ਭੌਣੀ
ਲੱਕੜ ਦੇ ਝਰੀ ਵਾਲੇ ਗੋਲ ਚੱਕਰ ਨੂੰ, ਜਿਸ ਰਾਹੀਂ ਰੱਸੇ ਨਾਲ ਡੋਲ੍ਹ ਬੰਨ੍ਹ ਕੇ ਖੂਹ/ਖੂਹੀ ਵਿਚੋਂ ਪਾਣੀ ਕੱਢਿਆ ਜਾਂਦਾ ਹੈ, ਭੌਣੀ ਕਹਿੰਦੇ ਹਨ। ਲੱਕੜ ਦੀ ਭੌਣੀ ਤੋਂ ਬਾਅਦ ਫੇਰ ਲੋਹੇ ਦੀ ਦੇਗ ਦੀਆਂ ਭੌਣੀਆਂ ਬਣਨ ਲੱਗੀਆਂ। ਭੌਣੀ ਰਾਹੀਂ ਹੀ ਖੂਹ/ਖੂਹੀ ਲਾਹੁਣ ਸਮੇਂ ਖੂਹ/ਖੂਹੀ ਦੇ ਮਹਿਲ ਹੇਠੋਂ ਕਹੇ ਨਾਲ ਮਿੱਟੀ ਬਾਹਰ ਕੱਢੀ ਜਾਂਦੀ ਸੀ। ਭੌਣੀ ਰਾਹੀਂ ਹੀ ਕੋਹ/ਚਰਸ ਨਾਲ ਖੂਹ ਵਿਚੋਂ ਪਾਣੀ ਕੱਢ ਕੇ ਫਸਲਾਂ ਸਿੰਜੀਆਂ ਜਾਂਦੀਆਂ ਸਨ। ਜਦ ਨਲਕੇ ਨਹੀਂ ਲੱਗੇ ਸਨ, ਉਸ ਸਮੇਂ ਘਰੇਲੂ ਵਰਤੋਂ ਲਈ ਖੂਹਾਂ/ਖੂਹੀਆਂ ਵਿਚੋਂ ਸਾਰਾ ਪਾਣੀ ਭੌਣੀ ਰਾਹੀਂ ਹੀ ਕੱਢਿਆ ਜਾਂਦਾ ਸੀ। ਖੂਹ/ਖੂਹੀ ਵਿਚੋਂ ਪਾਣੀ ਕੱਢਣ ਲਈ ਚਾਰ ਡੰਡਿਆਂ ਵਾਲੇ ਬਣਾਏ ਚੱਕਰ ਨੂੰ, ਜਿਸ ਦੁਆਲੇ ਲੱਜ ਲਪੇਟੀ ਜਾਂਦੀ ਸੀ, ਵੀ ਭੌਣੀ ਕਹਿੰਦੇ ਸਨ। ਇਸ ਭੌਣੀ ਨੂੰ ਖੂਹੀ ਦੀ ਚਰਖੀ ਵੀ ਕਿਹਾ ਜਾਂਦਾ ਸੀ। ਖੂਹ ਦੀ ਪੁਲੀ ਵੀ ਕਿਹਾ ਜਾਂਦਾ ਸੀ। ਇਹ ਭੌਣੀ ਸਿਰਫ ਖੂਹ/ਖੂਹੀ ਵਿਚੋਂ ਪਾਣੀ ਕੱਢਣ ਲਈ ਹੀ ਕੰਮ ਆਉਂਦੀ ਸੀ।
ਭੌਣੀ | |
---|---|
ਵਰਗੀਕਰਨ | ਸਧਾਰਣ ਮਸ਼ੀਨ |
ਸਨਅਤ | ਉਸਾਰੀ, ਢੋਆ-ਢੁਆਈ |
ਚੱਕੇ | 1 |
ਐਕਸਲ | 1 |
ਹੁਣ ਨਾ ਖੂਹ ਰਹੇ ਹਨ ਅਤੇ ਨਾ ਹੀ ਖੂਹੀਆਂ। ਇਸ ਲਈ ਖੂਹ/ਖੂਹੀਆਂ ਦੇ ਨਾਲ ਹੀ ਭੌਣੀ ਵੀ ਅਲੋਪ ਹੋ ਗਈ ਹੈ। ਹੁਣ ਪਾਣੀ ਪੀਣ ਲਈ ਨਲਕੇ ਹਨ। ਖੇਤੀ ਦੀ ਸਿੰਜਾਈ ਲਈ ਟਿਊਬਵੈੱਲ ਹਨ।[1]
ਇੱਕ ਭੌਣੀ ਇੱਕ ਐਕਸਲ ਜਾਂ ਸ਼ਾਫਟ ਉੱਤੇ ਇੱਕ ਚੱਕਰ ਹੈ ਜੋ ਚੱਕਰ ਦੇ ਉੱਪਰੋਂ ਲੰਘਦੀ ਇੱਕ ਤੰਗ ਕੇਬਲ ਜਾਂ ਬੈਲਟ ਨੂੰ ਗਤੀ ਅਤੇ ਦਿਸ਼ਾ ਬਦਲਣ, ਜਾਂ ਆਪਣੇ ਅਤੇ ਇੱਕ ਸ਼ਾਫਟ ਦੇ ਵਿਚਕਾਰ ਸ਼ਕਤੀ ਦਾ ਤਬਾਦਲਾ ਕਰਨ ਦੇ ਯੋਗ ਬਣਾਉਂਦਾ ਹੈ।
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ MacDonald, Joseph A (14 June 2008). Handbook of Rigging: For Construction and Industrial Operations. McGraw-Hill Professional. p. 376. ISBN 978-0-07-149301-7.