ਭਰਤਮੁਨੀ (ਹਿੰਦੀ: भरत मुनि) ਪੁਰਾਤਨ ਭਾਰਤ ਦਾ ਇੱਕ ਨਾਟ-ਸੰਗੀਤ ਸ਼ਾਸਤਰੀ ਸੀ ਜਿਸਨੇ ਨਾਟਯ ਸ਼ਾਸਤਰ ਦੀ ਰਚਨਾ ਕੀਤੀ। ਭਰਤ ਦਾ ਨਾਟਯ ਸ਼ਾਸਤ੍ਰ ਕੇਵਲ ਭਾਰਤ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਨਟ, ਨਾਟਯ, ਨਾਟਕ, ਸਾਜ, ਸੰਗੀਤ, ਨ੍ਰਿਤ, ਅਭਿਨੈ ਅਤੇ ਚਿਤ੍ਰ ਆਦਿ ਅਨੇਕ ਕਲਾਵਾਂ ਵਿੱਚ ਅਨੇਕ ਵਿਧੀਆਂ ਨਕਸ਼ਿਆਂ ਅਤੇ ਪੈਮਾਨਿਆਂ ਕਵਿਤਾ ਦੇ ਛੰਦ, ਰਸ, ਭਾਵ ਅਤੇ ਅਲੰਕਾਰ ਆਦਿ ਤੱਤਾਂ ਦਾ ਸਭ ਤੋਂ ਪ੍ਰਾਚੀਨ ਅਤੇ ਪ੍ਰਮਾਣਿਕ ਵਿਵੇਚਨ ਅਤੇ ਵਿਸ਼ਲੇਸ਼ਣ ਪ੍ਰਸਤੁਤ ਕਰਦਾ ਹੈ। ਇਸੇ ਲਈ ਇਸ ਗ੍ਰੰਥ ਨੂੰ ਭਾਰਤੀ ਲਲਿਤ ਕਲਾਵਾਂ ਦਾ ਵਿਸ਼ਵਕੋਸ਼ ਕਿਹਾ ਜਾਂਦਾ ਹੈ। ਭਰਤ ਨੂੰ ਭਾਰਤੀ ਨਾਟਕ ਕਲਾ ਦੇ ਰੂਪਾਂ ਦਾ ਪਿਤਾ ਮੰਨਿਆ ਜਾਂਦਾ ਹੈ। ਉਸ ਦਾ ਜੀਵਨ ਕਾਲ 200 ਈਸਾ ਪੂਰਵ ਤੋਂ200 ਈਸਾ ਉਤਰ ਕਾਲ ਵਿਚਕਾਰ ਹੈ। ਪਰ ਅਨੁਮਾਨ ਹੈ ਕਿ 500 ਈਸਾ ਪੂਰਵ ਅਤੇ 500 ਸਾ. ਯੂ.ਵਿਚਕਾਰ ਵੀ ਹਨ। ਨਾਟਯ ਸਾਸ਼ਤਰ ਕਲਾਵਾਂ ਬਾਰੇ ਇੱਕ ਪੁਰਾਤਨ ਵਿਸ਼ਵਕੋਸ਼ ਦੇ ਤੌਰ ਤੇ ਜਾਣਿਆ ਜਾਂਦਾ ਹੈ। ਜਿਸ ਨੇ ਭਾਰਤ ਵਿੱਚ ਨਾਚ ਸੰਗੀਤ ਅਤੇ ਸਾਹਿਤਕ ਪ੍ਰੰਪਰਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਇਸ ਦੇ ਸੁਹਜ "ਰਸ" ਸਿਧਾਂਤ ਲਈ ਵੀ ਮਹੱਤਵਪੂਰਨ ਹੈ,ਜੋ ਦਾਅਵਾ ਕਰਦਾ ਹੈ ਕਿ ਮਨੋਰੰਜਨ ਪ੍ਰਦਰਸ਼ਨ ਕਲਾਵਾਂ ਦਾ ਲੋੜੀਂਦਾ ਪ੍ਰਭਾਵ ਹੈ ਪਰ ਟੀਚਾ ਨਹੀਂ ਅਤੇ ਇਸ ਦਾ ਮੁੱਖ ਟੀਚਾ ਦਰਸ਼ਕਾਂ ਵਿੱਚ ਇੱਕ ਵਿਅਕਤੀ ਨੂੰ ਇੱਕ ਹੋਰ ਹਕੀਕਤ ਵਿੱਚ ਲਿਜਾਣਾ ਹੈ ਜੋ ਹੈਰਾਨੀ ਨਾਲ ਭਰਪੂਰ ਹੋਵੇ ਅਤੇ ਜਿੱਥੇ ਉਹ ਆਪਣੀ ਚੇਤਨਾ ਦੇ ਤੱਤ ਦਾ ਅਨੁਭਵ ਕਰਦਾ ਹੈ ਅਤੇ ਅਧਿਆਤਮਿਕ ਅਤੇ ਨੈਤਿਕ ਪ੍ਰਸ਼ਨਾਂ ਤੇ ਵਿਚਾਰ ਕਰਦਾ ਹੈ। ਲਲਿਤ ਕਲਾਵਾਂ ਬਾਰੇ ਇੰਨੀ ਭਰਪੂਰ ਸਾਮਗ੍ਰੀ ਪ੍ਰਸਤੁਤ ਕਰਨ ਵਾਲੀ ਨਾਟਯ ਸ਼ਾਸਤਰ ਵਰਗੀ ਹੋਰ ਕੋਈ ਪ੍ਰਾਚੀਨ ਅਤੇ ਪ੍ਰਮਾਣਿਕ ਰਚਨਾ ਸੰਸਾਰ ਵਿੱਚ ਅਜ ਮੌਜੂਦ ਨਹੀਂ ਹੈ।

