ਮਨੋਹਰ ਮੌਲੀ ਵਿਸਵਾਸ

ਮਨੋਹਰ ਮੌਲੀ ਵਿਸਵਾਸ[1][2] ਮਨੋਹਰ ਬਿਸਵਾਸ ਦਾ ਸੂਡੋ-ਨਾਮ ਹੈ, ਜੋ ਬੰਗਾਲ ਤੋਂ ਦਲਿਤ ਸਾਹਿਤ ਦਾ ਇੱਕ ਪ੍ਰਸਿੱਧ ਅਤੇ ਸਭ ਤੋਂ ਵੱਡਾ ਜਾਣਿਆ ਜਾਣ ਵਾਲਾ ਦੁਭਾਸ਼ੀ ਕਵੀ, ਨਿਬੰਧਕਾਰ ਅਤੇ ਲੇਖਕ ਹੈ।[3][4][5] ਉਸ ਦੀਆਂ ਸ਼ਾਨਦਾਰ ਸਾਹਿਤਕ ਰਚਨਾਵਾਂ ਲਈ, ਉਸ ਨੂੰ ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਕੌਮੀ ਫੈਲੋਸ਼ਿਪ ਅਵਾਰਡ- 2009 ਨਾਲ ਭਾਰਤੀ ਦਲਿਤ ਸਾਹਿਤ ਅਕਾਦਮੀ, ਨਵੀਂ ਦਿੱਲੀ ਦੁਆਰਾ ਸਨਮਾਨਿਤ ਕੀਤਾ ਗਿਆ ਹੈ।[6]

ਮਨੋਹਰ ਮੌਲੀ ਵਿਸਵਾਸ
Manohar Mouli Biswas.jpg
ਜਨਮ (1943-10-03) 3 ਅਕਤੂਬਰ 1943 (ਉਮਰ 79)
ਪੂਰਬਾ ਬੰਗਾ (ਪੂਰਬੀ ਬੰਗਾਲ: ਬਰਤਾਨਵੀ ਭਾਰਤ ਵਿਚ ਪਹਿਲਾਂ ਵਾਲਾ ਅਨਵੰਡਿਆ ਬੰਗਾਲ) ਦੇ ਖੁਲਨ ਵਿਚ ਦੱਖਣ ਮਟੀਆਰਗਟੀ
ਰਾਸ਼ਟਰੀਅਤਾਭਾਰਤੀ
ਪੇਸ਼ਾਦੋਭਾਸ਼ੀ ਲੇਖਕ ਅਤੇ ਕਵੀ
ਮਾਤਾ-ਪਿਤਾਮਰਹੂਮ ਪ੍ਰਹਿਲਾਦ ਚੰਦਰ ਬਿਸਵਾਸ ਅਤੇ ਮਰਹੂਮ ਪੰਚੂ ਬਾਲਾ ਬਿਸਵਾਸ

ਜ਼ਿੰਦਗੀ ਅਤੇ ਕੈਰੀਅਰਸੋਧੋ

ਮਨੋਹਰ ਮੌਲੀ ਵਿਸਵਾਸ ਦਾ ਜਨਮ ਪੂਰਬਾ ਬੰਗਾ (ਪੂਰਬੀ ਬੰਗਾਲ: ਬਰਤਾਨਵੀ ਭਾਰਤ ਵਿਚ ਪਹਿਲਾਂ ਵਾਲਾ ਅਨਵੰਡਿਆ ਬੰਗਾਲ) ਦੇ ਖੁਲਨ ਵਿਚ ਦੱਖਣ ਮਟੀਆਰਗਟੀ ਵਿਖੇ ਹੋਇਆ ਸੀ। ਇੱਕ ਅਛੂਤ ਨਾਮਸ਼ੂਦਰ ਜਾਤ ਨਾਲ ਸਬੰਧਤ ਬਚਪਨ ਤੋਂ ਹੀ ਉਸ ਨੂੰ ਬਹੁਤ ਸਖ਼ਤ ਗ਼ਰੀਬੀ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੇ ਆਪਣੇ ਰਾਹ ਵਿਚ ਸਾਰੀਆਂ ਰੁਕਾਵਟਾਂ ਨੂੰ ਹਰਾਇਆ ਅਤੇ ਪੜ੍ਹਾਈ ਕੀਤੀ ਅਤੇ ਅਖੀਰ ਭਾਰਤ ਵਿਚ ਇੱਕ ਪ੍ਰਸਿੱਧ ਦਲਿਤ ਲੇਖਕ ਵਜੋਂ ਆਪਣੇ ਆਪ ਨੂੰ ਸਥਾਪਿਤ ਕਰ ਲਿਆ। ਉਹਨਾਂ ਦੇ ਕਿਸੇ ਵੀ ਪਿਉ-ਦਾਦਾ ਨੂੰ ਸਕੂਲ ਜਾਣ ਦਾ ਸਨਮਾਨ ਨਹੀਂ ਸੀ। ਉਸ ਦੇ ਆਪਣੇ ਵਡਾਰੂਆਂ ਵਿੱਚ ਕਿਸੇ ਨੂੰ ਪੜ੍ਹਨ ਦਾ ਮੌਕਾ ਨਹੀਂ ਸੀ ਮਿਲਿਆ। ਉਸਨੇ ਆਪਣੇ ਅਨਪੜ੍ਹ ਲੋਕਾਂ ਦੇ ਦੁੱਖ ਅਤੇ ਉਹਨਾਂ ਦੀ ਬੇਇੱਜ਼ਤੀ ਦਾ ਦਰਦ ਮਹਿਸੂਸ ਕੀਤਾ। ਉਸ ਨੂੰ ਇਹ ਮੰਨਣ ਵਿੱਚ ਕੋਈ ਸ਼ਰਮ ਨਹੀਂ ਹੈ ਕਿ ਉਹ ਆਪਣੇ ਪਰਿਵਾਰ ਵਿੱਚ ਪਹਿਲੀ ਪੀੜ੍ਹੀ ਦਾ ਸਿੱਖਣ ਵਾਲਾ ਹੈ। ਉਸ ਦੇ ਦਿਲ ਅੰਦਰ ਜਮ੍ਹਾਂ ਹੋਏ ਇਸ ਦਰਦ ਨੇ ਉਸ ਨੂੰ ਲੇਖਕ ਬਣਨ ਲਈ ਮਜਬੂਰ ਕੀਤਾ। ਇਹ 1968-1969 ਵਿਚ ਨਾਗਪੁਰ ਵਿਚ ਉਸ ਦੇ ਠਹਿਰਾਓ ਦੌਰਾਨ ਹੋਇਆ ਕਿ ਉਹ ਮਹਾਰਾਸ਼ਟਰ ਦੇ ਦਲਿਤ ਲੋਕਾਂ ਅਤੇ ਦਲਿਤ ਸਾਹਿਤ ਅੰਦੋਲਨ ਨਾਲ ਨੇੜਲੇ ਸੰਬੰਧ ਵਿਚ ਆਇਆ ਸੀ, ਜਿਸ ਨੇ ਉਸਨੂੰ ਸਾਹਿਤਕਾਰ ਵਜੋਂ ਜੀਵਨ ਭਰ ਲਈ ਬਦਲ ਦਿੱਤਾ ਸੀ।  

ਬਿਸਵਾਸ ਖ਼ੁਦ ਆਪ ਇੱਕ ਦੰਤਕਥਾ ਹੈ। ਉਹ ਬੰਗਲਾ ਦਲਿਤ ਸਾਹਿਤ ਸੰਸਥਾ ਦਾ ਮੌਜੂਦਾ ਪ੍ਰਧਾਨ ਹੈ। ਉਹ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਅੰਗ੍ਰੇਜ਼ੀ ਵਿੱਚ ਅੰਗਰੇਜ਼ੀ ਵਿੱਚ ਦੋ-ਮਾਸਿਕ ਸਾਹਿਤਕ ਰਸਾਲਾ ਦਲਿਤ ਮਿਰਰ ਸੰਪਾਦਿਤ ਕਰ ਰਿਹਾ ਹੈ। ਇਹ ਮੈਗਜ਼ੀਨ ਬੰਗਾਲ ਵਿਚ ਦਲਿਤਾਂ ਦੇ ਕਾਜ਼ ਦੀ ਤਰਜਮਾਨੀ ਕਰਦਾ ਹੈ। ਉਸ ਦੀਆਂ ਲਿਖਤਾਂ ਵਿੱਚ ਕਵਿਤਾਵਾਂ ਦੀਆਂ ਚਾਰ ਪੁਸਤਕਾਂ, ਇੱਕ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ, ਨਿਬੰਧਾਂ ਦੀਆਂ ਸੱਤ ਕਿਤਾਬਾਂ ਅਤੇ ਇੱਕ ਆਤਮਕਥਾ, ਅਮਰ ਭੁਵਾਨੀ ਅਮੀ ਬੇਨੇਚ ਥਾਕੀ (2013) ਸ਼ਾਮਲ ਹਨ, ਜਿਸ ਨੂੰ ਬਾਅਦ ਵਿਚ ਅੰਗਨਾ ਦੱਤਾ ਅਤੇ ਜਯਦੀਪ ਸਾਰੰਗੀ ਦੁਆਰਾ ਅਨੁਵਾਦ ਕੀਤਾ ਗਿਆ ਹੈ ਅਤੇ Surviving in My World : Growing Up Dalit in Bengal (2015) ਵਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ।[7] ਇਸ ਅਨੁਵਾਦਤ ਆਤਮਕਥਾ ਨੇ ਰਾਸ਼ਟਰੀ ਅਤੇ ਵਿਸ਼ਵ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਇਸਨੂੰ ਵੱਖ-ਵੱਖ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਹੈ। ਇੰਟਰਵਿਊ:https://www.researchgate.net/publication/318144642_Growing_up_Dalit_in_Bengal_Conversation_with_Manohar_Mouli_Biswas

ਰਚਨਾਵਾਂਸੋਧੋ

ਕਾਵਿ ਸੰਗ੍ਰਹਿਸੋਧੋ

 • ਓਰਾ ਅਮਾਰ ਕਬਿਤਾ (8 ਮਈ1985), ਦੀਪਾਲੀ ਬੁੱਕ ਹਾਊਸ, ਕੋਲਕਾਤਾ, ਪੱਛਮੀ ਬੰਗਾਲ
 • ਤਰੇਰ ਕੰਨਾ: Titiksha (31 ਦਸੰਬਰ 1987), J/3 ਟੈਂਗਰਾ ਸਰਕਾਰ ਹਾਊਸਿੰਗ ਅਸਟੇਟ; ਆਦਿਤਿਆ ਪ੍ਰਕਾਸ਼ਾਲਾ, ਕਲਕੱਤਾ, ਪੱਛਮੀ ਬੰਗਾਲ
 • ਵਿਵਿਕਤੋ ਉਠਾਨੇ ਘਰ (ਜੂਨ 1991), J/3 ਟੈਂਗਰਾ ਸਰਕਾਰ ਹਾਊਸਿੰਗ ਅਸਟੇਟ; ਆਦਿਤਿਆ ਪ੍ਰਕਾਸ਼ਾਲਾ, ਕਲਕੱਤਾ, ਪੱਛਮੀ ਬੰਗਾਲ

ਅੰਗਰੇਜ਼ੀਸੋਧੋ

 • Surviving in My World Growing Up Dalit in Bengal (ਸਹਿ ਲੇਖਕ )
 • The Wheel Will Turn

ਹਵਾਲੇਸੋਧੋ

 1. Bhaumik, Mahuya & Sarangi, Jaydeep (2017). "Growing up Dalit in Bengal: Conversation with Manohar Mouli Biswas". De Gruyter. 4 (1): 37–45. doi:10.1515/clear-2017-0005. [ਮੁਰਦਾ ਕੜੀ]
 2. Haldar, Santanu (8 March 2013). "Manohar Biswas: A revolutionary Dalit voice in Bengali Dalit Literature". Merinews. Archived from the original on 26 ਅਪ੍ਰੈਲ 2018. Retrieved 2 ਮਈ 2018.  Check date values in: |access-date=, |archive-date= (help)
 3. Acharya, Indranil. "Search for an Alternative Aesthetic in Bangla Dalit Poetry" (PDF). Rupkatha Journal on Interdisciplinary Studies in Humanities. VI (2): 96–106. 
 4. Johny, S. "Voices of a Subaltern Diaspora: A Reading of Manohar Mouli Biswas' Surviving in My World" (PDF). Research Journal of English Language and Literature (RJELAL) A Peer Reviewed (Refereed) International Journal. 5 (2): 44–47. Archived from the original (PDF) on 2017-06-14. Retrieved 2018-05-02. 
 5. Das, Suvasis (April 2017). "The Subaltern Can Speak: A Reading of Manohar Mouli Biswas's Autobiography Surviving in My World: Growing up Dalit in Bengal" (PDF). International Research Journal of Interdisciplinary & Multidisciplinary Studies (IRJIMS) A Peer-Reviewed Monthly Research Journal. 3 (3): 84–93. 
 6. "ਪੁਰਾਲੇਖ ਕੀਤੀ ਕਾਪੀ". Archived from the original on 2018-04-26. Retrieved 2018-05-02. 
 7. Thieme, John (Spring 2016). "Review(s) of: Surviving in my world: Growing up Dalit in Bengal, by Manohar Mouli Biswas. Trans. and ed. by Angana Dutta and Jaydeep Sarangi, Kolkata: Samya,". Commonwealth Essays and Studies. 38 (2): 135–137.