿਲ ਨਾ ਕਰਨੇ ਹੋਣ, ਤਾਂ ਅਸੀਂ ਪ੍ਰਮਾਣਿਕਤਾ ਦੇ ਖੇਤਰ ਨੂੰ ਸੁੱਧਤਾ ਨਾਲ ਪਰਿਭਾਸ਼ਿਤ ਕਰਨ ਦੀ ਕਠਿਨਾਈ ਦਾ ਸਾਹਮਣਾ ਕਰਦੇ ਹਾਂ। ਕਿਸੇ ਨਾਪ-ਔਜ਼ਾਰ ਨੂੰ ਰਚਣ ਵਾਲੇ n ਕਣਾਂ ਲਈ, ਕਿੰਨੇ n ਕਣਾਂ ਦਾ ਸਮੂਹ ਹੋਣਾ ਚਾਹੀਦਾ ਹੈ ਤਾਂ ਜੋ ਕੁਆਂਟਮ ਵਿਵਰਣ ਅਸਫਲ ਰਹੇ? ਅਤੇ ਇਨਸਾਨ ਜਾਂ ਜਾਨਵਰ ਔਬਜ਼ਰਵਰਾਂ (ਨਿਰੀਖਕਾਂ) ਉੱਤੇ ਰੇਖਾ ਖਿੱਚਣ ਲਈ, ਯਾਨਿ ਕਿ, ਇਹ ਮੰਨਣ ਲਈ ਕਿ ਸਾਰੇ ਮਕੈਨੀਕਲ ਯੰਤਰ ਆਮ ਨਿਯਮਾਂ ਦੀ ਪਾਲਣਾ ਕਰਦੇ ਹਨ, ਪਰ ਉਹ ਜੀਵਤ ਨਿਰੀਖਕਾਂ ਲਈ ਪ੍ਰਮਾਣਿਤ ਨਹੀਂ ਹੁੰਦੇ, ਕੀ ਇਹ ਮਨੋ-ਭੌਤਿਕੀ ਸਮਾਂਤ੍ਰਾਤਮਿਕਤਾ ਦੇ ਸਿਧਾਂਤ ਕਹੇ ਜਾਣ ਵਾਲੇ ਸਿਧਾਂਤ ਦੀ ਉਲੰਘਣਾ ਹੈ?[11]

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. Bryce Seligman DeWitt, R. Neill Graham, eds, The Many-Worlds Interpretation of Quantum Mechanics, Princeton Series in Physics, Princeton University Press (1973), ISBN 0-691-08131-X Contains Everett's thesis: The Theory of the Universal Wave Function, pp 3–140.
  2. Hugh Everett, Relative State Formulation of Quantum Mechanics, Reviews of Modern Physics vol 29, (1957) pp 454–462. An abridged summary of The Theory of the Universal Wavefunction
  3. John Archibald Wheeler, Assessment of Everett's "Relative State Formulation of Quantum Theory", Reviews of Modern Physics, vol 29, (1957) pp 463–465
  4. Bryce Seligman DeWitt, Quantum Mechanics and Reality, Physics Today,23(9) pp 30–40 (1970) also April 1971 letters followup
  5. Bryce Seligman DeWitt, The Many-Universes Interpretation of Quantum Mechanics, Proceedings of the International School of Physics "Enrico Fermi" Course IL: Foundations of Quantum Mechanics, Academic Press (1972)
  6. Stephen W Hawking, James B Hartle "The Wave Function of the Universe," Physical Review D, vol 28, (1983) pp 2960–2975
  7. Everett [1956]1973, "Theory of the Universal Wavefunction", introduction, pg 8–9
  8. Everett 1957, section 3, 2nd paragraph, 1st sentence.
  9. Everett [1956]1973, "Theory of the Universal Wavefunction", chapter 6 (e)
  10. "lost causes" web page
  11. Everett [1956]1973, "Theory of the Universal Wavefunction", introduction, pg 6