ਭਾਰਤੀ ਰੰਗਮੰਚ
ਰੰਗ ਮੰਚ
ਭਾਰਤੀ ਰੰਗ ਮੰਚ ਦਾ ਇਤਹਾਸ ਬਹੁਤ ਪੁਰਾਣਾ ਹੈ। ਇਸ ਦਾ ਸਭ ਤੋਂ ਪਹਿਲਾ ਰੂਪ ਸੰਸਕ੍ਰਿਤ ਨਾਟਕ ਸੀ।[1] ਇਹ ਗਰੀਕ ਅਤੇ ਰੋਮਨ ਥੀਏਟਰ ਤੋਂ ਬਾਅਦ ਅਤੇ ਏਸ਼ੀਆ ਦੇ ਹੋਰਨਾਂ ਭਾਗਾਂ ਵਿੱਚ ਰੰਗਮੰਚ ਦੇ ਵਿਆਸ ਤੋਂ ਪਹਿਲਾਂ ਸ਼ੁਰੂ ਹੋਇਆ।[1] ਐਪਰ ਕੁਝ ਲੋਕਾਂ ਦਾ ਖਿਆਲ ਹੈ ਕਿ ਨਾਟਕਲਾ ਦਾ ਵਿਕਾਸ ਸਭ ਤੋਂ ਪਹਿਲਾਂ ਭਾਰਤ ਵਿੱਚ ਹੀ ਹੋਇਆ। ਰਿਗਵੇਦ ਦੇ ਕਈ ਸੂਤਰਾਂ ਵਿੱਚ ਜਮਰਾਜ ਅਤੇ ਯਮੀ, ਪੁਰੁਰਵਾ ਅਤੇ ਉਰਵਸ਼ੀ ਆਦਿ ਦੇ ਕੁੱਝ ਸੰਵਾਦ ਹਨ। ਇਨ੍ਹਾਂ ਸੰਵਾਦਾਂ ਵਿੱਚ ਲੋਕ ਨਾਟਕ ਦੇ ਵਿਕਾਸ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ। ਅਨੁਮਾਨ ਹੈ ਕਿ ਇਨ੍ਹਾਂ ਸੰਵਾਦਾਂ ਤੋਂ ਪਰੇਰਨਾ ਲੈ ਕੇ ਲੋਕਾਂ ਨੇ ਨਾਟਕ ਦੀ ਰਚਨਾ ਕੀਤੀ ਅਤੇ ਨਾਟਕਲਾ ਦਾ ਵਿਕਾਸ ਹੋਇਆ। ਸਮੇਂ ਮੁਤਾਬਕ ਭਰਤਮੁਨੀ ਨੇ ਉਸਨੂੰ ਸ਼ਾਸਤਰੀ ਰੂਪ ਦਿੱਤਾ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |