ਬੰਦੇ ਮਾਤਰਮ (ਅਖ਼ਬਾਰ)
ਬੰਦੇ ਮਾਤਰਮ ਬਰਤਾਨਵੀ ਭਾਰਤ ਵਿੱਚ ਲਾਹੌਰ ਤੋਂ ਜੂਨ 1920 ਵਿੱਚ ਜਾਰੀ ਹੋਣ ਵਾਲਾ ਰੋਜ਼ਾਨਾ ਉਰਦੂ ਅਖ਼ਬਾਰ ਸੀ। ਇਹ ਉਰਦੂ ਦਾ ਪਹਿਲਾ ਅਖ਼ਬਾਰ ਸੀ ਜੋ ਇੱਕ ਲਿਮਿਟਡ ਕੰਪਨੀ ਦਾ ਪੰਜਾਬ ਅਖ਼ਬਾਰਾਤ ਐਂਡ ਪ੍ਰੈਸ ਕੰਪਨੀ ਲਾਹੌਰ ਦੇ ਪ੍ਰਬੰਧ ਵਿੱਚ ਛਪਿਆ। ਇਈਹ ਲਾਹੌਰ ਦੀ ਬੰਦੇ ਮਾਤਰਮ ਪ੍ਰੈਸ ਵਿੱਚ ਛਪਦਾ ਸੀ। ਭਾਵੇਂ ਇਸ ਦਾ ਛਪਣ ਦਾ ਪ੍ਰਬੰਧ ਇੱਕ ਲਿਮਿਟਿਡ ਕੰਪਨੀ ਰਾਹੀਂ ਹੋਇਆ ਸੀ ਪਰ ਇਸ ਦੇ ਕਰਤਾ-ਧਰਤਾ ਲਾਲਾ ਲਾਜਪਤ ਰਾਏ ਸਨ। ਇਹ ਦਸ ਸਫਿਆਂ ਦਾ ਅਖਬਾਰ ਸੀ। ਕੀਮਤ ਇੱਕ ਪਰਚੇ ਦੀ ਤਿੰਨ ਪੈਸੇ ਸੀ, ਮਹੀਨੇ ਦਾ ਡੇਢ ਰੁਪਿਆ। ਇਸ ਦੇ ਸੰਪਾਦਕ ਲਾਲਾ ਲਾਜਪਤ ਰੈਏ ਅਤੇ ਜੋਆਇੰਟ ਐਡੀਟਰ ਰਾਮ ਪਰਸਾਦ ਬੀ.ਏ ਸਨ। ਹਰ ਰੋਜ਼ ਇਸ ਦੇ ਪਹਿਲੇ ਲਫੇ ਦੇ ਉਪਰਲੇ ਇੱਕ ਹਿੱਸੇ ਵਿੱਚ ਸਵਰਾਜ ਹਮਾਰਾ ਪੈਦਾਇਸ਼ੀ ਹੱਕ ਹੈ, ਛਪਿਆ ਹੁੰਦਾ ਸੀ। ਇੱਕ ਹਿੱਸੇ ਵਿੱਚ ਅਲਾਮਾ ਇਕਬਾਲ ਦੇ ਮਸ਼ਹੂਰ ਸ਼ੇਅਰ ਦੇ ਬੰਦ ਛਪੇ ਹੁੰਦੇ ਸਨ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਣਾ।[1][2]
ਹਵਾਲੇ
ਸੋਧੋ- ↑ ڈاکٹر مسکین علی حجازی، پنجاب میں اردو صحافت، مغربی پاکستان اردو اکیڈمی لاہور، 1995ء، ص 380
- ↑ ڈاکٹر مسکین علی حجازی، پنجاب میں اردو صحافت، مغربی پاکستان اردو اکیڈمی لاہور، 1995ء، ص 381