ਬੱਦੋਮੱਲੀ ਨਾਰੋਵਾਲ ਜ਼ਿਲ੍ਹੇ ਵਿੱਚ ਲਾਹੌਰ, ਪਾਕਿਸਤਾਨ ਤੋਂ 35 ਮੀਲ ਉੱਤਰ-ਪੂਰਬ ਵਿੱਚ ਸਥਿਤ ਇੱਕ ਕਸਬਾ ਹੈ। ਇਹ ਸਮੁੰਦਰ ਤਲ ਤੋਂ 217 ਮੀਟਰ (715 ਫੁੱਟ) ਦੀ ਉਚਾਈ `ਤੇ 1°58'60 ਉੱਤਰ 74°40'0 ਪੂਰਬ 'ਤੇ ਸਥਿਤ ਹੈ। [1] ਬੱਦੋਮੱਲੀ ਡਾਕਖਾਨੇ ਦੀ ਹੱਦ ਚੀਨੇ ਕੇ ਡੋਗਰਾ ਪਿੰਡ ਤੱਕ ਹੈ ਅਤੇ ਇਹ ਜ਼ਿਲ੍ਹਾ ਨਾਰੋਵਾਲ ਦਾ ਆਖ਼ਰੀ ਪਿੰਡ ਹੈ ਅਤੇ ਪਿੰਡ ਛੋਟਾ ਪਰ ਹਿੰਸਕ ਖੇਤਰ ਹੈ।

ਸ਼ਾਹਜਹਾਨ ਦੇ ਰਾਜ ਵਿੱਚ, ਰਾਏ ਜਾਨੀ (ਇਸਲਾਮ ਵਿੱਚ ਤਬਦੀਲ ਹੋ ਕੇ, ਮੁਹੰਮਦ ਜਾਨੀ ਕਿਹਾ ਜਾਂਦਾ ਹੈ), ਮੱਲ੍ਹੀ ਜੱਟਾਂ ਦੇ ਬਧੋਮੱਲੀ ਪਰਿਵਾਰ ਦਾ ਇੱਕ ਵਡਾਰੂ ਸੀ, ਜਿਸਨੇ ਇਸ ਕਸਬੇ ਦੀ ਨੀਂਹ ਰੱਖੀ ਸੀ। ਉਸ ਨੂੰ ਸ਼ਾਹਜਹਾਂ ਨੇ ਇੱਕ ਜਾਗੀਰ ਦਿੱਤੀ ਗਈ ਸੀ। ਕਸਬੇ ਦਾ ਨਾਮ ਸੂਫੀ ਬੱਦੋ ਮੱਲ੍ਹੀ ਨਾਂ ਦੇ ਇੱਕ ਜ਼ਿਮੀਂਦਾਰ ਦੇ ਨਾਂ ਤੇ ਰੱਖਿਆ ਗਿਆ ਹੈ। ਇਸ ਪਿੰਡ ਦੀ ਉਸ ਸਮੇਂ ਦੀ ਇੱਕ ਹੋਰ ਪ੍ਰਾਚੀਨ ਅਤੇ ਪ੍ਰਮੁੱਖ ਹਸਤੀ ਸਈਅਦ ਫ਼ਕੀਰ ਉੱਲਾ ਸ਼ਾਹ ਕਾਜ਼ਮੀ ਨਾਂ ਦਾ ਇੱਕ ਮੁਸਲਮਾਨ ਸੰਤ ਹੈ। ਕਾਜ਼ਮੀ ਦੀ ਕਬਰ ਵੀ ਬੱਦੋਮੱਲੀ ਵਿੱਚਹੈ।

ਇਤਿਹਾਸ

ਸੋਧੋ

ਵੰਡ ਤੋਂ ਪਹਿਲਾਂ ਬੱਦੋਮੱਲੀ ਇੱਕ ਚੰਗਾ ਸੰਗਠਿਤ ਕਸਬਾ ਸੀ। ਵੰਡ ਤੋਂ ਪਹਿਲਾਂ ਇਸ ਦੀ ਆਰਥਿਕਤਾ ਚੰਗੀ ਸੀ; ਕਿਉਂਕਿ ਇਹ 4 ਬਹੁਤ ਮਸ਼ਹੂਰ ਸ਼ਹਿਰਾਂ ਜਿਵੇਂ ਲਾਹੌਰ, ਸਿਆਲਕੋਟ, ਗੁਜਰਾਂਵਾਲਾ ਅਤੇ ਅੰਮ੍ਰਿਤਸਰ ਵਿਚਕਾਰ ਕੇਂਦਰ ਸੀ। ਬੱਦੋਮੱਲੀ ਦੀ ਉਪਰੋਕਤ ਸ਼ਹਿਰਾਂ ਤੋਂ 40 ਕੁ ਮੀਲ ਦੀ ਦੂਰੀ ਹੈ।

ਆਰਥਿਕਤਾ

ਸੋਧੋ

ਬੱਦੋਮੱਲੀ ਚੌਲਾਂ ਦੀ ਪੈਦਾਵਾਰ ਪੱਖੋਂ ਅਮੀਰ ਹੈ ਅਤੇ ਜ਼ਿਆਦਾਤਰ ਆਬਾਦੀ ਇਸ ਨਾਲ ਇੱਕ ਜਾਂ ਦੂਜੇ ਪੱਖੋਂ ਜੁੜੀ ਹੋਈ ਹੈ। ਚੌਲਾਂ ਦੀ ਰਾਸ਼ਟਰੀ ਖਪਤ ਅਤੇ ਨਿਰਯਾਤ ਵਿੱਚ ਬੱਦੋਮੱਲੀ ਦਾ ਯੋਗਦਾਨ c18% ਤੋਂ ਉੱਪਰ ਹੈ। ਕਸਬੇ ਵਿੱਚ ਪੈਂਤੀ ਤੋਂ ਵੱਧ ਚੌਲਾਂ ਦੀਆਂ ਮਿੱਲਾਂ ਹਨ। "ਅਲ ਕਰੀਮ ਰਾਈਸ ਮਿੱਲਜ਼" ਅਤੇ "ਐਸਜੇ ਰਾਈਸ ਮਿੱਲਜ਼" ਦੇ ਨਾਵਾਂ ਵਾਲੀ ਇੱਕ ਬਹੁਤ ਹੀ ਨਵੀਨਤਮ ਅਤੇ ਅਤਿ ਆਧੁਨਿਕ ਚੌਲ ਪ੍ਰੋਸੈਸਿੰਗ ਮਿੱਲ ਨੇ ਸਥਾਨਕ ਚਾਵਲ ਕਿਸਾਨਾਂ ਅਤੇ ਡੀਲਰਾਂ ਦੀ ਸਹੂਲਤ ਲਈ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬੱਦੋਮੱਲੀ ਬਹੁਤ ਸਾਰੇ ਛੋਟੇ ਪਿੰਡਾਂ ਨਾਲ ਘਿਰਿਆ ਹੋਇਆ ਹੈ ਅਤੇ ਇਸ ਦੇ ਬਾਜ਼ਾਰਾਂ ਵਿੱਚ ਪਿੰਡ ਵਾਸੀਆਂ ਦੀ ਚੰਗੀ ਰੌਣਕ ਰਹਿੰਦੀ ਹੈ। ਕਿਉਂਕਿ ਬੱਦੋਮੱਲੀ ਲਾਹੌਰ ਤੋਂ ਸਿਰਫ 35 ਮੀਲ ਦੀ ਦੂਰੀ 'ਤੇ ਹੈ, ਇਸ ਲਈ ਹਰ ਰੋਜ਼ ਬਹੁਤ ਸਾਰੇ ਲੋਕ ਕੰਮ, ਖਰੀਦਦਾਰੀ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਲਈ ਲਾਹੌਰ ਜਾਂਦੇ ਆਉਂਦੇ ਹਨ।

ਪ੍ਰਸਿੱਧ ਲੋਕ

ਸੋਧੋ
  • ਮੁਜੱਦੀਦ ਅਹਿਮਦ ਇਜਾਜ਼
  • ਨਸੀਰ ਅਹਿਮਦ ਮੱਲ੍ਹੀ

ਹਵਾਲੇ

ਸੋਧੋ