ਭੁਰਜੀ ਖਾਨ
ਉਸਤਾਦ ਸ਼ਮਸੂਦੀਨ "ਭੁਰਜੀ" ਖਾਨ (1890-1950) ਉਹਨਾਂ ਦੇ ਪਿਤਾ, ਉਸਤਾਦ ਅੱਲਾਦੀਆ ਖਾਨ ਦੁਆਰਾ ਸਥਾਪਿਤ ਜੈਪੁਰ-ਅਤਰੌਲੀ ਘਰਾਣੇ ਦੇ ਇੱਕ ਹਿੰਦੁਸਤਾਨੀ ਕਲਾਸੀਕਲ ਗਾਇਕ ਸਨ।
ਅਰੰਭ ਦਾ ਜੀਵਨ
ਸੋਧੋਉਸਤਾਦ ਭੁਰਜੀ ਖਾਨ ਉਸਤਾਦ ਅੱਲਾਦੀਆ ਖਾਨ ਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਸਨ। ਇਸ ਦੇ ਬਾਵਜੂਦ ਉਸਤਾਦ ਉਸਤਾਦ ਅੱਲਾਦਿਆ ਖਾਨ ਨੂੰ ਲੱਗਦਾ ਸੀ ਕਿ ਉਸਤਾਦ ਭੁਰਜੀ ਖ਼ਾਨ ਉਨ੍ਹਾਂ ਦੇ ਬੱਚਿਆਂ ਵਿੱਚੋਂ ਸਭ ਤੋਂ ਕਾਬਲ ਸਨ।
"ਭੁਰਜੀ ਦੀ ਆਵਾਜ਼ ਸ਼ਾਨਦਾਰ ਸੀ ਅਤੇ ਉਸ ਦੀ ਰੇਂਜ ਵੀ ਵਧੀਆ ਸੀ। ਤਿੰਨਾਂ ਭਰਾਵਾਂ ਵਿੱਚੋਂ ਉਸ ਦੀ ਆਵਾਜ਼ ਸਭ ਤੋਂ ਵਧੀਆ ਸੀ। ਉਹ ਬੁੱਧੀਮਾਨ ਵੀ ਸੀ। ਉਹ ਆਪਣੇ ਭਰਾ ਦੀ ਸਿਖਲਾਈ ਸੁਣਦਾ ਸੀ ਅਤੇ ਸਾਰੀਆਂ ਰਚਨਾਵਾਂ ਗਾਉਂਦਾ ਸੀ।" - ਉਸਤਾਦ ਅੱਲਾਦੀਆ ਖਾਨ
ਸਿਹਤ
ਸੋਧੋਆਪਣੀ ਲਦੀ ਜਵਾਨੀ ਵਿੱਚ, ਉਸਤਾਦ ਭੁਰਜੀ ਖਾਨ ਉਨਾੜਾ, ਰਾਜਸਥਾਨ ਦਾ ਦੌਰਾ ਕਰਦੇ ਹੋਏ ਇਨਫਲੂਐਨਜ਼ਾ ਕਰਕੇ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਸਨ।
"ਉਸ ਦੇ ਨੱਕ 'ਚੋਂ ਖੂਨ ਵਗਦਾ ਰਹਿੰਦਾ ਸੀ। ਉਸ ਦੇ ਨੱਕ ਵਿੱਚੋਂ ਦਿਨ ਵਿੱਚ ਚਾਰ-ਪੰਜ ਕਟੋਰੇ ਖ਼ੂਨ ਵਹਿ ਜਾਂਦਾ ਸੀ। ਉਸਦਾ ਦਿਮਾਗ ਕਮਜ਼ੋਰ ਹੋ ਗਿਆ। ਉਹ ਪਿੰਡ ਵਿੱਚ ਚੰਗਾ ਇਲਾਜ ਨਹੀਂ ਕਰਵਾ ਸਕਿਆ। ਪਿੰਡ ਦੇ ਹਕੀਮ ਉਸ ਦੇ ਸਿਰ ਤੇ ਮਿੱਟੀ ਲਗਾਉਂਦੇ ਅਤੇ ਲਗਾਤਾਰ ਉਸਦੇ ਸਿਰ ਉੱਤੇ ਘੜਿਆਂ ਬੱਜੀ ਪਾਣੀ ਪਾਉਂਦੇ। ਇਸ ਕਾਰਨ ਉਸ ਨੂੰ ਜ਼ੁਕਾਮ ਹੋ ਗਿਆ ਅਤੇ ਉਹ ਆਪਣੀ ਆਵਾਜ਼ ਦਾ ਉਹ ਗੁਣ ਸਦਾ ਲਈ ਗੁਆ ਬੈਠਾ।" - ਉਸਤਾਦ ਅੱਲਾਦੀਆ ਖਾਨ
ਸੰਗੀਤ ਸ਼ੈਲੀ ਅਤੇ ਸਿਖਲਾਈ
ਸੋਧੋਉਸਤਾਦ ਭੂਰਜੀ ਖਾਨ ਦੀ ਬੀਮਾਰੀ ਨੇ ਉਨ੍ਹਾਂ ਦੇ ਸੰਗੀਤਕ ਵਿਕਾਸ ਨੂੰ ਪ੍ਰਭਾਵਿਤ ਕੀਤਾ। ਬਿਮਾਰੀ ਤੋਂ ਦਿਮਾਗੀ ਨੁਕਸਾਨ ਦੀ ਵਜਹ ਨਾਲ ਓਹ ਭੁੱਲਣ ਅਤੇ ਯਾਦਦਾਸ਼ਤ ਦੇ ਕਮਜ਼ੋਰ ਹੋ ਜਾਨ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਨਤੀਜੇ ਵਜੋਂ, ਉਸਦੇ ਪਿਤਾ ਨੇ ਉਸਨੂੰ ਸਿਖਾਨਾ ਛੱਡ ਦਿੱਤਾ ਪਰ ਉਹਨਾਂ ਨੇ ਆਪਣੇ ਚਾਚਾ, ਉਸਤਾਦ ਹੈਦਰ ਖਾਨ ਤੋਂ ਸੰਗੀਤ ਦੀ ਸਿਖਲਾਈ ਜਾਰੀ ਰੱਖੀ। ਉਸਤਾਦ ਹੈਦਰ ਖਾਨ ਦੇ ਦ੍ਰਿੜਤਾ ਨਾਲ ਸਿਖਾਉਣ ਦਾ ਅਸਰ ਸੀ ਕਿ ਉਸਤਾਦ ਭੂਰਜੀ ਖਾਨ ਨੇ ਅਧਿਆਪਨ ਸ਼ੁਰੂ ਕੀਤਾ ਸੀ ਤੇ ਉਹਨਾਂ ਦੀ ਯਾਦਦਾਸ਼ਤ ਮਜ਼ਬੂਤ ਹੋ ਗਈ ਅਤੇ ਉਸਦਾ ਸੰਗੀਤਕ ਵਿਕਾਸ ਮੁੜ ਸ਼ੁਰੂ ਹੋਇਆ। ਇਸ ਤੋਂ ਬਾਅਦ ਉਸ ਦੀ ਆਪਣੇ ਪਿਤਾ ਤੋਂ ਸਿਖਲਾਈ ਵੀ ਮੁੜ ਸ਼ੁਰੂ ਹੋ ਗਈ।
"ਆਪਣੀ ਬੀਮਾਰੀ ਤੋਂ ਬਾਅਦ ਭੂਰਜੀ ਦਿਮਾਗ ਦੀ ਕਮਜ਼ੋਰੀ ਤੋਂ ਪੀੜਤ ਸੀ। ਉਹ ਕੁਝ ਵੀ ਸਮਝ ਨਾ ਸਕਿਆ। ਪੜ੍ਹੀਆਂ ਗਈਆਂ ਰਚਨਾਵਾਂ ਨੂੰ ਉਹ ਭੁੱਲ ਜਾਂਦਾ। ਇੱਕ ਦਿਨ ਮੈਨੂੰ ਬਹੁਤ ਗੁੱਸਾ ਆਇਆ ਅਤੇ ਮੈਂ ਉਸ ਦੇ ਹੱਥੋਂ ਤਾਨਪੁਰਾ ਖੋਹ ਲਿਆ... ਮੰਦਰ ਵਿੱਚ ਗਾਉਣ ਅਤੇ ਉਸ ਕੁੜੀ ਨੂੰ ਪੜ੍ਹਾਉਣ ਨਾਲ ਭੂਰਜੀ ਖਾਨ ਦੀ ਗਾਇਕੀ ਵਿੱਚ ਬਹੁਤ ਫਰਕ ਪਿਆ। ਇੱਕ ਦਿਨ ਮੈਂ ਉਸਨੂੰ ਮੰਦਰ ਵਿੱਚ ਸੁਣਿਆ। ਉਹ ਕਾਫੀ ਵਧੀਆ ਗਾਉਂਦਾ ਸੀ। ਮੈਂ ਖੁਸ਼ ਸੀ। ਮੈਂ ਅੱਲ੍ਹਾ ਦਾ ਸ਼ੁਕਰ ਕੀਤਾ। ਮੇਰੀ ਨਿਰਾਸ਼ਾ ਦੂਰ ਹੋ ਗਈ। ਮੈਂ ਤਾਨਪੁਰਾ ਵਾਪਸ ਉਸਦੇ ਹੱਥਾਂ ਵਿੱਚ ਪਾ ਦਿੱਤਾ। ਉਸਦੀ ਸਿਖਲਾਈ ਮੁੜ ਸ਼ੁਰੂ ਹੋ ਗਈ।" - ਉਸਤਾਦ ਅੱਲਾਦੀਆ ਖਾਨ
ਵਿਦਿਆਰਥੀ
ਸੋਧੋਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਜੈਪੁਰ-ਅਤਰੌਲੀ ਗਾਇਕੀ ਦੀ ਮੌਜੂਦਗੀ ਨੂੰ ਵਧਾਉਣ ਵਿੱਚ ਉਸਤਾਦ ਭੂਰਜੀ ਖਾਨ ਦੀ ਅਹਿਮ ਭੂਮਿਕਾ ਸੀ। ਉਸਦੇ ਬਹੁਤ ਸਾਰੇ ਚੇਲਿਆਂ ਵਿੱਚ ਗਾਂਯੋਗਿਨੀ ਧੋਂਦੂਤਾਈ ਕੁਲਕਰਨੀ, ਮਧੂਸੂਦਨ ਕਾਨੇਟਕਰ, ਗਜਾਨਨਬੂਆ ਜੋਸ਼ੀ, ਮਧੂਕਰ ਸਡੋਲੀਕਰ, ਵਾਮਨਰਾਓ ਸਡੋਲੀਕਰ, ਅਤੇ ਉਸਦੇ ਆਪਣੇ ਪੁੱਤਰ, ਬਾਬਾ ਅਜ਼ੀਜ਼ੂਦੀਨ ਖਾਨ ਹਨ।
ਉਸਤਾਦ ਭੂਰਜੀ ਖਾਨ ਦੇ ਪ੍ਰਸਿੱਧ ਚੇਲੇ ਪੰਡਿਤ ਮੱਲਿਕਾਰਜੁਨ ਮਨਸੂਰ ਸਨ। ਆਪਣੇ ਵੱਡੇ ਭਰਾ, ਉਸਤਾਦ ਮੰਜੀ ਖਾਨ ਦੀ ਮੌਤ ਤੋਂ ਬਾਅਦ, ਉਸਤਾਦ ਭੂਰਜੀ ਖਾਨ ਨੇ ਆਪਣੇ ਪਿਤਾ ਦੀ ਕਮਾਨ ਹੇਠ ਪੰਡਿਤ ਮੱਲਿਕਾਰਜੁਨ ਮਨਸੂਰ ਨੂੰ ਪੜ੍ਹਾਉਣ ਲਈ ਸਹਿਮਤੀ ਦਿੱਤੀ।
ਮੌਤ
ਸੋਧੋਉਸਤਾਦ ਭੁਰਜੀ ਖਾਨ ਦੀ ਲੰਬੀ ਬਿਮਾਰੀ ਤੋਂ ਬਾਅਦ 1950 ਵਿੱਚ ਮੌਤ ਹੋ ਗਈ।