ਭਾਈ ਵੀਰ ਸਿੰਘ
ਭਾਈ ਵੀਰ ਸਿੰਘ (1872–1957)[5] ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਭਾਈ ਵੀਰ ਸਿੰਘ | |
---|---|
![]() ਭਾਈ ਸਾਹਿਬ ਜੀ | |
ਜਨਮ | [1] ਅੰਮ੍ਰਿਤਸਰ | 5 ਦਸੰਬਰ 1872
ਮੌਤ | 10 ਜੂਨ 1957[1] ਅੰਮ੍ਰਿਤਸਰ | (ਉਮਰ 84)
ਵੱਡੀਆਂ ਰਚਨਾਵਾਂ | ਸੁੰਦਰੀ"(1898), ਵਿਜੇ ਸਿੰਘ (1899), ਸਤਵੰਤ ਕੌਰ,"ਰਾਣਾ ਸੂਰਤ ਸਿੰਘ" (1905)[2] |
ਕੌਮੀਅਤ | ਭਾਰਤ |
ਨਸਲੀਅਤ | ਪੰਜਾਬੀ |
ਸਿੱਖਿਆ | ਦਸਵੀਂ[1] |
ਅਲਮਾ ਮਾਤਰ | ਅੰਮ੍ਰਿਤਸਰ ਚਰਚ ਮਿਸ਼ਨ ਸਕੂਲ ਬਜਾਰ ਕਸੇਰੀਆਂ ਅੰਮ੍ਰਿਤਸਰ[1] |
ਕਿੱਤਾ | ਕਵੀ, ਛੋਟੀ ਕਹਾਣੀ ਲੇਖਕ, ਗੀਤਕਾਰ, ਨਾਵਲਕਾਰ, ਡਰਾਮਾ ਲੇਖਕ ਅਤੇ ਨਿਬੰਧ ਲੇਖਕ |
ਜੀਵਨ ਸਾਥੀ | ਮਾਤਾ ਚਤਰ ਕੌਰ |
ਔਲਾਦ | 2 ਪੁੱਤਰੀਆਂ |
ਇਨਾਮ | ਸਾਹਿਤ ਅਕਾਦਮੀ ਪੁਰਸਕਾਰ 1955[3] ਅਤੇ ਪਦਮ ਭੂਸ਼ਨ ਸਨਮਾਨ 1956[1][4] |
ਵੈੱਬਸਾਈਟ | |
http://www.bvsss.org |
ਮੁੱਢਲੀ ਜ਼ਿੰਦਗੀਸੋਧੋ
ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ: ਨੂੰ ਅੰਮ੍ਰਿਤਸਰ ਵਿਖੇ ਡਾ: ਚਰਨ ਸਿੰਘ ਦੇ ਘਰ ਹੋਇਆ।[6] ਇਸ ਘਰਾਣੇ ਦਾ ਸਬੰਧ ਸਿੱਖ ਇਤਿਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ। 1891 ਵਿੱਚ ਅੰਮ੍ਰਿਤਸਰ ਦੇ ਚਰਚ ਮਿਸ਼ਨ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ। [1] ਉਸ ਨੇ ਸਰਕਾਰੀ ਨੌਕਰੀ ਪਿੱਛੇ ਨਾ ਦੌੜ ਕੇ ਆਪਣੀ ਰੁਚੀ ਅਨੁਸਾਰ ਇੱਕ ਲੇਖਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸ਼ੁਰੂ ਵਿੱਚ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। ਉਸ ਨੇ 1892 ਈ: ਵਿੱਚ ਸ: ਵਜੀਰ ਸਿੰਘ ਨਾਲ ਰਲ ਕੇ 'ਵਜੀਰ ਹਿੰਦ ਪ੍ਰੈੱਸ ' ਚਲਾਇਆ।1899ਵਿੱਚ[1] ਉਸ ਨੇ ਹਫ਼ਤਾਵਰੀ ਖਾਲਸਾ ਸਮਾਚਾਰ ਅਖ਼ਬਾਰ ਸੁਰੂ ਕੀਤਾ ਅਤੇ ਇੱਕ ਸਾਲ ਬਾਅਦ ਨਿਰਗੁਣੀਆਰਾ ਜਾਰੀ ਕੀਤਾ। ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਨਹੀਂ ਕੀਤੀ ਪਰ ਸੰਸਕ੍ਰਿਤ, ਫ਼ਾਰਸੀ, ਉਰਦੂ, ਗੁਰਬਾਣੀ, ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ ਦੇ ਫ਼ਲਸਫ਼ੇ ਦਾ ਅਧਿਐਨ ਕੀਤਾ। ਉਸ ਦੀ ਬਹੁਤੀ ਰਚਨਾ ਸਿੱਖੀ ਪ੍ਰਚਾਰ ਨਾਲ਼ ਸਬੰਧ ਰੱਖਦੀ ਹੈ।[1]
ਸਿੱਖਿਆਸੋਧੋ
ਭਾਈ ਜੀ ਨੇ ਰਵਾਇਤੀ ਭਾਰਤੀ ਤੇ ਆਧੁਨਿਕ ਅੰਗਰੇਜ਼ੀ ਦੋਵੇਂ ਕਿਸਮ ਦੀ ਵਿੱਦਿਆ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਭਾਈ ਜੀ ਨੇ ਫਾਰਸੀ, ਉਰਦੂ ਤੇ ਸੰਸਕ੍ਰਿਤ ਗ੍ਰੰਥਾਂ ਦਾ ਗਿਆਨ ਵੀ ਹਾਸਲ ਕੀਤਾ। ਉਹ ਚਰਚ ਮਿਸ਼ਨ ਸਕੂਲ, ਅੰਮ੍ਰਿਤਸਰ ਵਿਖੇ ਪੜ੍ਹਿਆ ਅਤੇ 1891 ਵਿੱਚ ਮੈਟ੍ਰਿਕ ਪ੍ਰੀਖਿਆ ਦੇ ਪੂਰੇ ਜਿਲ੍ਹੇ 'ਚੋਂ ਅੱਵਲ ਰਿਹਾ। ਭਾਈ ਜੀ ਨੇ ਸੈਕੰਡਰੀ ਸਿੱਖਿਆ ਚਰਚ ਮਿਸ਼ਨ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਇਸ ਸਕੂਲ 'ਚ ਪੜ੍ਹਦਿਆਂ ਭਾਈ ਜੀ ਦੇ ਜਮਾਤੀਆਂ ਨੇ ਧਰਮ ਤਬਦੀਲ ਕਰ ਇਸਾਈ ਮੱਤ ਧਾਰਨ ਕੀਤਾ ਪਰ ਭਾਈ ਸਾਹਿਬ ਸਿੱਖੀ ਸਿਦਕ ਕਾਇਮ ਰੱਖਿਆ।[1]
ਰਾਜਸੀ ਸਰਗਰਮੀਆਂਸੋਧੋ
ਇਸ ਸਮੇਂ ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਦੇ ਪ੍ਰਤੀਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ ਪਰ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ।[7]
ਯਾਦਗਾਰੀ ਘਰਸੋਧੋ
ਭਾਈ ਵੀਰ ਸਿੰਘ ਦਾ ਪੁਸ਼ਤੈਨੀ ਘਰ ਕਟੜਾ ਗਰਬਾ ਅੰਮ੍ਰਿਤਸਰ ਵਿੱਚ ਸੀ ਜਿੱਥੇ ਉਨ੍ਹਾਂ ਆਪਣੇ ਜੀਵਨ ਦੇ ਮੁਢਲੇ ਵਰ੍ਹੇ ਗੁਜ਼ਾਰੇ ।1925 ਵਿੱਚ ਉਨ੍ਹਾਂ ਚਰਚ ਮਿਸ਼ਨ ਸਕੂਲ ਦੇ ਪਾਦਰੀ ਕੋਲੋਂ ਅੰਮ੍ਰਿਤਸਰ ਲਾਰੈਂਸ ਰੋਡ ਸਥਿਤ 5 ਏਕੜ ਵਿੱਚ ਫੈਲਿਆ ਇੱਕ ਸ਼ਾਨਦਾਰ ਘਰ ਖਰੀਦ ਲਿਆ ਤੇ 1930 ਤੋਂ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਘਰ ਨੂੰ ਉਨ੍ਹਾਂ ਦੀ ਯਾਦਗਾਰ ਤੌਰ ਤੇ ਭਾਈ ਵੀਰ ਸਿੰਘ ਮੈਮੋਰੀਅਲ ਘਰ ਵੱਜੋਂ ਜਾਣਿਆ ਜਾਂਦਾ ਹੈ।
ਰਚਨਾਵਾਂਸੋਧੋ
ਗਲਪਸੋਧੋ
- ਸੁੰਦਰੀ (1898)
- ਬਿਜੇ ਸਿੰਘ(1899)
- ਸਤਵੰਤ ਕੌਰ-ਦੋ ਭਾਗ(1890 ਤੇ 1927)
- ਸੱਤ ਔਖੀਆਂ ਰਾਤਾਂ (1919)
- ਬਾਬਾ ਨੌਧ ਸਿੰਘ (1907, 1921)[8]
- ਸਤਵੰਤ ਕੌਰ ਭਾਗ ਦੂਜਾ (1927)
- ਰਾਣਾ ਸੂਰਤ ਸਿੰਘ (1905)
- ਰਾਣਾ ਭਬੋਰ
ਗੈਰ-ਗਲਪਸੋਧੋ
ਜੀਵਨੀਆਂਸੋਧੋ
- ਸ੍ਰੀ ਕਲਗੀਧਰ ਚਮਤਕਾਰ (1925)
- ਪੁਰਾਤਨ ਜਨਮ ਸਾਖੀ, (1926)
- ਸ੍ਰੀ ਗੁਰੂ ਨਾਨਕ ਚਮਤਕਾਰ (1928)
- ਭਾਈ ਝੰਡਾ ਜੀਓ (1933)
- ਭਾਈ ਭੂਮੀਆਂ ਅਤੇ ਕਲਿਜੁਗ ਦੀ ਸਾਖੀ (1936)
- ਸੰਤ ਗਾਥਾ (1938)
- ਸ੍ਰੀ ਅਸ਼ਟ ਗੁਰ ਚਮਤਕਾਰ ਭਾਗ - 1 ਤੇ 2 (1952)
- ਗੁਰਸਿੱਖ ਵਾੜੀ, (1951)
- ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ (1955)
- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ (1955)
ਨਾਟਕਸੋਧੋ
ਟੀਕੇ ਅਤੇ ਹੋਰਸੋਧੋ
- ਸਿਖਾਂ ਦੀ ਭਗਤ ਮਾਲਾ (1912)
- ਪ੍ਰਾਚੀਨ ਪੰਥ ਪ੍ਰਕਾਸ਼ (1914)
- ਗੰਜ ਨਾਮਹ ਸਟੀਕ (1914)
- ਸ੍ਰੀ ਗੁਰੂ ਗ੍ਰੰਥ ਕੋਸ਼ (1927)
- ਸ੍ਰੀ ਗੁਰਪ੍ਰਤਾਪ ਸੂਰਜ ਗਰੰਥ ਸਟਿੱਪਣ (1927-1935)-ਟਿੱਪਣੀਆਂ ਸਹਿਤ 14 ਜਿਲਦਾਂ ਵਿੱਚ ਇਸ ਗ੍ਰੰਥ ਨੂੰ ਪ੍ਰਕਾਸ਼ਤ ਕੀਤਾ[9]
- ਦੇਵੀ ਪੂਜਨ ਪੜਤਾਲ (1932)
- ਪੰਜ ਗ੍ਰੰਥੀ ਸਟੀਕ (1940)
- ਕਬਿੱਤ ਭਾਈ ਗੁਰਦਾਸ (1940)
- ਵਾਰਾਂ ਭਾਈ ਗੁਰਦਾਸ
- ਬਨ ਜੁੱਧ
- ਸਾਖੀ ਪੋਥੀ (1950)
ਕਵਿਤਾਸੋਧੋ
- ਦਿਲ ਤਰੰਗ(1920)
- ਤ੍ਰੇਲ ਤੁਪਕੇ(1921)
- ਲਹਿਰਾਂ ਦੇ ਹਾਰ[10](1921)
- ਮਟਕ ਹੁਲਾਰੇ[11](1922)
- ਬਿਜਲੀਆਂ ਦੇ ਹਾਰ(1927)
- ਪ੍ਰੀਤ ਵੀਣਾਂ
- ਮੇਰੇ ਸਾਂਈਆਂ ਜੀਉ(1953)
- ਕੰਬਦੀ ਕਲਾਈ
- ਨਿੱਕੀ ਗੋਦ ਵਿੱਚ
ਸਨਮਾਨਸੋਧੋ
ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਿਟੀ ਨੇ ਉਹਨਾਂ ਨੂੰ 1949 ਵਿੱਚ ਡਾਕਟਰ ਆਫ ਉਰੀਐਂਟਲ ਲਰਨਿੰਗ ਦੀ ਡਿਗਰੀ ਭੇਂਟ ਕੀਤੀ। 1952 ਵਿੱਚ ਉਸ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਭਾਈ ਵੀਰ ਸਿੰਘ ਨੂੰ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ। 1955 ਵਿੱਚ ਉਸ ਦੀ ਪੁਸਤਕ ‘ਮੇਰੇ ਸਾਂਈਆਂ ਜੀਉ’ ਨੂੰ ਸਾਹਿਤਕ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿੱਚ ਉਸ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹੋਰਸੋਧੋ
ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ ਤੇ ਵੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਉਸ ਦੀਆਂ ਕੁਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸ਼ਤਕ’ (ਅਨੁਵਾਦ) ਨਿਰੋਲ ਪਰੰਪਰਾਗਤ ਰੂਪ ਤੇ ਸ਼ੈਲੀ ਦੀ ਗਵਾਹੀ ਭਰਦੇ ਹਨ। ਇਹਨਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਧਾਨ ਹੈ। ਦੋਹਾਂ ਵਿੱਚ ਬੈਂਤ ਛੰਦ ਦੀ ਵਰਤੋਂ ਹੈ[ਹਵਾਲਾ ਲੋੜੀਂਦਾ]।
ਭਾਈ ਵੀਰ ਸਿੰਘ ਨੇ ਅਧੁਨਿਕ ਕਵਿਤਾ ਵਜੋਂ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕੀਤਾ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ। ਉਸ ਦਾ ਅਧਾਰ ਗੁਰਮਤਿ ਦਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿੱਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਸ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।[11]
ਪ੍ਰਗੀਤਕ ਕਵਿਤਾਸੋਧੋ
ਭਾਈ ਵੀਰ ਪੰਜਾਬੀ ਵਿੱਚ ਪ੍ਰਗੀਤਕ ਕਵਿਤਾ ਦਾ ਮੋਢੀ ਹੈ। ਨਮੂਨੇ ਵਜੋਂ:-
ਕੰਬਦੀ ਕਲਾਈਸੋਧੋ
ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,
ਧਾ ਚਰਨਾਂ ਤੇ ਸੀਸ ਨਿਵਾਯਾ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ।