ਭਾਰਤੀ ਪਰੰਪਰਾਵਾਂ ਨਾਟਯ ਸ਼ਾਸਤ੍ਰ ਦਾ ਲੇਖਕ ਭਰਤ ਨੂੰ ਮੰਨਦੀਆਂ ਹਨ। ਇਹ ਭਰਤ ਕੌਣ ਸਨ? ਭਾਰਤ ਦੇ ਕਿਸ ਪ੍ਰਦੇਸ਼ ਦੇ ਰਹਿਣ ਵਾਲੇ ਸਨ? ਇਹਨਾਂ ਦਾ ਸਮਾਂ ਕਿਹੜਾ ਸੀ? ਆਦਿ ਪ੍ਰਸ਼ਨਾਂ ਦਾ ਸਹੀ ਉੱਤਰ ਦੇਣ ਕਠਿਨ ਹੈ। ਪਰੰਪਰਾਵਾਂ ਉਸਨੂੰ ਰਿਸ਼ੀ ਵੀ ਕਹਿੰਦੀਆਂ ਹਨ ਅਤੇ ਮੁਨੀ ਵੀ। ਇੰਜ ਜਾਪਦਾ ਹੈ ਕਿ ਉਹ ਰਿਸ਼ੀ ਸਨ। ਕਿਉਂਕਿ ਉਹਨਾਂ ਨੇ ਆਪਣਾ ਯੁੱਗ (ਆਪਣੇ ਤੋਂ ਪ੍ਰਾਚੀਨ ਯੁੱਗ) ਦੇ ਨਾਟਯ-ਕਰਮ ਦੇ ਦਰਸ਼ਨ ਕੀਤੇ ਸਨ। ਰਿਸ਼ੀ ਸ਼ਬਦ ਦਾ ਅਰਥ ਹੈ- ਦੇਖਣ ਵਾਲਾ ਜਾਂ ਦਰਸ਼ਨ ਕਰਨ ਵਾਲਾ। ਭਾਵ ਇਹ ਹੈ ਕਿ ਸੰਸਾਰ ਦੀ ਸਭ ਤੋਂ ਪ੍ਰਾਚੀਨ ਨਾਟਯ ਪਰੰਪਰਾ ਦੇ ਉਹ ਵਾਰਿਸ ਸਨ। ਇਸ ਲਈ ਉਹਨਾਂ ਨੂੰ ਰਿਸ਼ੀ ਸ਼ਬਦ ਨਾਲ ਯਾਦ ਕਰਨਾ ਬਿਲਕੁਲ ਉਚਿੱਤ ਹੈ।

