ਮਨਜਿੰਦਰ ਧਨੋਆ
ਪੰਜਾਬੀ ਕਵੀ
ਮਨਜਿੰਦਰ ਧਨੋਆ ਪੰਜਾਬੀ ਭਾਸ਼ਾ ਦਾ ਇੱਕ ਨੌਜਵਾਨ ਸ਼ਾਇਰ ਹੈ ਜੋ ਕਿ ਗੀਤ ਅਤੇ ਗ਼ਜ਼ਲ ਵਿਧਾ ਵਿੱਚ ਲਿਖਦਾ ਹੈ।ਸੁਰਮ ਸਲਾਈ ਉਸਦਾ 2015 ਵਿੱਚ ਛਪਿਆ ਪਲੇਠਾ ਗ਼ਜ਼ਲ ਸੰਗ੍ਰਹਿ ਹੈ।[1]
ਮਨਜਿੰਦਰ ਧਨੋਆ ਧਨੋਆ | |
---|---|
ਮੂਲ ਨਾਮ | ਮਨਜਿੰਦਰ ਸਿੰਘ |
ਕਿੱਤਾ | ਸਾਹਿਤਕਾਰੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਕਾਲ | 2010 ਵਿਆਂ ਤੋਂ ਹੁਣ ਤੱਕ |
ਸ਼ੈਲੀ | ਗ਼ਜ਼ਲ, ਗੀਤ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ''ਸੁਰਮ ਸਲਾਈ'' |
ਗ਼ਜ਼ਲ
ਰਾਗ ਅੰਨ੍ਹੇ ਸ਼ਬਦ ਕਾਣੇ ਹੋ ਗਏ,
ਕਿਸ ਤਰ੍ਹਾਂ ਦੇ ਗੀਤ ਗਾਣੇ ਹੋ ਗਏ।
ਸ਼ਹਿਰ ਦਾ ਮੂੰਹ ਧੋ ਦਿਓ ਚਮਕਾ ਦਿਓ,
ਰੰਗ ਕੰਧਾਂ ਦੇ ਪੁਰਾਣੇ ਹੋ ਗਏ।
ਕਿੱਲ ਕਾਂਟੇ ਚੁਗਣ ਬੱਚੇ ਪੇਟ ਲਈ,
ਬਿਨ ਸਕੂਲਾਂ ਤੋਂ ਸਿਆਣੇ ਹੋ ਗਏ।
ਸੋਚ ਉਹਨਾਂ ਦੀ ਸਿਮਟ ਕੇ ਰਹਿ ਗਈ,
ਜਦ ਘਰਾਂ ਤੋਂ ਉਹ ਘਰਾਣੇ ਹੋ ਗਏ।
ਸ਼ੁਕਰੀਆ ਬਰਸਾਤ ਤੇਰਾ ਸ਼ੁਕਰੀਆ,
ਖਾਣ ਜੋਗੇ ਚਾਰ ਦਾਣੇ ਹੋ ਗਏ।
ਦੋ ਪੁੜਾਂ ਵਿਚਕਾਰ ਫਿਰ ਨਾ ਬੋਲਦੇ,
ਲੋਕ ਕਿਉਂ ਏਨੇ ਨਿਤਾਣੇ ਹੋ ਗਏ।
ਬਣ ਗਏ ਪੱਥਰ ਦਿਲੇ ਨੇ ਆਦਮੀ,
ਸ਼ੀਸ਼ਿਆਂ ਵਰਗੇ ਨੇ ਬਾਣੇ ਹੋ ਗਏ।