ਭਾਈ ਵੀਰ ਸਿੰਘ ਮੈਮੋਰੀਅਲ ਘਰ
ਭਾਈ ਵੀਰ ਸਿੰਘ ਮੈਮੋਰੀਅਲ ਘਰ ਲੌਰੈਂਸ ਰੋਡ, ਅੰਮ੍ਰਿਤਸਰ ਵਿੱਚ ਸਥਿਤ ਹੈ।[1] ਇਹ ਘਰ ਭਾਈ ਵੀਰ ਸਿੰਘ ਦੀ ਮਹਾਨਤਾ ਨੂੰ ਮਾਨਤਾ ਦੇਂਦੇ ਹੋਏ ਭਾਰਤ ਸਰਕਾਰ ਦੀ ਸਹਾਇਤਾ ਨਾਲ ਉਹਨਾਂ ਦੀ ਯਾਦਗਾਰ ਵਜੌਂ ਸੰਭਾਲਿਆ ਜਾ ਰਿਹਾ ਹੈ।ਮੈਮੋਰੀਅਲ ਘਰ ਦੇ ਕੁੱਝ ਯਾਦਗਾਰੀ ਦ੍ਰਿਸ਼ ਹੇਠ ਗੈਲਰੀ ਵਿੱਚ ਦਿੱਤੇ ਹਨ।ਭਾਈ ਵੀਰ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ਇਨ੍ਹਾਂ ਦ੍ਰਿਸ਼ਾਂ ਵਿੱਚੋਂ ਝਲਕਦੀ ਹੈ।
ਭਾਈ ਵੀਰ ਸਿੰਘ ਦਾ ਮਹਿਲਨੁਮਾ ਘਰ 5 ਏਕੜ ਦੇ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਹੈ।ਇੱਕ ਸ਼ਾਨਦਾਰ ਘਰ ਜਿਸ ਦਾ ਚੁਗਿਰਦਾ ਲਹਿਲਹਾਉਂਦੀ ਹਰਿਆਵਲ ਤੇ ਦੁਰਲੱਭ ਬੂਟਿਆਂ ਤੇ ਦਰੱਖਤਾ ਦੀਆਂ ਕਿਸਮਾਂ ਨਾਲ ਭਰਪੂਰ ਹੈ, ਵਿੱਚ ਭਾਈ ਵੀਰ ਸਿੰਘ ਦੀਆਂ ਵਰਤੀਆਂ ਵਸਤਾਂ ਨੂੰ ਲਗਭਗ 50 ਸਾਲਾਂ ਤੋਂ ਵਧੀਕ ਤੋਂ ਸੰਭਾਲ਼ ਕੇ ਰੱਖਿਆਂ ਹੋਇਆ ਹੈ। ਭਾਈ ਵੀਰ ਸਿੰਘ ਦੇ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਰੋਜ਼ਾਨਾ ਅਰਪਿਤ ਕੀਤੇ ਜਾਂਦੇ ਇੱਥੋਂ ਲਿਜਾਏ ਫੁੱਲਾਂ ਦੇ ਗੁਲਦਸਤੇ ਦੇ ਵਰਤਾਰੇ ਨੂੰ ਅਜੇ ਵੀ ਨਿਬਾਹਿਆ ਜਾ ਰਿਹਾ ਹੈ।ਤ੍ਰਾਸਦੀ ਹੈ ਕਿ ਇੰਨ੍ਹਾਂ ਲਾਮਿਸਾਲ ਹੁੰਦੇ ਹੋਏ ਇਸ ਮੈਮੋਰੀਅਲ ਵੱਲ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਦਾ ਕਦੇ ਧਿਆਨ ਹੀ ਨਹੀਂ ਗਿਆ।
ਭਾਵੇਂ ਕਿ ਕਟੜਾ ਗਰਬਾ ਸਥਿਤ ਭਾਈ ਵੀਰ ਸਿੰਘ ਦੇ ਜੱਦੀ ਘਰ ਦਾ ਹੁਣ ਕੋਈ ਥਹੁ ਪਤਾ ਨਹੀਂ, ਪਰ ਇਹ ਘਰ ਭਾਈ ਸਾਹਿਬ ਨੇ ਮਿਸ਼ਨ ਸਕੂਲ ਦੇ ਇੱਕ ਈਸਾਈ ਪਾਦਰੀ ਕੋਲੋਂ 1925 ਵਿੱਚ ਮੁੱਲ ਲੀਤਾ ਸੀ ਤੇ 1930 ਤੋਂ ਇਸ ਵਿੱਚ ਰਹਿਣਾ ਸ਼ੁਰੂ ਕੀਤਾ[1]। ਭਾਈ ਵੀਰ ਸਿੰਘ ਦੇ ਵਰਤੇ ਦੁਰਲੱਭ ਫ਼ਰਨੀਚਰ ਤੇ ਹੋਰ ਘਰੇਲੂ ਉਪਕਰਣ ਜਿਵੇਂ ਕਿ ਉਸ ਵੇਲੇ ਦਾ ਹੈਂਡ ਪੰਪ , ਗਰਮ ਪਾਣੀ ਦਾ ਹਮਾਮ ਇਸ ਘਰ ਦਾ ਸ਼ਿੰਗਾਰ ਹਨ ਤੇ ਭਾਈ ਸਾਹਿਬ ਦੀ ਅਮੀਰ ਜੀਵਨ ਸ਼ੈਲੀ ਦਾ ਪ੍ਰਗਟਾਵਾ ਕਰਦੀਆਂ ਹਨ।
ਗੈਲਰੀ
ਸੋਧੋ-
ਮੈਮੋਰੀਅਲ ਘਰ ਵਿੱਚ ਕਿਤਾਬ-ਖ਼ਾਨਾ
-
ਭਾਈ ਵੀਰ ਸਿੰਘ ਦਾ ਡਰੈਸਿੰਗ ਟੇਬਲ
-
ਭਾਈ ਵੀਰ ਸਿੰਘ ਆਪਣੀ ਸੁਪਤਨੀ ,ਭਰਾ ਡਾ ਬਲਬੀਰ ਸਿੰਘ ਤੇ ਪਰਵਾਰ ਨਾਲ
-
ਗੁਰੂ ਨਾਨਕ ਸਾਹਿਬ ਦੀ ਇੱਕ ਤਸਵੀਰ
-
ਭਾਈ ਵੀਰ ਸਿੰਘ ਦਾ ਅਰਾਮ ਕਮਰਾ 2
-
ਗ੍ਰੰਥੀ ਸੋਹਣ ਸਿੰਘ ਜਿਨ੍ਹਾਂ ਹੇਮਕੁੰਟ ਸਾਹਿਬ ਦੀ ਖੋਜ ਕੀਤੀ ਤੇ ਹਵਾਲਦਾਰ ਮੋਦਨ ਸਿੰਘ
-
ਪ੍ਰਸਿੱਧ ਚਿੱਤਰਕਾਰ ਚੁਗਤਾਈ ਦੇ ਖਤ
-
ਦਸਵੀਂ ਜਮਾਤ ਵਿੱਚ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਪ੍ਰਾਪਤ ਗੋਲ਼ਡ ਮੈਡਲ ਦਾ ਬਿੰਬ
-
ਭਾਰਤ ਦੇ ਰਾਸ਼ਟਰਪਤੀ ਵੱਲੋਂ ਪ੍ਰਾਪਤ ਪਦਮਭੂਸ਼ਨ ਸਨਮਾਨ ਦਾ ਸਰਟੀਫੀਕੇਟ
-
ਬਾਬਾ ਨੌਧ ਸਿੰਘ ਦੀ ਤਸਵੀਰ
-
ਉੱਘੇ ਪੰਥ ਦਰਦੀਆਂ ਬਾਰੇ ਅੱਖਰ ਚਿੱਤਰ
-
ਅੰਮ੍ਰਿਤਸਰ ਮਿਸ਼ਨ ਸਕੂਲ ਦਾ ਮੈਰਿਟ ਸਰਟੀਫੀਕੇਟ
-
ਭਾਈ ਵੀਰ ਸਿੰਘ ਦਾ ਅਰਾਮ ਕਮਰਾ
-
ਭਾਈ ਵੀਰ ਸਿੰਘ ਮੈਮੋਰੀਅਲ ਹਾਊਸ ਦਾ ਡਰਾਇੰਗ ਰੂਮ
-
ਭਾਈ ਵੀਰ ਸਿੰਘ ਮੈਮੋਰੀਅਲ ਹਾਊਸ ਦਾਖਲੇ ਤੇ ਇੱਕ ਦ੍ਰਿਸ਼
ਹਵਾਲੇ
ਸੋਧੋ- ↑ 1.0 1.1 "The Tribune, Chandigarh, India - Amritsar PLUS". www.tribuneindia.com. Retrieved 2021-05-20.