ਮੁਨੀ ਦਾ ਅਰਥ ਹੈ ਮਨਨ ਕਰਨ ਵਾਲਾ, ਚਿੰਤਨ ਸ਼ੀਲ ਵਿਅਕਤੀ ਨੂੰ ਮੁਨੀ ਕਿਹਾ ਜਾਂਦਾ ਹੈ। ਭਰਤ ਮੁਨੀ ਵੀ ਸਨ ਕਿਉਂਕਿ ਉਹਨਾਂ ਨੇ ਨਾਟਯ ਕਰਮ ਦੇ ਪ੍ਰਾਚੀਨ ਵਿਰਸੇ ਨੂੰ ਆਪਣੇ ਅਨੁਭਵ, ਆਪਣੀ ਪ੍ਰਤੀਭਾ ਅਤੇ ਆਪਣੀ ਸੂਝ-ਬੂਝ ਨਾਲ ਅੱਗੇ ਵਧਾਇਆ। ਉਸ ਵਿੱਚ ਲੋੜੀਂਦੇ ਵਾਧੇ ਕੀਤੇ ਅਤੇ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਨਾਟਯ-ਕਰਮ ਨੂੰ ਸ਼ਾਸਤ੍ਰ ਦੇ ਸ਼ਿਕੰਜੇ ਵਿਚੋਂ ਕੱਢ ਕੇ ਲੋਕ ਜੀਵਨ, ਲੋਕ ਵਿਹਾਰ, ਲੋਕ ਆਚਰਨ ਅਤੇ ਲੋਕ ਕਲਾਵਾਂ ਦੇ ਵਿਵਹਾਰਿਕ ਪੱਧਰ ਉੱਤੇ ਸਥਾਪਿਤ ਕੀਤਾ।

ਭਰਤ ਮੁਨੀ ਦੁਆਰਾ ਨਾਟਯ ਸਾਸ਼ਤਰ ਅਤੇ ਨਾਂਦਿਕੇਸ਼ਵਰ ਦੁਆਰਾ " ਅਭਿਨਯ ਦਰਪਨਾ" ਨੂੰ ਭਰਤ ਨਾਟਯਮ (ਇੱਕ ਭਾਰਤੀ ਕਲਾਸੀਕਲ ਨਾਚ ਦਾ ਰੂਪ) ਦਾ ਸੋਮਾ ਮੰਨਿਆ ਜਾਂਦਾ ਹੈ।

'ਨਾਟਯਸਾਸਤ੍' ਦਾ ਪ੍ਰਤਿਪਾਦਨਯੋਗ ਵਿਸੈ਼ ਪ੍ਰਮੁੱਖ ਤੌਰ 'ਤੇ ' ਦ੍ਰਿਸ਼ਯ-ਕਾਵਿ ਨਾਟਯ ਹੀ ਹੈ ਪਰ ਇਸ ਚ ਕਾਵਿ ਦੇ ਦ੍ਰਿਸ਼ ਦੇਖਣ ਯੋਗ ਤੇ ਸੁਣਨ ਯੋਗ ਦੋਹਾਂ ਭੇਦਾਂ ਦੇ ਸਰੂਪ ਅਤੇ ਨਿਯਮਾਂ ਦਾ ਵਿਸਤ੍ਰਿਤ ਵਿਵੇਚਨ ਮਿਲਦਾ ਹੈ[1]

[2]ਨਾਟਯ ਸ਼ਾਸਤਰ ਦਾ ਸੰਖੇਪ ਇਤਿਹਾਸ

ਸੋਧੋ

ਭਰਤ ਮੁਨੀ ਦਾ ਨਾਟਯ ਸ਼ਾਸਤਰ ਇੱਕ ਬਹੁਤ ਵੱਡੇ ਆਕਾਰ ਦਾ ਗ੍ਰੰਥ ਹੈ। ਜਿਸ ਨੂੰ ਪ੍ਰਾਚੀਨ ਭਾਰਤੀ ਸਾਰੀਆਂ ਕਲਾਵਾਂ ਦਾ ਵਿਸ਼ਵਕੋਸ਼ ਮੰਨਿਆ ਜਾਂਦਾ ਹੈ

[1] ਅਫ਼ਸੋੋਸ ਹੈ ਕਿ ਕਾਵ ਦੇ ਇਸ ਅਪੂਰਵ ਅਚਾਰੀਆ ਬਾਰੇ ਕੋਈ ਪ੍ਰਮਾਣਿਕ ਸੂਚਨਾ ਪ੍ਰਰਾਪ ਨਹੀਂ ਹੈ। ਭਰਤ ਮੁਨੀ ਦੀ ਯਾਦ ਅਤੇ ਆਦਰ ਦੇਣ ਲਈ "ਭਰਤ ਵਾਕ" ਦੇ ਨਾਲ ਸੰਸਕ੍ਰਿਤ ਵਨਾਟਕਾਂੇਨੂੰ ਸਮਾਪਤ ਕਰਨ ਦੀ ਇੱਕ ਪ੍ਰੰਪਰਾ ਪ੍ਰਚੱਲਿਤ ਹੋਈ ਸੀ ਤੇ ਇਹ ਸੰਸਕ੍ਰਿਤ ਦੇ ਸਾਰਿਆਂ ਨਾਟਕਾਂ ਵਿੱਚ ਅੱਜ ਵੀ ਵਿਦਮਾਨ ਹੈ।ਇਸ ਗ੍ਰੰਥ ਦੇ ਰਚਨਾ ਕਾਲ ਬਾਰੇ ਕੋਈ ਵੀ ਪੁਸ਼ਟੀ ਤਾਂ ਮਿਲਦੀ।ਮਆਧੁਨਿਕ ਵਿਆਕਰਣਕਾਰ ਯੁਧਿਸ਼ਟਰ ਮਿਮਾਂਸਕ ਨੇ ਉਕਤ ਗ੍ਰੰਥ ਵਿੱਚ ਅਨੇਕ ਅੰਸ਼ਾਂ ਦੇ ਸੂਤਰ ਰੂਪ ਵਿੱਚ ਹੋਣ ਦੇ ਆਧਾਰ ਤੇ ਇਸ ਦੀ ਰਚਨਾ ਨੂੰ ਈਸਾ ਿੂਰਵ ਚੌਥੀ ਪੰਜਵੀਂ ਸਦੀ ਦੀ;ਮੈਕਡਾਨਲ ਨੇ ਗ੍ਰਥ ਦੀਆਂ ਕਾਰਿਕਾਵਾਂ ਦੀ ਭਾਸ਼ਾ ਦੇ ਆਧਾਰ ਤੇ ਛੇਵੀਂ ਸਦੀ ਈਸਾ; ਪ੍ਰੋ.ਸਿਲਵਾਂ ਲੇਵੀ ਦਾ ਕਹਿਣਾ ਹੈ ਕਿ ਈਸਾ ਦੀ ਦੂਜੀ ਸਦੀ ਵਿੱਚ ਭਾਰਤ ਉਤੇ ਇੰਡੋ ਸੀਥੀਅਨ ਰਾਜਿਆਂ ਦੇ ਰਾਜ ਵੇਲੇ 'ਰੰਗ ਮੰਚ' ਦਾ ਬਹੁਤ ਵਿਕਾਸ ਹੋਇਆ ਅਤੇ ਇਹੋ ਸਮਾ "ਨਾਟਯ ਸ਼ਾਸਤਰ" ਦੀ ਰਚਨਾ ਦਾ ਵੀ ਹੋਣਾ ਚਾਹੀਦਾ ਹੈ।

ਪਰ ਨਾਟਯ ਸ਼ਾਸਤ੍ਰ ਦੇ ਅਧਾਰ ਤੇ ਉਹਨਾਂ ਦਾ ਜੀਵਨ ਕਾਲ ਨਿਸਚਿਤ ਕਰਨ ਦੀਆਂ ਕਿਸਅਰਾਈਆਂ ਕੀਤੀਆਂ ਜਾਂਦੀਆਂ ਹਨ। ਜਿਹਨਾਂ ਦੇ ਅਧਾਰ ਤੇ ਹੀ ਭਰਤ ਮੁਨੀ ਦੇ ਜੀਵਨ ਕਾਲ ਨਿਸ਼ਚਿਤ ਹੁੰਦਾ ਹੈ। ਇਸ ਸਬੰਧ ਵਿੱਚ ਸਾਨੂੰ ਕੁਝ ਵੇਰਵੇ ਇਸ ਪ੍ਰਕਾਰ ਮਿਲਦੇ ਹਨ-

(ੳ) ਫਰਾਂਸ ਦੇ ਦੋ ਵਿਦਵਾਨਾਂ ‘ਰੈਨੋ’ ਅਤੇ ‘ਗ੍ਰੋਸੇ’ ਨੇ ਨਾਟਯ-ਸ਼ਾਸਤ੍ਰ ਦਾ ਰਚਨਾ ਕਾਲ ਈਸਾ ਤੋਂ ਸੌ ਸਾਲ ਪਹਿਲਾਂ ਮੰਨਿਆਂ ਹੈ। ਇਸਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਪਾਣਿਨੀ ਦੀ ਅਸ਼ਟਾ-ਧਿਆਇ ਵਿੱਚ ਆਏ ਨਟ-ਸੂਤ੍ਰ ਸ਼ਬਦ ਦਾ ਸੰਕੇਤ ਨਾਟਯ ਸ਼ਾਸਤ੍ਰ ਵੱਲ ਹੈ, ਤਾਂ ਨਾਟਯ ਸ਼ਾਸਤ੍ਰ ਦਾ ਰਚਨਾ ਕਾਲ ਈਸਾ ਤੋਂ ਚਾਰ ਸੌ ਸਾਲ ਪਹਿਲਾਂ ਮੰਨਿਆ ਜਾ ਸਕਦਾ ਹੈ।

(ਅ) ਹਰ ਪ੍ਰਸਾਦ ਸ਼ਾਸਤ੍ਰੀ, ਡਾ. ਪੀ. ਵੀ. ਕਾਣੇ ਅਤੇ ਡਾ. ਮਨਮੋਹਨ ਘੋਸ਼ ਨਾਟਯ ਸ਼ਾਸਤ੍ਰ ਨੂੰ ਈਸਵੀ ਸੰਨ ਤੋਂ ਸੌ ਸਾਲ ਪਹਿਲਾਂ ਤੋਂ ਲੈ ਕੇ ਈਸਵੀ ਸੰਨ ਦੀ ਦੂਜੀ ਸਦੀ ਦੇ ਵਿਚਕਾਰ ਰਚਿਆ ਗਿਆ ਮੰਨਦੇ ਹਨ।

(ੲ) ਅੰਗਰੇਜ ਵਿਦਵਾਨ ਮੈਕਡਾਨਲ ਨਾਟਯ ਸ਼ਾਸਤ੍ਰ ਨੂੰ ਛੇਵੀਂ ਸਦੀ ਦਾ ਮੰਨਦਾ ਹੈ।

ਇਹਨਾਂ ਉਪਰੋਕਤ ਹਵਾਲਿਆਂ ਦੁਆਰਾ ਪੈਦਾ ਹੁੰਦੇ ਅੰਤਰ ਵਿਰੋਧਾਂ ਦੇ ਬਾਵਜੂਦ ਭਰਤ ਮੁਨੀ ਨੂੰ ਪਹਿਲੀ ਜਾਂ ਦੂਜੀ ਸਦੀ ਵਿੱਚ ਹੋਇਆ ਸਵੀਕਾਰ ਕਰ ਲਿਆ ਜਾਂਦਾ ਹੈ।

