ਭਾਨੀਮਾਰ ਸਾਡੇ ਸਮਾਜ ਵਿੱਚ ਇੱਕ ਵਚਿੱਤਰ ਹਸਤੀ ਹੈ। ਹੱਥਾਂ ਉੱਤੇ ਸਰੋਂ ਜਮਾਂ ਦੇਣ ਵਾਲਾ ਪੱਤੇ-ਬਾਜ, ਸ਼ੋਲਕ ਸੋਚਾਂ ਦਾ ਪੁਤਲਾ, ਚੁਸਤੀ ਦਾ ਬਾਦਸ਼ਾਹ, ਢੁਕਵੀਆਂ ਗੱਲਾਂ ਦੀ ਸੋਝੀ ਦੇ ਕਮਾਲ ਦੀ ਵਰਤੋਂ ਕਰਨ ਵਾਲੇ ਅਨੁਭਵੀ ਭਾਨੀ ਮਾਰ, ਨਾਲੋਂ ਚਤਰ ਮੁਜਾਨ ਕੋਈ ਹੋਰ ਵਿਰਲਾ ਮਨੁੱਖ ਸ਼ਾਇਦ ਹੀ ਕਿਧਰੋ ਲੱਭੇ। ਜੁੜ ਰਹੇ ਸੰਬੰਧਾਂ ਵਿੱਚ ਭਾਨੀ ਮਾਰ ਬਿੱਜ ਵਾਂਗੂ ਅਸਮਾਨੋ ਆ ਡਿੱਗਦਾ ਹੈ। ਉਸ ਨੂੰ ਪਤਾ ਲੱਗ ਜਾਵੇ ਕਿ ਫਲਾਣਿਆ ਦੇ ਮੁੰਡੇ ਨੂ ਅਮਕੀ ਥਾਂ ਤੋਂ ਸਾਕ ਹੋਣ ਲੱਗਿਆ ਹੈ, ਭਾਨੀ ਮਾਰ ਰਤੋਂ ਰਾਤ ਟਿਕਾਣੇ ਉੱਤੇ ਜਾ ਠਹਿਕਦੇ ਹਨ। ਇਹ ਚਤੁਰ ਕਿਸੇ ਆਨੇ ਬਹਾਨੇ ਨਾਲ ਆਪਣੀ ਗੱਲ ਸ਼ੁਰੂ ਕਰਕੇ ਉਦੋਂ ਹੀ ਪਤਾ ਲਗਦਾ ਹੈ ਜਦੋਂ ਨਿਸ਼ਾਨਾ ਫੁੱਡ ਦਿਖਾਉਂਦੇ ਹਨ।

ਭਾਨੀਮਾਰ ਆਪਣਾ ਸੌਖਾ ਤੇ ਸੁਆਦਲਾ ਕੰਮ ਆਮ ਤੌਰ 'ਤੇ ਹੱਡਾਂ ਨਾਲ ਈ ਨਿਭਾਉਂਦੇ ਹਨ। ਅੱਜ ਕੱਲ ਰਿਸ਼ਤੇ ਨਾਤੇ ਦਾਰਾਂ ਤੇ ਵਿਚੋਲਿਆਂ ਤੋਂ ਗੱਲ ਅਗਾਂਹ ਲੰਘ ਗਈ ਹੈ। ਪਹਿਲਾਂ ਸਮਾਜ ਵਿੱਚ ਭਾਨੀਮਾਰ ਦੀ ਖੂਬ ਚੜ੍ਹਤ ਹੁੰਦੀ ਸੀ। ਕਵੀਸ਼ਰਾਂ ਨੇ ਇਹਨਾਂ ਦੀਆਂ ਕਰਤੂਤਾਂ ਦੇ ਕਿੱਸੇ ਜੋੜ ਰੱਖੇ ਸੀ ਜਿਹਨਾਂ ਨੂੰ ਮੇਲਿਆਂ ਮੁਸਾਤਬਿਆਂ ਵਿੱਚ ਕਿੱਸੇ ਜੋੜਨ ਵਾਲੇ ਖੁਦ ਗਾ ਕੇ ਸੁਣਾਉਂਦੇ ਹੁੰਦੇ ਇਸ ਤਰ੍ਹਾਂ ਲੋਕਾਂ ਦਾ ਮਨ ਵੀ ਪਰਚਾਇਆ ਜਾਂਦਾ ਨਾਲੇ ਲੋਕਾਂ ਸੁਸਿਖਸਤ ਵੀ ਕੀਤਾ ਜਾਂਦਾ ਸੀ ਕਿ ਇਹੋ ਜਿਹੇ ਭਲੇ ਮਾਣਸਾ ਤੋ ਕਿਵੇਂ ਬੱਚਿਆ ਜਾ ਸਕਦਾ।

ਹਵਾਲੇ ਸੋਧੋ