ਭਗਵਾਨ ਮਹਾਵੀਰ
ਮਹਾਵੀਰ ਦਾ ਜਨਮ ਬਿਹਾਰ ਦੀ ਸਾਹੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਿਧਾਰਥ ਅਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ। 30 ਸਾਲ ਦੀ ਉਮਰ ਵਿੱਚ ਆਪ ਨੇ ਦੀਖਸਾ ਦੀ ਪ੍ਰਪਤੀ ਲਈ ਘਰ ਦਾ ਤਿਆਗ ਕਰ ਦਿਤਾ। ਸਾਡੇ ਬਾਰਾਂ ਸਾਲ ਉਹਨਾਂ ਨੇ ਭਗਤੀ ਕੀਤੀ ਤੇ ਦੀਕਸਾ ਦੀ ਪ੍ਰਾਪਤੀ ਕੀਤੀ। ਉਹਨਾਂ ਨੇ ਸਾਰੇ ਭਾਰਤ ਦੀ ਯਾਤਰਾ ਕੀਤੀ ਤੇ ਜੈਨ ਦਰਸ਼ਨ ਦਾ ਪ੍ਰਚਾਰ ਕੀਤਾ। 72 ਸਾਲ ਦੀ ਉਮਰ ਵਿੱਚ ਆਪ ਨੂੰ ਮੋਖਸ ਦੀ ਪ੍ਰਾਪਤੀ ਹੋਈ। ਭਗਵਾਨ ਮਹਾਵੀਰ ਨੇ ਆਪਣੇ ਪੈਰੋਕਾਰ ਸਾਧੂਆਂ ਅਤੇ ਗ੍ਰਹਿਸਥਾਂ ਲਈ ਅਹਿੰਸਾ, ਸੱਚ, ਬ੍ਰਹਮਚਰੀਆ ਦੇ ਪੰਜ ਵਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਦੱਸੀ ਹੈ ਪਰ ਇਨ੍ਹਾਂ ਸਭ ਵਿੱਚ ਅਹਿੰਸਾ ਦੀ ਭਾਵਨਾ ਸ਼ਾਮਲ ਹੈ। ਵਰਧਮਾਨ, ਵੀਰ, ਅਭਿਵੀਰ, ਮਹਾਵੀਰ ਅਤੇ ਸਨਮਤੀ ਅਖਵਾਉਣ ਵਾਲੇ ਸ਼ਰਮਣ ਭਗਵਾਨ ਮਹਾਵੀਰ ਸਵਾਮੀ ਜੈਨ ਧਰਮ ਦੇ 24ਵੇਂ ਤੇ ਅੰਤਿਮ ਤੀਰਥੰਕਰ ਹੋਏ ਹਨ।
ਭਗਵਾਨ ਮਹਾਵੀਰ | |
---|---|
ਅੰਤਮ ਜੈਨ ਤਿਰਥਨਕਾਰਾ | |
ਵੇਰਵਾ | |
ਹੋਰ ਨਾਂ | ਵਰਧਮਾਨ, ਵੀਰ, ਅਭਿਵੀਰ, ਮਹਾਵੀਰ ਅਤੇ ਸਨਮਤੀ |
ਪੂਰਬ ਦੇਵਤਾ | ਪਰਸਵਨਥਾ |
ਮੁੱਖ ਸਿੱਖਿਆਵਾਂ | ਅਹਿੰਸਾ, ਅਨਿਤ ਭਾਵਨਾ |
ਰਾਜਸ਼ਾਹੀ | |
ਰਾਜ ਵੰਸ਼ | ਇਕਸ਼ਵਾਕੂ[1] |
ਪਰਿਵਾਰ | |
ਪਿਤਾ ਸ਼੍ਰੀ | ਸਿਧਾਰਕ |
ਮਾਤਾ ਸ਼੍ਰੀ | ਤ੍ਰਿਸ਼ਲਾ |
ਭੈਣ-ਭਰਾ | ਨੰਦੀਵਰਧਨ |
Kalyanaka / ਮਹੱਤਵਪੂਰਨ ਘਟਨਾਵਾਂ | |
ਨਿਰਵਾਣ ਦੀ ਮਿਤੀ | ਅਸਧ ਸੁਧ 6 |
