ਕੰਪਿਊਟਰ ਆਰਕੀਟੈਕਚਰ ਵਿੱਚ, ਬੱਸ[1] (ਲਾਤੀਨੀ ਸ਼ਬਦ ਓਮਨੀਬੱਸ ਦਾ ਸੁੰਗੜਾਅ) ਇੱਕ ਸੰਚਾਰ ਪ੍ਰਣਾਲੀ ਹੈ ਜੋ ਕਿਸੇ ਕੰਪਿਊਟਰ ਦੇ ਅੰਦਰ ਵੱਖ-ਵੱਖ ਹਿੱਸਿਆਂ ਵਿਚਾਲੇ ਜਾਂ ਕੰਪਿਊਟਰਾਂ ਦੇ ਵਿਚਕਾਰ ਡਾਟਾ ਟਰਾਂਸਫਰ ਕਰਦੀ ਹੈ। ਇਹ ਪ੍ਰਗਟਾਵਾ ਸੰਚਾਰ ਪ੍ਰੋਟੋਕੋਲਸ ਸਮੇਤ ਸਾਰੇ ਸੰਬੰਧਿਤ ਹਾਰਡਵੇਅਰ ਹਿੱਸੇ (ਤਾਰ, ਆਪਟੀਕਲ ਫਾਈਬਰ, ਆਦਿ) ਅਤੇ ਸਾਫਟਵੇਅਰ ਨੂੰ ਸ਼ਾਮਲ ਕਰਦਾ ਹੈ।

4 ਪੀਸੀਆਈ ਐਕਸਪ੍ਰੈਸ ਬੱਸ ਕਾਰਡ ਸਲਾਟ (ਉੱਤੇ ਤੋਂ ਥੱਲੇ ਦੂਜੇ ਤੱਕ: x4, x16, x1 and x16), 32-ਬਿੱਟ ਕਨਵੈਨਸ਼ਨਲ ਪੀਸੀਆਈ ਬੱਸ ਕਾਰਡ ਸਲਾਟ ਦੇ ਮੁਕਾਬਲੇ

ਕੰਪਿਊਟਰ ਪ੍ਰਣਾਲੀਆਂ ਵਿੱਚ ਆਮ ਤੌਰ 'ਤੇ ਤਿੰਨ ਮੁੱਖ ਭਾਗ ਹੁੰਦੇ ਹਨ: ਕੇਂਦਰੀ ਪ੍ਰੋਸੈਸਸਿੰਗ ਯੂਨਿਟ (ਸੀਪੀਯੂ) ਜੋ ਡਾਟਾ ਕਰਦਾ ਹੈ, ਮੈਮੋਰੀ ਪ੍ਰੋਸੈਸ ਹੋ ਰਹੇ ਪ੍ਰੋਗਰਾਮ ਅਤੇ ਡਾਟਾ ਨੂੰ ਸੰਭਾਲਣ ਦਾ ਕੰਮ ਕਰਦੀ ਹੈ ਅਤੇ I/O (ਇੰਨਪੁੱਟ/ਆਊਟਪੁਟ) ਡਿਵਾਈਸ ਜਿਵੇਂ ਕਿ ਪੈਰੀਫਿਰਲਸ ਜੋ ਬਾਹਰੀ ਸੰਸਾਰ ਨਾਲ ਸੰਚਾਰ ਕਰਦੇ ਹਨ। ਸ਼ੁਰੂਆਤੀ ਕੰਪਿਊਟਰਾਂ ਵਿੱਚ ਵੈਕਿਊਮ ਟਿਊਬਾਂ ਨਾਲ ਬਣਾਇਆ ਇੱਕ ਸੀਪੀਯੂ, ਮੁੱਖ ਮੈਮਰੀ ਲਈ ਇੱਕ ਚੁੰਬਕੀ ਡ੍ਰਮ ਅਤੇ ਡਾਟਾ ਪੜ੍ਹਨ ਪੰਚ ਟੇਪ ਅਤੇ ਲਿਖਣ ਲਈ ਪ੍ਰਿੰਟਰ, ਆਦਿ ਸ਼ਾਮਲ ਹੋ ਸਕਦੇ ਹਨ। ਇੱਕ ਆਧੁਨਿਕ ਸਿਸਟਮ ਵਿੱਚ ਸਾਨੂੰ ਇੱਕ ਮਲਟੀ-ਕੋਰ ਸੀਪੀਯੂ, ਮੈਮੋਰੀ ਲਈ ਡੀਡੀਆਰ4 ਐਸਡੀਰੈਮ, ਸੈਕੰਡਰੀ ਸਟੋਰੇਜ ਲਈ ਇੱਕ ਠੋਸ-ਸਟੇਟ ਡਰਾਈਵ, ਡਿਸਪਲੇ ਸਿਸਟਮ ਦੇ ਲਈ ਇੱਕ ਗਰਾਫਿਕਸ ਕਾਰਡ ਅਤੇ ਐਲਸੀਡੀ, ਇੰਟਰੈਕਸ਼ਨ ਲਈ ਇੱਕ ਮਾਉਸ ਅਤੇ ਕੀਬੋਰਡ, ਅਤੇ ਇੱਕ ਵਾਈ-ਫਾਈ ਕੁਨੈਕਸ਼ਨ, ਨੈਟਵਰਕਿੰਗ ਲਈ ਸ਼ਾਮਿਲ ਹੁੰਦੇ ਹਨ। ਦੋਨੋਂ ਉਦਾਹਰਣਾਂ ਵਿੱਚ, ਇਹਨਾਂ ਸਾਰੇ ਯੰਤਰਾਂ ਦੇ ਵਿਚਕਾਰ ਡਾਟਾ ਦਾ ਸੰਚਾਰ ਬੱਸਾਂ ਕਰਦੀਆਂ ਹਨ।

ਅੰਦਰੂਨੀ ਬੱਸ, ਜਿਸਨੂੰ ਅੰਦਰੂਨੀ ਡਾਟਾ ਬੱਸ, ਮੈਮੋਰੀ ਬੱਸ, ਸਿਸਟਮ ਬੱਸ ਜਾਂ ਫਰੰਟ-ਸਾਈਡ-ਬੱਸ ਵੀ ਕਿਹਾ ਜਾਂਦਾ ਹੈ, ਇੱਕ ਕੰਪਿਊਟਰ ਦੇ ਸਾਰੇ ਅੰਦਰੂਨੀ ਭਾਗਾਂ ਜਿਵੇਂ ਕਿ ਸੀਪੀਯੂ) ਅਤੇ ਮੈਮੋਰੀ ਨੂੰ ਮਦਰਬੋਰਡ ਨਾਲ ਜੋੜਦਾ ਹੈ। ਅੰਦਰੂਨੀ ਡਾਟਾ ਬੱਸਾਂ ਨੂੰ ਸਥਾਨਕ (ਲੋਕਲ) ਬੱਸ ਦੇ ਵਜੋਂ ਵੀ ਜਾਣਿਆ ਜਾਂਦਾ ਹੈ, ਕਿਉਂਕਿ ਉਹ ਸਥਾਨਕ ਯੰਤਰਾਂ ਨਾਲ ਜੁੜਨ ਦਾ ਕੰਮ ਕਰਦਿਆਂ ਹਨ। ਇਹ ਬੱਸ ਆਮ ਤੌਰ 'ਤੇ ਤੇਜ਼ ਹੁੰਦੀ ਹੈ ਅਤੇ ਬਾਕੀ ਕੰਪਿਊਟਰਾਂ ਦੇ ਆਪਰੇਸ਼ਨਾਂ ਤੋਂ ਆਜ਼ਾਦ ਹੁੰਦੀ ਹੈ।

ਬਾਹਰੀ ਬੱਸ ਜਾਂ ਵਿਸਥਾਰ ਬੱਸ, ਬਿਜਲਈ ਮਾਰਗਾਂ ਤੋਂ ਬਣਿਆ ਹੈ ਜੋ ਕਿ ਵੱਖਰੇ ਵੱਖਰੇ ਉਪਕਰਣਾਂ ਜਿਵੇਂ ਕਿ ਪ੍ਰਿੰਟਰ, ਆਦਿ ਨੂੰ ਕੰਪਿਊਟਰ ਨਾਲ ਜੋੜਦਾ ਹੈ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. ਕਲੀਫ਼ਟਨ, ਕਾਰਲ (ਸਤੰਬਰ 19, 1986). ਡਾਟਾ ਸੰਚਾਰ ਬਾਰੇ ਹਰ ਇੰਜੀਨੀਅਰ ਨੂੰ ਕੀ ਪਤਾ ਹੋਣਾ ਚਾਹੀਦਾ ਹੈ. ਸੀਆਰਸੀ ਪ੍ਰੈਸ. p. 27. ਅੰਦਰੂਨੀ ਕੰਪਿਊਟਰ ਬੱਸ ਸਮਾਨਾਂਤਰ ਟ੍ਰਾਂਸਮੇਸ਼ਨ ਸਕੀਮ ਹੈ; ਕੰਪਿਊਟਰ ਦੇ ਅੰਦਰ....