ਮਨਜੀਤ ਸਿੰਘ ਗਿੱਲ ਇੱਕ ਬੁੱਤਤਰਾਸ਼ ਹੈ ਅਤੇ ਬੁੱਤਤਰਾਸ਼ੀ ਨੂੰ ਆਪਣਾ ਇਸ਼ਟ ਮੰਨਦਾ ਹੈ।

ਮਨਜੀਤ ਦਾ ਜਨਮ ਪਿੰਡ ਘੱਲ ਕਲਾਂ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਕਰਨੈਲ ਸਿੰਘ ਗਿੱਲ ਅਤੇ ਮਾਤਾ ਦਾ ਨਾਮ ਸੁਰਿੰਦਰ ਕੌਰ ਹੈ। ਉਹ ਉਹਨਾਂ ਦੀ ਕਲਾ ਨੂੰ ਦੇਖਦਿਆਂ ਗੌਰਮਿੰਟ ਆਰਟ ਕਾਲਜ ਚੰਡੀਗੜ੍ਹ ਨੇ ਸਰਕਾਰੀ ਖ਼ਰਚੇ ਉੱਤੇ ਦਾਖਲਾ ਦਿੱਤਾ। ਮਨਜੀਤ ਸਿੰਘ ਨੇ ਹਿੰਦੀ ਫ਼ਿਲਮ ‘ਹਮ ਆਪਕੇ ਹੈਂ ਕੌਣ’ ਦੇ ਸੈੱਟ ਲਈ ਕੰਮ ਕੀਤਾ। ਮੁੰਬਈ ਦੇ ਤਾਜ ਹੋਟਲ ਵਿੱਚ ਉਹਨਾਂ ਦੀਆਂ ਕਲਾਕ੍ਰਿਤੀਆਂ ਦੀਆਂ ਪ੍ਰਦਰਸ਼ਨੀਆਂ ਲੱਗੀਆਂ। ਮਨਜੀਤ ਸਿੰਘ ਦੀਆਂ ਬਣਾਈਆਂ ਕਲਾਕ੍ਰਿਤੀਆਂ ਵਿੱਚ ਪ੍ਰੋ. ਮੋਹਨ ਸਿੰਘ ਦਾ ਬੁੱਤ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਡੇ ਬੁੱਤ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਬੁੱਤ, ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਜੋ ਡਰਬੀ ਅਜਾਇਬ ਘਰ ਲੰਡਨ ਦੀ ਸ਼ਾਨ ਬਣੇ ਹੋਏ ਹਨ, ਸ਼ਾਮਲ ਹਨ।[1]

ਸਨਮਾਨ ਅਤੇ ਇਨਾਮ

ਸੋਧੋ
  1. 1991 ਵਿੱਚ ਉਹਨਾਂ ਨੂੰ ਪ੍ਰੋ: ਮੋਹਨ ਸਿੰਘ ਸਨਮਾਨ
  2. 1992 ਦੀਦਾਰ ਸਿੰਘ ਸੰਧੂ ਐਵਾਰਡ
  3. 1996 ਐਸ.ਐਲ ਪਰਾਸ਼ਰ ਐਵਾਰਡ
  4. 1999 ਦੀਵਾਨ ਸਿੰਘ ਕਾਲੇਪਾਣੀ ਐਵਾਰਡ
  5. 2008 ਬਾਬਾ ਬੰਦਾ ਸਿੰਘ ਬਹਾਦਰ ਐਵਾਰਡ
  6. 2008 ਵਿੱਚ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਵੱਲੋਂ 10,000 ਨਕਦ ਇਨਾਮ
  7. 2009 ਵਿੱਚ ਤਤਕਾਲੀ ਸਿਹਤ ਮੰਤਰੀ ਸੱਤਪਾਲ ਗੋਸਾਈ ਵੱਲੋਂ 50,000 ਰੁਪਏ ਦਾ ਇਨਾਮ

ਹਵਾਲੇ

ਸੋਧੋ
  1. "ਬੁੱਤਤਰਾਸ਼ ਮਨਜੀਤ ਸਿੰਘ ਗਿੱਲ". Retrieved 22 ਫ਼ਰਵਰੀ 2016.