ਫਿਰ ਲੜ ਫੜਨੇ ਨੂੰ ਉੱਠ ਦੌੜੇ
ਪਰ ਲੜ ਓ ‘ਬਿਜਲੀ-ਲਹਿਰਾ’,
ਉਡਦਾ ਜਾਂਦਾ ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ;
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂਆਂ ਵਿੱਚ ਲਿਸ਼ਕੇ
ਬਿਜਲੀ ਕੂੰਦ ਗਈ ਥਰਰਾਂਦੀ,
ਹੁਣ ਚਕਾਚੂੰਧ ਹੈ ਛਾਈ!
ਬਾਹਰੀ ਲਿੰਕਸੋਧੋ
ਹਵਾਲੇਸੋਧੋ
- ↑ 1.0 1.1 1.2 1.3 1.4 1.5 1.6 1.7 1.8 Giani, Maha Singh (First published 1977,new ed. 2009). Gurmukh Jeevan. BHAI VIR Singh Marg New Delhi: Bhai Vir Singh Sahit Sadan, New Delhi. Check date values in:
|date=
(help) - ↑ "Rana Surat Singh -The Sikh Encyclopedia". Retrieved 17 August 2013.
- ↑ "BHAI VIR SINGH". The Tribune Spectrum (Sunday, April 30, 2000). Retrieved 17 August 2013.
- ↑ "Padam Bhushan Awards list sl 10" (PDF). Ministry of home affairs,GOI. Archived from the original (PDF) on 10 ਮਈ 2013. Retrieved 17 August 2013. Check date values in:
|archive-date=
(help) - ↑ "ਸਾਹਿਤਕਾਰ ਭਾਈ ਵੀਰ ਸਿੰਘ".
- ↑ "ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ- ਭਾਈ ਵੀਰ ਸਿੰਘ".
- ↑ "ਸਿੰਘ ਸਭਾ ਲਹਿਰ - ਪੰਜਾਬੀ ਪੀਡੀਆ". punjabipedia.org. Retrieved 2021-05-22.
ਸਿੰਘ ਸਭਾ ਲਹਿਰ ਦੇ ਸਭ ਤੋਂ ਵੱਡੇ ਲੇਖਕ ਭਾਈ ਵੀਰ ਸਿੰਘ ਹਨ। - ....... [ਸਹਾ. ਗ੍ਰੰਥ––ਡਾ.ਗੰਡਾ ਸਿਘ : ‘ਪੰਜਾਬ’, : ਸ਼ਮਸ਼ੇਰ ਸਿੰਘ ਅਸ਼ੋਕ : ‘ਪੰਜਾਬ ਦੀਆਂ ਲਹਿਰਾਂ’; Dr. G.S. Chhabra : Advanced History of India]
- ↑ Malhotra, Anshu; Murphy, Anne (2020-04-02). "Bhai Vir Singh (1872–1957): Rethinking literary modernity in Colonial Punjab". Sikh Formations. 16 (1-2): 1–13. ISSN 1744-8727. doi:10.1080/17448727.2019.1674513.
- ↑ http://www.learnpunjabi.org/eos/VIR%20SINGH%20BHAI%20%281872-1957%29.html ਸਿੱਖ ਧਰਮ ਵਿਸ਼ਵਕੋਸ਼
- ↑ "ਇੰਡੈਕਸ:ਲਹਿਰਾਂ ਦੇ ਹਾਰ.pdf - ਵਿਕੀਸਰੋਤ" (PDF). pa.wikisource.org. Retrieved 2020-02-04.
- ↑ 11.0 11.1 "ਇੰਡੈਕਸ:ਮਟਕ ਹੁਲਾਰੇ.pdf - ਵਿਕੀਸਰੋਤ" (PDF). pa.wikisource.org. Retrieved 2020-02-04.
H