ਭਾਰਤ ਦੇ ਸੰਵਿਧਾਨ ਦੇ ਸੰਕਟਕਾਲੀਨ ਪ੍ਰਬੰਧ
ਭਾਰਤ ਦੇ ਸੰਵਿਧਾਨ ਦੇ ਸੰਕਟਕਾਲੀਨ ਪ੍ਰਬੰਧ ਸੰਵਿਧਾਨ ਦੇ ਅਠਾਰਵੇਂ ਭਾਗ ਵਿੱਚ ਮੌਜੂਦ ਹਨ। ਭਾਰਤ ਦੇ ਰਾਸ਼ਟਰਪਤੀ ਕੋਲ ਇਹ ਪ੍ਰਬੰਧ ਲਾਗੂ ਕਰਨ ਦੇ ਅਧਿਕਾਰ ਹੁੰਦੇ ਹਨ, ਉਹ ਕਿਸੇ ਵੀ ਰਾਜ ਵਿੱਚ ਇਹਨਾਂ ਨੂੰ ਲਾਗੂ ਕਰ ਸਕਦਾ ਹੈ ਜੇਕਰ ਉਹਨਾਂ ਰਾਜਾਂ ਜਾਂ ਰਾਜ ਵਿੱਚ ਕੋਈ ਅੰਦਰੂਨੀ ਬਗਾਵਤ, ਜੰਗ ਜਾਂ ਹਥਿਆਰਬੰਦ ਵਿਦਰੋਹ ਦੀ ਸੰਭਾਵਨਾ ਹੋਵੇ।