ਭਾਈ ਬਲਦੀਪ ਸਿੰਘ
ਭਾਈ ਬਲਦੀਪ ਸਿੰਘ ਇੱਕ ਕਲਾਸੀਕਲ ਤੇ ਗੁਰਮਤਿ ਸੰਗੀਤ /ਗੁਰਬਾਣੀ ਸੰਗੀਤ ਵਾਦਕ ਤੇ ਗਾਇਕ , ਤੰਤੀ ਸਾਜ਼ ਘੜਨ ਦੇ ਕਲਾਕਾਰ, ਪਰੰਪਰਾਗਤ ਗੁਰੂਕਾਲ ਸਾਜ਼ਾਂ ਦੇ ਖੋਜੀ ਤੇ ਪੁਨਰ ਸੁਰਜੀਤਕਾਰ ਤੇ ਜੋੜੀ ( ਪਖਾਵਜ , ਮਿਰਦੰਗ) ਮਾਹਿਰ ਵਾਦਕ ਹਨ।ਉਹ ਗੁਰਬਾਣੀ ਕੀਰਤਨ ਨੂੰ ਸਮਰਪਿਤ ਆਨਾਦਿ ਫਾਊਂਡੇਸ਼ਨ ਦਾ ਬਾਨੀ ਅਤੇ ਚੇਅਰਮੈਨ[3] ਅਤੇ ਉੱਘਾ ਸੰਗੀਤਕਾਰ ਹੈ। [4]ਉਹ 2014 ਦੀਆਂ ਆਮ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਰਹੇ ਹਨ।
ਭਾਈ ਬਲਦੀਪ ਸਿੰਘ | |
---|---|
ਜਨਮ | 13 ਸਤੰਬਰ 1969 |
ਕਿੱਤਾ | ਪਰੰਪਰਾਗਤ ਤੰਤੀ ਸਾਜ਼ ਘੜਨਹਾਰਾ,ਕਲਾਸੀਕਲ ਰਾਗ ਵਾਦਕ ਤੇ ਗਾਇਕ(ਧਰੁਪਦ,ਵਾਰ ਤੇ ਛੰਤ),ਜੋੜੀ ਪਖਾਵਜ ਦਾ ਰਸੂਲ,ਸੰਗੀਤ ਅਧਿਆਪਨ |
ਸਿੱਖਿਆ | ਆਰਟਸ ਦਾ ਸਨਾਤਕ। ਪੁਰਾਤਨ ਪਖਾਵਜ ਤੇ ਜੋੜੀ ਦੀ ਰਵਾਇਤ ‘ਅੰਮ੍ਰਿਤਸਰੀ ਬਾਜ’ ਦਾ ਪਗੜੀ ਨਸ਼ੀਨ। |
ਸ਼ੈਲੀ | ਗੁਰਮਤਿ ਸੰਗੀਤ, ਛੰਤ ,ਵਾਰ ਤੇ ਧਰੁਪਦ |
ਸਰਗਰਮੀ ਦੇ ਸਾਲ | 1989- |
ਪ੍ਰਮੁੱਖ ਕੰਮ | ਖੋਜ,ਪਰੰਪਰਾਗਤ ਤੰਤੀ ਸਾਜ਼ ਖੋਜ ,ਈਜਾਦ ਤੇ ਘੜਨਾ, ਗੁਰਮਤ ਸੰਗੀਤ ਪਰੰਪਰਾ ਤੇ ਡਾਕੂਮੈਂਟਰੀ ਬਨਾਉਣਾ |
ਪ੍ਰਮੁੱਖ ਅਵਾਰਡ |
|
ਮਾਪੇ | ਭਾਈ ਅਮਰਜੀਤ ਸਿੰਘ [1]( ਪਿਤਾ) |
ਰਿਸ਼ਤੇਦਾਰ | ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਦਾ ਪੜ ਭਤੀਜਾ,ਭਾਈ ਜਵਾਲਾ ਸਿੰਘ ਰਾਗੀ ਦੇ ਭਰਾ ਨਰਾਇਣ ਸਿੰਘ ਦਾ ਪੜ-ਪੋਤਰਾ ਭਾਈ ਸਧਾਰਣ ਦੀ 13ਵੀਂ ਪੀੜੀ ਦਾ ਜਾਨਸ਼ੀਨ [2] |
