ਮਹਾਂਕਾਵਿਸੋਧੋ

‘ਮਹਾਕਾਵਿ’ ਦੋ ਸ਼ਬਦ ‘ਮਹਤ੍ਰ’ ਅਤੇ ’ਕਾਵਿ’ ਦਾ ਸਮਸਤ ਰੂਪ ਹੈ ਇਸ ਦਾ ਅਰਥ ਹੈ ਮਹਾਨ ਕਾਵਿ। ਸੰਸਕ੍ਰਿਤ ਸਾਹਿਤ ਵਿੱਚ ਇਸਦੀ ਸਰਬ ਪ੍ਰਥਮ ਵਰਤੋਂ ਬਾਲਮੀਕੀ ਰਮਾਇਣ ਦੇ ਉਤਰ ਕਾਂਡ ਵਿੱਚ ਉਹੀ ਹੈ। ਜਦੋਂ ਲਵਕੁਸ਼ ਦੁਆਰਾ ਰਮਾਇਣ ਦਾ ਪਾਠ ਕਰਨ ਤੇ ਭਗਵਾਨ ਰਾਮ ਨੇ ਤਿੰਨ ਸਵਾਲ ਪੁੱਛੇ ਕਿ ਇਸ ਮਹਾਂਕਾਵਿ ਦਾ ਵਿਸਤਾਰ ਕਿਨ੍ਹਾਂ ਹੈ ? ਇਸ ਵਿੱਚ ਕਿਸ ਮਹਾਤਮਾ ਦੀ ਪ੍ਰਤਿਸਠਾ ਹੋਈ ਹੈ ? ਅਤੇ ਇਸ ਦਾ ਰਚੈਤਾ ਮੁਨੀ ਕਿੱਥੇ ਹੈ ? ਇਨ੍ਹਾਂ ਪ੍ਰਸ਼ਨਾ ਦਾ ਮਹਾਂਕਾਵਿ ਦੇ ਤਿੰਨ ਮੁੱਖ ਤੱਤ ਸਹਾਮਣੇ ਆਏ ਹਨ—ਮਹਾਂਕਾਵਿ ਦਾ ਅਕਾਰ ਵੱਡਾ ਹੁੰਦਾ ਹੈ। ਇਸ ਵਿੱਚ ਮਹਾਨ ਪੁਰਸ਼ ਦਾ ਚਿੱਤਰਣ ਹੁੰਦਾ ਹੈ ਅਤੇ ਇਸਦਾ ਰਚੈਤਾ ਕੋਈ ਸ੍ਰੇਸ਼ਟ ਮੁਨੀ ਹੁੰਦਾ ਹੈ। ਪਰ ਕਾਵਿ ਸ਼ਾਸ਼ਤ੍ਰੀ ਦ੍ਰਿਸ਼ਟੀ ਤੋਂ ਇਸਦੀ ਸਭ ਤੋਂ ਪਹਿਲੀ ਪਰਿਭਾਸ਼ਾ ਭਾਮਹ ਨੇ ਦਿੱਤੀ ਹੈ ਉਸ ਅਨੁਸਾਰ ਮਹਾਂਕਾਵਿ ਸਰਗ-ਬੱਧ ਹੁੰਦਾ ਹੈ। ਉਸ ਵਿੱਚ ਮਹਾਨ ਜਾਂ ਗੰਭੀਰ ਵਿਸ਼ਾ ਲਿਆ ਜਾਂਦਾ ਹੈ। ਕੋਈ ਉਦਾਤ ਚਰਿਤ੍ਰ ਵਾਲਾ ਮਹਾਂਪੁਰਸ਼ ਉਸਦਾ ਨਾਇਕ ਹੁੰਦਾ ਹੈ ਅਤੇ ਉਸਦੀ ਸ਼੍ਰੇਸ਼ਠਤਾ ਚਿਤਰਿਆ ਜਾਂਦਾ ਹੈ। ਉਸ ਵਿੱਚ ਚਾਰ ਪੁਰਸ਼ਾਰਥਾ (ਧਰਮ, ਅਰਥ, ਕਾਮ, ਮੌਕਸ) ਦਾ ਪ੍ਰਤਿਪਾਦਨ ਹੁੰਦਾ ਹੈ। ਉਸ ਵਿੱਚ ਨਾਟਕੀ ਪੰਚ ਸੰਧੀਆਂ ਆਦਿ ਦੀ ਯੋਜਨਾਂ ਹੁੰਦੀ ਹੈ। ਉਸ ਵਿੱਚ ਵੱਖ ਵੱਖ ਰਸਾਂ ਦਾ ਚਿਤਰਣ ਹੁੰਦਾ ਹੈ। ਰੁਤਾ, ਪ੍ਰਾਕਿਤਿਕ ਵਸਤੂਆਂ ਉਤਸਵਾਂ ਆਦਿ ਦਾ ਵਰਣਨ ਹੁੰਦਾ ਹੈ। ਸ਼ੰਸਕ੍ਰਿਤਿਕ ਸ਼੍ਰੇਸ਼ਠਤਾ ਨੂੰ ਦਰਸਾਇਆ ਜਾਂਦਾ ਹੈ। ਭਾਮਹ ਤੋਂ ਬਾਅਦ ਦੰਡੀ ਨੇ ਮਹਾਂਕਾਵਿ ਦੇ ਲੱਛਣਾ ਉਤੇ ਪ੍ਰਕਾਸ਼ ਪਾਇਆ ਹੈ। ਉਸਦੇ ਕਥਨ ਅਨੁਸਾਰ ਮਹਾਂਕਾਵਿ ਸਰਗਬੱਧ ਰਚਨਾ ਹੈ। ਇਸ ਦੇ ਆਰੰਭ ਵਿੱਚ ਮੰਗਲਾ ਚਰਨ ਅਤੇ ਕਥਾ ਵਸਤੂ ਦੇ ਨਿਰਦੇਸ਼ ਦਾ ਵਿਧਾਨ ਹੁੰਦਾ ਹੈ। ਇਸਦੀ ਕਥਾ ਵਸਤੂ ਇਤਿਹਾਸਕ ਜਾਂ ਸੱਜਨ ਲੋਕਾਂ ਵਿੱਚ ਪ੍ਰਚਿਲਤ ਹੁੰਦੀ ਹੈ। ਇਸ ਨਾਇਕ ਚਤੁਰ ਧੀਰੋਦਾਤੋਂ ਹੁੰਦਾ ਹੈ। ਇਸ ਵਿੱਚ ਨਗਰਾਂ ਰੁਤਾਂ, ਪਰਬਤਾਂ ਸੈਰ ਸਪਾਟਿਆਂ ਦਾ ਵਰਣਨ ਹੁੰਦਾ ਹੈ। ਇਸ ਵਿੱਚ ਸਿੰਗਾਰ,ਵਿਆਹ,ਕੁਮਾਰਜਨਮ, ਮੰਤਰੀਆਂ ਨਾਲ ਸਲਾਹ ਮਸਵਰਾਂ ਅਤੇ ਨਾਇਕ ਦਾ ਉਥਾਨ ਵਰਣਨ ਕੀਤਾ ਜਾਂਦਾ ਹੈ। ਅੰਲਕਾਰ, ਰਸ, ਭਾਵ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਵਿੱਚ ਨਟਕੀ ਸੰਧੀਆਂ ਦੀ ਯੋਜਨਾ ਹੁੰਦੀ ਹੈ ਅਤੇ ਸਰਗ ਅਨੁਸਾਰ ਛੰਦ ਬਦਲਦੀਆਂ ਹਨ ਜੋ ਸੁਣਨ ਵਿਚਤ ਹੁਥਤ ਸੁਖਾਵੇਂ ਹੁੰਦੇ ਹੁੰਦੇ ਹਨ।

ਹਵਾਲਾਸੋਧੋ

ਭਾਰਤੀ ਕਾਵਿ ਸ਼ਾਸਤ੍ਰ, ਡਾ.ਗੁਰਸ਼ਰਨ ਕੌਰ ਜੱਗੀ.ਆਰਸ਼ੀ ਪਬਲਿਕੇਸ਼ਨ 1994, ਦਿੱਲੀ।