       ਨਾਟਯ ਸ਼ਾਸਤ੍ਰ ਵਿੱਚ ਭਰਤ ਵੰਸ਼ ਦਾ ਵੀ ਜ਼ਿਕਰ ਮਿਲਦਾ ਹੈ। ਭਰਤ ਦੇ ਸੌ ਪੁੱਤਰਾਂ ਦੇ ਨਾਂ ਇਸ ਗ੍ਰੰਥ ਦੇ ਪਹਿਲੇ ਅਧਿਆਇ ਵਿੱਚ ਦਿੱਤੇ ਗਏ ਹਨ। ਨਾਟਯ ਸ਼ਾਸਤ੍ਰ ਦੇ ਪ੍ਰਾਚੀਨ ਸੰਸਕਰਣਾਂ ਵਿੱਚ ਉਲੇਖ ਮਿਲਦਾ ਹੈ ਕਿ ਭਰਤ ਦੇ ਇਸ ਨਾਟਯ-ਸ਼ਾਸਤ੍ਰ ਦਾ ਅਗਲਾ ਭਾਗ ਭਰਤ ਪੁੱਤਰ ‘ਕੋਹਲ’ ਲਿਖੇਗਾ। ਇਸ ਤੋਂ ਇਹ ਵੀ ਜਾਪਦਾ ਹੈ ਕਿ ਭਰਤ ਕਿਸੇ ਵੰਸ਼ ਦਾ ਵੀ ਨਾਮ ਹੋ ਸਕਦਾ ਹੈ। ਇਸ ਵੰਸ਼ ਦੇ ਮੂਲ ਪੁਰਸ਼ ਦਾ ਨਾਂ ਭਰਤ ਹੋ ਸਕਦਾ ਹੈ। ਜਿਸਦੇ ਨਾਮ ਹੇਠ ਉਸਦੇ ਪ੍ਰਵਰਤਕ ਹੋ ਸਕਦਾ ਹੈ ਕਿ ਇਸ ਗ੍ਰੰਥ ਦੀ ਰਚਨਾ ਕਰਦੇ ਰਹੇ ਹੋਣ। ਉਸਦਾ ਇਤਿਹਾਸ ਪੁਰਾਣਾਂ ਦੀ ਸ਼ੈਲੀ ਦੇ ਮਿਥਿਹਾਸ ਰੂਪ ਵਿੱਚ ਹੀ ਸਾਡੇ ਕੋਲ ਪਹੁੰਚਿਆ ਹੈ। ਇਸਦੇ ਅਧਿਆਇ ਸ਼ੈਲੀ ਪੱਖੋਂ ਇਸ ਦੂਸਰੇ ਤੋਂ ਭਿੰਨਤਾ ਰੱਖਦੇ ਹਨ ਜਿਸ ਕਾਰਨ ਇਹ ਸੰਭਵ ਹੈ ਕਿ ਇਹ ਇੱਕ ਨਾਲੋਂ ਵੱਧ ਵਿਦਵਾਨਾਂ ਦੀ ਰਚਨਾ ਹੋਵੇ।

ਨਾਟਯ ਸ਼ਾਸਤ੍ਰ ਨੂੰ ਸਭ ਤੋਂ ਪਹਿਲਾਂ ਖੋਜਣ ਅਤੇ ਉਸ ਨੂੰ ਪ੍ਰਕਾਸ਼ਿਤ ਕਰਨ ਦਾ ਸਿਹਰਾ ਫਿਜ਼-ਐਡਵਰਡ ਹਾਲ ਨਾਂ ਦੇ ਇੱਕ ਅਮਰੀਕੀ ਵਿਦਵਾਨ ਦੇ ਸਿਰ ਹੈ। ਪ੍ਰੋ. ਹਾਲ ‘ਧਨੰਜਯ ਦੇ ਦਸ਼ਰੂਪਕ’ ਦਾ ਅਧਿਐਨ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਨਾਟਯ ਸ਼ਾਸਤ੍ਰ ਦਾ ਕੋਈ ਹੱਥ-ਲਿਖਤ ਨੁਸਖਾ ਮਿਲਿਆ। ਉਹਨਾਂ ਨੇ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਅਤੇ ਸੰਪਾਦਨ ਕੀਤਾ ਅਤੇ ਪ੍ਰਕਾਸ਼ਿਤ ਕਰਵਾਇਆ। ਪਰ ਇਹ ਅਧੂਰਾ ਸੀ। ਉਹਨਾਂ ਤੋਂ ਬਾਅਦ ਫ੍ਰੈਂਚ ਵਿਦਵਾਨ ਪਾਲ ਰੈਣੋ ਨੇ ਨਾਟਯ-ਸ਼ਾਸਤ੍ਰ ਨੂੰ ਸੰਪਾਦਿਤ ਕੀਤਾ। ਉਸ ਤੋਂ ਬਾਅਦ ਪ੍ਰੋ. ਗ੍ਰੋਸੇ, ਕਾਸ਼ੀ ਨਾਥ ਪਾਂਡੁਰੰਗ, ਸ਼ਿਵਦੱਤ ਅਤੇ ਪ੍ਰੋ. ਰਾਮ ਕਿਸ਼੍ਰਨ ਕਵੀ ਆਦਿ ਨੇ ਇਸ ਗ੍ਰੰਥ ਦਾ ਸੰਪਾਦਨ ਕੀਤਾ। ਅੱਜ ਨਾਟਯ ਸ਼ਾਸਤਰ ਦੇ 36 ਅਧਿਆਏ ਮਿਲਦੇ ਹਨ। ਉੱਤਰੀ ਭਾਰਤ ਵਿੱਚ ਇਸਦੇ 36 ਅਧਿਆਇ ਹੀ ਸਵੀਕਾਰ ਕੀਤੇ ਜਾਂਦੇ ਹਨ, ਜਦਕਿ ਦੱਖਣੀ ਭਾਰਤ ਵਿੱਚ 37 ਅਧਿਆਇ ਸਵੀਕਾਰੇ ਜਾਂਦੇ ਹਨ।

ਗ੍ਰੰਥ ਦੇ 36 ਅਧਿਆਵਾਂ ਦਾ ਵਿਸ਼ਾ ਵਸਤੂ ਹੇਠ ਰੂਪ ਵਿੱਚ ਦਿੱਤਾ ਹੈ:-

ਅਧਿਆਇ 1 ਵਿੱਚ ਨਾਟਯ ਦੀ ਉਤਪਤੀ, ਚਾਰੋ ਵਿਧਾਨ ਦੀ ਸਮੱਗਰੀ ਲੈ ਕੇ ਪੰਜਵੇਂ ਵੇਦ ਦੀ ਰਚਨਾ ਨਾਟਕ ਦਾ ਲਕਸ਼ਣ ਅਤੇ ਉਸ ਦੇ ਸਰੂਪ ਦੀ ਵਿਆਖਿਆ,

2 . ਮੰਡਪ ਦੇ ਭੇਦ ਪਰੀਕਸ਼ਾ ਗ੍ਰਹਿ ਨਾਟ ਸ਼ਾਲਾ ਦੀ ਰੰਗੀਨ ਯਵਨਿਕਾ ਆਦਿ ਦੀ ਰਚਨਾ ਹੈ।

3. ਰੰਗ ਦੇਵਤਾ ਦੀ ਪੂਜਾ ਦੇਵਤਾਵਾਂ ਦੀ ਪੂਜਾ ਅਤੇ ਉਨ੍ਹਾਂ ਦੇ ਵਰਧਾਨ ਦੀ ਪ੍ਰਾਪਤੀ ਹੈ।

4. ਅੰਮ੍ਰਿਤ ਮੰਥਨ ਅਤੇ ਤ੍ਰਿਪਤਦਾਹ ਨਾਟਕਾਂ ਦੇ ਅਭਿਨੈ ਤਾਡਵ ਨ੍ਰਿੱਤ ਸਬੰਧੀ ਇੱਕ ਸੋ ਅੱਠ ਕਰਨਾ ਅਤੇ ਬੱਤੀ ਅੰਗਹਾਰਾਂ ਦਾ ਵਰਨਣ ਹੈ।