ਵੈੱਬਸਾਈਟ | |
https://anadfoundation.org/ |
ਮੁਢਲਾ ਜੀਵਨ
ਸੋਧੋਭਾਈ ਬਲਦੀਪ ਦਾ ਜਨਮ ਆਪਣੇ ਮਾਤਾ ਪਿਤਾ ,ਅਮਰਜੀਤ ਸਿੰਘ ਅਤੇ ਸੁਖਜੀਤ ਕੌਰ ਦੇ ਘਰ 13 ਸਤੰਬਰ 1969 ਨੂੰ ਚੰਡੀਗੜ੍ਹ ਵਿਖੇ ਸਿੱਖ ਸੰਗੀਤਕਾਰਾਂ ਦੇ ਇੱਕ ਸਤਿਕਾਰਯੋਗ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਏਅਰਫੋਰਸ ਸਕੂਲ ਵਡੋਦਰਾ ਗੁਜਰਾਤ ਤੋਂ ਪੰਜਵੀਂ ਜਮਾਤ ਅਤੇ ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ 32 ਚੰਡੀਗੜ੍ਹ ਤੋਂ 1984 ਵਿੱਚ ਦਸਵੀਂ ਪਾਸ ਕੀਤੀ। ਇਸ ਉਪਰੰਤ ਗਵਰਨਮੈਂਟ ਕਾਲਜ , ਸੈਕਟਰ 11 ਚੰਡੀਗੜ੍ਹ ਵਿੱਚ ਬੀ ਏ ਦੀ ਪੜ੍ਹਾਈ ਦੌਰਾਨ ਕਾਲਜ ਦੇ ਐਨਸੀਸੀ ਏਅਰੋ ਵਿੰਗ ਵਿੱਚ ਉਹ ਇੱਕ ਮੋਹਰੀ ਕੈਡੇਟ ਸੀ ਜਿਸਨੇ ਦਿੱਲੀ ਵਿੱਚ 1987 ਦੀ ਗਣਤੰਤਰ ਦਿਵਸ ਪਰੇਡ ਵਿੱਚ ਤਿੰਨ ਪਰੇਡ ਕਮਾਂਡਰਾਂ ਵਿੱਚੋਂ ਇੱਕ ਵਜੋਂ ਹਿੱਸਾ ਲਿਆ ਸੀ ਅਤੇ ਬੀ ਏ ਕਰਨ ਤੋਂ ਬਾਅਦ ਐਸਐਸਬੀ ( ਭਾਰਤੀ ਫ਼ੌਜ ਵਿੱਚ ਭਰਤੀ ਕਰਨ ਵਾਲਾ ਬੋਰਡ) ਇੰਟਰਵਿਊ ਵਿੱਚ ਵੀ ਚੁਣਿਆ ਗਿਆ ਸੀ ।ਉਸਨੂੰ ਸੰਯੁਕਤ ਪੰਜਾਬ( ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ) ਦੇ ਐਨ.ਸੀ.ਸੀ. ਡਾਇਰੈਕਟੋਰੇਟ, ਪਟਿਆਲਾ ਵੱਲੋਂ ਸਰਬੋਤਮ ਏਅਰੋ ਮਾਡਲਰ ਵਜੋਂ ਵੀ ਚੁਣਿਆ ਗਿਆ ਸੀ।
ਵਿਰਾਸਤ ਤੇ ਗੁਰਬਾਣੀ ਕੀਰਤਨ
