ਬ੍ਰਿੰਦਾਵਨੀ ਸਾਰੰਗ

ਤਬ ਯਹ ਸਾਰੰਗ ਰਾਗਾਹਿ ਵਿੰਦਾਵਨੀ ਕਹਾਈ੧੧ -ਸੰਗੀਤ ਗ੍ਰੰਥ ਚੰਦ੍ਰਿਕਾ ਸਾਰ

ਬ੍ਰਿੰਦਾਵਨੀ ਸਾਰੰਗਰਾਗ ਬ੍ਰਿੰਦਾਾਗ ਵਨੀ ਸਾਰੰਗੰਗੀਤ ਗ੍ਰੰਥ ਚੰਦ੍ਰਿਕਾ ਸਾਰ ਵਿੱਚ

ਰਾਗ ਬ੍ਰਿੰਦਾਵਨੀ ਸਾਰੰਗ ਕਾਫੀ ਥਾਟ ਦਾ ਇੱਕ ਬਹੁਤ ਹੀ ਮਸ਼ਹੂਰ,ਮਧੁਰ ਤੇ ਪ੍ਰਚਲਿਤ ਰਾਗ ਹੈ।

ਇਸ ਰਾਗ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਤੇ ਅਗਾਂਹ ਉਸ ਦੀ ਚਰਚਾ ਵਿਸਤਾਰ 'ਚ ਕੀਤੀ ਗਈ ਹੈ।

ਥਾਟ ਕਾਫੀ
ਸੁਰ ਗੰਧਾਰ ਅਤੇ ਧੈਵਤ ਵਰਜਿਤ ਹਨ

ਦੋਵੇਂ ਨਿਸ਼ਾਦ ਲਗਾਏ ਜਾਂਦੇ ਹਨ ਅਰੋਹ 'ਚ ਸ਼ੁੱਧ ਨੀ ਤੇ ਅਵਰੋਹ 'ਚ ਕੋਮਲ ਨੀ ਦਾ ਪ੍ਰਯੋਗ ਹੁੰਦਾ ਹੈ ਬਾਕੀ ਸੁਰ ਸ਼ੁੱਧ ਲਗਦੇ ਹਣ

ਜਾਤੀ ਔਡਵ-ਔਡਵ
ਵਾਦੀ ਰਿਸ਼ਭ (ਰੇ)
ਸੰਵਾਦੀ ਪੰਚਮ (ਪ)
ਸਮਾਂ ਦਿਨ ਦਾ ਤੀਜਾ ਪਹਿਰ
ਅਰੋਹ ਸ ਰੇ ਮ ਪ ਨੀ ਸੰ
ਅਵਰੋਹ ਸੰ ਨੀ ਪ ਮ ਰੇ ਸ
ਪਕੜ ਨੀ(ਮੰਦਰ) ਸ ਰੇ ਮ ਰੇ, ਪ ਮ ਰੇ, ਨੀ(ਮੰਦਰ) ਸ

ਬ੍ਰਿੰਦਾਵਨੀ ਸਾਰੰਗ ਯਾਂ ਰਾਗ ਬ੍ਰਿੰਦਾਬਨੀ ਸਾਰੰਗ, ਇਸ ਰਾਗ ਨੂੰ ਸਾਰੰਗ ਵੀ ਕਿਹਾ ਜਾਂਦਾ ਹੈ। ਸਾਰੰਗ ਦੀਆਂ ਹੋਰ ਵੀ ਕਈ ਪ੍ਰਚਲਿਤ ਕਿਸਮਾਂ ਹਨ ਜਿੰਵੇਂ ਸ਼ੁੱਧ ਸਾਰੰਗ,ਮਿਯਾਂ ਕੀ ਸਰਾਂਗ ਤੇ ਮਧੁਮਾਦ ਸਾਰੰਗ ਪਰ ਰਾਗ ਬ੍ਰਿੰਦਾਵਨੀ ਸਾਰੰਗ ਇਹਨਾਂ ਸਭ ਤੋਂ ਅਲਗ ਹੈ।

ਇਤਹਾਸ

ਸੋਧੋ

ਰਾਗ ਬ੍ਰਿੰਦਾਵਨੀ ਸਾਰੰਗ ਬਾਰੇ ਕਈ ਕਥਾਵਾਂ ਸੁਣਨ ਨੂੰ ਮਿਲਦੀਆਂ ਹਨ।

ਇਕ ਕਥਾ ਅਨੁਸਾਰ ਇਕ ਵਾਰ ਸਵਾਮੀ ਹਰਿਦਾਸ ਜੀ, ਜੋ ਸੰਗੀਤ ਦੇ ਮਹਾਨ ਪੰਡਿਤ ਸਨ ਅਤੇ ਤਾਨਸੇਨ ਤੇ ਬੈਜੂ ਬਾਵਰਾ ਦੇ ਉਸਤਾਦ ਵੀ ਸਨ,ਦਾ ਦਿਲ ਕੀਤਾ ਕਿ ਕ੍ਰਿਸ਼ਨ ਭਗਵਾਨ ਨੂੰ ਬੁਲਾਇਆ ਜਾਏ ਤਾਂ ਓਹਨਾ ਨੇ ਰਾਗ ਬ੍ਰਿੰਦਾਵਨੀ ਸਾਰੰਗ ਗਾ ਕੇ ਕ੍ਰਿਸ਼ਨ ਭਗਵਾਨ ਨੂੰ ਬੁਲਾਇਆ। ਕਹਿੰਦੇ ਨੇ ਕਿ ਕ੍ਰਿਸ਼ਨ ਦੀ ਓਹ ਮੂਰਤੀ ਅੱਜ ਵੀ ਮਥੁਰਾ ਦੇ ਮੰਦਰ 'ਚ ਮੌਜੂਦ ਹੈ।

ਇਕ ਹੋਰ ਕਥਾ ਅਨੁਸਾਰ ਇਕ ਵਾਰ ਗੁਰੂ ਨਾਨਕ ਦੇਵ ਜੀ ਤੇ ਓਹਨਾਂ ਦਾ ਚੇਲਾ ਮਰਦਾਨਾ ਆਪਣੀ ਕਿਸੇ ਯਾਤਰਾ ਤੇ ਸਨ। ਤੁਰਦਿਆਂ ਤੁਰਦਿਆਂ ਮਰਦਾਨੇ ਨੂ ਬਹੁਤ ਪਿਆਸ ਲੱਗੀ ਪਰ ਪਾਣੀ ਦੂਰ ਦੂਰ ਤੱਕ ਨਹੀਂ ਸੀ ਤਾਂ ਗੁਰੂਨਾਨਕ ਦੇਵ ਜੀ ਨੇ ਰਾਗ ਬ੍ਰਿੰਦਾਵਨੀ ਸਾਰੰਗ ਗਾ ਕੇ ਮਰਦਾਨੇ ਦੀ ਪਿਆਸ ਬੁਝਾਈ।

ਰਾਗ ਬ੍ਰਿੰਦਾਵਨੀ ਸਾਰੰਗ ਕਾਫ਼ੀ ਥਾਟ ਦਾ ਰਾਗ ਹੈ। ਇਹ ਸ਼੍ਰਿੰਗਾਰ ਰਸ ਪ੍ਰਧਾਨ ਰਾਗ ਹੈ।

ਇਸ ਵਿੱਚ ਗੰਧਾਰ ਤੇ ਧੈਵਤ ਵਰਜਤ ਹਨ ਜਿਸ ਕਰਕੇ ਇਸਦੀ ਜਾਤੀ ਔਡਵ-ਔਡਵ ਹੈ। ਨਿਸ਼ਾਦ ਦੋਂਵੇਂ ਲਗਦੇ ਹਨ ਸ਼ੁੱਧ ਨਿਸ਼ਾਦ ਅਰੋਹ ਵਿੱਚ ਤੇ ਕੋਮਲ ਨਿਸ਼ਾਦ ਅਵਰੋਹ ਵਿੱਚ ਲਗਦਾ ਹੈ।

ਸੁਰ ਮਲਹਾਰ ਤੇ ਮੇਘ ਮਲਹਾਰ ਇਸ ਰਾਗ ਨਾਲ ਮਿਲਦੇ ਜੁਲਦੇ ਰਾਗ ਹਨ।

ਹੇਠਾਂ ਦਿੱਤੀਆਂ ਸੁਰ ਸੰਗਤੀਆਂ ਚ ਰਾਗ ਬ੍ਰਿੰਦਾਵਨੀ ਸਾਰੰਗ ਦਾ ਰੂਪ ਨਿਖਰ ਕੇ ਸਾਮਨੇ ਆਂਦਾ ਹੈ :-

ਨੀ(ਮੰਦਰ) ਸ ਰੇ ;ਰੇ ਮ ਰੇ ; ਸ ਨੀ(ਮੰਦਰ) ਸ ; ਸ ਰੇ ਮ ਪ ; ਪ ਰੇ ਨੀ;

ਮ ਪ ਨੀ ਨੀ ਸੰ ; ਸੰ ਨੀਨੀ ਪ ; ਮ ਰੇ ; ਨੀ (ਮੰਦਰ) ਸ ; ਨੀ(ਮੰਦਰ)

ਸ ਰੇ ਸ

ਸ ਰੇ ਸ ;ਨੀ(ਮੰਦਰ) ਸ ਰੇ ਸੰ ;ਨੀ(ਮੰਦਰ) ਪ (ਮੰਦਰ) ਮ(ਮੰਦਰ) ਪ(ਮੰਦਰ) ਨੀ(ਮੰਦਰ)ਨੀ(ਮੰਦਰ) ਸ ; ਨੀ(ਮੰਦਰ) ਸ ਰੇ ਰੇ ਸ

