ਭਗਤੀ ਲਹਿਰ
ਭਗਤੀ ਲਹਿਰ ਭਾਰਤ ਵਿੱਚ ਮੱਧਕਾਲੀਨ ਯੁੱਗ ਵਿੱਚ ਚੱਲੀ ਧਾਰਮਿਕ ਜਾਗਰਤੀ ਦੀ ਲਹਿਰ ਸੀ। ਇਸ ਤਹਿਤ ਰਚੀ ਗਈ ਬਾਣੀ ਨੇ ਸਮਾਜਿਕ ਨਾਬਰਾਬਰੀ ਅਤੇ ਨਫ਼ਰਤ ਨੂੰ ਖ਼ਤਮ ਕਰ ਕੇ ਭਗਤੀ ਅਤੇ ਸਾਂਝੀਵਾਲਤਾ ਦੇ ਦਰ-ਦਰਵਾਜ਼ੇ ਖੋਲ੍ਹੇ ਸਨ। ਇਸ ਲਹਿਰ ਨੂੰ ਭਗਤੀ ਅੰਦੋਲਨ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ।[1]
ਭਾਰਤ ਵਿੱਂਚ ਹਰ ਲਹਿਰ ਦਾ ਮੁੱਢ ਦੇਸ਼ ਦੇ ਉੱਤਰ ਵਿੱਚ ਬੁੱਝ੍ਹਾ, ਪਰ ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ। ਇਸ ਲਹਿਰ ਨੂੰ ਦੱਖਣੀ ਭਾਰਤ ਵਿੱਚ ਚਲਾਉਣ ਵਾਲੇ ਰਾਮਾਨੁਜ਼ ਤੇ ਉੱਤਰੀ ਭਾਰਤ ਵਿੱਚ ਰਾਮਾਨੰਦ ਹੋਏ ਹਨ। ਇਹ ਲਾਹਿਰ ਮੁੱਖ ਰੂਪ ਵਿੱਚ ਸਮਾਜਿਕ ਗੁਲਾਮੀ ਤੇ ਬ੍ਰਾਹਮਣ ਵਾਦ ਦੇ ਕੱਟੜ ਫਲਸਫੇ ਦੇ ਖਿਲਾਫ ਇੱਕ ਪ੍ਰਤੀਕਰਮ ਵਜੋਂ ਆਰੰਭ ਹੋਈ ਮੰਨੀ ਜਾਂਦੀ ਹੈ। ਇਸ ਕਾਲ ਵਿੱਚ ਖੁਸ਼ੀਆਂ ਪ੍ਰਾਪਤ ਕਰਨ ਦਾ ਉਪਦੇਸ਼ ਦਿੱਤਾ ਪੰਜਾਬ ਤੋਂ ਬਾਹਰਲੇ ਭਗਤਾਂ ਨੇ ਵੀ ਆਚੇਤ ਹੀ ਇੱਥੋਂ ਦੇ ਨਾਥ ਜ਼ੋਗੀਆ ਤੇ ਸੂਫ਼ੀਆਂ ਵਾਂਗ ਦੇਸ਼ ਦੀ ਲੋਕ-ਭਾਸ਼ਾ ਵਿੱਚ ਅਧਿਆਤਮਕ ਭਾਵਾਂ ਨੂੰ ਜਨ ਸਮੂਹ ਤੱਕ ਪਹੁੰਚਾਇਆ। ਇਨ੍ਹਾਂ ਦੇ ਖਿਆਲ ਆਮ ਤੌਰ `ਤੇ ਸੂਫ਼ੀਮਤ ਤੇ ਗੁਰਮਤਿ ਵਿਚਾਰਘਾਰਾ ਨਾਲ ਮੇਲ ਖਾਂਦੇ ਹਨ। ਇਨ੍ਹਾਂ ਭਗਤਾਂ ਨੇ ਵੀ ਨਾਥ-ਜ਼ੋਗੀਆਂ ਤੇ ਸੂਫ਼ੀਆਂ ਵਾਂਗ ਆਪਣੀ ਰਚਨਾ ਰਾਗਾਂ ਵਿੱਚ ਹੀ ਕੀਤੀ ਹੈ। ਜਿਸ ਉਪਰ ਪੰਜਾਬੀ ਦਾ ਪ੍ਰਭਾਵ ਪ੍ਰਤੱਖ ਹੈ। ਸੋ ਇਨ੍ਹਾਂ ਭਗਤਾਂ ਦੀ ਬਾਣੀ ਵਿੱਚ ਆਰਬੀ ਫਾਰਸੀ ਸ਼ਬਦਾਂ ਦੇ ਤਤਸੱਮ ਘੱਟ ਤੇ ਤਦਭਵ ਰੂਪ ਮਿਲਦੇ ਹਨ। ਸੂਫ਼ੀ ਤੇ ਗੁਰਮਤਿ ਕਾਵਿ-ਧਾਰਾ ਨਾਲ ਵਿਸ਼ੇ, ਸ਼ਬਦਾਵਲੀ ਤੇ ਸ਼ੈਲੀ ਦੀ ਸਾਂਝ ਕਰਕੇ ਹੀ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਦਰਯੋਗ ਥਾਂ ਪ੍ਰਾਪਤ ਹੋਇਆ ਹੈ।
ਭਾਈ ਗੁਰਦਾਸ ਨੇ ਇਨ੍ਹਾਂ ਭਗਤਾਂ ਦਾ ਆਪਣੀਆਂ ਵਾਰਾਂ ਵਿੱਚ ਵਿਸ਼ੇਸ਼ ਤੌਰ `ਤੇ ਜ਼ਿਕਰ ਕੀਤਾ ਹੈ। ਭਗਤੀ ਨੂੰ ਕਾਵਿ ਦੇ ਮੁੱਖ ਧਾਰਵਾਂ ਵਿੱਚ ਵੰਡਿਆ ਹੋਇਆ ਹੈ, ਨਿਰਗੁਣ ਸਰਗੁਣ।
ਭਗਤ
ਸੋਧੋਨਿਰਗੁਣ ਧਾਰਾ ਵਾਲੇ ਜਿਨ੍ਹਾਂ ਵਿਚੋਂ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਸਿਰਮੌਰ ਹਨ, ਨਿਰੋਲ ਨਿਰੰਕਾਰ ਜੋ ਰੰਗ-ਰੂਪ ਰਹਿਤ ਹੈ ਤੇ ਕਣ-ਕਣ ਵਿੱਚ ਵਸਿਆ ਹੋਇਆ ਹੈ, ਨੂੰ ਹੀ ਸਿਮਰਦੇ ਹਨ। ਸਰਗੁਣ ਧਾਰਾ ਵਿੱਚ ਸ੍ਰੀ ਰਾਮ ਅਤੇ ਕ੍ਰਿਸ਼ਨ ਦੀ ਭਗਤੀ ਕਰਦੇ ਸਨ। ਇਨ੍ਹਾਂ ਵਿਚੋਂ ਸੂਰਦਾਸ, ਮੀਰਾਂ ਬਾਈ ਤੇ ਗੁਸਾਈ ਤੁਲਸੀ ਦਾਸ ਆਦਿ ਹਿੰਦੀ ਕਾਵਿ ਇਸ ਧਾਰਾ ਦੇ ਸ਼ੋ੍ਰਮਣੀ ਕਵੀ ਹੋਏ ਹਨ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚਲੇ ਭਗਤ:
- ਭਗਤ ਰਾਮਾਨੰਦ ਜੀ
- ਭਗਤ ਕਬੀਰ ਜੀ
- ਭਗਤ ਰਵਿਦਾਸ ਜੀ
- ਭਗਤ ਨਾਮ ਦੇਵ ਜੀ
- ਭਗਤ ਜੈ ਦੇਵ ਜੀ
- ਭਗਤ ਤ੍ਰਿਲੋਚਨ ਜੀ
- ਭਗਤ ਸਧਨਾ ਜੀ
- ਭਗਤ ਪਰਮਾਨੰਦ ਬੈਣੀ ਜੀ
- ਭਗਤ ਸੈਣ ਜੀ
- ਭਗਤ ਧੰਨਾ ਜੀ
- ਭਗਤ ਪੀਪਾ ਜੀ
- ਭਗਤ ਸੂਰਦਾਸ ਜੀ ਸ਼ਾਮਲ ਹਨ।
ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੇ ਭਗਤਾਂ ਵਿੱਚ ਪੀਲੂ, ਕਾਨ੍ਹਾਂ, ਸਾਧੂ ਜਨ, ਵਲੀ ਰਾਮ, ਦਾਦੂ, ਨਨੂਆ ਦਰਸ਼ਨ, ਸੁੰਦਰ ਦਾਸ,ਸ੍ਰੀ ਚੰਦ, ਦਿਆਲ ਅਨੇਮੀ, ਗਰੀਬ ਦਾਸ, ਭਗਤ ਨਾਮਦੇਵ ਜੀ।
ਭਗਤ ਨਾਮਦੇਵ ਜੀ
ਸੋਧੋਆਪ ਜੀ ਦਾ ਜਨਮ 1270 ਈ. ਵਿੱਚ ਮਹਾਰਾਸ਼ਟਰ ਦੇ ਇੱਕ ਪਿੰਡ ਨਰਸੀ ਬਾਮਨੀ ਵਿਖੇ ਇੱਕ ਛੀਬਾ ਪਰਿਵਾਰ ਵਿਚੋਂ ਹੋਇਆ ਮੰਨਿਆ ਗਿਆ ਹੈ। ਨਾਭਾ ਜੀ ਰਚਿਤ ਭਗਤ ਮਾਲਾ ਵਿੱਚ ਨਾਮਦੇਵ ਦਾ ਜਨਮ ਇੱਕ ਕੰਵਾਰੀ ਕੰਨਿਆ ਦੀ ਕੁੱਖੋਂ ਪਰਮਾਤਮਾ ਦੇ ਸੰਜੋਗ ਨਾਲ ਹੋਇਆ ਦੱਸਿਆ ਗਿਆ ਹੈ। ਇਨ੍ਹਾਂ ਦੇ ਪਿਤਾ ਦਾ ਨਾਂ ਦਾਮਾਸ਼ੇਟ ਅਤੇ ਮਾਤਾ ਦਾ ਨਾਂ ਗੋਲਾਬਾਈ ਸੀ ਅਲੱਗ-ਅਲੱਗ ਵਿਦਵਾਨਾਂ ਨੇ ਮਾਤਾ ਪਿਤਾ ਦੇ ਇਸ ਨਾਂ ਨੂੰ ਥੋੜ੍ਹਾ ਬਹੁਤ ਫਰਕ ਨਾਲ ਲਿਖਿਆ ਹੈ। ਆਚਾਰੀਆਂ ਪਰਸ਼ੁਰਾਮ ਚਤੁਰੱਵੇਦੀ ਆਚਾਰਯਾ ਚਤੁਰਵੇਦੀ ਅਚਾਰਯਾ ਰਾਮਚੰਦਰ ਸਕੂਲ ਨਿਰਭੈ ਸਿੰਘ ਆਦਿ ਵਿਦਾਵਾਨ ਨਾਮਦੇਵ ਜੀ ਦੇ 61 ਪਦ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਹਨ ਇਹ ਬਾਣੀ ਪ੍ਰਮਾਣਿਕ ਹੈ। ਭਗਤੀ ਮਾਰਗ ਵਿੱਚ ਆਪ ਜੀ ਨੂੰ ਕਿ ਸ਼੍ਰੋਮਣੀ ਭਗਤ ਮੰਨਿਆ ਜਾਂਦਾ ਹੈ। ਆਪ ਦੀ ਰਚਨਾ ਵਿੱਚ ਮਰਾਠੀ, ਰਾਜਸਤਾਨੀ, ਪੱਛਮੀ ਹਿੰਦੀ ਤੇ ਪੂਰਬੀ ਪੰਜਾਬੀ ਦੇ ਨਾਲ-ਨਾਲ ਫਾਰਸੀ ਸ਼ਬਦਾਵਲੀ ਦਾ ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਅੱਠ ਸ਼ਬਦ ਇੱਕੀ ਰਾਗਾਂ ਵਿੱਚ ਦਰਜ਼ ਹਨ। ਨਾਮ ਦੇਵ ਜੀ ਦੀ ਭਗਤੀ ਯਾਤਰਾਂ ਸਰਗੁਣ ਧਾਰਾ ਵਿਚੋਂ ਹੁੰਦੀ ਹੋਈ ਨਿਰਗੁਣ ਤੱਕ ਪਹੰੁਚਦੀ ਹੈ। ਨਾਮਦੇਵ ਜੀ ਸਾਰੇ ਦੱਖਣੀ ਤੇ ਉੱਤਰੀ ਭਾਰਤ ਵਿੱਚ ਭਰਮਣ ਕਰਦੇ ਰਹੇ ਹਨ। ਇੱਕ ਪਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਪਰਮਾਤਮਾ ਨੇ ਆਪ ਕਈ ਵਾਰ ਪ੍ਰਤੱਖ ਹੋ ਕੇ ਨਾਮਦੇਵ ਨੁੂੰ ਦਰਸ਼ਨ ਤੇ ਉਸ ਦੀ ਛੰਨ ਬੰਨ੍ਹੀ ਘੋੜ੍ਹੀ ਤੇ ਵਛੇਰੀ ਵੀ ਬਖਸ਼ੀ। ਨਾਮਦੇਵ ਦੀ ਪਵਾਈ ਛਪੱਰੀ ਤੇ ਧੰਨੇ ਦੀਆਂ ਗਊਆਂ ਚਾਰੀਆਂ।
- ਭਗਤ ਨਾਮਦੇਵ ਜੀ ਦਾ ਦਿਹਾਂਤ 1350 ਈ. ਵਿੱਚ ਹੋਇਆ ਮੰਨਿਆ ਜਾਂਦਾ ਹੈ। ਭਗਤ ਨਾਮਦੇਵ ਦੀਆਂ ਰਚਨਾਵਾਂ ਭਾਰਤੀ ਸਾਹਿਤ ਵਿੱਚ ਅਦੁੱਤੀ ਸਥਾਨ ਰੱਖਦੀਆਂ ਹਨ।
ਭਗਤ ਜੇ ਦੇਵ:
ਸੋਧੋ- ਇਨ੍ਹਾਂ ਦਾ ਜਨਮ ਦੱਖਣੀ ਬੰਗਾਲ ਦੇ ਪਿੰਡ ਕੰਨਦੂਲੀ ਵਿਖੇ 1170 ਈ. ਵਿੱਚ ਹੋਇਆ। ਕੁਝ ਵਿਦਵਾਨਾਂ ਅਨੁਸਾਰ ਇਹਨਾਂ ਦਾ ਜੀਵਨ ਕਾਲ ਬਾਰ੍ਹਵੀਂ ਤੇਰ੍ਹਵੀਂ ਸਦੀ ਈ. ਹੈ। ਆਪ ਬੰਗਾਲ ਦੇ ਰਾਜਾ ਲਛਮਣ ਸੈਨ ਦੇ ਪੰਜ ਰਤਨਾਂ ਵਿਚੋਂ ਸਨ। ਉਹ ਜਾਤ ਦੇ ਬ੍ਰਾਹਮਣ ਸਨ ਪਰ ਉਨ੍ਹਾਂ ਵਿੱਚ ਜਾਤੀ ਅਭਿਮਾਨ ਬਿਲਕੁਲ ਹੀ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਵੀ ਇਸ ਗਲ ਵਲ ਸੰਕੇਤ ਕੀਤਾ ਹੈ।
“ਜੈ ਦੇਵ ਤਿਆਗਿਓ ਅਹੰਮੇਵ" ਗੁਰੂ ਗ੍ਰੰਥ ਸਾਹਿਬ ਵਿੱਚ ਜੈ ਦੇਵ ਜੀ ਦੇ ਦੋ ਸ਼ਬਦ ਰਾਗ ਗੁਜਰੀ ਤੇ ਰਾਗ ਮਾਰੂ ਵਿੱਚ ਅਕਿਤ ਹਨ। ‘ਗੀਤ ਗੋਵਿੰਦ` ਆਪ ਜੀ ਦੁਆਰਾ ਸੰਸਕਿਤ ਵਿੱਚ ਰਚੀ ਗਈ ਪ੍ਰਸਿੱਧ ਰਚਨਾ ਹੈ। ਇਹ ਰਚਨਾ ਨਿਰਗੁਣ ਭਗਤੀ ਦੀਆਂ ਸਿਧਾਂਤਕ ਰੂੜ੍ਹੀਆਂ ਨਾਲ ਸੁਮੇਲ ਰੱਖਦੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਕਰਕੇ ਗੁਰਮਤਿ ਕਾਵਿ-ਧਾਰਾ ਦਾ ਅਨਿਖੜਵਾਂ ਅੰਗ ਹੈ।
ਭਗਤ ਕਬੀਰ ਜੀ
ਸੋਧੋਭਗਤ ਕਬੀਰ ਜੀ ਰਾਮਾਨੰਦ ਦਾ ਚੇਲਾ ਅਤੇ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਸਦੀ ਆਪਣੀ ਤੁਕ ਸ਼ਕਲ ਜਨਮ ਸ਼ਿਵਪੁਰੀ ਰਵਿਯਾ ਦੇ ਆਧਾਰ ਤੇ ਉਸ ਨੂੰ ਕਾਸ਼ੀ ਨਿਵਾਸੀ ਮੰਨਿਆ ਜਾਂਦਾ ਹੈ। ਕਬੀਰ ਜੀ ਦਾ ਜਨਮ 1398 ਈ. ਵਿੱਚ ਬਨਾਰਸ ਦੇ ਨੇੜੇ ਇੱਕ ਬ੍ਰਾਹਮਣ ਵਿਧਵਾ ਦੀ ਕੁੱਖੋਂ ਹੋਇਆ ਮੰਨਿਆ ਜਾਂਦਾ ਹੈ। ਲੋਕ ਮਾਨਤਾ ਅਨੁਸਾਰ ਕਿਸੇ ਵਿਧਵਾ ਨੇ ਉਸਨੂੰ ਜਨਮ ਦੇ ਕੇ, ਸਮਾਜਕ ਨਮੋਸ਼ੀ ਤੋਂ ਬਚਣ ਲਈ ਬਨਰਸ ਦੇ ਨੇੜੇ ਇੱਕ ਤਲਾਅ ਦੇ ਕੰਢੇ ਰੱਖ ਦਿੱਤਾ ਉੱਥੋ ਨੀਰੂ ਨਾਮਕ ਇੱਕ ਨਿਰਸੰਤਾਨ ਮੁਸਲਮਾਨ ਜੁਲਾਹਾ ਬੱਚੇ ਨੂੰ ਘਰ ਲੈ ਆਇਆ ਅਤੇ ਉਸਦੀ ਪਤਨੀ ਨੀਮਾ ਨੇ ਕਬੀਰ ਜੀ ਨੂੰ ਪੁੱਤਰਾਂ ਵਾਂਗ ਪਾਲਿਆ। ਪਰ ਸ਼੍ਰੀ ਜਗਦੀਸ਼ ਲਾਲ ਨੇ ਆਪਣੀ ਪ੍ਰਸਿਧ ਪੁਸਤਕ 'ਕਬੀਰ:ਜੀਵਨ ਤੇ ਬਾਣੀ 'ਵਿੱਚ ਇਤਿਹਾਸਕ ਹਵਾਲਿਆਂ ਦੇ ਆਧਾਰ ਤੇ ਇਹਨਾਂ ਸਭ ਧਾਰਨਾਵਾਂ ਨੂੰ ਰੱਦ ਕੀਤਾ ਹੈ ।ਉਨ੍ਹਾਂ ਨੇ ਇਸ ਪੁਸਤਕ ਦੇ ਪਹਿਲੇ ਭਾਗ ਵਿੱਚ ਬੀਜਕ ਦਾ ਵੀ ਪੰਜਾਬੀ ਭਾਸ਼ਾ ਵਿਚ ਪਹਿਲੀ ਵਾਰ ਉਲੱਥਾ ਕੀਤਾ ਹੈ।ਨਿਰਗੁਣ ਭਗਤੀ ਸੰਪਰਦਾਇ ਦੇ ਸੰਤ ਕਵੀਆਂ ਵਿੱਚ ਕਬੀਰ ਦਾ ਪ੍ਰਮੁੱਖ ਸਥਾਨ ਹੈ। ਡਾ: ਰਤਨ ਸਿੰਘ ਜੱਗੀ ਅਨੁਸਾਰ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਦੱਸਿਆ ਹੈ। ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜਰੂਰੀ ਹੈ। ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਕਬੀਰ ਜੀ ਭਗਤ ਕਰਮ ਤੋਂ ਬਾਅਦ ਵੀ ਕਿਸੇ ਪ੍ਰਕਾਰ ਦਾ ਕੋਈ ਹੱਕ ਨਹੀਂ ਜਤਾਉਂਦੇ ਸਗੋਂ ਆਪਣਾ ਸਭ ਕੁਝ ਬੜੀ ਨਿਮਰਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੰਦੇ ਹਨ। ਕਬੀਰ ਮੇਰੇ ਕੁਝ ਮਹਿ ਕਿਛੁ ਨਹੀਂ ਜੋ ਕਿਛੁ ਜੋ ਤੇਰਾ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥
- ਕਬੀਰ ਦੇ ਪਰਮਾਤਮਾ ਬਾਰੇ ਵਿਚਾਰ ਅਨੁਭਵ ਆਧਾਰਿਤ ਹਨ। ਕਬੀਰ ਜੀ ਦੇ ਨਾਂ ਤੇ ਵਿਸ਼ਾਲ ਸਾਹਿਤ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਕਬੀਰ ਜੀ ਦੀਆਂ ਰਮੈਣੀਆ ਦੇ ਇੱਕ ਸੰਗ੍ਰਹਿ ਨੂੰ ‘ਬਾਵਨ ਅੱਖਰੀ` ਕਿਹਾ ਜਾਂਦਾ ਹੈ ਇਸੇ ਪ੍ਰਕਾਰ ਇੱਕ ਰਚਨਾ ਨੂੰ ‘ਬੀਜਕ` ਦਾ ਨਾ ਦਿੱਤਾ ਹੈ।
ਭਗਤ ਰਾਮਾਨੰਦ ਜੀ
