ਮਰਸੀਆ
ਮਰਸੀਆ (ਫ਼ਾਰਸੀ: مرثیہ)ਮਰਸੀਆ ਉਰਦੂ, ਫ਼ਾਰਸੀ, ਅਰਬੀ ਵਿੱਚ ਪ੍ਰਚਲਿਤ ਮਾਤਮੀ ਕਵਿਤਾ ਨੂੰ ਕਿਹਾ ਜਾਂਦਾ ਹੈ। ਜਿਸ ਵਿੱਚ ਕਵੀ ਕਿਸੇ ਮਰ ਗਏ ਵਿਅਕਤੀ ਨੂੰ ਯਾਦ ਕਰਦਿਆਂ ਦੁੱਖ ਦਾ ਪ੍ਰਗਟਾਵਾ ਅਤੇ ਉਸ ਦੇ ਗੁਣ ਵੀ ਬਿਆਨ ਕਰਦਾ ਹੈ। ਇਸਲਾਮਿਕ ਪਰੰਪਰਾ ਵਿੱਚ ਕਰਬਲਾ ਦੀ ਜੰਗ ਵਿੱਚ ਹੁਸੈਨ ਇਬਨ ਅਲੀ ਅਤੇ ਉਸ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਜਿਹੜੀ ਸ਼ੋਕਮਈ ਗੀਤ ਗਾਏ ਜਾਂਦੇ ਹਨ, ਉਹਨਾਂ ਨੂੰ ਮਰਸੀਆ ਕਿਹਾ ਜਾਂਦਾ ਹੈ। ਮਰਸੀਏ ਦੋ ਤਰਾਂ ਦੇ ਹੁੰਦੇ ਹਨ। ਇੱਕ ਦਾਖਲੀ ਤੇ ਦੂਸਰੇ ਖ਼ਾਰਜੀ। ਦਾਖਲੀ ਮਰਸੀਏ ਵਿੱਚ ਕਵੀ ਮਰ ਚੁੱਕੇ ਵਿਅਕਤੀ ਦੇ ਗੁਣ, ਵਚਨ ਤੇ ਕਰਮ ਯਾਦ ਕਰਕੇ ਦੁੱਖ ਪ੍ਰਗਟ ਕਰਦਾ ਹੈ ਪਰ ਖ਼ਾਰਜੀ ਮਰਸੀਏ ਵਿੱਚ ਕਵੀ ਆਪਣਾ ਗਮ, ਰੰਜ ਤੇ ਦੁੱਖੜੇ ਵੀ ਸਾਮਲ ਕਰ ਦਿੰਦਾ ਹੈ।