ਭਾਈ ਵੀਰ ਸਿੰਘ ਸਾਹਿਤ ਸਦਨ

ਭਾਈ ਵੀਰ ਸਿੰਘ ਸਾਹਿਤ ਸਦਨ ਦੀ ਸਥਾਪਨਾ 1958 ’ਚ ਨਵੀਂ ਦਿੱਲੀ ਵਿੱਚ ਗੋਲ ਮਾਰਕੀਟ ਵਿਖੇ ਹੋਈ ਸੀ। ਇਸ ਦਾ ਨੀਂਹ ਪੱਥਰ 1972 ’ਚ ਤਤਕਾਲੀ ਰਾਸ਼ਟਰਪਤੀ ਸ੍ਰੀ ਵੀ.ਵੀ. ਗਿਰੀ ਨੇ ਰੱਖਿਆ ਅਤੇ ਮੈਮੋਰੀਅਲ ਦਾ ਉਦਘਾਟਨ 1978 ’ਚ ਤਤਕਾਲੀ ਰਾਸ਼ਟਰਪਤੀ ਸ੍ਰੀ ਸੰਜੀਵਾ ਰੈਡੀ ਨੇ ਕੀਤਾ। ਨਵੀਂ ਦਿੱਲੀ ਵਿੱਚ ਗੋਲ ਮਾਰਕੀਟ ਵਿਖੇ ਸਦਨ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਦਨ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਸਾਹਿਤਕ—ਸÎਭਿਆਚਾਰਕ ਖੇਤਰ ’ਚ ਵਿਕਾਸ ਦੀਆਂ ਲੀਹਾਂ ’ਤੇ ਨਿਰੰਤਰ ਕਾਰਜਸ਼ੀਲ ਹੈ। ਭਾਈ ਵੀਰ ਸਿੰਘ ਸਾਹਿਤ ਸਦਨ ਦੇ ਮੌਜੂਦਾ ਜਨਰਲ ਸਕੱਤਰ ਡਾ. ਰਘਬੀਰ ਸਿੰਘ ਅਤੇ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਸਨ।

ਭਾਈ ਵੀਰ ਸਿੰਘ ਸਾਹਿਤ ਸਦਨ ਦੀ ਇਮਾਰਤ ਦਾ ਬਾਹਰੀ ਦ੍ਰਿਸ਼