ਸੋਧੋਸਿੱਖ ਸੰਗੀਤਕ ਪਰੰਪਰਾਵਾਂ ਦੇ ਪੈਰੋਕਾਰੀ ਪਰਿਵਾਰ ਦਾ ਬੱਚਾ ਹੋਣ ਦੇ ਨਾਤੇ, ਉਸਨੇ ਆਪਣੀ ਮਾਤਾ ਸੁਖਜੀਤ ਕੌਰ ਤੋਂ 5 ਸਾਲ ਦੀ ਉਮਰ ਤੋਂ ਹੀ ਕੀਰਤਨ ਸਿੱਖਣ ਦੀ ਸ਼ੁਰੂਆਤ ਕੀਤੀ ।ਫਿਰ ਤਬਲਾ ਵਜਾਉਣਾ ਸਿੱਖਣਾ 1976 ਵਿੱਚ ਏਅਰ ਫੋਰਸ ਸਟੇਸ਼ਨ ਦੇ ਗੁਰਦੁਆਰਾ ਗ੍ਰੰਥੀ ਤੋਂ ਪ੍ਰਾਪਤ ਹੋਇਆ। ਇਹ ਸਭ ਉਸ ਨਾਲ ਹੋ ਰਿਹਾ ਸੀ, ਕਿਉਂਕਿ ਉਹ ਭਾਈ ਨਰੈਣ ਸਿੰਘ ਦੇ ਪੜਪੋਤੇ ਹਨ ਜੋ ਆਪ ਕੀਰਤਨੀਏ ਸਨ ।ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਥਾਪੇ 22 ਪ੍ਰਚਾਰਕਾਂ ਵਿਚੋਂ ਇੱਕ ਭਾਈ ਸਾਧਾਰਣ ਜੀ ਸਨ। ਉਹ ਗੁਰੂ ਦਰਬਾਰ ਦੇ ਉਘੇ ਪਖਾਵਜੀਏ ਹੋਣ ਦੇ ਨਾਲ ਐਸੇ ਉੱਘੇ ਕੀਰਤਨੀਏ ਵੀ ਸਨ ਜਿਨ੍ਹਾਂ ਕੋਲ ਪਹਿਲੇ ਗੁਰੂ ਸਾਹਿਬ ਦੀਆਂ ਸ਼ਬਦ ਰੀਤਾਂ ਦਾ ਸੰਗ੍ਰਹਿ ਸੀ।ਭਾਈ ਸਧਾਰਨ ਆਪਣੇ ਸਾਜ਼ ਵੀ ਆਪ ਬਣਾਉਂਦੇ ਸਨ। ਗੁਰਸਿੱਖ ਕੀਰਤਨਕਾਰਾਂ ਦੀ ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਯਾਤਰਾ ਕਰਦੀ ਹੋਈ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ (1926-2006) ਭਾਈ ਗੁਰਚਰਨ ਸਿੰਘ ( 1915-2017)(ਸੈਦਪੁਰ, ਕਪੂਰਥਲਾ ਵਾਲਿਆਂ) ਤੱਕ ਅੱਪੜੀ। ਇਸ ਸਮੇਂ ਭਾਈ ਬਲਦੀਪ ਸਿੰਘ ਇਸ ਪਰੰਪਰਾ ਨੂੰ ਅੱਗੇ ਤੋਰ ਰਹੇ ਹਨ। ਉਹ ਭਾਈ ਅਵਤਾਰ ਸਿੰਘ ਦੇ ਭਤੀਜਾ ਪੋਤਰਾ ਹਨ ਅੱਜ ਇਸ ਪਵਿਤਰ ਗੁਰਬਾਣੀ ਸੰਗੀਤ ਤੇ ਕੀਰਤਨ ਦੇ ਘਰਾਣੇ ਦੀ ਪਰੰਪਰਾ ਦੀ 13 ਵੀਂ ਪੀੜ੍ਹੀ ਦੇ ਨੁੰਮਾਇਦੇ ਹਨ।
ਵੰਸ਼ਾਵਲੀ
ਸੋਧੋਭਾਈ ਬਲਦੀਪ ਸਿੰਘ ਦੀ ਵਿਰਾਸਤੀ ਸਾਂਝ ਦੀ ਲੜੀ ਇਸ ਪ੍ਰਕਾਰ ਜੁੜਦੀ ਹੈ। ਉਨ੍ਹਾਂ ਦੇ ਪੂਰਵਜ ਭਾਈ ਸਧਾਰਣ ਸੈਂਬੀ ( ਜੋ ਗੁਰੂ ਅਮਰਦਾਸ ਸਮੇਂ ਬਾਊਲੀ ਸਾਹਿਬ ਗੋਇੰਦਵਾਲ ਦੇ ਨੱਕਾਸ਼ ਵੀ ਸਨ) , ਭਾਈ ਸਾਹਿਬ ਸਿੰਘ( ਗੁਰੂ ਗੋਬਿੰਦ ਸਿੰਘ ਦੇ ਨਿਕਟਵਰਤੀ ਸਿੱਖ), ਭਾਈ ਮਹਿਤਾਬ ਸਿੰਘ ਜਿਨ੍ਹਾਂ ਦਾ ਬੇਟਾ ਟਹਿਲ ਸਿੰਘ ਉਰਫ ਭਾਈ ਪੰਜਾਬ ਸਿੰਘ ( ਸਾਰੰਦਾ ਵਜਾ ਕੇ ਪੰਚ ਪਦਾਰਥੀ ਆਸਾ ਦੀ ਵਾਰ ਦੇ ਸੂਰਜ ਅਸਤ ਤੋਂ ਉਦੇ ਤੱਕ ਦੇ ਗਾਇਕ), ਉਨ੍ਹਾਂ ਦੇ ਸਪੁੱਤਰ ਭਾਈ ਦੇਵਾ ਸਿੰਘ ( ਮੌਤ 1894) ,ਜਿਨ੍ਹਾਂ ਦੇ ਚਾਰ ਬੇਟੇ ਸਨ ਸਭ ਤੋਂ ਛੋਟੇ ਬਾਬਾ ਜਵਾਲਾ ਸਿੰਘ ( 1872-1952) ਤੇ ਸਭ ਤੋਂ ਵੱਡੇ ਭਾਈ ਨਰਾਇਣ ਸਿੰਘ ( 1856-1906), ਬਾਬਾ ਜਵਾਲਾ ਸਿੰਘ ਦੇ ਦੋ ਬੇਟੇ ਭਾਈ ਗੁਰਚਰਨ ਸਿੰਘ ( ਜ: 1964) ਤੇ ਭਾਈ ਅਵਤਾਰ ਸਿੰਘ ( 1925-2006) ਜਿਨ੍ਹਾਂ ਦਾ ਬੇਟਾ ਹੈ ਕੁਲਤਾਰ ਸਿੰਘ ( ਜ: 1964) ।ਭਾਈ ਨਰਾਇਣ ਸਿੰਘ ਦੇ ਬੇਟਾ ਸਨ ਗਿਆਨੀ ਭਗਤ ਸਿੰਘ ( 1897-1906) ਕੀਰਤਨੀਆ ਜਿਨ੍ਹਾਂ ਦਾ ਪੋਤਰਾ ਹੈ ਭਾਈ ਬਲਦੀਪ ਸਿੰਘ ਇਸ 13ਵੀਂ ਪੀੜੀ ਦਾ ਨੁੰਮਾਇਦਾ।[5]
ਕਾਰੋਬਾਰ
ਸੋਧੋਉਸ ਨੇ 1989 ਵਿੱਚ ਏਵੀਏਸ਼ਨ ਉਦਯੋਗ ਵਿੱਚ ਇੱਕ ਰੋਸ਼ਨ ਕੈਰੀਅਰ ਚੁਣਨ ਦੀ ਬਜਾਏ ਆਪਣੇ ਆਪ ਨੂੰ ਗੁਰਬਾਣੀ ਕੀਰਤਨ ਦੀ ਬਹੁਤ ਵਿਕਸਿਤ ਅਤੇ ਮੁਸ਼ਕਲ ਵਿਰਾਸਤ ਦਾ ਅਧਿਐਨ ਕਰਨ ਲਈ ਸਮਰਪਤ ਕਰ ਦਿੱਤਾ ਸੀ।[2]
ਪਰੰਪਰਾਗਤ ਤੰਤੀ ਸਾਜ਼ਾਂ ਦੀ ਘਾੜਤ ਤੇ ਸੰਭਾਲ ਦੀ ਖੋਜ
ਸੋਧੋ1987-2005 ਦੌਰਾਨ ਭਾਈ ਬਲਦੀਪ ਨੇ ਸਾਰੇ ਪੰਜਾਬ ਤੇ ਪਾਕਿਸਤਾਨ ਅੰਦਰ ਇੱਕ ਵਿਆਪਕ ਖੋਜ ਮਿਸ਼ਨ ਚਲਾਇਆ ਜਿਸ ਦਾ ਮੰਤਵ ਸੀ ਉਸ ਵੇਲੇ ਦੇ ਬਜ਼ੁਰਗ ਰਾਗੀਆਂ ਦੀ ਪਹੁੰਚ ਕਰਕੇ ਗੁਰਬਾਣੀ ਕੀਰਤਨ ਪਰੰਪਰਾ ਨੂੰ ਸੁਰਜੀਤ ਕਰਨ ਲਈ ਇਸ ਦੀਆਂ ਕੜੀਆਂ ਹਾਸਲ ਕਰਨਾ। ਉਸ ਨੇ ਬਚੀਆਂ ਹੋਈਆਂ ਪੁਰਾਤਨ ਸ਼ਬਦਰੀਤਾਂ ਦੀ ਸੰਭਾਲ਼ ਕੀਤੀ, ਜੋੜੀ -ਪਖਾਵਜ ਦੀਆਂ ਬਰੀਕੀਆਂ ਨੂੰ ਦੁਬਾਰਾ ਉਸਾਰਿਆ ਤੇ ਸੁਰਜੀਤ ਕੀਤਾ। ਉਹ ਮੋਰ ਦੇ ਮੁੱਠੇ ਵਾਲੇ ਤੰਤੀ ਸਾਜ਼ ਤਾਊਸ ਨੂੰ ਉਜਾਗਰ ਕਰਨ ਵਿੱਚ ਸਫਲ ਹੋਇਆ। ਇੱਕ ਬਜ਼ੁਰਗ ਸਜ਼ਿੰਦਾ ਗਿਆਨੀ ਹਰਭਜਨ ਸਿੰਘ ਜਿਸ ਨੂੰ ਗੁਰਬਾਣੀ ਕੀਰਤਨ ਵਿੱਚ ਵਰਤੇ ਜਾਂਦੇ ਰਵਾਇਤੀ ਤੰਤੀ ਸਾਜ਼ ਤਾਊਸ , ਸਾਰੰਦਾ ਰਬਾਬ ਇਤਿਆਦ ਬਨਾਉਣ , ਗਾਉਣ ਤੇ ਵਜਾਉਣ ਦੀਆਂ ਵਿਧੀਆਂ ਦੀ ਭਰਪੂਰ ਜਾਣਕਾਰੀ ਸੀ ਕੋਲ ਪਹੁੰਚ ਕਰਕੇ ਇਨ੍ਹਾਂ ਵਿਧੀਆਂ ਦੀ ਸੰਭਾਲ਼ ਕਰਨ ਵਿੱਚ ਸਫਲਤਾ ਹਾਸਲ ਕੀਤੀ।[6]ਗਿਆਨੀ ਹਰਭਜਨ ਸਿੰਘ ਮਿਸਤਰੀ (1920-2005) ਨੇ ਤਾਂ ਆਪਣੇ ਨੌਜੁਆਨ ਪੋਤਰੇ ਪਰਮਿੰਦਰ ਸਿੰਘ ਬਮਰਾ ਦੀ ਵਾਗਡੋਰ ਬਲਦੀਪ ਸਿੰਘ ਨੂੰ ਸੌਂਪ ਦਿੱਤੀ ਜੋ ਬਾਅਦ ਵਿੱਚ ਵੱਡਾ ਤੰਤੀ ਸਾਜ਼ ਘੜਨਸਾਜ਼ ਤੇ ਜੋੜੀ ਪਖਾਵਜ ਵਾਦਕ ਬਣਿਆ।[5]
ਬਲਦੀਪ ਸਿੰਘ ਨੇ ਜੋੜੀ ਤੇ ਮਿਰਦੰਗ ਦੇ ਮਾਹਿਰ ਵਾਦਕ ਉਸਤਾਦ ਅਰਜਨ ਸਿੰਘ ਤਰੰਗਰ ਤੋਂ ਗੁਰੂ ਚੇਲਾ ਪਰੰਪਰਾ ਅਨੁਸਾਰ ਵਿੱਧੀਵੱਤ ਪਖਾਵਜ ਮਿਰਦੰਗ( ਜੋੜੀ ,ਤਬਲਾ) ਵਾਦਨ ਹੀ ਨਹੀਂ ਸਿੱਖਿਆ ਤੇ ਇਸ ਨਾਲ ਜੁੜੀ ਭਾਈ ਮਇਯਾ ਸਿੰਘ ਤੋਂ ਚਲੀ ਆ ਰਹੀ ਅੰਮ੍ਰਿਤਸਰੀ ਬਾਜ ਪਰੰਪਰਾ ਦੀ ਪਗੜੀ ਨਸ਼ੀਨੀ ਵੀ ਪ੍ਰਾਪਤ ਕੀਤੀ ਬਲਕਿ ਆਪਣੇ ਚਾਚਾ ਭਾਈ ਗੁਰਚਰਨ ਸਿੰਘ ਰਾਗੀ ਤੋਂ ਗੁਰਬਾਣੀ ਦੇ ਰਾਗ ਤੇ ਗੁਰਮਤ ਸੰਗੀਤ ਦੀ ਸਿੱਖਿਆ ਵਿੱਚ ਨਿਪੁੰਨਤਾ ਹਾਸਲ ਕਰ ਲੀਤੀ। ਨਾਲ ਹੀ ਉਸ ਨੇ ਪਰੰਪਰਾਗੱਤ ਤੰਤੀ ਸਾਜ਼ ਰਬਾਬ, ਸਾਰੰਦਾ, ਤੰਬੂਰਾ, ਦਿਲਰੁਬਾ ਆਦਿ ਘੜਨੇ ਵੀ ਸਿੱਖ ਲਏ। ਭਾਈ ਬਲਦੀਪ ਸਿੰਘ ਪ੍ਰਮਾਣਿਕ ,ਗੁਰੂ ਕਾਲ ਦੇ ਪਰੰਪਰਾਗਤ ਤੰਤੀਸਾਜ਼ਾਂ ਦੀ ਕੇਵਲ ਖੋਜ ਵਿੱਚ ਹੀ ਨਹੀਂ ਜੁਟਿਆ, ਸਗੋਂ ਉਸ ਨੇ ਇੰਨ੍ਹਾਂ ਸਾਜ਼ਾਂ ਨੂੰ ਪੁਨਰ ਸੁਰਜੀਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਉਸ ਨੇ ਸੰਗੀਤ ਦੇ ਕਈ ਉਤਸਵ ਹਿੰਦੁਸਤਾਨ ਤੋਂ ਇਲਾਵਾ ਵਿਦੇਸ਼ਾਂ ਉੱਤਰੀ ਅਮਰੀਕਾ , ਯੂਰਪ, ਦੱਖਣ ਪੂਰਬੀ ਏਸ਼ੀਆ ਤੇ ਅਸਟ੍ਰੇਲੀਆ ਆਦਿ ਵਿੱਚ ਨਿਯੋਜਿਤ ਕੀਤੇ ਤੇ ਆਪਣੇ ਗਾਇਨ ਤੇ ਵਾਦਨ ਦੇ ਪ੍ਰਦਰਸ਼ਨ ਕੀਤੇ।[7]
ਉਹ ਅਮਰੀਕਾ ਦੀ ਹੋਫਸਟਰਾ ਯੂਨੀ ਵਰਸਿਟੀ ਦਾ ਗੁਰਬਾਣੀ ਸੰਗੀਤ ਵਿਸ਼ੇ ਦਾ ਮਾਹਿਰ ਤੇ ਵਿਜ਼ਿਟਿੰਗ ਪ੍ਰੋਫੈਸਰ ਰਿਹਾ ਹੈ।ਉਸ ਨੇ ਇਸ ਵਿਸ਼ੇਬਤੇ ਕਈ ਖੋਜ ਪੱਤਰ ਮਹੱਤਵਪੂਰਨ ਖੋਜ-ਪੱਤਰਾਂ ਵਿੱਚ ਛਪਵਾਏ ਹਨ।ਉਸ ਦਾ ਇੱਕ ਮਹੱਤਵਪੂਰਨ ਖੋਜ ਪੱਤਰ ‘ਕੀਰਤਨ ਕੀ ਹੈ’ ਵਿਸ਼ੇ ਤੇ ਅਤਿਅੰਤ ਖੋਜ ਭਰੀ ਜਾਣਕਾਰੀ ਭਰਪੂਰ ਹੈ।[1]
ਹਵਾਲੇ
ਸੋਧੋ- ↑ 1.0 1.1 Singh, Bhaibaldeep (2011). "Kirtan ki Hai". Sikh Formations. 7 : 3: 245–295 – via academia.edu.
- ↑ 2.0 2.1 "Bhai Baldeep Singh - SikhiWiki, free Sikh encyclopedia". www.sikhiwiki.org. Retrieved 2022-03-17.
- ↑ http://beta.ajitjalandhar.com/news/20130326/2/90755.cms
- ↑ 4.0 4.1 "Bhai Baldeep Singh". The Anād Foundation (in ਅੰਗਰੇਜ਼ੀ). 2012-01-13. Retrieved 2022-03-15.
- ↑ 5.0 5.1 ਖਾਲਸਾ, ਨਰਿੰਦਰ ਕੌਰ (2014). "ਦੀ ਰੀਨਾਇਸੈਂਸ ਆਫ ਸਿੱਖ ਡੀਵੋਸ਼ਨਲ ਮਿਊਜ਼ਿਕ,ਮੈਮੋਰੀ, ਆਈਡੈਂਟਿਟੀ , ਪਰੈਕਸੀ" (PDF). ਮਿਸ਼ੀਗਨ ਯੂਨੀਵਰਸਿਟੀ ਨੂੰ ਸਮਰਪਿਤ ਕੀਤਾ ਪੀ ਐਚ ਡੀ ਡਿਗਰੀ ਲਈ ਥੀਸਿਸ. Retrieved 18 March 2022 – via deeplue.lib.umich.edu.
- ↑ Service, Tribune News curtain set to fall on anad foundation project at kila Raipur Sultanpur Lodhi. "ਅਨਾਦ ਫਾਂਊਡੇਸ਼ਨ ਦੇ ਕਿਲਾ ਸਰਾਏ ਸੁਲਤਾਨਪੁਰ ਲੋਧੀ ਪੁਨਰ ਸੁਰਜੀਤੀ ਪ੍ਰੋਜੈਕਟ ਤੇ ਸਰਕਾਰੀ ਅਮਲੇ ਦੇ ਹੋਏ ਹਮਲੇ ਦਾ ਦਰਦ". Tribuneindia News Service (in ਅੰਗਰੇਜ਼ੀ). Retrieved 2022-03-21.
- ↑ Feb 21, TNN / Updated:; 2012; Ist, 07:16. "'Forgotten' Gurbani strings draw foreign Sikh converts | Chandigarh News - Times of India". The Times of India (in ਅੰਗਰੇਜ਼ੀ). Retrieved 2022-03-21.
{{cite web}}
:|last2=
has numeric name (help)CS1 maint: extra punctuation (link) CS1 maint: numeric names: authors list (link)