ਮਗਧ ਐਕਸਪ੍ਰੈਸ

(ਮਗਧ ਐਕਸਪੈ੍ਸ ਤੋਂ ਮੋੜਿਆ ਗਿਆ)

ਮਗਧ ਐਕਸਪ੍ਰੈਸ ਦਿੱਲੀ ਅਤੇ ਇਸਲਮਪੁਰ ਵਿਚਕਾਰ ਚੱਲ ਰਹੀ ਇੱਕ ਸੁਪਰਫਾਸਟ ਗੱਡੀ ਹੈI ਇਸ ਦਾ ਨੰਬਰ 12401/12402 ਹੈI ਇਹ 04:10 ਮਿੰਟ ਸ਼ਾਮ ਨੂੰ ਇਸਲਮਪੁਰ ਤੋਂ ਚੱਲ ਕੇ ਅਗਲੇ ਦਿਨ 11:45 ਮਿੰਟ ਤੇ ਸਵੇਰ ਨੂੰ ਦਿੱਲੀ ਪਹੁੰਚਦੀ ਹੈI ਅਤੀਤ ਸਮੇਂ ਵਿੱਚ ਇਸ ਦਾ ਨੰਬਰ 2391/2392 ਸੀ ਅਤੇ ਇਹ ਪੂਰਵੀ ਰੇਲਵੇ ਦੁਆਰਾ ਚਲਾਈ ਜਾਂਦੀ ਸੀI ਵਰਤਮਾਨ ਸਮੇਂ ਵਿੱਚ ਇਸ ਨੂੰ ਉੱਤਰੀ ਰੇਲਵੇ ਵਲੋਂ ਚਲਾਇਆ ਜਾ ਰਿਹਾ ਹੈI ਇਹ ਰੇਲ 1065 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈI ਇਹ 8:10 ਮਿੰਟ ਤੇ ਦਿੱਲੀ ਤੋਂ ਚਲਦੀ ਹੈ ਅਤੇ ਅਗਲੇ ਦਿਨ 1:55 ਮਿੰਟ ਤੇ ਇਸਲਮਪੁਰ ਪਹੁੰਚਦੀ ਹੈI 12402 ਮਗਦ ਐਕਸਪੈ੍ਸ ਦਿੱਲੀ ਤੋਂ ਇਸਲਮਪੁਰ ਤੱਕ ਦਾ ਸਫਰ 17 ਘੰਟਿਆਂ ਵਿੱਚ ਪੂਰਾ ਕਰਦੀ ਹੈI[1] I ਇੱਕ ‘ਸੋਨਪਧਰਾ’ ਨਾਮਕ ਰੇਲ ਦਿੱਲੀ-ਪਟਨਾ ਚਲਾਈ ਗਈI ਇਸ ਨੂੰ ਵਿਕਰਮਸ਼ੀਲ ਐਕਸਪ੍ਰੈਸ ਦੀ ਜਾਣ-ਪਛਾਣ ਤੋਂ ਬਾਅਦ ਮਗਧ ਐਕਸਪ੍ਰੈਸ ਵਿੱਚ ਤਬਦੀਲ ਕਰ ਦਿਤਾ ਗਿਆ[2]

ਇਤਿਹਾਸ

ਸੋਧੋ

ਇਹ ਗੱਡੀ ਵਿਕਰਮਸ਼ੀਲ ਐਕਸਪ੍ਰੈਸ ਦੇ ਭਾਗਲਪੂਰ ਨੰਬਰ 4467/4468 ਦੇ ਨਾਲ ਪਟਨਾ ਤੋਂ ਦਿੱਲੀ ਵਿੱਚਕਾਰ ਚਲਾਈ ਜਾਂਦੀ ਸੀ ਜੋ ਕਿ ਹੁਣ ਅਲੱਗ ਤੋਰ ਤੇ ਨੰਬਰ 12367/12368 ਦਿੱਲੀ ਤੋਂ ਭਾਗਲਪੂਰ ਦੇ ਵਿੱਚਕਾਰ ਚੱਲਦੀ ਹੈI ਇਹ ਗੱਡੀ 15 ਘੰਟੇ 5 ਮਿੰਟ ਵਿੱਚ 998 ਕਿਲੋਮੀਟਰ ਦੀ ਦੂਰੀ ਤੈਅ ਕਰ ਲੈਂਦੀ ਹੈ ਪਰ ਇਸਦੇ ਵੱਧ ਦੇ ਠਹਿਰਾਵ ਅਤੇ ਹੋਰ ਸੁਪਰ ਫਾਸਟ ਟਰੇਨਾਂ ਜਿਵੇਂ ਸੰਪਰਕ ਕ੍ਰਾਂਤੀ ਅਤੇ ਵਿਕਰਮਸ਼ੀਲ ਐਕਸਪ੍ਰੈਸ ਨੇ ਇਸ ਦੇ ਮਹੱਤਵ ਨੂੰ ਘਟਾ ਦਿੱਤਾ ਹੈI

ਇੰਜਣ

ਸੋਧੋ

ਕਾਨਪੁਰ ਸ਼ੈਡ ਦਾ ਰੇਲ ਇੰਜਣ ਡਬਲਯੂ.ਏ.ਪੀ.4 ਦਿੱਲੀ ਤੋਂ ਪਟਨਾ ਵਿੱਚਕਾਰ ਚਲਦਾ ਹੈ ਅਤੇ ਮੁਗਲ ਸਿਹਰਾਏ ਤੋਂ ਇੰਜਣ ਡਬਲਯੂ.ਡੀ.ਐਮ. 3 ਪਟਨਾ ਤੋਂ ਇਸਲਮਪੁਰ ਜਾ ਕੇ ਪਟਨਾ ਵਾਪਸ ਆਓੁਂਦਾ ਹੈ ਅਤੇ ਇਹ ਹੀ ਕੜੀ ਵਿਪਰੀਤ ਦਿਸ਼ਾ ਵਿੱਚ ਦੁਬਾਰਾ ਦੁਹਰਾਈ ਜਾਂਦੀ ਹੈI

ਰੇਕ ਰਚਨਾ

ਸੋਧੋ

2 ਜੀ.ਐਲ.ਪੀ, 1 ਪਹਿਲੀ ਏ.ਸੀ, 1 ਦੂਜਾ ਏ.ਸੀ, 2 ਤੀਜਾ ਏ.ਸੀ, 11 ਸਲੀਪਰ ਕਲਾਸ, 1 ਤੰਤਰ ਅਤੇ 24 ਕੋਚ ਤੇ ਕੁਝ ਲਈ 6 ਜਨਰਲ ਖਾਨਚੇI ਇਹ 24 ਕੋਚ ਭਾਰਤੀ ਰੇਲਵੇ ਇਤਿਹਾਸ ਵਿੱਚ 24 ਰੈਂਕ ਪ੍ਰਾਪਤ ਕਰਨ ਵਾਲੀ ਪਹਿਲੀ ਰੇਲ ਗੱਡੀ ਸੀI

ਮੌਜੂਦਾ ਹਲਾਤ

ਸੋਧੋ

ਅਨੰਦ ਵਿਹਾਰ ਟਰਮੀਨਲ ਦੇ ਓੁਦਘਾਟਨ ਤੋਂ ਬਾਅਦ ਇਸ ਰੇਲ ਗੱਡੀ ਦੀ ਸਮਾਂ ਸੂਚੀ ਤੈਅ ਕੀਤੀ ਜਾਣੀ ਸੀI ਇਸ ਨਾਲ ਇਸ ਦੀ ਮਹੱਤਤਾ ਬਹੁਤ ਘੱਟ ਜਾਣੀ ਸੀ ਪਰ ਇਸ ਦੇ ਸ਼ਾਨਦਾਰ ਇਤਿਹਾਸ ਕਾਰਨ ਇਹ ਯੋਜਨਾ ਰੱਦ ਕਰ ਦਿੱਤੀ ਗਈI ਰੇਲ ਨੰਬਰ 12301/12316 ਆਰ.ਜੇ.ਬੀ – ਐਨ.ਡੀ.ਐਲ.ਐਸ – ਰਾਜਧਾਨੀ ਐਕਸਪੈ੍ਸ ਅਤੇ ਸੰਪੂਰਨ ਕ੍ਰਾਂਤੀ ਅਤੇ ਵਿਕਰਮਸ਼ੀਲ ਐਕਸਪ੍ਰੈਸ ਤੋਂ ਬਾਅਦ ਇਹ ਹੀ ਇੱਕ ਪੀ੍ਮੀਅਰ ਗੱਡੀ ਗਿਣੀ ਜਾਂਦੀ ਸੀ ਪਰ ਰੇਲਵੇ ਦੇ ਮੰਤਰੀਆਂ ਦੀ ਰਾਜਨੀਤਿਕ ਸਿਆਸਦਾਨਾ ਨੂੰ ਖੁਸ਼ ਕਰਨ ਦੀਆਂ ਨੀਤੀਆਂ ਕਾਰਨ ਇਹ ਰੇਲ ਗੱਡੀ ਆਪਣਾ ਮੱਹਤਵ ਗੁਆ ਚੁੱਕੀ ਹੈI ਇਸਲਮਪੁਰ ਤੋਂ ਇਸ ਦਾ ਐਕਸਟੈਂਸ਼ਨ ਲੈ ਕੇ ਇਸ ਦੀ ਦੇਰੀ ਜਾ ਹੇਠ ਦਾ ਰਸਤਾ ਮਿਲ ਰਿਹਾ ਹੈI 2000 ਦੇ ਸਮੇਂ ਵਿੱਚ ਇਸ ਨੂੰ ਦਿੱਲੀ ਤੋਂ ਪਟਨਾ ਲਈ ਪੀ੍ਮੀਅਰ, ਸਮੇਂ ਦੀ ਪਾਬੰਦ ਗੱਡੀ ਦੇ ਰੂਪ ਵਿੱਚ ਮੰਨਿਆ ਜਾਂਦਾ ਸੀI ਪਰ ਅੱਜ ਦੇ ਸਮੇਂ ਵਿੱਚ ਇਹ ਗੱਡੀ 4 ਤੋਂ 5 ਘੰਟੇ ਦੇਰੀ ਨਾਲ ਚੱਲਦੀ ਹੈI ਇਸ ਦੇ ਠਹਿਰਾਵੇ ਦੀ ਗਿਣਤੀ ਵਿੱਚ ਵਾਧਾ ਹੋਇਆ ਹੈI 2 ਰੇਕ ਕਾਰਨ ਇਸ ਦੇ ਸੁਧਾਰ ਵਿੱਚ ਕੋਈ ਨਿਸ਼ਾਨ ਨਜ਼ਰ ਨਹੀਂ ਆਓੁਂਦਾI

ਦੁਰਘਟਨਾ

ਸੋਧੋ

2 ਜਨਵਰੀ 2010 ਨੂੰ ਸੰਘਣੀ ਧੰਦ ਕਾਰਨ ਲਖਨਊ ਦੇ ਦਖੱਣ ਵਿੱਚ ਕਰੀਬ 170 ਮੀਲ ਤੇ ਇਟਾਵਾ ਸ਼ਹਿਰ ਦੇ ਨਜਦੀਕ ਦੇ ਰੇਲਵੇ ਸਟੇਸ਼ਨ ਦੇ ਨੇੜੇ ਲਛਵੀ ਐਕਸਪੈ੍ਸ ਮਗਧ ਐਕਸਪੈ੍ਸ ਨਾਲ ਆ ਟਕਰਾਈ ਅਤੇ ਦੁਰਘਟਨਾ ਵਾਪਰ ਗਈI ਡਰਾਈਵਰ ਸਮੇਤ 10 ਲੋਕ ਜਖ਼ਮੀ ਹੋ ਗਏI[3]

ਹਵਾਲੇ

ਸੋਧੋ
  1. "Magadh Express Train 12402". Indiarailinfo.com. Retrieved 28 September 2015.
  2. "Magadh Express Train (12401) detail". cleartrip.com. Archived from the original on 26 ਨਵੰਬਰ 2015. Retrieved 28 September 2015. {{cite web}}: Unknown parameter |dead-url= ignored (|url-status= suggested) (help)
  3. Khan, Atiq; Balchand, K. (3 January 2010). "10 killed as trains collideIn dense fogIn U.P." The Hindu. Retrieved 28 September 2015.