ਪਿੰਡ ਭਨਾਮ ਜ਼ਿਲ੍ਹਾ ਰੂਪਨਗਰ ਦੇ ਆਨੰਦਪੁਰ ਸਾਹਿਬ ਜਿਲ੍ਹੇ ਦਾ ਪਿੰਡ ਹੈ। ਨੰਗਲ ਸ਼ਹਿਰ ਤੋਂ 13 ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਸਥਿਤ ਹੈ। ਇਹ ਪਿੰਡ ਨੰਗਲ-ਨੂਰਪੁਰ ਬੇਦੀ ਸੜਕ ਉੱਤੇ ਵਸੀਆਂ ਹੈ।

ਭਨਾਮ
ਦੇਸ਼ India
ਰਾਜਪੰਜਾਬ
ਜ਼ਿਲ੍ਹਾਰੂਪਨਗਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਰੂਪਨਗਰ ਨੰਗਲ-ਨੂਰਪੁਰ ਬੇਦੀ ਸੜਕ

ਪਿੰਡ ਸੰਬੰਧੀ ਸੋਧੋ

18ਵੀਂ ਸਦੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖਾਂ ਦੇ ਸ਼ਾਸਨ ਕਾਲ ਸਮੇਂ ਦਾਨ ਵਿੱਚ ਦਿੱਤੀ ਗਈ ਸੀ। ਉਸ ਸਮੇਂ ਦੌਰਾਨ ਮੱਖਣ ਸ਼ਾਹ ਲੁਬਾਣਾ ਜਿਹੜਾ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਭਾਲ ਕਰਨ ਵਾਲਾ ਸੀ, ਦੀ ਚੌਥੀ ਪੀੜ੍ਹੀ ਵਿੱਚੋਂ ਭਾਖਰੂ ਨਾਂ ਦੇ ਵਿਅਕਤੀ ਨੇ ਇਹ ਪਿੰਡ ਵਸਾਇਆ ਸੀ। ਉਸ ਨੇ ਇਸ ਪਿੰਡ ਵਿੱਚ ਪੰਜ ਖੂਹ ਖ਼ੁਦਵਾਏ ਗਏ। ਪਿੰਡ ਦੀ ਆਬਾਦੀ ਦੋ ਹਜ਼ਾਰ ਤੋਂ ਵੱਧ ਹੈ। ਇਹ ਪਿੰਡ ਸਤਲੁਜ ਦਰਿਆ ਦੇ ਨੇੜੇ ਵਸਿਆ ਹੋਇਆ ਹੈ।

ਆਬਾਦੀ ਸੰਬੰਧੀ ਅੰਕੜੇ ਸੋਧੋ

ਵਿਸ਼ਾ[1] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 510
ਆਬਾਦੀ 2667 1414 1253
ਬੱਚੇ (0-6) 279 151 128
ਅਨੁਸੂਚਿਤ ਜਾਤੀ 286 152 134
ਪਿਛੜੇ ਕਬੀਲੇ 0 0 0
ਸਾਖਰਤਾ ਦਰ 0.8023 0.8923 0.7013
ਕਾਮੇ 1038 748 290
ਮੁੱਖ ਕਾਮੇ 901 0 0
ਦਰਮਿਆਨੇ ਲੋਕ 137 121 16

ਪਿੰਡ ਵਿੱਚ ਆਰਥਿਕ ਸਥਿਤੀ ਸੋਧੋ

ਪਿੰਡ ਦਾ ਕੁੱਲ ਰਕਬਾ 266 ਹੈਕਟੇਅਰ ਹੈ ਜਿਸ ਵਿੱਚੋਂ 230 ਹੈਕਟੇਅਰ ਜ਼ਮੀਨ ਖੇਤੀਯੋਗ ਹੈ।

ਪਿੰਡ ਵਿੱਚ ਮੁੱਖ ਥਾਵਾਂ ਸੋਧੋ

ਧਾਰਮਿਕ ਥਾਵਾਂ ਸੋਧੋ

ਪ੍ਰਾਚੀਨ ਸ਼ਿਵ ਮੰਦਰ, ਦੋ ਭਗਤ ਰਵੀਦਾਸ ਜੀ ਦੇ ਮੰਦਰ, ਦੋ ਗੁਰਦੁਆਰੇ ਸਿੰਘ ਸਭਾ ਗੁਰਦੁਆਰਾ ਅਤੇ ਗੁਰਦੁਆਰਾ ਬਾਬਾ ਜਵਾਹਰ ਸਿੰਘ ਜੀ ਹਨ।

ਇਤਿਹਾਸਿਕ ਥਾਵਾਂ ਸੋਧੋ

ਪਿੰਡ ਤੋਂ ਬਾਹਰ ਇੱਕ ਕਿਲੋਮੀਟਰ ਦੂਰੀ ’ਤੇ ਸਤਲੁਜ ਦਰਿਆ ਦੇ ਕੰਡੇ ਬਾਬਾ ਨਿਰਮਲ ਦੇਵ ਦਾ ਆਸ਼ਰਮ ਹੈ। ਪਿੰਡ ਵਿੱਚ ਸ਼ਹੀਦਾਂ ਦਾ ਬਾਗ਼ ਵੀ ਹੈ।

ਸਹਿਕਾਰੀ ਥਾਵਾਂ ਸੋਧੋ

ਆਂਗਣਵਾੜੀ ਕੇਂਦਰ, ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ ਸਥਿਤ ਹੈ।

ਪਿੰਡ ਵਿੱਚ ਖੇਡ ਗਤੀਵਿਧੀਆਂ ਸੋਧੋ

ਪਿੰਡ ਵਿੱਚ ਸਮਾਰੋਹ ਸੋਧੋ

ਪਿੰਡ ਦੀਆ ਮੁੱਖ ਸਖਸ਼ੀਅਤਾਂ ਸੋਧੋ

ਕੈਪਟਨ ਸੁਰੇਸ਼ ਕੁਮਾਰ ਸ਼ਰਮਾ, ਕੈਪਟਨ ਰਘਵੀਰ ਸਿੰਘ ਅਤੇ ਕੈਪਟਨ ਸਰਵਨ ਰਾਮ ਦਾ ਨਾਮ ਪਿੰਡ ਦੀਆ ਮੁੱਖ ਸਖਸ਼ੀਅਤਾਂ ਵਿੱਚ ਆਉਂਦਾ ਹੈ।

ਫੋਟੋ ਗੈਲਰੀ ਸੋਧੋ

ਪਹੁੰਚ ਸੋਧੋ

ਹਵਾਲੇ ਸੋਧੋ

  1. "census2011". 2011. Retrieved 21 ਜੂਨ 2016.