ਭਦ੍ਰਕਾਲੀ
ਭਦ੍ਰਕਾਲੀ (Sanskrit: भद्रकाली, ਬੰਗਾਲੀ: ভদ্রকালী, ਤਮਿਲ਼: பத்ரகாளி, Telugu: భద్రకాళి, Malayalam: ഭദ്രകാളി, Kannada: ಭದ್ರಕಾಳಿ, Kodava: ಭದ್ರಕಾಳಿ) (ਸ਼ਾਬਦਿਕ "ਚੰਗੀ ਕਾਲੀ")[1] ਦੱਖਣੀ ਭਾਰਤ ਵਿੱਚ ਇੱਕ ਪ੍ਰਸਿੱਧ ਹਿੰਦੂ ਦੇਵੀ ਹੈ। ਉਹ ਮਹਾਨ ਦੇਵੀ ਆਦਿ ਦੇਵੀ ਜਾਂ ਦੁਰਗਾ ਦਾ ਖੂੰਖਾਰ ਰੂਪ ਹੈ ਜਿਸ ਨੂੰ ਦੇਵੀ ਮਾਹਤਮਯਮ ਵਿੱਚ ਵਰਣਿਤ ਹੈ। ਭਦ੍ਰਕਾਲੀ ਦੇਵੀ ਮਹਾਮਾਇਆ ਦਾ ਪ੍ਰਸਿੱਧ ਰੂਪ ਹੈ ਜਿਸ ਨੂੰ ਕੇਰਲਾ ਵਿੱਚ ਬਤੌਰ ਸ੍ਰੀ ਭਦ੍ਰਕਾਲੀ, ਮਹਾਕਾਲੀ, ਚਾਮੁੰਡਾ ਅਤੇ ਕਰੀਅਮ ਕਾਲੀ ਮੂਰਤੀ ਪੁਜਿਆ ਜਾਂਦਾ ਹੈ।ਕੇਰਲਾ ਵਿੱਚ ਉਸ ਨੂੰ ਮਹਾਕਾਲੀ ਦਾ ਸ਼ੁੱਭ ਅਤੇ ਭਾਗਸ਼ਾਲੀ ਰੂਪ ਮੰਨਿਆ ਜਾਂਦਾ ਹੈ।
Bhadrakaali | |
---|---|
Goddess of Time | |
ਹੋਰ ਨਾਮ | |
ਸੰਸਕ੍ਰਿਤ ਲਿਪੀਅੰਤਰਨ | भद्र कालि |
ਮਾਨਤਾ | Devi and Mahakali |
ਮੰਤਰ | oṁ glauṁ bhadrakālyai namaḥ |
ਹਥਿਆਰ | Trident, Scimitar, Sword, Cleaver, Discus, Conch Shell, Spear, Mace, Vajra, Shield, Waterpot, Drinking Bowl, Goad, Dagger, Demon head |
ਖੇਤਰ | Southern India |
Consort | Shiva as Veerbhadra |
ਇਸ ਦੇਵੀ ਦੀਆਂ ਤਿੰਨ ਅੱਖਾਂ, ਚਾਰ, ਸੋਲ੍ਹਾਂ, ਜਾਂ ਅੱਠ ਹੱਥ ਦਰਸਾਏ ਜਾਂਦੇ ਹਨ।ਉਸ ਨੇ ਆਪਨੇ ਹੱਥਾਂ ਵਿੱਚ ਕਈ ਹਥਿਆਰ ਫੜ੍ਹੇ ਹੋਏ ਹਨ ਅਤੇ ਉਸ ਦੇ ਸਿਰ ਦੇ ਪਿਛੋਂ ਅੱਗ ਦਿਖਾਈ ਦਿੰਦੀ ਹੈ।
ਨਿਰੁਕਤੀ
ਸੋਧੋਸੰਸਕ੍ਰਿਤ ਵਿੱਚ, ਭਦ੍ਰ ਦਾ ਮਤਲਬ ਚੰਗਾ ਹੁੰਦਾ ਹੈ।[1] ਭਦ੍ਰ ਨਾਂ ਦੀ ਵੱਡੀ ਧਾਰਮਿਕ ਵਿਆਖਿਆ 'ਭ' ਅਤੇ 'ਦ੍ਰ' ਹੈ। ਦੇਵਨਾਗਰੀ ਵਿੱਚ 'ਭ' ਦਾ ਅਰਥ 'ਵਹਿਮ' ਜਾਂ 'ਮਾਇਆ' ਹੈ ਅਤੇ 'ਦ੍ਰ' ਨੂੰ ਉੱਤਮ ਲੈ ਵਰਤਿਆ ਜਾਂਦਾ ਹੈ ਜੋ ਭਦ੍ਰ ਬਤੌਰ ਮਹਾ ਮਾਇਆ ਹੈ।[2][3] ਸੰਸਕ੍ਰਿਤ ਸ਼ਬਦ 'ਭਦ੍ਰ ਕਾਲੀ' ਨੂੰ ਹਿੰਦੀ ਵਿੱਚ 'ਮਹਾਮਾਇਆ ਕਾਲੀ' ਵਜੋਂ ਅਨੁਵਾਦ ਕਰ ਸਕਦੇ ਹਾਂ।
ਮੂਲ
ਸੋਧੋਮੂਲ-ਅਵਤਾਰ ਜਾਂ ਭਦ੍ਰਕਾਲੀ ਦੇ ਅਵਤਾਰ ਦੇ ਸੰਬੰਧ ਵਿੱਚ ਘੱਟੋ ਘੱਟ ਤਿੰਨ ਰਵਾਇਤੀ ਸੰਸਕਰਣ ਹਨ। ਪਹਿਲਾ ਸੰਸਕਰਣ ਦੇਵੀ ਮਹਤਮਯਮ ਅਤੇ ਮੂਲ ਰੂਪ ਵਿੱਚ ਸ਼ਕਤੀਵਾਦ ਦਾ ਇੱਕ ਹਿੱਸਾ ਹੈ, ਅਤੇ ਇਸ ਪਰੰਪਰਾ ਅਨੁਸਾਰ, ਇਹ ਰਕਤਬੀਜ ਅਤੇ ਸ਼ਕਤੀ ਵਿਚਕਾਰ ਲੜਾਈ ਦੇ ਦੌਰਾਨ ਸੀ। ਦੂਜੀ ਪਰੰਪਰਾ ਦਕਸ਼ ਅਤੇ ਦਕਸ਼ਯਗਾ ਨਾਲ ਸੰਬੰਧਿਤ ਹੈ, ਅਤੇ ਇਸ ਦੀ ਝਲਕ ਕੁਝ ਪੁਰਾਣਾਂ ਵਿੱਚ ਦਦੇਖੀ ਜਾ ਸਕਦੀ ਹੈ।
ਹਵਾਲੇ
ਸੋਧੋ- ↑ 1.0 1.1 http://www.spokensanskrit.de/index.php?tinput=bhadra&link=m
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-01-07. Retrieved 2019-03-03.
{{cite web}}
: Unknown parameter|dead-url=
ignored (|url-status=
suggested) (help) - ↑ "A Practical Sanskrit Dictionary". Dsal.uchicago.edu. 2002-06-01. Retrieved 2012-02-23.[permanent dead link]
ਬਾਹਰੀ ਕੜੀਆਂ
ਸੋਧੋ- Dictionary of Hindu Lore and Legend ( ISBN 0-500-51088-1) by Anna Dallapiccola
- Maha Kshethrangalude Munnil, D. C. Books, Kerala
- https://web.archive.org/web/20140714110253/http://keralapilgrimcenters.com/kodimatha-pallipurathu-kavu-bhagavathy-temple-kerala/#sthash.aDinhaHK.dpuf