ਬੰਗੀ ਰੁਲਦੂ
ਪਿੰਡ ਬੰਗੀ ਰੁਲਦੂ ਜ਼ਿਲ੍ਹਾ ਬਠਿੰਡਾ ਦੇ ਬਲਾਕ ਤਲਵੰਡੀ ਸਾਬੋ ਦਾ ਪਿੰਡ ਹੈ।[1] ਇਹ ਪਿੰਡ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਸਥਿਤ ਅਤੇ ਆਧੁਨਿਕ ਸੁੱਖ-ਸਹੂਲਤਾਂ ਨਾਲ ਲੈਸ ਹੈ।
ਬੰਗੀ ਰੁਲਦੂ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਬਠਿੰਡਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਬਠਿੰਡਾ | ਰਾਮਾਂ | 151301 | 1610 ਹੈਕਟੇਅਰ | ਗੁਰੂ ਗੋਬਿੰਦ ਸਿੰਘ ਮਾਰਗ |
ਪਿੰਡ ਬਾਰੇ ਜਾਣਕਾਰੀ
ਸੋਧੋਵਾਤਾਵਰਣ ਸ਼ੁੱਧਤਾ ਲਈ ਪਿੰਡ ਦੀ ਫਿਰਨੀ ਤੇ ਗਲੀਆਂ ਵਿੱਚ ਪੌਦੇ ਲਗਾਏ ਹੋਏ ਹਨ। ਪਿੰਡ ਵਿੱਚ ਤਿੰਨ ਪਾਰਕ ਬਣੇ ਹੋਏ ਹਨ। ਪਿੰਡ ਦੇ ਵਾਟਰ ਵਰਕਸ ਕੋਲ ਚਾਰ ਏਕੜ ਜ਼ਮੀਨ ਵਿੱਚ ਬਣਿਆ ਸੁੰਦਰ ਪਾਰਕ ਕਿਸੇ ਵੱਡੇ ਸ਼ਹਿਰ ਦੇ ਪਾਰਕ ਦਾ ਭੁਲੇਖਾ ਪਾਉਂਦਾ ਹੈ। ਪਿੰਡ ਦੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ।ਇੱਥੇ ਹਰ ਐਤਵਾਰ ਨੂੰ ਪੰਚਾਇਤ, ਬਾਬਾ ਪ੍ਰੇਮ ਦਾਸ ਸਪਰੋਟਸ ਕਲੱਬ ਤੇ ਫਤਿਹ ਯੂਥ ਕਲੱਬ ਦੇ ਮੈਂਬਰ ਪੌਦਿਆਂ ਨੂੰ ਪਾਣੀ ਦੇਣ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਪਿੰਡ ਦਾ ਖੇਤਰ 1610 ਹੈਕਟੇਅਰ ਹੈ। ਪਿੰਡ ਵਿਚ ਕੁੱਲ 835 ਘਰ ਹਨ ਅਤੇ ਪਿੰਡ ਦੀ ਜਨਸੰਖਿਆ 4,376 ਹੈ।[2]
ਪਿੰਡ ਵਿੱਚ ਆਰਥਿਕ ਸਥਿਤੀ
ਸੋਧੋਪਿੰਡ ਦੇ ਲੋਕਾਂ ਦਾ ਮੁੱੱਖ ਕਿੱਤਾ ਖੇਤੀਬਾੜੀ ਹੈ। ਪਿੰਡ ਦੇ ਤਿੰਨ ਛੱਪੜਾਂ ਨੂੰ ਆਪਸ ਵਿੱਚ ਜੋੜਿਆ ਗਿਆ ਤੇ ਅਖ਼ੀਰਲੇ ਛੱਪੜ ਤੋਂ ਪਾਣੀ ਖੇਤਾਂ ਨੂੰ ਸਿੰਜਣ ਲਈ ਵਰਤਿਆ ਜਾਂਦਾ ਹੈ ਅਤੇ ਸਾਫ਼ ਪਾਣੀ ਲਈ ਆਰ.ਓ. ਪਲਾਂਟ ਤੇ ਵਾਟਰ ਵਰਕਸ ਬਣਿਆ ਹੋਇਆ ਹੈ। ਕਿਸਾਨਾਂ ਦੀ ਸਹੂਲਤ ਲਈ 6 ਏਕੜ ਵਿੱਚ ਅਨਾਜ ਮੰਡੀ ਬਣੀ ਹੋਈ ਹੈ।[3]
ਆਬਾਦੀ ਸੰਬੰਧੀ ਅੰਕੜੇ
ਸੋਧੋਵਿਸ਼ਾ[4] | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 835 | ||
ਆਬਾਦੀ | 4,376 | 2,296 | 2,080 |
ਬੱਚੇ (0-6) | 462 | 242 | 220 |
ਅਨੁਸੂਚਿਤ ਜਾਤੀ | 1,505 | 784 | 721 |
ਪਿਛੜੇ ਕਵੀਲੇ | 0 | 0 | 0 |
ਸਾਖਰਤਾ | 63.34 % | 69.08 % | 56.99 % |
ਕੁਲ ਕਾਮੇ | 1,500 | 1,363 | 137 |
ਮੁੱਖ ਕਾਮੇ | 1,383 | 0 | 0 |
ਦਰਮਿਆਨੇ ਕਮਕਾਜੀ ਲੋਕ | 117 | 65 | 52 |
ਪਿੰਡ ਵਿੱਚ ਮੁੱਖ ਥਾਵਾਂ
ਸੋਧੋਧਾਰਮਿਕ ਥਾਵਾਂ
ਸੋਧੋਗੁਰਦੁਆਰਾ ਤੇ ਡੇਰਾ ਬਾਬਾ ਪ੍ਰੇਮ ਦਾਸ ਲੋਕਾਂ ਦੀ ਸ਼ਰਧਾ ਦਾ ਕੇਂਦਰ ਹਨ।
-
ਗੁਰਦੁਆਰਾ ਸਾਹਿਬ,ਬੰਗੀ ਰੁਲਦੂ
-
ਗੁਰਦੁਆਰਾ ਸਾਹਿਬ,ਬੰਗੀ ਰੁਲਦੂ
ਇਤਿਹਾਸਿਕ ਥਾਵਾਂ
ਸੋਧੋਸਹਿਕਾਰੀ ਥਾਵਾਂ
ਸੋਧੋਪਿੰਡ ਵਿਚ ਹਾਈ ਸਕੂਲ 1954 ਵਿੱਚ ਬਣਿਆ ਜੋ ਹੁਣ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਿਆ ਹੈ। ਛੋਟੇ ਬੱਚਿਆਂ ਲਈ ਤਿੰਨ ਆਂਗਨਵਾੜੀ ਸੈਂਟਰ ਚੱਲ ਰਹੇ ਹਨ। ਪਿੰਡ ਵਿੱਚ ਸਟੇਟ ਬੈਂਕ ਆਫ ਪਟਿਆਲਾ ਦੀ ਬਰਾਂਚ,ਪਸ਼ੂ ਹਸਪਤਾਲ, ਡਾਕਖਾਨਾ ਅਤੇ ਸਹਿਕਾਰੀ ਸਭਾ ਹਨ।
ਪਿੰਡ ਨੂੰ ਸਨਮਾਨ ਚਿੰਨ
ਸੋਧੋ-
ਸਨਮਾਨ ਚਿਨ੍ਹ
ਫੋਟੋ ਗੈਲਰੀ
ਸੋਧੋ-
ਪਾਰਕ,ਬੰਗੀ ਰੁਲਦੂ
-
ਪਾਰਕ,ਬੰਗੀ ਰੁਲਦੂ
-
ਪੌਦੇ
-
ਪਿੰਡ ਦੀ ਪਾਰਕ
ਹਵਾਲੇ
ਸੋਧੋ- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
- ↑ "ਤਲਵੰਡੀ ਸਾਬੋ ਬਲਾਕ ਦੇ ਪਿੰਡ ਬੰਗੀ ਰੁਲਦੂ". Retrieved 27 ਜੂਨ 2016.
- ↑ ਪਰਮਜੀਤ ਭੁੱਲਰ (22 ਜੂਨ 2016). "ਬੰਗੀ ਰੁਲਦੂ". Punjabi Tribune. Retrieved 27 ਜੂਨ 2016.
- ↑ "census2011". 2011. Retrieved 27 ਜੂਨ 2016.