ਭੀਲੋਵਾਲ ਪੱਕਾ
ਭਾਰਤੀ ਪੰਜਾਬ ਦਾ ਇੱਕ ਪਿੰਡ
ਭੀਲੋਵਾਲ ਪੱਕਾ ਅੰਮ੍ਰਿਤਸਰ ਜ਼ਿਲ੍ਹੇ ਦੀ ਚੌਗਾਂਵਾਂ ਤਹਿਸੀਲ ਦਾ ਇੱਕ ਸਰਹੱਦੀ ਪਿੰਡ ਹੈ ਜੋ ਲੋਪੋਕੇ-ਅਜਨਾਲਾ ਰੋਡ ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਆਬਾਦੀ 1200 ਦੇ ਕਰੀਬ ਹੈ ਤੇ ਵੋਟਾਂ ਦੀ ਗਿਣਤੀ 650 ਹੈ। ਪਿੰਡ ਵਿੱਚ ਬਹੁ ਗਿਣਤੀ ਹਿੰਦੂ/ਖੱਤਰੀ ਲੋਕਾਂ ਦੀ ਹੈ ਜੋ ਭਾਰਤ ਪਾਕਿਸਤਾਨ ਵੰਡ ਵੇਲੇ ਪੱਛਮੀ ਪੰਜਾਬ ਤੋਂ ਏਧਰ ਆ ਕੇ ਵਸੇ ਸਨ। ਇਸ ਪਿੰਡ ਵਿੱਚ ਇੱਕ ਬਉਲੀ, ਪੁਰਾਤਨ ਬਾਰਾਂਦਰੀਆਂ ਅਤੇ ਇੱਕ ਸ਼ਿਵਾਲਾ ਮੰਦਿਰ ਬਣਿਆ ਹੋਇਆ ਹੈ। ਮੁਗਲਾਂ ਦੇ ਆਵਾਗਮਨ ਕਰਕੇ ਪਿੰਡ ਵਿੱਚ ਹਵੇਲੀਆਂ ਵੀ ਬਣੀਆਂ ਹੋਈਆਂ ਹਨ। ਪਿੰਡ ਵਿੱਚ ਚੁਬਾਰਾ ਨੁਮਾ ਘਰਾਂ ਅਤੇ ਨਿੱਕੀ ਇੱਟ ਦੀਆਂ ਪੱਕੀਆਂ ਹਵੇਲੀਆਂ ਕਾਰਨ ਹੀ ਭੀਲੋਵਾਲ ਨਾਲ ਪੱਕਾ ਨਾਮ ਜੁੜ ਗਿਆ।[1]
ਭੀਲੋਵਾਲ ਪੱਕਾ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਅੰਮ੍ਰਿਤਸਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2017-05-29. Retrieved 2017-06-05.
{{cite web}}
: Unknown parameter|dead-url=
ignored (|url-status=
suggested) (help)