ਨਿਰਵਾਣ ਦਾ ਸਥਾਨ | ਵੈਸ਼ਾਲੀ |
ਜਨਮ ਮਿਤੀ | ਚੇਤਰ ਸੁਧ 13 |
ਜਨਮ ਸਥਾਨ | ਵੈਸ਼ਾਲੀ |
ਦੀਖਸਾ ਦੀ ਮਿਤੀ | ਕੱਤਕ ਵਧ 10 |
ਦੀਖਸਾ ਸਥਾਨ | ਵੈਸ਼ਾਲੀ |
ਮੋਕਸ਼ ਦੀ ਮਿਤੀ | ਵੈਸਾਖ ਸੁਧ 10 |
ਸਥਾਨ | ਰਿਜੁਵਲੁਕਾ |
ਮੋਕਸ਼ ਦੀ ਮਿਤੀ | ਅੱਸੂ ਵਧ ਅਮਾਸ (ਕੱਤਕ ਅਮਵੱਸਿਆ / ਦੀਪਾਵਲੀ) |
ਮਿਤੀ | ਪਾਵਪੁਰੀ, ਬਿਹਾਰ |
ਚਰਿੱਤਰ/ਗੁਣ | |
ਰੰਗ ਰੂਪ | ਸੁਨਹਿਰੀ |
ਚਿੰਨ੍ਹ | ਸ਼ੇਰ |
ਕੱਦ | 7 ਕੁਬਿਟਸ (10.5 ਫੁੱਟ)[2][3] |
ਉਮਰ | 72 ਸਾਲ |
ਦਰੱਖਤ | ਸ਼ਾਲਾ[4] |
Attendant Gods | |
ਯਕਸ਼ | ਮਤੰਗਾ |
ਯਕਸ਼ਨੀ ਞ | ਸਿਧਾਯਿਨੀ |
ਗਣਧਾਰ | ਗੋਤਮ |
ਭਾਵਨਾਵਾਂ
ਸੋਧੋਮਹਾਵੀਰ ਨੇ ਸੰਸਾਰ ਵਿੱਚ ਜੀਵ ਦੀ ਸਥਿਤੀ ਅਤੇ ਕਰਮ ਅਨੁਸਾਰ ਉਸ ਦੇ ਚੰਗੇ-ਮਾੜੇ ਬਾਰੇ ਡੂੰਘਾਈ ਨਾਲ ਚਿੰਤਨ ਤੋਂ ਬਾਅਦ ਜਿਸ ਜੀਵਨ ਪ੍ਰਣਾਲੀ ਨੂੰ ਪੇਸ਼ ਕੀਤਾ ਹੈ, ਉਹ ਜੈਨ ਧਰਮ 'ਚ 'ਬਾਰ੍ਹਾਂ ਭਾਵਨਾ' ਨਾਂ ਨਾਲ ਪ੍ਰਸਿੱਧ ਹੈ। ਇਹ ਬਾਰ੍ਹਾਂ ਭਾਵਨਾਵਾਂ ਹਨ-
- 'ਅਨਿਤ ਭਾਵਨਾ' ਭਾਵ ਇੰਦਰੀ ਸੁੱਖ ਪਲ ਭਰ ਲਈ ਹੈ, ਇਸ ਲਈ ਇਸ ਨਾਸ਼ਵਾਨ ਜਗਤ ਲਈ ਮੈਂ ਉਤਸੁਕ ਨਹੀਂ ਹੋਵਾਂਗਾ।
- 'ਅਸ਼ਰਣ ਭਾਵਨਾ' ਭਾਵ ਜਿਸ ਤਰ੍ਹਾਂ ਵੀਰਾਨ ਜੰਗਲ ਵਿੱਚ ਸ਼ੇਰ ਦੇ ਪੰਜੇ ਵਿੱਚ ਆਏ ਸ਼ਿਕਾਰ ਲਈ ਕੋਈ ਸ਼ਰਨ ਨਹੀਂ ਹੁੰਦੀ, ਉਸੇ ਤਰ੍ਹਾਂ ਸੰਸਾਰਕ ਪ੍ਰਾਣੀਆਂ ਦੀ ਰੋਗ ਅਤੇ ਮੌਤ ਤੋਂ ਰੱਖਿਆ ਕਰਨ ਵਾਲਾ ਕੋਈ ਨਹੀਂ ਹੈ।
- 'ਸੰਸਾਰਾਨੁਪ੍ਰੇਕਸ਼ਾ ਭਾਵਨਾ' ਦਾ ਅਰਥ ਹੈ ਕਿ ਅਗਿਆਨੀ ਲੋਕ ਭੋਗ ਵਿਲਾਸ ਨੂੰ ਵੀ ਸੁੱਖ ਮੰਨਦੇ ਹਨ ਪਰ ਗਿਆਨੀ ਉਹਨਾਂ ਨੂੰ ਨਰਕ ਸਮਝਦੇ ਹਨ, ਇਸ ਲਈ ਮਨੁੱਖ ਨੂੰ ਚੰਗੇ ਕਰਮਾਂ ਰਾਹੀਂ ਪਾਪ ਤੋਂ ਛੁੱਟਣ ਦਾ ਯਤਨ ਕਰਨਾ ਚਾਹੀਦੈ।
- 'ਏਕਤਵ ਭਾਵਨਾ' ਭਾਵ ਪ੍ਰਾਣੀ ਨੂੰ ਜਨਮ ਤੋਂ ਬਾਅਦ ਇਕੱਲੇ ਹੀ ਸੰਸਾਰ ਰੂਪੀ ਜੰਗਲ ਵਿੱਚ ਭਟਕਣਾ ਪੈਂਦਾ ਹੈ।
- 'ਅਨਯਤਵ ਭਾਵਨਾ' ਦਾ ਅਰਥ ਹੈ ਕਿ ਜਗਤ ਵਿੱਚ ਕੋਈ ਵੀ ਰਿਸ਼ਤਾ ਜਾਂ ਸੰਬੰਧ ਸਥਿਰ ਨਹੀਂ ਹੈ। ਮਾਤਾ-ਪਿਤਾ, ਪਤਨੀ ਅਤੇ ਸੰਤਾਨ ਵੀ ਆਪਣੇ ਨਹੀਂ ਹਨ। ਸਾਰੇ ਸੰਸਾਰਕ ਪਦਾਰਥ ਵਿਅਕਤੀ ਤੋਂ ਵੱਖ ਹਨ।
- 'ਅਸ਼ੁਚੀ ਭਾਵਨਾ' ਦਾ ਅਰਥ ਹੈ ਇਹ ਸਰੀਰ ਮਲ-ਮੂਤਰ ਆਦਿ ਨਾਲ ਭਰਿਆ ਹੋਇਆ ਹੈ। ਇਸ ਲਈ ਇਸ ਉੱਤੇ ਮਾਣ ਕਰਨਾ ਗ਼ਲਤ ਹੈ।
- 'ਅਸਤਵ ਭਾਵਨਾ' ਭਾਵ ਜਿਸ ਤਰ੍ਹਾਂ ਛੇਕ ਵਾਲਾ ਜਹਾਜ਼ ਪਾਣੀ ਵਿੱਚ ਡੁੱਬ ਜਾਂਦਾ ਹੈ, ਉਸੇ ਤਰ੍ਹਾਂ ਜੀਵ ਵੀ ਕਰਮਾਂ ਅਨੁਸਾਰ ਇਸ ਭਵਸਾਗਰ 'ਚ ਡੁੱਬਦਾ ਅਤੇ ਤਰਦਾ ਰਹਿੰਦਾ ਹੈ।
- 'ਨਿਰਜਰਾ ਭਾਵਨਾ' ਦਾ ਅਰਥ ਪਹਿਲੇ ਕਰਮਾਂ ਦੀ ਤਪੱਸਿਆ ਰਾਹੀਂ ਚੱਲਣਾ ਹੀ ਯੋਗੀਆਂ ਦਾ ਕਰਤੱਵ ਹੈ।
- ਭਗਵਾਨ ਮਹਾਵੀਰ ਦੇ ਅਨੁਭਵ ਆਪਣੇ ਯੁੱਗ ਦੀਆਂ ਸਮੱਸਿਆਵਾਂ ਦੇ ਹੱਲ ਹੀ ਨਹੀਂ, ਸਗੋਂ ਯੁੱਗਾਂ-ਯੁੱਗਾਂ ਦੀਆਂ ਸਮੱਸਿਆਵਾਂ ਦੇ ਹੱਲ ਹਨ।
- ਭਗਵਾਨ ਮਹਾਵੀਰ ਦਾ ਜੀਵਨ ਇੱਕ ਸ਼ੁੱਧ ਮਣੀ ਹੈ, ਹਰੇਕ ਪ੍ਰਾਣੀ ਉਸ ਵਿੱਚ ਆਪਣੇ ਅਸਲ ਰੂਪ ਦਾ ਦਰਸ਼ਨ ਕਰ ਸਕਦਾ ਹੈ।
- ਮਨ, ਵਚਨ ਅਤੇ ਸਰੀਰ ਪੱਖੋਂ ਕਿਸੇ ਵੀ ਪ੍ਰਾਣੀ ਨੂੰ ਦੁੱਖ ਨਹੀਂ ਦੇਣਾ ਚਾਹੀਦਾ।
- ਤੁਸੀਂ ਮਿੱਤਰਾਂ ਨੂੰ ਬਾਹਰ ਕਿਉਂ ਲੱਭਦੇ ਹੋ, ਤੁਸੀਂ ਆਪ ਹੀ ਆਪਣੇ ਮਿੱਤਰ ਹੋ ਅਤੇ ਆਪ ਹੀ ਆਪਣੇ ਦੁਸ਼ਮਣ। ਮਿੱਤਰਤਾ ਅਤੇ ਮਿਠਾਸ ਪ੍ਰਾਪਤ ਕਰਨੀ ਹੈ ਤਾਂ ਉਸ ਨੂੰ ਆਪਣੇ ਅੰਦਰ ਦੇਖੋ।
ਮਹਾਵੀਰ ਦਾ ਜੀਵਨ ਦਰਸ਼ਨ ਸਭ ਲਈ ਇੱਕ ਹੈ। ਉਸ ਨੂੰ ਕੋਈ ਵੀ ਸਵੀਕਾਰ ਕਰ ਸਕਦਾ ਹੈ, ਉਹਨਾਂ ਦਾ ਜੀਵਨ ਦਰਸ਼ਨ ਦੇਸ਼ ਅਤੇ ਕਾਲ ਦੀਆਂ ਹੱਦਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ, ਉਹ ਸਾਰੇ ਸੰਸਾਰ ਲਈ ਹਨ। ਭਗਵਾਨ ਮਹਾਵੀਰ ਨੇ ਮਨੁੱਖਾ ਜਨਮ ਦੀ ਦੁਰਲੱਭਤਾ ਦਾ ਵਰਣਨ ਕਰਦਿਆਂ ਗੌਤਮ ਨੂੰ ਕਿਹਾ ਸੀ ਕਿ 'ਹੇ ਗੌਤਮ ਸਾਰੇ ਪ੍ਰਾਣੀਆਂ ਲਈ ਚਿਰਕਾਲ ਵਿੱਚ ਮਨੁੱਖਾ ਜਨਮ ਦੁਰਲੱਭ ਹੈ, ਕਿਉਂਕਿ ਕਰਮਾਂ ਦੀ ਪਰਤ ਬਹੁਤ ਸੰਘਣੀ ਹੈ, ਇਸ ਲਈ ਇਸ ਜਨਮ ਨੂੰ ਪਾ ਕੇ ਇੱਕ ਪਲ ਲਈ ਵੀ ਪ੍ਰਮਾਦ ਅਤੇ ਆਲਸ ਨਹੀਂ ਕਰਨੀ ਚਾਹੀਦੀ। ਬਹੁਤ ਸਾਰੀਆਂ ਜੂਨਾਂ ਵਿੱਚ ਭਟਕ-ਭਟਕ ਕੇ ਜਦੋਂ ਜੀਵ 'ਸ਼ੁੱਧ' ਨੂੰ ਪ੍ਰਾਪਤ ਕਰਦਾ ਹੈ, ਤਾਂ ਕਿਤੇ ਜਾ ਕੇ ਮਨੁੱਖਾ ਜੂਨ ਮਿਲਦੀ ਹੈ।
ਕੇਵਲ ਗਿਆਨ ਅਤੇ ਉਪਦੇਸ਼
ਸੋਧੋਜੈਨ ਗਰੰਥਾਂ ਦੇ ਅਨੁਸਾਰ ਕੇਵਲ ਗਿਆਨ ਪ੍ਰਾਪਤੀ ਦੇ ਬਾਅਦ, ਭਗਵਾਨ ਮਹਾਵੀਰ ਨੇ ਉਪਦੇਸ਼ ਦਿੱਤਾ। ਉਨ੍ਹਾਂ ਦੇ ੧੧ ਗਣਧਰ (ਮੁੱਖ ਚੇਲਾ) ਸਨ ਜਿਨ੍ਹਾਂ ਵਿੱਚ ਪਹਿਲਾਂ ਇੰਦਰਭੂਤੀ ਸਨ।
ਜੈਨ ਗਰੰਥ, ਉੱਤਰਪੁਰਾਣ ਦੇ ਅਨੁਸਾਰ ਮਹਾਵੀਰ ਸਵਾਮੀ ਨੇ ਸਮਵਸਰਣ ਵਿੱਚ ਜੀਵ ਆਦਿ ਸੱਤ ਤੱਤਵ, ਛੇ ਪਦਾਰਥ, ਸੰਸਾਰ ਅਤੇ ਮੁਕਤੀ ਦੇ ਕਾਰਨ ਅਤੇ ਉਨ੍ਹਾਂ ਦੇ ਫਲ ਦਾ ਨਏ ਆਦਿ ਉਪਰਾਲੀਆਂ ਵਲੋਂ ਵਰਣਨ ਕੀਤਾ ਸੀ।
ਹਵਾਲੇ
ਸੋਧੋ- ↑ Shah 1987, p. 95.
- ↑ Sarasvati 1970, p. 444.
- ↑ "Jain Tirthankaras summery". Archived from the original on 2015-04-05. Retrieved 2015-10-02.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |