ਭਾਂਜਵਾਦ, ਮਨੋਰੰਜਨ ਜਾਂ ਮਨਪਰਚਾਵੇ ਦੇ ਰੂਪ ਵਿੱਚ ਇੱਕ ਮਾਨਸਿਕ ਡਾਇਵਰਸ਼ਨ ਹੈ, ਜੋ ਰੋਜ਼ਾਨਾ ਜੀਵਨ ਦੇ ਨਾਖੁਸ਼ਗਵਾਰ, ਅਕਾਊ, ਕਠੋਰ, ਡਰਾਉਣੇ, ਜਾਂ ਤੁਛ ਪਹਿਲੂਆਂ ਤੋਂ ਖਹਿੜਾ ਛੁੜਾਉਣ ਦਾ ਉਪਰਾਲਾ ਹੁੰਦਾ ਹੈ। ਇਸ ਦੀ ਵਰਤੋਂ ਲੋਕਾਂ ਦੀਆਂ ਉਹਨਾਂ ਕਾਰਵਾਈਆਂ ਦੀ ਵਿਆਖਿਆ ਕਰਨ ਲਈ ਵੀ ਕੀਤੀ ਜਾ ਸਕਦੀ ਹੈ ਜਿਹਨਾਂ ਦੀ ਮਦਦ ਉਹ ਡਿਪਰੈਸ਼ਨ ਜਾਂ ਆਮ ਉਦਾਸੀ ਦੀਆਂ ਖਹਿੜੇ ਪਈਆਂ ਭਾਵਨਾਵਾਂ ਤੋਂ ਮੁਕਤੀ ਹਾਸਲ ਕਰਨ ਲਈ ਲੈਂਦੇ ਹਨ।

ਬਵਾਰੀਆ ਦਾ ਰਾਜਾ ਲੁਡਵਿਗ ਦੂਜਾ ਭਾਂਜਵਾਦੀ ਸੀ, ਜੋ Wagnerian ਮਿਥਿਹਾਸ ਦੇ ਸੰਸਾਰ ਵਿੱਚ ਭੱਜ ਜਾਇਆ ਕਰਦਾ ਸੀ।[1] ਇੱਕ ਕਾਰਟੂਨ ਵਿੱਚ ਉਸ ਨੂੰ Lohengrin ਦੇ ਤੌਰ 'ਤੇ ਦਿਖਾਇਆ ਗਿਆ ਹੈ।

ਰੋਜ਼ਾਨਾ ਜੀਵਨ ਦੇ ਚਿੜਚਿੜੇਪਣ ਤੋਂ ਲਾਂਭੇ ਹਟਣ ਦੇ ਲੋਕਾਂ ਵਿੱਚ ਵਧ ਰਹੇ ਰੁਝਾਨ ਨੂੰ ਤ੍ਰਿਪਤ ਕਰਨ ਲਈ  ਉਦਯੋਗ ਹੀ ਉਦਯੋਗ – ਖਾਸ ਕਰਕੇ ਵਿੱਚ ਡਿਜ਼ੀਟਲ ਸੰਸਾਰ ਪੈਦਾ ਹੋ ਗਏ ਹਨ।[2] ਬਹੁਤ ਸਾਰੇ ਕੰਮ, ਜੋ ਕਿ ਇੱਕ ਤੰਦਰੁਸਤ ਜ਼ਿੰਦਗੀ ਦਾ ਨਾਰਮਲ ਅੰਗ ਹਨ (ਮਿਸਾਲ ਲਈ, ਖਾਣ, ਸੌਣ, ਕਸਰਤ, ਜਿਨਸੀ ਸਰਗਰਮੀ) ਵੀ ਭਾਂਜਵਾਦ ਦੇ ਮੌਕੇ ਬਣ ਸਕਦੇ ਹਨ, ਜਦ ਇਨ੍ਹਾਂ ਨੂੰ ਅਤਿ ਤੱਕ ਲਿਜਾਇਆ ਜਾਵੇ ਜਾਂ ਸਹੀ ਪ੍ਰਸੰਗ ਤੋਂ ਤੋੜ ਲਿਆ ਜਾਵੇ। ਅਤੇ ਨਤੀਜੇ ਦੇ ਤੌਰ 'ਤੇ ਸ਼ਬਦ "ਭਾਂਜਵਾਦ" ਅਕਸਰ ਇੱਕ ਨਕਾਰਾਤਮਕ ਅਰਥ ਦਾ ਧਾਰਨੀ ਹੁੰਦਾ ਹੈ, ਜੋ ਦੱਸਦਾ ਹੈ ਕਿ ਭਾਂਜਵਾਦੀ ਨਾਖੁਸ਼ ਲੋਕ ਹੁੰਦੇ ਹਨ, ਜਿਹਨਾਂ ਵਿੱਚ ਸੰਸਾਰ ਨਾਲ ਅਰਥਪੂਰਨ ਤੌਰ 'ਤੇ ਜੁੜਨ ਅਤੇ ਜ਼ਰੂਰੀ ਕਾਰਵਾਈ ਕਰਨ ਦੀ ਸਮਰਥਾ ਜਾਂ ਚਾਹਤ ਨਹੀਂ ਹੁੰਦੀ।[3] ਦਰਅਸਲ, OED ਨੇ ਭਾਂਜਵਾਦ ਨੂੰ ਪਰਿਭਾਸ਼ਿਤ ਕੀਤਾ ਹੈ ਕਿ ਰੁਝਾਨ ਉਸ ਸਭ ਕੁਝ ਤੋਂ ਪਾਸੇ ਹੱਟਣ ਦੀ ਚਾਹਤ ਹੈ ਜਿਸਦਾ ਆਮ ਤੌਰ 'ਤੇ ਸਾਮ੍ਹਣਾ ਕਰਨਾ ਹੁੰਦਾ ਹੈ"।[4]

ਇਹ ਵੀ ਵੇਖੋ

ਸੋਧੋ
  • ਦਿਨ ਦਾ ਸੁਪਨਾ

ਹਵਾਲੇ

ਸੋਧੋ
  1. Workman, Leslie J. (1994). Medievalism in Europe. Boydell & Brewer. p. 241. ISBN 9780859914000.
  2. G. Kainer, Grace and the Great Controversy (2010) p. p. 35
  3. D. Baggett et al, C. S. Lewis as Philosopher (2009) p. 260
  4. Quoted in T. A. Shipley, The Road to Middle-Earth (1992) p. 285