5. ਪੂਰਵਰੰਗ,ਨਾਂਦੀ ਅਤੇ ਪ੍ਰਸਤਾਵਨਾ ਦਾ ਵਿਸਤ੍ਰਤ ਵਰਣਨ ਹੈ।

6-7. ਰਸਸੰਬੰਧੀ ਵਿਸਦ ਵਿਵੇਚਨ ਹੈ। 9. ਹੱਥਾਂ ਦੇ ਅਭਿਨੈ ਦਾ ਵਿਵੇਚਨ ਹੈ।

10. ਸਰੀਰ ਦੇ ਅਭਿਨੈ ਦਾ ਵਰਣਨ ਹੈ।

11. ਭੋਮ ਅਤੇ ਆਕਾਸ ਦਾ ਵਿਧਾਨ ਹੈ।

12. ਮੰਡਲ-ਵਿਧਾਨ।

13. ਔਰਤਾ ਦੁਆਰਾ ਪੁਰੁਸਾਂ ਅਤੇ ਪੁਰੁਸਾਂ ਦੁਆਰਾ ਔਰਤਾ ਦੇ ਅਭਿਨੈ ਦੀ ਵਿਧੀ ਦਾ ਵਰਣਨ ਹੈ।

14. ਅਭਿਨੈ ਵਿੱਚ ਪ੍ਰਵ੍ਰਿੱਤੀਧਰਮ ਦੀ ਵਿਅੰਜਨਾ।

15.ਵਾਚਿਕ-ਅਭਿਨੈ ਦੇ ਅੰਤਰਗਤ ਛੰਦਵਿਧਾਨ ਹੈ।

16. ਛੰਦਾ ਦੇ ਲੱਛਣ ੳਦਾਹਰਣ ਹਨ।

17.ਕਾਵਿ ਨਿਰੂਪਣ ,ਅਲੰਕਾਰ ,ਕਾਵਿ ਦੋਸ਼, ਕਾਵਿ ਗੁਣ ਹਨ।

18.ਅਭਿਨੈ ਵਿੱਚ ਭਾਸ਼ਾਵਾਂ ਦਾ ਪ੍ਰਯੋਗ ।19.ਕਾਕੂ-ਸਵਰ ਦੀ ਵਿਅੰਜਨਾ।ji

20. ਦਸ ਰੂਪਕਾਂ ਅਤੇ ਅਠਾਰਾਂ ਉਪਰੂਪਕਾਂ ਦੇ ਲਕਸ਼ਣ।

21. ਨਾਟਕ ਦੀ ਕਥਾਵਸਤੂ ਦੀ ਰਚਨਾ , ਨਾਟਕਸੰਬੰਧੀ ਪੰਜ ਸੰਧੀਆਂ ਅਤੇ ਉਨ੍ਹਾਂ ਦੇ ਅੰਗਾਂ ਦਾ ਵਿਧਾਨ।

22. ਵਿਰੱਤੀਆਂ , ਭਾਰਤੀ , ਸਾੱਤਵਤੀ , ਕੈਸਿਕੀ , ਆਰਭਟੀ-ਚਾਰ ਵਿਰੱਤੀਆਂ ਦੀ ਉਤਪਤੀ ਲਕਸ਼ਣ ਅਤੇ ਇਹਨਾਂ ਚ ਰਸਾਂ ਦਾ ਪ੍ਰਯੋਗ।

23. ਆਹਾਰਯ ਅਭਿਨੈ ਦਾ ਸਰੂਪ , ਵੇਸ਼-ਭੂਸਾ ਦੇ ਉਪਾਇ , ਅੰਗਰਚਨਾ।

24. ਸਾਧਾਰਨ ਅਭਿਨੈ ਕਾਮਦਸਾ, ਸੁੰਦਰੀਆਂ ਦੇ ਆਭੂਸ਼ਣ, ਨਾਇਕਾਵਾਂ ਆਦਿ ਦਾ ਵਰਨਣ।

25. ਅਭਿਨੈ ਵਿੱਚ ਬਾਹਰੀ ਉਪਚਾਰ।

26. ਚਿਤ੍ਰ- ਅਭਿਨੈ।

27. ਸਿੱਧੀ ਵਿਅੰਜਨ ਦਾ ਨਿਰਦੋਸ਼।

28-33. ਸੰਗੀਤ ਸ਼ਾਸਤਰ ਸੰਬੰਧੀ ਵਾਦਯ, ਸ੍ਵਰਾਂ ਆਦਿ ਨਾਲ ਜੁੜੇ ਸਾਰੇ ਵਿਸ਼ੇ।

34. ਔਰਤ ਅਤੇ ਪੁਰਸ਼ ਦੀ ਉੱਤਮ, ਮਧਿਅਮ, ਅਧਮ ਤਿੰਨ ਤਰ੍ਹਾਂ ਦੀ ਪ੍ਰਕ੍ਰਿਤੀ ਦਾ ਵਿਚਾਰ , ਚਾਰ ਤਰ੍ਹਾਂ ਦੇ ਨਾਇਕਾਂ, ਅੰਤਹਪੁਰ ਦੀ ਸੇਵਿਕਾਵਾਂ ਅਤੇ ਰਾਜਸੇਵਕਾਂ ਦੇ ਗੁਣ।

35.ਭੁਮਿਕਾਪਾੜ ਦੀ ਰਚਨਾ ਬਨਾਵਟੀ ਦ੍ਰਿਸਾ ਦੀ ਰਚਨਾ,ਨਟ,ਵਿਟ,ਸਕਾਰ ਆਦਿ ਦੇ ਗੁਣ ਵਿਵਿਧ ਪਾੜਾ ਦੀ ਭੂਮਿਕਾ ਹੈ।

36. ਅਧਿਆਏ ਵਿੱਚ ਰਿਸਿਆਂ ਦੇ ਨਾਮ,ਉਹਨਾ ਦੁਆਰਾ ਕੀਤੇ ਪ੍ਰਸਨ,ਨਟ-ਵੰਸ ਦੀ ਉਤਪੱਤੀ ਦੇ ਮਹੱਤਵ ਦਾ ਵਰਣਨ ਹੈ।

  1. 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000003-QINU`"'</ref>" does not exist.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist.