ਅਰਬ ਲੀਗ
ਅਰਬ ਮੁਲਕਾਂ ਦੀ ਜਥੇਬੰਦੀ
ਅਰਬ ਮੁਲਕਾਂ ਦੀ ਲੀਗ (ਅਰਬੀ: جامعة الدول العربية ਜਾਮਿ'ਅਤ ਅਦ-ਦੁਆਲ ਅਲ-ʻਅਰਬੀਆ), ਆਮ ਤੌਰ ਉੱਤੇ ਅਰਬ ਲੀਗ (ਅਰਬੀ: الجامعة العربية ਅਲ-ਜਾਮੀʻਆ ਅਲ-ʻਅਰਬੀਆ), ਉੱਤਰੀ ਅਫ਼ਰੀਕਾ, ਅਫ਼ਰੀਕਾ ਦਾ ਸਿੰਗ ਅਤੇ ਦੱਖਣ-ਪੱਛਮੀ ਏਸ਼ੀਆ ਵਿਚਲੇ ਅਤੇ ਨੇੜੇ-ਤੇੜੇ ਦੇ ਅਰਬ ਮੁਲਕਾਂ ਦੀ ਇੱਕ ਖੇਤਰੀ ਜਥੇਬੰਦੀ ਹੈ। ਇਹ 22 ਮਾਰਚ 1945 ਨੂੰ ਕੈਰੋ ਵਿਖੇ ਛੇ ਮੈਂਬਰਾਂ ਸਮੇਤ ਹੋਂਦ ਵਿੱਚ ਆਈ: ਮਿਸਰ, ਇਰਾਕ, ਟਰਾਂਸਜਾਰਡਨ (1949 ਵਿੱਚ ਮੁੜ ਨਾਂ ਜਾਰਡਨ ਰੱਖਿਆ ਗਿਆ), ਲਿਬਨਾਨ, ਸਾਊਦੀ ਅਰਬ ਅਤੇ ਸੀਰੀਆ। ਯਮਨ 5 ਮਈ 1945 ਨੂੰ ਇਹਦਾ ਮੈਂਬਰ ਬਣਿਆ। ਹੁਣ ਇਸ ਲੀਗ ਦੇ 22 ਮੈਂਬਰ ਹਨ ਪਰ ਨਵੰਬਰ 2011 ਤੋਂ ਅੰਦਰੂਨੀ ਜੰਗ ਕਰ ਕੇ ਸੀਰੀਆ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਹੈ।[2]
ਹਵਾਲੇਸੋਧੋ
- ↑ MENAFN (28 December 2009). "Qatar, UAE, wealthiest Arab states". Retrieved 26 July 2010.
- ↑ http://articles.washingtonpost.com/2011-11-12/world/35282109_1_arab-league-president-bashar-syrian-national-council