ਆਮ ਆਦਮੀ ਪਾਰਟੀ

ਭਾਰਤ ਦੀ ਰਾਜਨੀਤਿਕ ਪਾਰਟੀ

ਆਮ ਆਦਮੀ ਪਾਰਟੀ[1] ਭਾਰਤ ਦਿ ਇੱਕ ਨਵੀਂ ਸਿਆਸੀ ਪਾਰਟੀ ਹੈ ਜਿਸ ਨੂੰ ਅਰਵਿੰਦ ਕੇਜਰੀਵਾਲ ਨੇ ਅੰਨਾ ਹਜ਼ਾਰੇ ਤੋਂ ਵੱਖ ਹੋ ਕੇ ਬਣਾਇਆ ਹੈ। ਪਾਰਟੀ ਨੂੰ 26 ਨਵੰਬਰ 2012 ਨੂੰ ਜੰਤਰ-ਮੰਤਰ ਵਿਖੇ ਅਧਿਕਾਰਕ ਤੌਰ ‘ਤੇ ਸ਼ੁਰੂ ਕੀਤਾ ਗਿਆ। ਪਾਰਟੀ ਦੇ ਸੰਸਥਾਪਕ ਮੈਂਬਰਾਂ ਦੀ ਹੋਈ ਬੈਠਕ ਵਿੱਚ ਪਾਰਟੀ ਦੇ ਨਾਂ ਅਤੇ ਸੰਗਠਨ ਦੇ ਸੰਵਿਧਾਨ ਨੂੰ ਮਨਜ਼ੂਰੀ ਦਿੱਤੀ ਗਈ। ਲਗਭਗ 300 ਮੈਂਬਰਾਂ ਦੀ ਬੈਠਕ ਕਾਂਸਟਿਊਸ਼ਨ ਕਲੱਬ ਵਿੱਚ ਹੋਈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਿੱਚ ਆਮ ਆਦਮੀ, ਔਰਤਾਂ ਅਤੇ ਬੱਚੇ ਹੋਣਗੇ। ਪਾਰਟੀ ਵਿੱਚ ਕੋਈ ਪ੍ਰਧਾਨ ਜਾਂ ਸਕੱਤਰ ਨਹੀਂ ਹੋਵੇਗਾ। ਸਾਰੇ ਫੈਸਲੇ ਆਮ ਸਹਿਮਤੀ ਨਾਲ ਲਏ ਜਾਣਗੇ।

ਆਮ ਆਦਮੀ ਪਾਰਟੀ
ਆਗੂਅਰਵਿੰਦ ਕੇਜਰੀਵਾਲ
ਸਥਾਪਨਾ26 ਨਵੰਬਰ 2012
ਸਦਰ ਮੁਕਾਮਗਰਾਊਂਡ ਫਲੋਰ, ਏ-119, ਕੌਸਾਂਬੀ (ਐਨ ਸੀ ਆਰ), ਗ਼ਾਜ਼ੀਆਬਾਦ- 201010
ਵਿਚਾਰਧਾਰਾਸਵਰਾਜ
ਰੰਗ     ਨੀਲਾ
ਲੋਕ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
0 / 543
ਰਾਜ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
10 / 245
ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ
157 / 4,036
ਚੋਣ ਨਿਸ਼ਾਨ
AAP Symbol.png
ਵੈੱਬਸਾਈਟ
aamaadmiparty.org

ਪਿਛੋਕੜਸੋਧੋ

ਆਮ ਆਦਮੀ ਪਾਰਟੀ ਦਾ ਜਨਮ 2011 ਵਿੱਚ ਇੰਡੀਆ ਅਗੇਂਸਟ ਕਰਪਸ਼ਨ ਦੁਆਰਾ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਚਲਾਏ ਗਏ ਜਨ ਲੋਕਪਾਲ ਕਾਨੂੰਨ ਲਈ ਅੰਦੋਲਨ ਦੀ ਸਮਾਪਤੀ ਦੇ ਦੌਰਾਨ ਹੋਈ। ਜਨ ਲੋਕਪਾਲ ਕਾਨੂੰਨ ਬਣਾਉਣ ਦੇ ਪ੍ਰਤੀ ਭਾਰਤੀ ਰਾਜਨੀਤਕ ਪਾਰਟੀਆਂ ਦੁਆਰਾ ਦਿਖਾਏ ਗਏ ਲਿੱਸੜ ਵਤੀਰੇ ਦੇ ਕਾਰਨ ਰਾਜਨੀਤਕ ਬਦਲ ਦੀ ਤਲਾਸ਼ ਕੀਤੀ ਜਾਣ ਲੱਗੀ ਸੀ। ਅੰਨਾ ਹਜ਼ਾਰੇ ਭ੍ਰਿਸ਼ਟਾਚਾਰ ਵਿਰੋਧੀ ਜਨਲੋਕਪਾਲ ਅੰਦੋਲਨ ਨੂੰ ਰਾਜਨੀਤੀ ਤੋਂ ਵੱਖ ਰੱਖਣਾ ਚਾਹੁੰਦੇ ਸਨ ਜਦੋਂ ਕਿ ਅਰਵਿੰਦ ਕੇਜਰੀਵਾਲ ਅੰਦੋਲਨ ਦਾ ਲਕਸ਼ ਪ੍ਰਾਪਤ ਕਰਨ ਲਈ ਇੱਕ ਵੱਖ ਪਾਡੀਆ ਅਗੇਂਸਟ ਕਰਪਸ਼ਨ ਦੁਆਰਾ ਸਮਾਜਕ ਜੁੜਾਵ ਸੇਵਾਵਾਂ ਉੱਤੇ ਕੀਤੇ ਗਏ ਸਰਵੇ ਵਿੱਚ ਰਾਜਨੀਤੀ ਵਿੱਚ ਸ਼ਾਮਿਲ ਹੋਣ ਦੇ ਵਿਚਾਰ ਨੂੰ ਵਿਆਪਕ ਸਮਰਥਨ ਮਿਲਿਆ। ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਨੇ ਦੇਸ਼ ਖ਼ਾਸ ਤੌਰ ਉੱਤੇ ਦਿੱਲੀ ਤੇ ਪੰਜਾਬ ਦੇ ਲੋਕਾਂ ਅੰਦਰ ਤਬਦੀਲੀ ਦਾ ਸੁਪਨਾ ਤਾਂ ਸੰਜੋਇਆ, ਪਰ ਬਹੁਤ ਜਲਦੀ ਹੀ ਵਿਚਾਰਧਾਰਕ ਅਸਪਸ਼ਟਤਾ, ਜਮਹੂਰੀਅਤ ਬਾਰੇ ਕਮਜ਼ੋਰ ਸਮਝ ਅਤੇ ਆਪਸੀ ਕਾਟੋਕਲੇਸ਼ ਕਾਰਨ ਇਹ ਸੁਪਨਾ ਮੱਧਮ ਪੈਂਦਾ ਗਿਆ।[2] ‘ਆਪ’ ਦੇ ਜ਼ਿਆਦਾ ਨੇਤਾ ਕਾਂਗਰਸ ਵਿਰੋਧੀ ਵਿਚਾਰਧਾਰਾ ਦੀ ਪੈਦਾਇਸ਼ ਹਨ।[3]

ਆਮ ਆਦਮੀ ਪਾਰਟੀ (ਪੰਜਾਬ)ਸੋਧੋ

ਦੇਸ਼ ਵਿੱਚ ਆਮ ਆਦਮੀ ਪਾਰਟੀ ਦੇ ਬਣਨ ਨਾਲ ਪੰਜਾਬ ਵਿੱਚ ਵੀ ਇਸ ਦੀਆਂ ਹਰ ਪੱਧਰ ਤੇ ਇਕਾਈਆਂ ਬਣੀਆਂ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਇੱਕ ਅਲੱਗ ਸਿਆਸੀ ਸੱਭਿਆਚਾਰ ਸਿਰਜਣ ਦੀ ਉਮੀਦ ਪਾਲ ਰੱਖੀ ਸੀ। ਜਿਸ ਪਾਰਟੀ ਨੇ ਦੇਸ਼ ਵਿੱਚ ਸੰਘੀ ਢਾਂਚਾ ਲਾਗੂ ਕਰਨ ਲਈ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਨੀ ਸੀ। ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਸਰਗਰਮ ਕਰਨਾ ਸੀ। ਪੰਚਾਇਤਾਂ ਦੇ 29 ਵਿਭਾਗਾਂ ਦਾ ਹੱਕ ਦਵਾਉਣ ਦੀ ਗੱਲ ਕਰਨੀ ਸੀ। ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਨਸ਼ਿਆਂ ਵਿੱਚ ਫਸਦੇ ਜਾ ਰਹੇ ਨੌਜਵਾਨਾਂ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਖਿਲਾਫ਼ ਜਨਤਕ ਲਾਮਬੰਦੀ ਕਰਕੇ ਵੱਡਾ ਅੰਦੋਲਨ ਖੜ੍ਹਾ ਕਰਨਾ ਸੀ।[2] ਆਮ ਆਦਮੀ ਪਾਰਟੀ ਨਾਰਾਜ਼ ਤੇ ਉਦਾਸ ਲੋਕਾਂ ਦਾ ਸਮੂਹ ਸੀ ਜੋ ਰਾਜਨੀਤਕ ਪ੍ਰਣਾਲੀ ਵਿੱਚ ਇਨਕਲਾਬੀ ਤਬਦੀਲੀਆਂ ਤਾਂ ਲਿਆਉਣਾ ਚਾਹੁੰਦੇ ਸਨ ਪਰ ਇਹ ਤਬਦੀਲੀ ਕਿਵੇਂ ਆਏਗੀ, ਇਸ ਬਾਰੇ ਹਰ ਕਿਸੇ ਦੇ ਰਾਹ ਵੱਖਰੇ ਵੀ ਸਨ ਅਤੇ ਇੱਕ ਦੂਜੇ ਨਾਲ ਟਕਰਾਉਂਦੇ ਵੀ ਸਨ। ਇਸ ਲਈ ਇਕੋ ਤਰ੍ਹਾਂ ਦੇ ਮਿਲਦੇ ਜੁਲਦੇ ਵਿਚਾਰ ਅਤੇ ਇੱਕੋ ਨਿਸ਼ਾਨਾ, ਜੋ ਕਿਸੇ ਰਾਜਨੀਤਕ ਪਾਰਟੀ ਦੀ ਪਰਿਭਾਸ਼ਾ ਹੁੰਦੀ ਹੈ, ਉਹ ਗੰਭੀਰ ਤੱਤ ਆਮ ਆਦਮੀ ਪਾਰਟੀ ਵਿੱਚ ਇਸ ਦੇ ਜਨਮ ਤੋਂ ਹੀ ਧੁੰਦਲੇ ਅਤੇ ਅਸਪਸ਼ਟ ਸਨ।[4]

ਕਾਰਜ ਸੁਚੀਸੋਧੋ

|ਨਵੰਬਰ 2013 ਵਿੱਚ ਆਪ ਨੇ ਆਪਣੀ ਪ੍ਰਾਮਰੀ ਨੀਤੀ ਪੇਸ਼ ਕੀਤੀ[5]

ਚੌਣ ਨਤੀਜੇਸੋਧੋ

ਦਿੱਲੀ ਵਿਧਾਨ ਸਭਾ ਚੋਣਾਂ
ਚੌਣਾਂ ਦਾ ਸਾਲ # ਕੁੱਲ ਵੋਟ % ਸਰਵਾਜਾਨਿਕ ਵੋਟ # ਸੀਟਾਂ
2013 23,22,330 29.49%
28 / 70
2015 48,79,127 54.3%
67 / 70

ਸਮਕਾਲੀ ਰੁਝਾਨਸੋਧੋ

ਆਮ ਆਦਮੀ ਪਾਰਟੀ (ਆਪ) ਦੇ ਵਿਕਾਸ ਵਿੱਚ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਪਾਰਟੀ ਦੇ ਅੰਦਰ ਹਮੇਸ਼ਾ ਹੀ ਘਮਸਾਣ ਮਚਿਆ ਰਹਿੰਦਾ ਹੈ। ਇਉਂ ਲੱਗਦਾ ਹੈ ਕਿ ਜਿਵੇਂ ਬੇਤਰਤੀਬੀ ਹੀ ਇਸ ਪਾਰਟੀ ਦੀ ਤਰਤੀਬ ਤੇ ਤਕਦੀਰ ਹੋ ਗਈ ਹੈ। ਇਸ ਪਾਰਟੀ ਨੇ 2014 ਵਿੱਚ ਹਿੰਦੋਸਤਾਨ ਦੇ ਨੌਜਵਾਨਾਂ ਦੀ ਆਤਮਾ ਨੂੰ ਟੁੰਬਿਆ ਤੇ ਆਪਣੇ ਆਪ ਨੂੰ ਆਦਰਸ਼ਵਾਦੀ ਬਦਲ ਵਜੋਂ ਪੇਸ਼ ਕੀਤਾ। ਸ਼ੁਰੂ ਸ਼ੁਰੂ ਵਿੱਚ ਪਾਰਟੀ ਦਾ ਵਾਅਦਾ ਇਹ ਸੀ ਕਿ ਪਾਰਟੀ ਦਾ ਮੁੱਖ ਮਕਸਦ ਤਾਕਤ ਹਾਸਲ ਕਰਨਾ ਨਹੀਂ ਸਗੋਂ ਹਿੰਦੋਸਤਾਨ ਦੀ ਸਿਆਸੀ ਧਰਾਤਲ ਤੇ ਸਿਆਸੀ ਏਜੰਡੇ ਨੂੰ ਬਦਲਣਾ ਹੈ। ਇਸ ਗੱਲ ਤੋਂ ਟੁੰਬੇ ਹੋਏ ਪੁਰਾਣੇ ਸਮਾਜਵਾਦੀ ਨੇਤਾ, ਲੋਕ ਲਹਿਰਾਂ ਦੇ ਆਗੂ ਤੇ ਨੌਜਵਾਨਾਂ ਨੇ ਇਸ ਪਾਰਟੀ ਵੱਲ ਵਹੀਰਾਂ ਘੱਤੀਆਂ। ਪੰਜਾਬ ਆਮ ਆਦਮੀ ਪਾਰਟੀ ਦੀ ਕਰਮਭੂਮੀ ਹੋ ਸਕਦਾ ਸੀ ਪਰ ਜਿਸ ਤਰ੍ਹਾਂ ਦਾ ਵਿਹਾਰ ‘ਆਪ’ ਦੀ ਕੇਂਦਰੀ ਤੇ ਸਥਾਨਕ ਲੀਡਰਸ਼ਿਪ ਨੇ ਕੀਤਾ ਹੈ, ਉਸ ਨਾਲ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਨਾ ਸਿਰਫ਼ ਆਮ ਆਦਮੀ ਪਾਰਟੀ ਦੀ ਸਿਆਸਤ ਤੋਂ ਹੀ ਟੁੱਟਿਆ ਹੈ ਸਗੋਂ ਉਹ ਹਾਂ-ਮੁਖੀ ਸਿਆਸਤ ਵੱਲੋਂ ਵੀ ਨਿਰਾਸ਼ ਹੋਏ ਹਨ।[6]

ਹਵਾਲੇਸੋਧੋ

  1. http://www.aamaadmiparty.org/
  2. 2.0 2.1 ਹਮੀਰ ਸਿੰਘ (2018-08-06). "ਬਦਲਵੇਂ ਸਿਆਸੀ ਮਾਡਲ ਦਾ ਸੁਪਨਾ ਵਿਸਰਿਆ". ਪੰਜਾਬੀ ਟ੍ਰਿਬਿਊਨ (in ਅੰਗਰੇਜ਼ੀ (ਅਮਰੀਕੀ)). Retrieved 2018-08-07. {{cite news}}: Cite has empty unknown parameter: |dead-url= (help)
  3. "'ਆਪ' ਦੀ 'ਖ਼ਾਸ' ਸਿਆਸਤ". Tribune Punjabi (in ਹਿੰਦੀ). 2019-01-22. Retrieved 2019-01-22.[ਮੁਰਦਾ ਕੜੀ]
  4. ਕਰਮਜੀਤ ਸਿੰਘ (2018-07-23). "ਆਮ ਆਦਮੀ ਪਾਰਟੀ ਦਾ ਵਜੂਦ ਖ਼ਤਰੇ ਵਿੱਚ ?". ਪੰਜਾਬੀ ਟ੍ਰਿਬਿਊਨ. Retrieved 2018-08-08. {{cite news}}: Cite has empty unknown parameter: |dead-url= (help)
  5. "Aam Aadmi Party— Agenda". Aam Aadmi Party. Retrieved 13 June 2013.
  6. "'ਆਪ' ਦੇ ਆਪਣੇ ਵਿਰੋਧਾਭਾਸ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-02. Retrieved 2018-11-03.[ਮੁਰਦਾ ਕੜੀ]