ਮਨੂੰ ਮਾਛੀ
ਮਨੂੰ ਮਾਛੀ ਸਤਲੁਜ ਦਰਿਆ ਕੰਢੇ ਵੱਸਦਾ ਰਿਹਾ ਅਜਿਹਾ ਪਿੰਡ ਹੈ ਜੋ ਹੜ੍ਹ ਆਉਣ ਕਾਰਣ ਮੁੜ ਆਬਾਦ ਨਹੀਂ ਹੋ ਸਕਿਆ। ਇਹ ਲੋਹੀਆਂ-ਮਖੂ ਰੋਡ ਤੇ ਪੈਂਦਾ ਸੀ। ਅੱਜ ਇਥੇ ਕੋਈ ਘਰ ਨਹੀਂ ਵੱਸਦਾ ਪਰ ਸਰਕਾਰੀ ਕਾਗਜ਼ਾਂ ਵਿਚ ਇਹ ਹਾਲੇ ਵੀ ਮੌਜੂਦ ਹੈ। ਪੰਜਾਬੀ ਬੋਲੀ ਵਿਚ ਅਜਿਹੇ ਪਿੰਡਾਂ ਨੂੰ 'ਬੇਚਿਰਾਗ਼ ਪਿੰਡ' ਕਿਹਾ ਜਾਂਦਾ ਹੈ।