ਭਾਈ ਲਾਲੋ ਸੱਚੀ ਮਿਹਨਤ ਕਰਨ ਵਾਲਾ ਗੁਰੂ ਦਾ ਸਿੱਖ ਸੀ। ਜਿਸ ਦਾ ਜਨਮ 1452 ਵਿੱਚ ਸੈਦਪੁਰ ਜਿਸ ਨੂੰ ਹੁਣ ਏਮਨਾਬਾਦ {ਹੁਣ ਪਾਕਿਸਤਾਨ} ਵਿੱਖੇ ਹੋਇਆ। ਆਪ ਸੱਚੀ ਮਿਹਨਤ ਕਰਨ ਵਾਲਾ ਤਰਖਾਨ ਸੀ। ਆਪ ਦੇ ਪਿਤਾ ਭਾਈ ਜਗਤ ਰਾਮ ਘਟੌੜਾ[1] ਜਾਤੀ ਦਾ ਸੀ ਜੋ ਤਰਖਾਣ ਦਾ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਆਪ ਦਸਾਂ ਨੌਂਹਾਂ ਦੀ ਕਿਰਤ ਕਰਦੇ ਸਨ ਅਤੇ ਉਸ ਕਮਾਈ ਵਿੱਚੋਂ ਲੋੜਵੰਦਾਂ ਦੀ ਮੱਦਦ ਕਰਦੇ ਸਨ ਅਤੇ ਲੰਗਰ ਛਕਾਉਦੇ ਸਨ।

ਗੁਰੂ ਨਾਨਕ ਨਾਲ ਮੇਲਸੋਧੋ

ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਦੌਰਾਨ ਸੰਨ 1507 ਤੋਂ 1516 ਤੱਕ ਜਦੋਂ ਭਾਈ ਮਰਦਾਨਾ ਨੂੰ ਨਾਲ ਲੈ ਕੇ ਲੋਕਾਈ ਨੂੰ ਸੋਧਣ ਲਈ ਨਿਕਲੇ ਤਾਂ ਪਿੰਡ ਸੈਦਪੁਰ ਵਿਖੇ ਸੰਗਤਾਂ ਨੂੰ ਉਪਦੇਸ਼ ਦੇਣ ਲਈ ਕੁਝ ਦਿਨ ਠਹਿਰੇ। ਰਾਤ ਸਮੇਂ ਸਤਿਗੁਰੂ ਜੀ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕਦੇ ਅਤੇ ਕੁਝ ਚਿਰ ਆਰਾਮ ਵੀ ਫੁਰਮਾਉਂਦੇ ਸਨ। ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਵਿਚੋਂ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਹਨ।

ਹੰਕਾਰੀ ਮਲਿਕ ਭਾਗੋਸੋਧੋ

ਸੈਦਪੁਰ ਦਾ ਇੱਕ ਰਈਸ ਮਲਿਕ ਭਾਗੋ, ਜਿਸਨੇ ਆਪਣੇ ਮਾਪਿਆਂ ਦਾ ਸਰਾਧ ਕੀਤਾ, ਸਾਰੇ ਪਿੰਡ ਨੂੰ ਰੋਟੀ ‘ਤੇ ਬੁਲਾਇਆ ਗਿਆ। ਗੁਰੂ ਨਾਨਕ ਵੱਲੋਂ ਮਲਿਕ ਭਾਗੋ ਦੇ ਘਰ ਸਰਾਧ ਦੇ ਮੌਕੇ ਪੱਕੇ ਪਕਵਾਨ ਖਾਣ ਜਾਣ ਤੋਂ ਜਵਾਬ ਦੇਣ ਦਾ ਕਾਰਨ ਸਿਰਫ਼ ਮਲਿਕ ਭਾਗੋ ਦੀ ਅਮੀਰਤ ਜਾਂ ਹੰਕਾਰ ਭਰੀ ਸੋਚ ਨਹੀਂ ਸੀ। ਗੁਰੂ ਜੀ ਨੇ ਉਸਨੂੰ ਦੱਸਿਆ ਕਿ ਭਾਈ ਲਾਲੋ ਇੱਕ ਨਿਰਮਾਨ ਅਤੇ ਭਲਾ ਮਨੁੱਖ ਹੈ। ਉਸ ਦੀ ਕਮਾਈ ਧਰਮ ਅਤੇ ਸੱਚ ਦੀ ਕਮਾਈ ਹੈ। ਭਾਈ ਲਾਲੋ ਦੇ ਘਰ ਦੀ ਰੋਟੀ ਖਾ ਕੇ ਮੇਰਾ ਮਨ ਸ਼ਾਂਤ ਰਹੇਗਾ ਅਤੇ ਮੈਂ ਪ੍ਰਮਾਤਮਾ ਦੀ ਭਗਤੀ ਵਿੱਚ ਮਨ ਜੋੜ ਸਕਾਂਗਾ ਸਗੋਂ ਉਸ ਪਿੰਡ ਜਾਂ ਇਲਾਕੇ ਦੇ ਲੋਕਾਂ ਦੀ ਆਤਮਾ ਦੀ ਆਵਾਜ਼ ਦੀ ਤਰਜ਼ਮਾਨੀ ਅਤੇ ਕੁਦਰਤੀ ਨਿਯਮਾਂ ਦੇ ਦਾਇਰੇ ‘ਚ ਰਹਿ ਕੇ ਸੱਚ ਪ੍ਰਗਟ ਕਰਨ ਦੀ ਰੂਹਾਨੀ ਜ਼ਿੰਮੇਵਾਰੀ ‘ਤੇ ਪਹਿਰਾ ਦੇਣਾ ਵੀ ਸੀ। ਰਹੀ ਗੱਲ ਖਾਣੇ ਦੀ, ਮਿਹਨਤ ਨਾਲ ਕਮਾਈ ਭਾਈ ਲਾਲੋ ਦੀ ਰੋਟੀ ਵਿਚੋਂ ਸਾਨੂੰ ਦੁੱਧ ਨਜ਼ਰ ਆਉਂਦਾ ਹੈ ਤੇ ਹੱਕ ਦੀ ਕਮਾਈ ਦਿਸਦੀ ਹੈ। ਪਰ ਜਬਰਨ ਧੋਖੇ, ਫ਼ਰੇਬਾਂ ਅਤੇ ਛਲ-ਕਪਟ ਨਾਲ ਇਕੱਤਰ ਕੀਤੀ ਮਾਇਆ ਤੋਂ ਤਿਆਰ ਹੋਏ ਪਕਵਾਨ ਭਲੇ ਹੀ ਸੁੰਦਰ ਲਪਟਾਂ ਛੱਡਦੇ ਹੋਣ ਪਰ ਇਸ ਵਿਚ ਸਾਨੂੰ ਗਰੀਬਾਂ ਦਾ ਖ਼ੂਨ ਝਲਕਦਾ ਦਿਖਾਈ ਦਿੰਦਾ ਹੈ। ਗੁਰੂ ਨਾਨਕ ਦੇ ਰੂਹਾਨੀ ਸ਼ਬਦੀ-ਬਾਣ ਮਲਿਕ ਭਾਗੋ ਦੀ ਹੰਕਾਰੀ ਬਿਰਤੀ ਨੂੰ ਚੀਰ ਗਏ ਅਤੇ ਉਸਦੇ ਦਿਮਾਗ ਦੇ ਦਰਵਾਜ਼ੇ ਖੁੱਲ ਗਏ। ਚਰਨੀਂ ਢਹਿ ਪਿਆ।[2]

ਹੋਰ ਦੇਖੋਸੋਧੋ

ਮਲਿਕ ਭਾਗੋ

ਹਵਾਲੇਸੋਧੋ