ਸੋਧੋਭਗਤੀ ਲਹਿਰ ਦੀਆਂ ਜੜ੍ਹਾਂ ਭਾਵੇਂ ਕਾਫੀ ਦੂਰ ਦੇ ਸਮੇਂ ਤੱਕ ਪੁੱਜਦੀਆਂ ਹਨ ਪਰੰਤੂ ਇਸ ਦਾ ਮੋਢੀ ਰਾਮਾਨੰਦ ਨੂੰ ਹੀ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 1366 ਈ. ਵਿੱਚ ਦੱਖਣ ਮਾਨਕੋਟ ਪਿੰਡ ਵਿਖੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਸੁਸ਼ੀਲਾ ਨਾਂ ਦੀ ਔਰਤ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਦਾ ਨਾਂ ਸਦਨ ਸ਼ਰਮਾ ਸੀ। ਪਹਿਲਾਂ ਆਪ ਰਾਮ-ਸੀਤਾ ਦੇ ਉਪਾਸ਼ਕ ਸਨ ਪਰ ਫਿਰ ਨਿਰਗੁਣ ਦੇ ਉਪਾਸਨਾ ਵੱਲ ਰੁਚਿਤ ਹੋ ਗਏ। ਰਾਮਨੰਦ ਜੀ ਬੜੇ ਉਦਾਰ ਦ੍ਰਿਸ਼ਟੀ ਕੋਣ ਦੇ ਮਾਲਕ ਸਨ। ਉਨ੍ਹਾਂ ਨੂੰ ਔਰਤਾਂ ਅਤੇ ਪਛੜੀਆਂ ਜਾਤੀਆਂ ਲਈ ਵੀ ਭਗਤੀ ਦੇ ਦੁਆਰ ਖੋਲ੍ਹ ਦਿੱਤੇ। ਫਲਸਰੂਪ ਭਗਤੀ ਕਾਵਿ ਵਿੱਚ ਉਦਾਰਵਾਦੀ ਚੇਤਨਾ ਦਾ ਵਿਕਾਸ ਹੋਇਆ ਰਾਮਾਨੰਦ ਨੇ ਸੰਸਕ੍ਰਿਤ ਦੀ ਥਾਂ ਹਿੰਦੀ ਸਧੂੱਕੜੀ ਭਾਸ਼ਾ ਨੂੰ ਆਪਣਾ ਪ੍ਰਚਾਰ ਮਾਧਿਅਮ ਬਣਾਇਆ। ਸੰਸਕ੍ਰਿਤ ਵਿੱਚ ਆਪ ਦੇ ਨਾ ਤੇ ਕਈ ਰਚਨਾਵਾਂ ਮਿਲਦੀਆਂ ਹਨ ਜਿਨ੍ਹਾਂ ਵਿਚੋਂ ਦੋ ਮਹੱਤਵਪੂਰਨ ਸਮਝੀਆਂ ਜਾਂਦੀਆਂ ਹਨ। ਪਹਿਲੀ ਸ੍ਰੀ ਵੈਸ਼ਣਵਮਤਾਬਜ ਭਾਸਕਰ ਜਿਸ ਵਿੱਚ ਪ੍ਰਮੁੱਖ ਸਿਧਾਂਤ ਅੰਕਿਤ ਹਨ, ਦੂਜੀ ‘ਸ੍ਰੀ ਰਾਮਾਚਰਣ ਪੱਧਤੀ` ਜਿਸ ਵਿੱਚ ਪੂਜਾ ਪ੍ਰਣਾਲੀ ਬਾਰੇ ਦੱਸਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਰਾਮਾਨੰਦ ਜੀ ਦਾ ਇੱਕ ‘ਸ਼ਬਦ` ਬਸੰਤ ਰਾਗ ਅਧੀਨ ਦਰਜ ਹੈ। ਆਪ ਜੀ ਦਾ ਦੇਹਾਂਤ 1467 ਈ. ਵਿੱਚ ਕਾਸ਼ੀ ਵਿਖੇ ਹੋਇਆ ਦੱਸਿਆ ਜਾਂਦਾ ਹੈ।
ਭਗਤ ਤ੍ਰਿਲੋਚਨ ਜੀ
ਸੋਧੋਇਨ੍ਹਾਂ ਦੇ ਜੀਵਨ ਕਾਲ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ। ਭਾਈ ਕਾਨ੍ਹ ਸਿੰਘ ਨਾਭਾ (ਮਹਾਨਕੋਸ਼, ਪੰਨਾ 609) ਅਨੁਸਾਰ ਭਾਗਤ ਤ੍ਰਿਲੋਚਨ ਦਾ ਜਨਮ 1268 ਈ. ਵਿੱਚ ਮਹਾਂਰਾਸ਼ਟਰ ਦੇ ਜਿਲ੍ਹਾ ਸ਼ੋਲਾਪੁਰ ਦੇ ਬਾਰਸੀ ਕਸਬੇ ਵਿੱਚ ਹੋਇਆ। ਆਪ ਦਾ ਜਨਮ 1267 ਈ. ਵਿੱਚ ਗੁਜਰਾਤ ਵਿੱਚ ਹੋਇਆ ਵੀ ਮੰਨਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਉਨ੍ਹਾਂ ਦਾ ਜੱਦੀ ਪਿੰਡ ਉੱਤਰ ਪ੍ਰਦੇਸ਼ ਵਿੱਚ ਸੀ ਅਤੇ ਗਿਆਨ ਦੇਵ ਦੇ ਸੰਪਰਕ ਵਿੱਚ ਆਉਣ ਮਗਰੋਂ ਉਹ ਮਹਾਰਾਸ਼ਟਰ ਵੱਲ ਚਲੇ ਗਏ। ਗੁਰੂ ਗ੍ਰੰਥ ਸਾਹਿਬ ਵਿੱਚ ਤ੍ਰਿਲੋਚਨ ਜੀ ਦੇ ਚਾਰ ਸ਼ਬਦ, ਸਿਰੀ ਰਾਗ, ਗੁਜਰੀ ਤੇ ਧਨਾਸਰੀ ਰਾਗ ਅਧੀਨ ਦਰਜ ਹਨ। ਇਨ੍ਹਾਂ ਦੀ ਭਾਸ਼ਾ ਉੱਪਰ ਮਰਾਠੀ ਦਾ ਪ੍ਰਭਾਵ ਪ੍ਰਤੱਖ ਹੈ। ਆਪ ਜੀ ਫਰਮਾਉਂਦੇ ਹਨ ਕਿ ਮਨੁੱਖ ਜਨਮ ਕੌਡੀਆਂ ਬਦਲੇ ਗੁਆ ਬੈਠਦਾ ਹੈ: ਮਾਇਆ ਮੂਠਾ ਚੇਤਸਿ ਨਾਹੀ ਜਨਮ ਗਵਾਹਿਓ ਆਲਸੀਆ
- ਭਗਤ ਤ੍ਰਿਲੋਚਨ ਦੇ ਵਿਅਕਤੀਤਵ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹੀ ਸੀ ਕਿ ਉਹ ਸਾਧੂਆਂ ਪ੍ਰਤੀ ਬੇਹੱਦ ਸ਼ਰਧਾ ਤੇ ਸਤਿਕਾਰ ਰੱਖਦੇ ਸਨ ਅਤੇ ਉਨ੍ਹਾਂ ਦੀ ਭੋਜਨ ਆਦਿ ਨਾਲ ਸੇਵਾ ਕਰਦੇ ਸਨ।
ਭਗਤ ਪੀਪਾ
ਸੋਧੋਇਨ੍ਹਾਂ ਦਾ ਰਾਮਾਨੰਦ ਜੀ ਦੀ ਸ਼ਿਸ਼ ਪਰੰਪਰਾ ਵਿੱਚ ਮਹੱਤਵਪੂਰਨ ਸਥਾਨ ਹੈ ਅਤੇ ਇਹ ਉਨ੍ਹਾਂ ਦੇ ਦੂਸਰੇ ਸ਼ਿਸ਼ਾਂ ਕਬੀਰ ਅਤੇ ਭਗਤ ਰਵੀਦਾਸ ਆਦਿ ਵਾਂਗ ਹੀ ਪ੍ਰਸਿੱਧ ਹੋਏ ਹਨ। ਪੀਪਾ ਜੀ ਦੇ ਜਨਮ ਬਾਰੇ ਕੌਈ ਸਹੀ ਜਾਣਕਾਰੀ ਪ੍ਰਾਪਤ ਨਹੀਂ ਹੈ ਪਰ ਆਪ ਦਾ ਜਨਮ 15 ਵੀ ਸਦੀ ਦੇ ਆਰੰਭ ਵਿੱਚ ਹੋਇਆ ਮੰਨਿਆ ਜਾਂਦਾ ਹੈ। ਭਗਤ ਪੀਪਾ ਜੀ ਪਹਿਲਾਂ ਰਾਜਸਥਾਨ ਦੀ ਰਿਆਸਤ ਗਗਰੌਨਗੜ੍ਹ ਦੇ ਰਾਜਾ ਸਨ। ਡਾ. ਰਤਨ ਸਿੰਘ ਜੱਗੀ ਅਨੁਸਾਰ ਬਚਪਨ ਤੋਂ ਹੀ ਆਪ ਦੇ ਮਨ ਵਿੱਚ ਵੈਰਾਗ ਦੀ ਭਾਵਨਾ ਵਿਕਸਿਤ ਹੋਣ ਲੱਗ ਪਈ ਸੀ, ਜੋ ਰਾਜ ਗੱਦੀ ਉੱਤੇ ਬੈਠਣ ੳਪਰੰਤ ਵੀ ਉਸੇ ਤਰ੍ਹਾਂ ਬਣੀ ਰਹੀ। ਸਾਧ ਸੰਤਾਂ ਦੀ ਸੇਵਾ ਕਰਨ ਵਿੱਚ ਆਪ ਦਾ ਬਹੁਤ ਮਨ ਲਗਦਾ ਸੀ। ਪਹਿਲਾ ਆਪ ਦੇਵੀ ਦੇ ਉਪਾਸ਼ਕ ਸਨ ਪਰ ਇੱਕ ਵੈਸ਼ਨਵ ਸਾਧੂ ਤੋਂ ਪ੍ਰਭਾਵਤ ਹੋ ਕੇ ਸੁਆਮੀ ਰਾਮਾਨੰਦ ਦੇ ਚੇਲੇ ਬਣ ਗਏ ਅਤੇ ਰਾਜ ਭਾਗ ਤਿਆਗ ਕੇ ਅਧਿਆਤਮਕ ਜਿਗਿਆਸਾ ਦੀ ਪੂਰਤੀ ਲਈ ਸਾਧਨਾ ਕਰਨ ਲੱਗ ਪਏ। ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਧਨਾਸਰੀ ਦੇ ਅੰਤਰਗਤ ਉਨ੍ਹਾਂ ਦਾ ਉਚਾਰਿਆ ‘ਸ਼ਬਦ` ਅੰਕਿਤ ਹੈ। ਇਸਦੀ ਭਾਸ਼ਾ ਉੱਤੇ ਰਾਜਸਥਾਨੀ ਦਾ ਪ੍ਰਭਾਵ ਪ੍ਰਤੱਖ ਹੈ।
ਭਗਤ ਸਧਨਾ ਜੀ
ਸੋਧੋਇੱਕ ਰਵਾਇਤ ਅਨੁਸਾਰ ਭਗਤ ਸਧਨਾ ਜੀ ਦਾ ਜਨਮ ਸਿੰਧ ਪ੍ਰਾਤ ਦੇ ਸਿਹਵਾਂ ਪਿੰਡ ਵਿੱਚ ਚੌਦਵੀਂ ਸਦੀ ਦੇ ਆਰੰਭ ਵਿੱਚ ਹੋਇਆ। ਵੱਖੋ-ਵੱਖਰੇ ਥਾਵਾਂ ਨਾਮਦੇਵ ਦੇ ਸਮਕਾਲੀ ਸਨ ਅਤੇ ਭਗਤ ਰਵਿਦਾਸ ਤੋਂ ਪਹਿਲਾਂ ਹੋ ਚੁੱਕੇ ਸਨ। ਇਸ ਤਰ੍ਹਾਂ ਆਪ ਦਾ ਜੀਵਨ ਕਾਲ 14 ਵੀਂ ਸਦੀ ਮੰਨਿਆ ਜਾ ਸਕਦਾ ਹੈ। ਆਪ ਦੇ ਜੀਵਨ ਦਾ ਮੁਢਲਾ ਸਮਾਂ ਪਿਤਾ ਪੁਰਖੀ ਕਸਾਈ ਦਾ ਕੰਮ ਕਰਨ ਵਿੱਚ ਗੁਜ਼ਾਰਿਆ। ਬਾਅਦ ਵਿੱਚ ਆਪ ਭਗਤੀ ਵਿੱਚ ਲੀਨ ਹੋ ਗਏ। ਬਿਲਾਵਲ ਰਾਗ ਵਿੱਚ ਸਧਨਾ ਜੀ ਦਾ ਇੱਕ ‘ਸ਼ਬਦ` ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਇਸ ਵਿੱਚ ਆਪ ਦੀ ਨਿਮਰਤਾ ਤੇ ਆਤਮ ਸਮਰਪਣ ਦੀ ਖੂਬਸੂਰਤ ਅਭਿਵਿਅਕਤੀ ਹੋਈ ਹੈ। ਆਪ ਫਰਮਾਉਂਦੇ ਹਨ ਕਿ ਭਗਤੀ ਹਰ ਮਾੜੇ ਕਰਮ ਦਾ ਫਲ ਨਾਸ ਕਰਨ ਯੋਗ ਹੈ। ਉਹ ਆਪਣਾ ਆਪ ਤਿਆਗ ਕੇ ਪ੍ਰਭੂ ਦੇ ਹੀ ਹੋ ਜਾਂਦੇ ਹਨ: ਮੈ ਨਾਹੀ ਕਛੁ ਹਉ ਨਹੀਂ ਕਿਛੁ ਅਹਿ ਨ ਮੋਰਾ। ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ।
ਭਗਤ ਧੰਨਾ ਜੀ
ਸੋਧੋਆਪ ਜੀ ਦਾ ਜਨਮ 1415 ਈ ਵਿੱਚ ਰਾਜਸਥਾਨ ਦੇ ਪਿੰਡ ਧੂਆਨ ਵਿੱਚ ਹੋਇਆ। ਧੰਨਾ ਜੀ ਜੱਟ ਸਨ ਪਰੰਤੂ ਇੱਕ ਬ੍ਰਾਹਮਣ ਦੀ ਠਾਕਰ ਪੂਜਾ ਤੋਂ ਪ੍ਰਭਾਵਿਤ ਹੋ ਕੇ ਭਗਤੀ ਵੱਲ ਪ੍ਰੇਰਿਤ ਹੋ ਗਏ। ਮੰਨਿਆਂ ਜਾਂਦਾ ਹੈ ਉਨ੍ਹਾਂ ਨੇ ਆਪਣੇ ਦ੍ਰਿੜ ਵਿਸ਼ਵਾਸ਼ ਸਦਕਾ ਪੱਥਰ ਵਿੱਚੋਂ ਰੱਬ ਪ੍ਰਾਪਤ ਕਰ ਲਿਆ ਸੀ। ਪਹਿਲੀ ਉਮਰ ਵਿੱਚ ਆਪ ਮੂਰਤੀ ਪੂਜਕ ਸਨ ਪਰ ‘ਮਹਾਨ ਕੋਸ਼` ਅਨੁਸਾਰ ਕਾਸ਼ੀ ਜਾ ਕੇ ਸਵਾਮੀ ਰਾਮਾਨੰਦ ਤੋਂ ਗੁਰੂ ਦੀ ਕਾ ਲੈਣ ਉਪਰੰਤ ਆਪ ਨਿਰਾਕਾਰ ਭਗਤੀ ਵਲ ਪਰਵਿਰਤ ਹੋ ਗਏ ਭਗਤ ਧੰਨਾ ਜੀ ਦੇ ਦੋ ਪਦੇ ਰਾਗ ਆਸਾ ਵਿੱਚ ਅਤੇ ਇੱਕ ਰਾਗ ਧਨਾਸਰੀ ਅਧੀਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ। ਆਪ ਜੀ ਨੇ 98 ਸਾਲਾਂ ਦੀ ਉਮਰ ਭੋਗੀ ਮੰਨੀ ਜਾਂਦੀ ਹੈ।
ਭਗਤ ਸੈਣ
ਸੋਧੋਇੱਕ ਮਾਨਤਾ ਅਨੁਸਾਰ ਸੈਣ ਜੀ ਦਾ ਜਨਮ 15 ਵੀਂ ਸਦੀ ਦੇ ਅੱਧ ਵਿੱਚ ਹੋਇਆ। ‘ਮਹਾਨ ਕੋਸ਼` ਅਨੁਸਾਰ ਆਪ ਬਾਂਧਣਗੜ ਦੇ ‘ਰਾਜਾ ਰਾਮ` ਦੇ ਨਾਈ ਸਨ। ਰਾਮਾਨੰਦ ਜੀ ਦੀ ਸ਼ਿਸ਼ ਪਰੰਪਰਾ ਵਿੱਚ ਵੀ ਇਨ੍ਹਾਂ ਦਾ ਮਹੱਤਵਪੂਰਨ ਸਥਾਨ ਹੈ। ਇੱਕ ਰਵਾਇਤ ਅਨੁਸਾਰ ਜਦੋਂ ਇੱਕ ਰਾਤ ਆਪ ਰਾਜੇ ਦੀ ਸੇਵਾ ਵਿੱਚ ਨਾ ਜਾ ਸਕੇ ਤਾਂ ਪ੍ਰਭੂ ਉਹਨਾਂ ਦੇ ਰੂਪ ਧਾਰ ਕੇ ਆਪ ਆ ਗਿਆ। ਪ੍ਰਭੂ ਦੇ ਆਪ ਆਉਣ ਕਾਰਨ ਰਾਜੇ ਦਾ ਗਠੀਏ ਦਾ ਰੋਗ ਦੂਰ ਹੋ ਗਿਆ। ਇਉ ਰਾਜੇ ਨੂੰ ਸਾਰਾ ਭੇਦ ਸਮਝ ਆ ਗਿਆ ਅਤੇ ਸੈਣ ਪ੍ਰਤਿ ਉਸ ਦੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ। ਭਗਤ ਸੈਣ ਜੀ ਬਾਣੀ ਦਾ ਕੇਵਲ ਇੱਕ ਹੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਧੁਕੜੀ ਭਾਸ਼ਾ ਵਿੱਚ ਰਚੇ ਗਏ ਇਸ ਸ਼ਬਦ ਵਿੱਚ ਪਰਮਾਤਮਾ ਦੀ ਵਿਰਾਟ ਆਰਤੀ ਲਈ ਧੂਪ ਦੀਪ ਦੀ ਥਾਂ ਦਿਲ ਦੇ ਸੱਚੇ ਪ੍ਰੇਮ ਨੂੰ ਅਹਿਮੀਅਤ ਦਿੱਤੀ ਗਈ ਹੈ।
ਭਗਤ ਬੇਣੀ ਜੀ
ਸੋਧੋਭਗਤ ਬੇਣੀ ਜੀ ਦਾ ਜਨਮ 11 ਵੀਂ ਸਦੀ ਵਿੱਚ ਹੋਇਆ। ਆਪ ਲੁਕ ਲੁਕ ਕੇ ਭਗਤੀ ਕਰਿਆਂ ਕਰਦੇ ਸਨ। ਘਰਦਿਆਂ ਤੇ ਬਾਹਰਦਿਆਂ ਨੂੰ ਝੂਠ ਬੋਲਦੇ ਕਿ ਮੈਂ ਰਾਜ ਦਰਬਾਰ ਵਿੱਚ ਨੌਕਰ ਹਾਂ। ਆਪ ਦੀ ਗੁਪਤ ਭਗਤੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ ਕਰਮ ਕਰੋ ਅਧਿਆਤਮੀ ਹੋਰਸ ਕਿਸੈ ਨਾ ਅਲਖ ਲਖਾਵੇ ਆਪ ਜੀ ਦੇ ਤਿੰਨ ਸ਼ਬਦ ਸ੍ਰੀ ਰਾਗ ਰਾਮਕਲੀ ਤੇ ਪ੍ਰਭਾਵੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
ਭਗਤ ਪਰਮਾਨੰਦ
ਸੋਧੋਇਨ੍ਹਾਂ ਦੇ ਜੀਵਨ ਬਿਰਤਾਂਤ ਬਾਰੇ ਕੋਈ ਪ੍ਰਮਾਣਿਕ ਸਮਗਰੀ ਨਹੀ ਮਿਲਦੀ। ਅਨੁਮਾਨ ਹੈ ਕਿ ਆਪ ਜੀ ਦਾ ਜਨਮ ਚੌਦਵੀਂ ਸਦੀ ਦੇ ਅਖੀਰ ਵਿੱਚ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ ਭਗਤ ਪਰਮਾਨੰਦ ਜੀ ਨੂੰ ਬਾਰਸੀ ਦਾ ਵਸਨੀਕ ਦਸਦੇ ਹਨ। ਇੱਕ ਮਾਨਤਾ ਅਨੁਸਾਰ ਪ੍ਰਭੂ ਭਗਤੀ ਵਿੱਚ ਹਰ ਸਮੇਂ ਲੀਨ ਰਹਿਣ ਕਾਰਨ ਆਪ ਦੇ ਨੈਣਾਂ ਵਿਚੋਂ ਹਮੇਸ਼ਾ ਨੀਰ ਵੱਗਦਾ ਰਹਿੰਦਾ ਸੀ। ਭਗਤ ਪਰਮਾਨੰਦ ਦਾ ਸਾਰੰਗ ਰਾਗ ਵਿੱਚ ਉਚਾਰਿਆ ਇੱਕੋ ਇੱਕ ਸ਼ਬਦ ਸ੍ਰੀ ਗੁਰੂ ਸਾਹਿਬ ਵਿੱਚ ਦਰਜ ਹੈ।
ਭਗਤ ਸੁਰਦਾਸ ਜੀ
ਸੋਧੋਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਆਪ ਦਾ ਪਹਿਲਾ ਨਾਮ ਮਦਨ ਮੋਹਣ ਬ੍ਰਾਹਮਣ ਸੀ। ਆਪ ਸੰਸਕ੍ਰਿਤ ਹਿੰਦੀ ਤੇ ਫਾਰਸੀ ਦੇ ਵਿਦਵਾਨ ਸਨ। ਰਵਾਇਤ ਹੈ ਕਿ ਪਹਿਲਾਂ ਉਹ ਅਵਧ ਦੇ ਸੰਦੀਲ, ਇਲਾਕਾ ਦੇ ਹਾਕਮ ਸਨ ਪਰ ਫਿਰ ਵੈਰਾਗ ਧਾਰਨ ਕਰਕੇ ਪ੍ਰਭੂ ਦਾ ਸਿਰਮਨ ਕਰਨ ਲੱਗ ਪਏ। ਭਗਤ ਸੂਰਦਾਸ ਜੀ ਨੇਤਰਹੀਣ ਸਨ ਅਤੇ ਸਨਮਾਨ ਹਿੱਤ ਹੀ ਉਨ੍ਹਾਂ ਦਾ ਇਹਨਾਮ ਪ੍ਰਚੱਲਿਤ ਹੋਇਆ। ਸੂਰਦਾਸ ਵੈਰਾਗੀ ਸੁਭਾਅ ਦੇ ਨਿਸ਼ਠਵਾਨ ਭਗਤ ਸਨ। ਉਹਨਾ ਨੇ ਸ੍ਰੀ ਕ੍ਰਿਸ਼ਨ ਨੂੰ ਪੂਰਨ ਬ੍ਰਹਮ ਸਮਝ ਕੇ ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਨੂੰ ਪੂਰਨ ਬ੍ਰਹਮ ਸਮਝ ਕੇ ਉਨ੍ਹਾਂ ਪ੍ਰਤੀ ਨਿਰਛਲ ਅਤੇ ਨਿਸ਼ਕਾਮ ਭਗਤੀ ਦਾ ਪ੍ਰਵਾਹ ਚਲਾਇਆ। ਸੂਰਦਾਸ ਇੱਕ ਮਹਾਨ ਸੰਗੀਤਕਾਰ ਸਨ। ਉਨ੍ਹਾਂ ਦੇ ਨਾਂ ਨਾਲ ਭਾਵੇਂ ਦਰਜਨਾਂ ਰਚਨਾਵਾਂ ਜੋੜੀਆਂ ਜਾਂਦੀਆ ਹਨ ਪਰੰਤੂ ਪ੍ਰਮੁੱਖ ਰਚਨਾਵਾਂ ਤਿੰਨ ਹਨ ਸੂਰ, ਸਾਗਰ, ਸੂਰਸਾਰਵਲੀ ਅਤੇ ਸਾਹਿਤਯ ਲਹਿਰੀ। ਨਿਮਰਤਾ ਆਤਮ ਸਮਰਪਣ ਦੀ ਭਾਵਨਾਂ, ਸੰਸਾਰਕ ਵਿਸ਼ਿਆ ਪ੍ਰਤੀਅਰੁਚੀ ਵਾਲੀ ਵੈਰਾਗ ਭਾਵਨਾ ਸੈ੍ਵ ਤੁਛੱਤਾ ਅਤੇ ਪਤਿਤ ਹੋਣ ਦਾ ਅਹਿਸਾਸ ਆਦਿ ਵਿਸ਼ੇਸ਼ਤਾਵਾ ਉਨ੍ਹਾਂ ਨੂੰ ਮਹਾਨ ਭਗਤਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦੀਆਂ ਹਨ। ਆਪ ਜੀ ਦੀ ਇੱਕ ਤੁਕ ਤੇ ਇੱਕ ਸ਼ਬਦ ਮਹੱਲਾ ਪੰਜਵਾਂ ਦੇ ਨਾਂ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸਾਰੰਗ ਅਧੀਨ ਦਰਜ ਹਨ।
ਭੀਖਣ
ਸੋਧੋਆਪ ਮੁਸਲਮਾਨ ਸੰਤ ਸਨ ਪਰੰਤੂ ਇਨ੍ਹਾਂ ਦੀਆਂ ਰਚਨਾਵਾਂ ਨੂੰ ਮੁੱਖ ਰੱਖਦੇ ਹੋਏ ਕਈ ਵਿਦਵਾਨਾਂ ਨੇ ਆਪ ਨੂੰ ਹਿੰਦੂ ਸੰਤ ਕਿਹਾ ਹੈ। ਇਨ੍ਹਾਂ ਦੇ ਮੁਸਲਮਾਨ ਹੋਣ ਦਾ ਕੋਈ ਚਿੰਨ੍ਹ ਨਹੀਂ ਮਿਲਦਾ। ਇਨ੍ਹਾਂ ਦੀਆਂ ਰਚਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪ ਨੂੰ ਹਿੰਦੂ ਮੰਨ ਲੈਣਾ ਕੋਈ ਅਣ-ਉਚਿਤ ਨਹੀਂ ਹੋਵੇਗਾ। ਆਪ ਦੀ ਮ੍ਰਿਤੂ ਦਾ ਸਮਾਂ ਲਗਭਗ 1630-31 ਈ. ਦੱਸੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਦੇ ਦੋ ਸਲੋਕ ਮਿਲਦੇ ਹਨ। ਇਕ ਵਿਚ ਤਾਂ ਨਾਮ ਦੇ ਮਹੱਤਵ ਨੂੰ ਦਰਸਾਇਆ ਤੇ ਦੂਜੇ ਵਿਚ ਸਤਿਗੁਰ ਦੀ ਸ਼ਰਨ ਵਿਚ ਮੁਕਤੀ ਪ੍ਰਾਪਤ ਦਾ ਰਾਹ ਦੱਸਿਆ ਹੈ।
ਹਰਿ ਕਾ ਨਾਮ ਅਮ੍ਰਿਤ ਜਲ ਨਿਰਮਲੁ ਇਹੁ ਅਖਾਉਧੁ ਸਾਰਾ
ਗੁਰ ਪਰਸਾਦਿ ਕਹੇ ਜਨ ਜਨੁ ਭੀਖਨੁ ਪਾਵਉ ਮੋਖ ਦੁਆਰਾ।।3।।1।।
ਐਸਾ ਨਾਮ ਰਤਨ ਨਿਰਮੋਲਕ ਪੁੰਨਿ ਪਦਾਰਥ ਪਾਇਆ
ਅਨਿਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੈ ਛਪਾਇਆ
ਹਰਿ ਗੁਨ ਕਹਤੇ ਕਹਨੁ ਜਾਈ ਜੈਸੇ ਗੁੰਗੇ ਕੀ ਮਠਿਆਈ ।।ਰਹਾਉ।।
ਰਸਨਾ ਰਮਤ ਸੁਨਤ ਸੁਖ ਸੁਣਨਾ ਚਿਤ ਚੇਤੇ ਸੁਖੁ ਹੋਈ
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾ ਤਹ ਸੋਈ।।4।।[2]
ਸੁੰਦਰ
ਸੋਧੋਪਿੰਡ ਬਸੂਰ ਦੇ ਖੰਡੇਲਵਾਲ ਵੈਸ਼ ਸਨ। ਇਨ੍ਹਾਂ ਦਾ ਜਨਮ ਜੈਪੁਰ ਦੀ ਰਾਜਧਾਨੀ ਦਯੋਮਾ ਨਗਰ ਵਿਚ ਹੋਇਆ। ਇਨ੍ਹਾਂ ਦੇ ਪਿਤਾ ਦਾਂ ਨਾਂ ਪਰਮਾਨੰਦ ਮਾਤਾ ਦਾ ਨਾਂ ਸਤੀ ਸੀ। ਦਾਦੂ ਇਨ੍ਹਾਂ ਦਾ ਗੁਰੂ ਸੀ। 30 ਸਾਲ ਦੀ ਉਮਰ ਵਿਚ ਆਪ ਕਾਸ਼ੀ ਰਹੇ। ਆਪ ਰਜਬ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੂੰ ਮਿਲਣ ਸਾਂਗਾਨੇਰ ਗਏ ਪਰ ਪਰ ਉਹ ਪਹਿਲਾਂ ਹੀ ਸਵਰਗ ਵਾਸ ਹੋ ਚੁੱਕੇ ਸਨ। ਜੁਦਾਈ ਨਾ ਸਹਿਣ ਨਾ ਕਰਦੇ ਹੇ ਆਪ ਨੇ ਸਰੀਰ ਤਿਆਗ ਦਿੱਤਾ। ਸੁੰਦਰ ਜੀ ਨੂੰ ਗਿਆਨ ਦਾ ਭੰਡਾਰ ਕਿਹਾ ਜਾਂਦਾ ਸੀ। ਆਪ ਦੀ ਬਾਣੀ ਛੋਟੇ ਵੱਡੇ 62 ਗ੍ਰੰਥਾਂ ਵਿਚ ਸੰਕਲਿਤ ਹੈ। ਸਾਰੀ ਰਚਨਾ ਬ੍ਰਜ ਭਾਸ਼ਾ ਵਿਚ ਹੈ। ਸੁੰਦਰ ਜੀ ਪ੍ਰੇਮ ਨੂੰ ਭਗਤੀ ਦਾ ਆਧਾ ਰ ਮੰਨਦੇ ਸਨ। ਪ੍ਰੇਮ ਤੋਂ ਬਿਨਾਂ ਮਨੁੱਖ ਦੀ ਦਸ਼ਾ ‘ਜਲ ਬਿਨ ਮਛਲੀ’ ਵਾਂਗ ਹੈ।
ਇਨ ਪੰਚੋ ਜਗਤ ਨਚਾਯਾ
ਇਨ ਪੰਚੋ ਸਬਨੁਕੋ ਖਾਣਾ
ਯਿਹ ਪੰਚ ਪ੍ਰਬਲ ਅਤਿਭਾਰੀ
ਕੋਊ ਸਕੇ ਨਾ ਪੰਚ ਪ੍ਰਹਾਰੀ
ਯਿਹ ਪੰਚੋ ਖੋਵੇਂ ਲਾਜਾ
ਯਿਹ ਪੰਚੋ ਕਰਹਿ ਅਕਾਜਾ
ਯਿਹ ਪੰਚ ਪੰਚ ਦਿਸਿ ਦੋਰੇ
ਯਿਹ ਪੰਚ ਨਰਕ ਮੇਂ ਬੋਰੇ
ਯਿਹ ਪੰਚ ਕਰੈਂ ਮਤਿ ਹੀਨਾ
ਯਿਹ ਪੰਚ ਕਰੈਂ ਆਧੀਨਾ।[3]
ਯਿਹ ਪੰਚ ਲਗਾਵੈ ਆਸ਼ਾ
ਯਿਹ ਪੰਚ ਕਰੈ ਘਟਿ ਨਾਸ਼ਾ
;;ਇਨ੍ਹਾਂ ਤੋਂ ਇਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਕੁਝ ਕੁ ਹੋਰ ਭਗਤ ਕਵੀ ਜਿਵੇ ਕਿ ਸੱਤਾ ਤੇ ਬਲਵੰਡ, ਭੱਟ ਕਵੀ ਆਦਿ ਸਨ। ਜਿਨ੍ਹਾਂ ਬਹੁਤ ਉੱਚੇ ਕੋਟੀਦੀਆਂ ਰਚਨਾਵਾਂ ਕੀਤੀਆਂ ਹਨ ਅਤੇ ਇਨ੍ਹਾਂ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਬਾਹਰਲੇ ਭਗਤ ਜਿਵੇਂ ਕਾਨਾ, ਛੱਜੂ, ਪੀਲੂ ਆਦਿ।
ਸਿੱਟਾ
ਸੋਧੋ- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਨਿਰਗੁਣਵਾਦੀ ਵਿਸ਼ਵ ਦ੍ਰਿਸ਼ਟੀ ਦੇ ਧਾਰਨੀ ਭਗਤਾਂ ਨੇ ਸਮੁਚੀ ਮਨੁਖ ਜਾਤੀ ਤੇ ਸਮੁਚੇ ਸੰਸਾਰ ਦੀ ਬਾਣੀ ਰਚੀ ਹੈ। ਭਾਰਤੀ ਦਰਸ਼ਨ ਇਨ੍ਹਾਂ ਦੀ ਕਾਵਿ ਰਚਨਾ ਦਾ ਮੂਲ ਸੋਮਾਂ ਸੀ। ਇਹ ਭਗਤ ਆਮ ਲੋਕਾਂ ਵਿੱਚੋਂ ਹੋਏ ਹਨ ਅਤੇ ਆਮ ਲੋਕਾਂ ਵਰਗਾ ਹੀ ਜੀਵਨ ਬਤੀਤ ਕਰਦੇ ਰਹੇ ਹਨ। ਸਾਰੇ ਦੇਸ਼ ਦਾ ਭਰਮਣ ਕਰਦੇ ਰਹਿਣ ਕਾਰਨ ਇਨ੍ਹਾਂ ਦੀ ਪ੍ਰਸਿੱਧੀ ਦੂਰ-2 ਤੱਕ ਫੈਲ ਗਈ ਸੀ। ਇਹ ਭਗਤ ਭੇਖ, ਪਾਖੰਡ ਵਹਿਮ-ਭਰਮ, ਜਾਤ-ਪਾਤ, ਰੰਗ, ਨਸਲ ਊਚ ਨੀਚ ਆਦਿ ਸਾਰੇ ਭੇਦ ਭਾਵ ਮਿਟਾਉਣ ਲਈ ਯਤਨਸ਼ੀਲ ਰਹੇ ਹਨ।
ਲੇਖਕ ਦਾ ਨਾਂ ਪੁਸਤਕਾਂ ਦੇ ਨਾਂ ਦੇਵਿੰਦਰ ਕੁਮਾਰੀ ਮਹਿੰਦਰੁ : ਭਗਤੀ ਕਾਲ ਦੇ ਸੰਤਾਂ ਦੀ ਸੰਪਰਦਾਇਕ ਸਦਭਾਵਨਾਂ ਸਰਦਾਰ ਜੀ.ਬੀ ਸਿੰਘ : ਭਗਤਾਂ ਦੇ ਜੀਵਨ ਚਰਿੱਤਰ ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ : ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ ਰਤਨ ਸਿੰਘ ਜੱਗੀ : ਪੰਜਾਬੀ ਸਾਹਿਤ ਦਾ ਸੋਰਤ ਮੂਲਕ ਇਤਿਹਾਸ
ਹਵਾਲੇ
ਸੋਧੋ- ↑ ਦੇਖ ਕਬੀਰਾ ਰੋਇਆ…ਪੰਜਾਬੀ ਟ੍ਰਿਬਿਊਨ
- ↑ ਨਾਰਾਇਣ ਦੱਤ, ਗੁਰੂ ਸਾਹਿਬਾਨ ਤੋਂ ਬਿਨਾਂ ਆਦਿ ਗ੍ਰੰਥ ਦੇ ਬਗਤ ਕਵੀ
- ↑ ਨਾਰਾਇਣ ਦੱਤ, ਗੁਰੂ ਸਾਹਿਬਾਨ ਤੋਂ ਬਿਨਾਂ ਆਦਿ ਗ੍ਰੰਥ ਦੇ ਬਗਤ ਕਵੀ