ਭਾਰਗਵੀ ਰਾਓ
ਭਾਰਗਵੀ ਪ੍ਰਭੰਜਨ ਰਾਓ (14 ਅਗਸਤ 1944 – 23 ਮਈ 2008), ਤੇਲੁਗੂ ਭਾਸ਼ਾ ਦੀ ਮਸ਼ਹੂਰ ਅਨੁਵਾਦਕ ਸੀ, ਜਿਸ ਨੂੰ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਸੀ। ਆਪਣੇ ਜੀਵਨ ਵਿੱਚ ਉਹ ਸਰਗਰਮ ਲੇਖਕ ਅਤੇ ਨਾਟਕਕਾਰ ਗਿਰੀਸ਼ ਕਰਨਾਡ ਦੀਆਂ ਵੱਖ ਰਚਨਾਵਾਂ ਦੇ ਅਨੁਵਾਦ ਵਿੱਚ ਸ਼ਾਮਿਲ ਰਹੀ। ਨੂਰੇਲਾ ਪਾਂਟਾ ਉਸ ਦੀਆਂ ਸਭ ਤੋਂ ਜਿਆਦਾ ਚਰਚਿਤ ਰਚਨਾਵਾਂ ਵਿੱਚੋਂ ਇੱਕ ਹੈ, ਜੋ ਵੀਹਵੀਂ ਸਦੀ ਦੀਆਂ ਲੇਖਿਕਾਵਾਂ ਦੀਆਂ ਸੌ ਨਿੱਕੀਆਂ ਕਹਾਣੀਆਂ ਦਾ ਤੇਲਗੁ ਭਾਸ਼ਾ ਵਿੱਚ ਇੱਕ ਸੰਕਲਨ ਹੈ।
ਭਾਰਗਵੀ ਪ੍ਰਭੰਜਨ ਰਾਓ | |
---|---|
ਜਨਮ | 14 ਅਗਸਤ 1944 ਬੇਲਾਰੀ, ਕਰਨਾਟਕ |
ਮੌਤ | 23 ਮਈ 2008 ਹੈਦਰਾਬਾਦ, ਆਂਧਰਾ ਪ੍ਰਦੇਸ਼ |
ਕਿੱਤਾ | ਲੇਖਿਕਾ, ਅਨੁਵਾਦਕ ਅਤੇ ਕਵਿਤਰੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਗਲਪ |
ਪ੍ਰਮੁੱਖ ਕੰਮ | ਨੂਰੇਲਾ ਪਾਂਟਾ |