ਮਟੌਰ
ਮੋਹਾਲੀ ਜ਼ਿਲ੍ਹੇ ਦਾ ਪਿੰਡ
ਮਟੌਰ ਪੰਜਾਬ ਦੇ ਮੋਹਾਲੀ ਜਿਲੇ ਦੇ ਡੇਰਾ ਬਸੀ ਬਲਾਕ ਦਾ ਇੱਕ ਪਿੰਡ ਹੈ।[1] ਇਥੇ 1975 ਵਿੱਚ ਕਾਮਾਗਾਟਾ ਮਾਰੂ ਸਾਕੇ ਦੀ ਯਾਦ ਵਿੱਚ ਇੱਕ ਰਾਸ਼ਟਰੀ ਸੰਮੇਲਨ ਕਰਵਾਇਆ ਗਿਆ ਸੀ, ਜਿਸ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਨੇ ਵੀ ਸ਼ਿਰਕਤ ਕੀਤੀ ਸੀ, ਇਸ ਲਈ ਇਸਨੂੰ ਕਾਮਾਗਾਟਾ ਮਾਰੂ ਨਗਰ ਵੀ ਕਿਹਾ ਜਾਂਦਾ ਹੈ। ਇਹ ਪਿੰਡ ਚੰਗੀ ਨਸਲ ਦੇ ਦੁਧਾਰੂ ਪਸ਼ੂਆਂ ਲਈ ਵੀ ਮਸ਼ਹੂਰ ਰਿਹਾ ਹੈ ਇਸ ਲਈ ਇਸਨੂੰ ਦੁੱਧ ਵਾਲਾ ਪਿੰਡ , ਵੀ ਕਿਹਾ ਜਾਂਦਾ ਹੈ।[2]
ਮਟੌਰ
ਮਟੌਰ ਕਾਮਾਗਾਟਾ ਮਾਰੂ ਨਗਰ/ ਦੁੱਧ-ਪਿੰਡ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਐੱਸ.ਏ.ਐੱਸ.ਨਗਰ |
ਬਲਾਕ | ਡੇਰਾ ਬਸੀ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |