«ਮਕਰ ਚੁਦਰਾ»ਮੈਕਸਿਮ ਗੋਰਕੀ ਦੀ 1892 ਵਿੱਚ ਪ੍ਰਕਾਸ਼ਿਤ ਨਿੱਕੀ ਕਹਾਣੀ ਹੈ। ਇਹ ਗੋਰਕੀ ਦੀ ਪਹਿਲੀ ਕਾਮਯਾਬੀ ਸਾਬਤ ਹੋਈ।

"ਮਕਰ ਚੁਦਰਾ"
ਲੇਖਕ ਮੈਕਸਿਮ ਗੋਰਕੀ
ਮੂਲ ਸਿਰਲੇਖМакар Чудра
ਭਾਸ਼ਾਰੂਸੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਮਿਤੀ1892

ਕਹਾਣੀ ਸਾਰ ਸੋਧੋ

 
ਤਿਬਲਿਸੀ (ਜਾਰਜੀਆ) ਵਿੱਚ ਗੋਰਕੀ ਦੇ ਘਰ ਦਾ ਯਾਦਗਾਰੀ ਪੱਟੜਾ,ਜਿਸ ਤੇ ਇਹ ਕਹਾਣੀ ਲਿਖੀ ਗਈ

ਮਕਰ ਚੁਦਰਾ ਇੱਕ ਜਿਪਸੀ ਘੋੜਾ ਚੋਰ ਜੋਬਾਰ ਦੇ ਰਾਦਾ ਨਾਲ ਇਸ਼ਕ ਦੇ ਦੁਆਲੇ ਘੁੰਮਦੀ ਹੈ। ਦੋਨੋਂ ਇੱਕ ਦੂਜੇ ਨੂੰ ਰੱਜ ਕੇ ਚਾਹੁੰਦੇ ਹਨ ਪਰ ਆਪਣੀ ਆਪਣੀ ਆਜ਼ਾਦੀ ਦੇ ਵੀ ਦੀਵਾਨੇ ਹਨ। ਸਗੋਂ ਇਸ਼ਕ ਤੋਂ ਵੀ ਉੱਚਾ ਦਰਜਾ ਦਿੰਦੇ ਹਨ। ਜਦੋਂ ਰਾਦਾ ਜੋਬਾਰ ਨੂੰ ਉਸਨੂੰ ਪਾਉਣ ਦੀ ਸ਼ਰਤ ਵਜੋਂ ਝੁਕਣ ਲਈ ਕਹਿੰਦੀ ਹੈ ਤਾਂ ਉਹ ਉਸਨੂੰ ਖੰਜਰ ਖੋਭ ਦਿੰਦਾ ਹੈ[1]। ਇਸ ਤੇ ਰਾਦਾ ਦਾ ਬਾਪ ਜਾਬਰ ਨੂੰ ਮਾਰ ਦਿੰਦਾ ਹੈ। ਇੱਕ ਬੁਢਾ ਜਿਪਸੀ ਮਕਰ ਚੁਦਰਾ ਗੋਰਕੀ ਦੀਆਂ ਪਹਿਲੀਆਂ ਲਿਖਤਾਂ ਦੇ ਥੀਮ ਬਾਰੇ ਚਰਚਾ ਕਰਦਾ ਇਹ ਕਹਾਣੀ ਸੁਣਾਉਂਦਾ ਹੈ। ਇਸੇ ਕਹਾਣੀ ਤੇ 1975 ਵਿੱਚ ਰਿਲੀਜ ਹੋਈ ਸੋਵੀਅਤ ਫਿਲਮ ਵਣਜਾਰਾ ਬੇਗਮ ਬਣੀ ਸੀ, ਜਿਸ ਦੇ ਨਿਰਦੇਸ਼ਕ ਐਮਿਲ ਲੋਤੇਨੂ ਹਨ।

ਹਵਾਲੇ ਸੋਧੋ

  1. У цыган считается страшным унижением вставать на колени на людях, кроме особых ритуальных ситуаций, когда встают перед старшими родственниками, вроде свадьбы