ਰਾਗ ਬ੍ਰਿੰਦਾਬਨੀ ਸਾਰੰਗ ਮੇਂ ਕੁੱਛ ਹਿੰਦੀ ਫਿਲਮੀ ਗੀਤ:-

ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਘਟਾ ਘਨਘੋਰ ਘੋਰ

ਮੋਰ ਮਚਾਏ ਸ਼ੋਰ

ਖੇਮ ਚੰਦ ਪ੍ਰਕਾਸ਼/

ਪੰਡਿਤ ਇੰਦ੍ਰ ਚੰਦ੍ਰ

ਖੁਰ੍ਸ਼ੀਦ

ਬੇਗਮ

ਤਾਨਸੇਨ/

1943

ਸਾਵਨ ਆਏ ਯਾ ਨਾ ਆਏ ਜਿਯਾ ਜਬ ਝੂਮੇ

ਸਾਵਨ ਹੈ

ਨੌਸ਼ਾਦ/ਸ਼ਕੀਲ ਮੁੰਹਮਦ ਰਫੀ/

ਲਤਾ ਮੰਗੇਸ਼ਕਰ

ਦਿਲ ਦਿਆ ਦਰਦ ਲਿਆ/1966
ਜਾਦੂਗਰ ਸੈਂਯਾਂ ਛੋੜੋ

ਮੋਰੀ ਬੈਯਾਂ

ਹੇਮੰਤ ਕੁਮਾਰ/

ਰਾਜੇਂਦਰ ਕ੍ਰਿਸ਼ਨ

ਲਤਾ ਮੰਗੇਸ਼ਕਰ ਨਾਗਿਨ/1954
ਕਾਰੇ ਕਾਰੇ ਬਾਦਰਾ ਜਾ ਰੇ ਕਾਰੇ ਬਾਦਰਾ ਚਿਤ੍ਰਗੁਪਤ/

ਰਾਜੇਂਦਰ ਕ੍ਰਿਸ਼ਨ

ਲਤਾ ਮੰਗੇਸ਼ਕਰ ਭਾਭੀ/1957
ਝੂਠੀ ਮੂਠੀ ਮਿਤਵਾ ਆਵਨ ਬੋਲੇ ਭੂਪੇਨ ਹਜ਼ਾਰਿਕਾ/ ਗੁਲਜ਼ਾਰ ਲਤਾ ਮੰਗੇਸ਼ਕਰ ਰੁਦਾਲੀ/1993
ਝਨੰਨਨਨ ਝਨੰਨਨਨ ਝੰਨਝੰਨ ਬਾਜੇ ਪਾਯਲਿਯਾ ਏਸ.ਏਨ.ਤ੍ਰਿਪਾਠੀ/

ਭਰਤ ਵ੍ਯਾਸ

ਮੁੰਹਮਦ ਰਫੀ/

ਲਤਾ ਮੰਗੇਸ਼ਕਰ

ਰਾਨੀ ਰੂਪਮਤੀ/

1959

ਆਜਾ ਭਂਵਰ ਸੂਨੀ ਡਗਰ ਸੂਨਾ ਹੈ ਘਰ ਆਜਾ ਏਸ.ਏਨ.ਤ੍ਰਿਪਾਠੀ/

ਭਰਤ ਵ੍ਯਾਸ

ਲਤਾ ਮੰਗੇਸ਼ਕਰ ਰਾਨੀ ਰੂਪਮਤੀ/

1959

ਹਾਏ ਰੇ ਹਾਏ ਯੇ ਮੇਰੇ ਹਾਥ ਮੇਂ ਤੇਰਾ ਹਾਥ ਨਏ ਜਜ਼ਬਾਤ

ਮੇਰੀ ਜਾਂ ਬੱਲੇ ਬੱਲੇ

ਓ.ਪੀ. ਨੈਯ੍ਯਰ/

ਏਸ.ਏਚ.ਬਿਹਾਰੀ

ਮੁੰਹਮਦ ਰਫੀ/ਆਸ਼ਾ ਭੋੰਸਲੇ ਕਸ਼ਮੀਰ ਕੀ ਕਲੀ/1964
ਲਹਰੋਂ ਸੇ ਪੂਛ ਲੋ ਹੁਸਨ ਲਾਲ ਭਗਤ ਰਾਮ/ਬ੍ਰ੍ਜੇੰਦਰ ਗੌਡ ਲਤਾ ਮੰਗੇਸ਼ਕਰ/ਕਿਸ਼ੋਰ ਕੁਮਾਰ ਖਲੀਫ਼ਾ/1952
ਮਨਭਾਵਨ ਸਾਵਨ ਆਇਆ ਏਸ.ਰਾਜੇਸ਼ਵਰ ਰਾਓ /ਪੰਡਿਤ ਇੰਦਰ ਉਮਾ ਦੇਵੀ ਚੰਦਾਰ੍ਲੇਖਾ/1948
ਤੁਮ ਸੰਗ ਅਖਿਆਂ ਮਿਲਾ ਕੇ ਗਿਆਨ ਦੱਤ/ਦੀਨਾ ਨਾਥ ਮਧੋਕ ਸੁਰਿੰਦਰ ਕੌਰ ਸੁਨਹਰੇ ਦਿਨ/1949