ਮਹਾਂਨਗਰੀ ਫ਼ਰਾਂਸ (ਫ਼ਰਾਂਸੀਸੀ: France métropolitaine ਜਾਂ la Métropole) ਫ਼ਰਾਂਸ ਦਾ ਉਹ ਹਿੱਸਾ ਹੈ ਜੋ ਯੂਰਪ 'ਚ ਪੈਂਦਾ ਹੈ। ਇਸ ਵਿੱਚ ਮੁੱਖ-ਭੂਮੀ ਅਤੇ ਕਾਰਸਿਕਾ ਸਮੇਤ ਅੰਧ ਮਹਾਂਸਾਗਰ, ਅੰਗਰੇਜ਼ੀ ਖਾੜੀ (ਫ਼ਰਾਂਸੀਸੀ: la Manche) ਅਤੇ ਭੂ-ਮੱਧ ਸਮੁੰਦਰ ਵਿਚਲੇ ਟਾਪੂ ਸ਼ਾਮਲ ਹਨ। ਇਸ ਤੋਂ ਉਲਟ ਸਮੁੰਦਰੋਂ-ਪਾਰ ਫ਼ਰਾਂਸ (la France d'outre-mer, ਜਾਂ l'Outre-mer, ਜਾਂ ਬੋਲਚਾਲ ਵਿੱਚ les DOM-TOM) ਫ਼ਰਾਂਸ ਦੇ ਸਮੁੰਦਰੋਂ-ਪਾਰ ਵਿਭਾਗਾਂ (départements d'outre-mer ਜਾਂ DOM),[1] ਇਲਾਕਿਆਂ (territoires d'outre-mer ਜਾਂ TOM), ਇਕੱਠਾਂ (collectivités d'outre-mer ਜਾਂ COM) ਅਤੇ ਨਿਊ ਕੈਲੇਡੋਨੀਆ ਨਾਮਕ ਟਾਪੂ ਦੇ ਸਮੂਹ ਵਾਸਤੇ ਵਰਤੀ ਜਾਂਦੀ ਇਸਤਲਾਹ ਹੈ।

ਮਹਾਂਨਗਰੀ ਫ਼ਰਾਂਸ
  1. Since 2003, the constitutional term for an overseas department is overseas region (French: région d'outre-mer).