ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ (ਭਾਰਤ) ਦੇ ਕਿਸਾਨਾਂ ਦੀ ਜੱਥੇਬੰਦੀ ਹੈ, ਜੋ 2004 ਵਿੱਚ ਹੋਂਦ ਵਿੱਚ ਆਈ। ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਜ਼ਿਲ੍ਹਾ ਬਠਿੰਡਾ ਅਧੀਨ ਆਉਂਦੇ ਕਸਬਾ ਫੂਲ ਦੇ ਵਾਸੀ ਹਨ। ਉਨ੍ਹਾਂ ਨੂੰ ਸਤੰਬਰ 2004 ’ਚ ਪ੍ਰਧਾਨ ਵਜੋਂ ਚੁਣਿਆ ਗਿਆ। ਜਥੇਬੰਦੀ ਵੱਲੋਂ ਹੁਣ ਪੰਜਾਬ ਦੇ ਚਾਰ ਜ਼ਿਲ੍ਹਿਆਂ ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਮੋਗਾ ਵਿਚ ਆਪਣਾ ਢਾਂਚਾ ਮਜ਼ਬੂਤ ਕਰਕੇ ਕਿਸਾਨਾਂ ਦੇ ਹਿੱਤਾਂ ਲਈ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹੈ।[1]
ਜੱਥੇਬੰਦੀ ਦੀਆਂ ਮੰਗਾਂ
ਸੋਧੋ- ਛੋਟੇ ਤੇ ਦਰਮਿਆਨੇ ਕਿਸਾਨ ਜਿਹੜੇ ਕਿ ਕਰਜ਼ੇ ਕਾਰਨ ਆਪਣੀਆਂ ਜ਼ਮੀਨਾਂ ਵੇਚਣ ਜਾਂ ਖ਼ੁਦਕੁਸ਼ੀਆਂ ਦੇ ਰਾਹ ਪਏ ਹਨ, ਸਿਰਫ਼ ਉਨ੍ਹਾਂ ਦਾ ਕਰਜ਼ਾ ਹੀ ਮੁਆਫ਼ ਹੋਣਾ ਚਾਹੀਦਾ ਹੈ।[1]
- ਵਾਤਾਵਰਨ ਸਬੰਧੀ ਸਮੱਸਿਆਵਾਂ ਨੂੰ ਪੱਕੇ ਤੌਰ ਹੱਲ ਕਰਨ ਲਈ ਸਰਕਾਰ ਝੋਨੇ ਦੀ ਪਰਾਲੀ ਨੂੰ ਕਿਸੇ ਪ੍ਰਾਜੈਕਟ ਵਿਚ ਵਰਤੇ, ਜਿਵੇਂ ਥਰਮਲ ਪਲਾਂਟ ਨੂੰ ਪਰਾਲੀ ਸਪਲਾਈ ਵਜੋਂ ਵਰਤੇ ਅਤੇ ਕਿਸਾਨਾਂ ਨਾਲ ਪਰਾਲੀ ਦਾ ਮੁੱਲ ਤੈਅ ਕਰਕੇ ਹੀ ਇਸ ਦਾ ਸਥਾਈ ਹੱਲ ਕੱਢਿਆ ਜਾ ਸਕਦਾ ਹੈ।[1]
- ਕਿਸਾਨਾਂ ਨੂੰ ਕਰਜ਼ੇ ’ਚੋਂ ਮੁਕੰਮਲ ਰੂਪ ’ਚ ਕੱਢਣ ਲਈ ਉਨ੍ਹਾਂ ਕਾਰਨਾਂ ਦਾ ਇਲਾਜ ਕੀਤਾ ਜਾਵੇ ਜਿਸ ਰਾਹੀਂ ਕਿਸਾਨ ਕਰਜ਼ੇ ਵਿਚ ਫਸ ਰਹੇ ਹਨ।
ਹਵਾਲੇ
ਸੋਧੋ- ↑ 1.0 1.1 1.2 Service, Tribune News. "ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ". Tribuneindia News Service. Archived from the original on 2021-04-20. Retrieved 2021-03-06.