ਮਰਹੂਮ ਮਾਂ ਦੀ ਯਾਦ ਵਿੱਚ

ਇਹ ਨਜ਼ਮ ਇਕਬਾਲ ਨੇ ਆਪਣੀ ਮਰਹੂਮ ਮਾਂ ਦੀ ਯਾਦ ਵਿੱਚ ਲਿਖੀ ਸੀ। ਇਸਨੂੰ ਮਰਸਿਆ ਵੀ ਕਿਹਾ ਜਾਂਦਾ ਹੈ। ਪਹਿਲੀ ਸ਼ਕਲ ਵਿੱਚ ਇਸ ਦੇ ਗਿਆਰਾਂ ਬੰਦ ਅਤੇ 89 ਸ਼ੇਅਰ ਸਨ। �ਬਾਂਗ-ਏ-ਦਰ ਵਿੱਚ ਸ਼ਾਮਿਲ ਕਰਦੇ ਵਕ਼ਤ ਇਕਬਾਲ ਨੇ ਇਸ ਵਿੱਚ ਤਬਦੀਲੀ ਕੀਤੀ ਅਤੇ ਮੌਜੂਦਾ ਸ਼ਕਲ ਵਿੱਚ ਨਜ਼ਮ ਤੇਰ੍ਹਾਂ ਬੰਦਾਂ ਅਤੇ ਛਿਆਸੀ ਸ਼ੇਅਰਾਂ ਤੇ ਆਧਾਰਿਤ ਹੈ। ਅੱਲਾਮਾ ਇਕਬਾਲ ਦੀ ਮਾਂ ਮਾਜਿਦਾ ਦਾ ਨਾਮ ਇਮਾਮ ਬੀਬੀ ਸੀ। ਉਹ ਇੱਕ ਨੇਕ ਦਿਲ, ਮੁੱਤਕੀ ਅਤੇ ਸਮਝਦਾਰ ਖ਼ਾਤੂਨ ਸਨ। ਘਰ ਵਿੱਚ ਉਹਨਾਂ ਨੂੰ ਬੇ ਜੀ ਕਿਹਾ ਜਾਂਦਾ ਸੀ। ਉਹ ਬਿਲਕੁਲ ਅਨਪੜ੍ਹ ਸਨ ਮਗਰ ਉਹਨਾਂ ਦੀ ਮਿਲਣਸਾਰਤਾ ਅਤੇ ਨਿਘੇ ਸਲੂਕ ਦੇ ਸਬੱਬ ਪੂਰਾ ਮੁਹੱਲਾ ਉਸ ਨੂੰ ਮੁਹੱਬਤ ਕਰਦਾ ਸੀ। ਅਕਸਰ ਔਰਤਾਂ ਉਹਨਾਂ ਦੇ ਕੋਲ ਆਪਣੇ ਜੇਵਰ ਅਮਾਨਤ ਰੱਖ ਦਿੰਦੀਆਂ ਸਨ। ਬਰਾਦਰੀ ਵਿੱਚ ਕੋਈ ਲੜਾਈ ਹੁੰਦੀ ਤਾਂ ਬੇ ਜੀ ਨੂੰ ਸਭ ਲੋਕ ਮੁਨਸਫ਼ ਠਹਰਾਉਂਦੇ ਅਤੇ ਉਹ ਰਜ਼ਾਮੰਦੀ ਦਾ ਕੋਈ ਫੈਸਲਾ ਕਰ ਦਿੰਦੀ। ਇਕਬਾਲ ਨੂੰ ਆਪਣੀ ਮਾਂ ਨਾਲ ਸ਼ਦੀਦ ਲਗਾਓ ਸੀ। ਮਾਂ ਵੀ ਇਕਬਾਲ ਨੂੰ ਬਹੁਤ ਚਾਹੁੰਦੀ ਸੀ। ਚਰਚਾ ਤਹਿਤ ਮਰਸੀਏ ਤੋਂ ਪਤਾ ਲੱਗਦਾ ਹੈ ਕਿ ਜਦੋਂ ਇਕਬਾਲ ਯੂਰਪ ਗਏ ਤਾਂ ਮਾਂ ਉਹਨਾਂ ਦੀ ਖ਼ੈਰੀਅਤ ਵਾਪਸੀ ਲਈ ਦੁਆਵਾਂ ਮੰਗਦੀ ਅਤੇ ਉਹਨਾਂ ਦੇ ਖ਼ਤ ਦੀ ਹਮੇਸ਼ਾ ਮੁੰਤਜ਼ਿਰ ਰਹਿੰਦੀ। ਉਸ ਦਾ ਇੰਤਕਾਲ ਅਠੱਤਰ ਸਾਲ ਦੀ ਉਮਰ ਵਿੱਚ 9 ਨਵੰਬਰ 1914 ਨੂੰ ਸਿਆਲਕੋਟ ਵਿੱਚ ਹੋਇਆ। ਮਾਂ ਦੀ ਮੌਤ ਤੇ ਇਕਬਾਲ ਨੂੰ ਸਖ਼ਤ ਸਦਮਾ ਪਹੁੰਚਿਆ। ਅਤੇ ਉਹ ਮਹੀਨਿਆਂ ਤੱਕ ਬਹੁਤ ਉਦਾਸ ਰਹੇ। ਅਤੇ ਉਹਨਾਂ ਨੇ ਆਪਣੀ ਮਾਂ ਦੀ ਯਾਦ ਵਿੱਚ ਇਹ ਯਾਦਗਾਰ ਨਜ਼ਮ ਲਿਖੀ।

ਹਵਾਲੇ

ਸੋਧੋ