ਭਗਵਾਨ ਸਿੰਘ ਜੋਸ਼

(ਭਗਵਾਨ ਜੋਸ਼ ਤੋਂ ਮੋੜਿਆ ਗਿਆ)

ਭਗਵਾਨ ਸਿੰਘ ਜੋਸ਼ (ਜਨਮ 1949) ਆਧੁਨਿਕ ਭਾਰਤ ਦੇ ਸਮਾਜਿਕ ਅਤੇ ਸਿਆਸੀ ਇਤਿਹਾਸ ਵਿੱਚ ਮਾਹਿਰ ਇੱਕ ਭਾਰਤੀ ਇਤਿਹਾਸਕਾਰ ਰਿਹਾ ਹੈ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿੱਚ ਹਿਸਟੋਰੀਕਲ ਸਟੱਡੀਜ਼ ਦੇ ਕੇਂਦਰ ਵਿਖੇ ਸਮਕਾਲੀ ਇਤਿਹਾਸ ਦਾ ਪ੍ਰੋਫੈਸਰ ਸੀ।[1] ਉਹ ਯੂਰਪ-ਦੱਖਣੀ ਏਸ਼ੀਆ ਮੈਰੀਟਾਈਮ ਹੈਰੀਟੇਜ ਪ੍ਰਾਜੈਕਟ ਦੀ ‘ਪ੍ਰਾਜੈਕਟ ਕਮੇਟੀ’ ਦੇ ਮੈਂਬਰਾਂ ਵਿੱਚੋਂ ਇੱਕ ਹੈ। ਉਹ ਸੋਸ਼ਲ ਸਾਇੰਸ ਰਿਸਰਚ ਦੀ ਭਾਰਤੀ ਪ੍ਰੀਸ਼ਦ (ICSSR) ਪ੍ਰਾਜੈਕਟ, ਭਾਰਤੀ ਰਾਸ਼ਟਰੀ ਕਾਗਰਸ ਦੇ ਇਤਿਹਾਸ, 1885-1947 ਦਾ ਸਹਿ-ਡਾਇਰੈਕਟਰ ਰਿਹਾ ਹੈ।[2] ਉਹ ਭਾਰਤ ਦਾ ਆਜ਼ਾਦੀ ਸੰਗਰਾਮ ਦਾ ਵਿਸ਼ੇਸ਼ਗ ਅਤੇ ਭਾਰਤ ਵਿੱਚ ਕਮਿਊਨਿਸਟ ਅੰਦੋਲਨਾਂ ਬਾਰੇ ਸਭ ਤੋਂ ਮੋਹਰੀ ਵਿਦਵਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਦੀ ਮਸ਼ਹੂਰ ਕਿਤਾਬ Struggle for Hegemony in India ਹੈ। ਜਿਸ ਵਿੱਚ ਉਹ ਭਾਰਤ ਦੇ ਇਤਿਹਾਸ ਦੇ ਵੱਖ-ਵੱਖ ਨਜ਼ਰੀਏ — ਬਸਤੀਵਾਦੀ ਰਾਜ, ਵੱਖ-ਵੱਖ ਸਿਆਸੀ ਪਾਰਟੀਆਂ, ਟਰੇਡ ਯੂਨੀਅਨਾਂ, ਅਤੇ ਕਿਰਤ ਸ਼ਕਤੀ ਦੀ ਲਾਮਬੰਦੀ — ਮੇਲ ਕੇ ਐਨਟੋਨਿਓ ਗ੍ਰਾਮਸਕੀ ਦੇ ਹੈਜਮੋਨਿਕ ਸੰਕਲਪਾਂ ਦੇ ਆਧਾਰ ਤੇ ਇੱਕ ਸ਼ਕਤੀਸ਼ਾਲੀ ਇੱਕਸੁਰ ਸਮੁੱਚ ਬਣਾਉਂਦਾ ਹੈ। 1981 ਵਿੱਚ ਭਗਵਾਨ ਜੋਸ਼ ਨੇ “ਪੰਜਾਬ ਵਿੱਚ ਕਮਿਊਨਿਸਟ ਲਹਿਰ”[3] ਪੁਸਤਕ ਲਿਖੀ ਜਿਸ ਨੂੰ ‘ਨਵਯੁੱਗ ਪਬਲਿਸ਼ਰਜ’ ਦਿੱਲੀ ਵਾਲਿਆਂ ਨੇ ਛਾਪਿਆ। ਪੰਜਾਬੀ ਸਾਹਿਤ ਬਾਰੇ ਉਹਨਾਂ ਦੇ ਲਿਖੇ ਆਰਟੀਕਲ ਵੀ ਪੰਜਾਬੀ ਮੈਗਜ਼ੀਨਾਂ ਵਿੱਚ ਛਪਦੇ ਰਹੇ ਹਨ[4]। ਇਤਿਹਾਸ ਵੱਲ ਪਰਤਣ ਤੋਂ ਪਹਿਲਾਂ ਉਹਨਾਂ ਨੇ ਕੈਮਿਸਟਰੀ ਦੀ ਐਮ ਐਸ ਸੀ ਕੀਤੀ ਸੀ।

ਭਗਵਾਨ ਸਿੰਘ ਜੋਸ਼
ਨਾਗਰਿਕਤਾਭਾਰਤੀ
ਅਲਮਾ ਮਾਤਰ
ਪੁਰਸਕਾਰ
ਵਿਗਿਆਨਕ ਕਰੀਅਰ
ਖੇਤਰਇਤਿਹਾਸ

ਹਵਾਲੇ

ਸੋਧੋ
  1. Faculty Profile, Bhagwan Singh Josh
  2. Author - Bhagwan Josh - Sage Publications
  3. Unknown (2010-07-26). "Touching The Heights Of Sky: ਪੰਜਾਬ ਦੀ ਕਮਿਉਨਿਸਟ ਲਹਿਰ ਦਾ ਇਤਿਹਾਸ-- ਭਗਵਾਨ ਸਿੰਘ ਜੋਸ਼". Touching The Heights Of Sky. Retrieved 2019-07-25.
  4. "ਭਗਵਾਨ ਸਿੰਘ ਜੋਸ਼ | Junkyard" (in ਅੰਗਰੇਜ਼ੀ). Retrieved 2019-07-25.