ਮਨਾਮਾ (ਅਰਬੀ: المنامة Al Manāma) ਬਹਿਰੀਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ਲਗਭਗ 155,000 ਹੈ। ਬਹੁਤ ਸਮੇਂ ਲਈ ਫ਼ਾਰਸੀ ਖਾੜੀ ਦਾ ਇੱਕ ਪ੍ਰਮੁੱਖ ਵਪਾਰਕ ਕੇਂਦਰ ਹੋਣ ਕਰ ਕੇ ਇੱਥੇ ਅਬਾਦੀ ਵਿੱਚ ਬਹੁਤ ਵਿਭਿੰਨਤਾ ਹੈ। ਪੁਰਤਗਾਲੀ ਉੱਤੇ ਫ਼ਾਰਸੀ ਹੁਕਮਰਾਨ ਅਤੇ ਸਾਊਦੀ ਅਰਬ ਉੱਤੇ ਓਮਾਨ ਵੱਲੋਂ ਹੱਲਿਆਂ ਤੋਂ ਬਾਅਦ 19ਵੀਂ ਸਦੀ ਦੀ ਬਰਤਾਨਵੀ ਚੌਧਰ ਸਮੇਂ ਇਸਨੇ ਆਪਣੇ-ਆਪ ਨੂੰ ਇੱਕ ਖ਼ੁਦਮੁਖ਼ਤਿਆਰ ਮੁਲਕ ਵਜੋਂ ਸਥਾਪਤ ਕੀਤਾ। ਵੀਹਵੀਂ ਸਦੀ ਵਿੱਚ ਬਹਿਰੀਨ ਦੇ ਤੇਲ ਭੰਡਾਰਾਂ ਨੇ ਬਹੁਤ ਤੇਜ਼ ਤਰੱਕੀ ਕਰਵਾਈ ਅਤੇ '90 ਦੇ ਦਹਾਕੇ ਵਿੱਚ ਸਾਂਝੇ ਬਹੁਵਿਧ ਕਰਨ ਦੇ ਜਤਨਾਂ ਕਾਰਨ ਹੋਰ ਉਦਯੋਗਾਂ ਵਿੱਚ ਵਾਧਾ ਹੋਇਆ ਅਤੇ ਮੱਧ-ਪੂਰਬ ਵਿੱਚ ਮਨਾਮਾ ਨੂੰ ਇੱਕ ਪ੍ਰਮੁੱਖ ਮਾਲੀ ਕੇਂਦਰ ਬਣਾ ਦਿੱਤਾ। ਅਰਬ ਲੀਗ ਵੱਲੋਂ 2012 ਵਿੱਚ ਮਨਾਮਾ ਨੂੰ ਅਰਬ ਸੱਭਿਆਚਾਰ ਦੀ ਰਾਜਧਾਨੀ ਦਾ ਦਰਜਾ ਦਿੱਤਾ ਗਿਆ।[1][2]

ਮਨਾਮਾ
المنامة ਅਲ-ਮਨਾਮਾਹ
ਮਨਾਮਾ ਦਿੱਸਹੱਦਾ
ਮਨਾਮਾ ਅਤੇ ਬਹਿਰੀਨ
ਗੁਣਕ: 26°13′N 50°35′E / 26.217°N 50.583°E / 26.217; 50.583
ਦੇਸ਼  ਬਹਿਰੀਨ
ਰਾਜਪਾਲੀ ਰਾਜਧਾਨੀ
ਅਬਾਦੀ (2010)
 - ਸ਼ਹਿਰ 1,57,474
 - ਮੁੱਖ-ਨਗਰ 3,29,510
ਵੈੱਬਸਾਈਟ ਅਧਿਕਾਰਕ ਵੈੱਬਸਾਈਟ

ਹਵਾਲੇਸੋਧੋ