ਮਹਾਰਾਜਾ ਭੁਪਿੰਦਰ ਸਿੰਘ
ਮਹਾਰਾਜਾ ਭੁਪਿੰਦਰ ਸਿੰਘ 1900 ਤੋਂ 1938 ਤੱਕ ਪੰਜਾਬ ਦੀ ਪਟਿਆਲਾ ਰਿਆਸਤ ਦਾ ਮਹਾਰਾਜਾ ਸੀ।
ਜੀਵਨ
ਸੋਧੋਭੁਪਿੰਦਰ ਸਿੰਘ ਦਾ ਜਨਮ ਪਟਿਆਲਾ ਦੇ ਮੋਤੀ ਬਾਗ ਕਿਲੇ ਵਿੱਚ ਹੋਇਆ ਅਤੇ ਇਸ ਨੇ ਲਾਹੌਰ ਦੇ ਐਚੀਸਨ ਕਾਲਜ ਵਿੱਚ ਸਿੱਖਿਆ ਪ੍ਰਾਪਤ ਕੀਤੀ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ 1,35,000 ਰੁਪਏ ਖ਼ਰਚ ਕੇ ਰਾਵੀ ਦਰਿਆ ਦੇ ਪੱਛਮੀ ਕਿਨਾਰੇ ’ਤੇ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ।
ਖਾਸ ਕੰਮ
ਸੋਧੋਉਸ ਨੇ ਕਰਮ ਸਿੰਘ ਹਿਸਟੋਰੀਅਨ ਨੂੰ 'ਸਟੇਟ ਹਿਸਟੋਰੀਅਨ' ਦਾ ਦਰਜਾ ਦੇ ਕੇ ਆਪਣੇ ਕੋਲ ਰਖਿਆ ਸੀ। ਕਾਨ੍ਹ ਸਿੰਘ ਨਾਭਾ ਦਾ 'ਮਹਾਨ ਕੋਸ਼' ਵੀ ਉਸ ਨੇ ਤਿਆਰ ਕਰਵਾਇਆ ਤੇ ਛਾਪਿਆ ਸੀ ਅਤੇ ਇਸ ਪ੍ਰਾਜੈਕਟ ਵਾਸਤੇ ਲੱਖਾਂ ਰੁਪਏ ਲਾਏ ਸਨ ਅਤੇ ਜਦ ਗੁਰੂ ਨਾਨਕ ਦੇਵ ਸਾਹਿਬ ਦੇ ਵਸਾਏ ਪਿੰਡ ਕਰਤਾਰਪੁਰ ਨੂੰ ਰਾਵੀ ਦਰਿਆ ਰੋੜ੍ਹ ਕੇ ਲਿਜਾਣ ਲੱਗਾ ਸੀ ਤਾਂ ਉਸ ਨੇ ਡੇਢ ਲੱਖ ਰੁਪਏ ਖ਼ਰਚ ਕੇ ਬੰਨ੍ਹ ਲੁਆਇਆ ਸੀ।
- 9 ਤੋਂ 11 ਸਾਲ ਦੇ ਬਚਿਆਂ ਲਈ ਵਿਦਿਆ ਲਾਜ਼ਮੀ ਤੇ ਮੁਫ਼ਤ ਕੀਤੀ
- ਪੰਜਾਬੀ ਭਾਸ਼ਾ ਨੂੰ ਉਤਸ਼ਾਹ ਦੇਣ ਲਈ 1910 ਵਿੱਚ ਹੀ ਰਾਜ ਦੀ ਭਾਸ਼ਾ ਪੰਜਾਬੀ ਐਲਾਨ ਕਰ ਕੇ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਦੀ ਵਰਤੋਂ ਲਾਜ਼ਮੀ ਕਰ ਦਿਤੀ
- ਅਮਰੀਕਾ ਦੀ ਰਮਿੰਗਟਨ ਕੰਪਨੀ ਤੋਂ ਪੰਜਾਬੀ ਦਾ ਟਾਈਪ ਰਾਈਟਰ ਬਣਵਾਇਆ
- ਵਿਦਿਅਕ ਸੰਸਥਾਵਾਂ ਨੂੰ ਵਿੱਤੀ ਸਹਾਇਤਾ
- ਇਤਿਹਾਸ ਖੋਜ ਵਿਭਾਗ ਦੀ ਸਥਾਪਨਾ ਕੀਤੀ
- ਬਾਬਾ ਬੰਦਾ ਬਹਾਦਰ ਤੇ ਬਾਬਾ ਆਲਾ ਸਿੰਘ ਤੇ ਇਤਿਹਾਸਕ ਗ੍ਰੰਥਾਂ ਦੀ ਸਥਾਪਨਾ ਵੀ ਕਰਾਈ
- ਭਾਈ ਕਾਨ੍ਹ ਸਿੰਘ ਨਾਭਾ ਦੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਨੂੰ ਛਪਾਉਣ ਲਈ 70 ਹਜ਼ਾਰ ਰੁਪਏ ਦੀ ਮਦਦ ਵੀ ਕੀਤੀ
- ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਸੰਗੀਤ ਤੇ ਨਾਚ ਦਾ ਵੱਖਰਾ ਵਿਭਾਗ ਖੋਲਿਆ
- ਆਯੁਰਵੈਦ ਨੂੰ ਵਧਾਉਣ ਲਈ ਵਿਸ਼ੇਸ਼ ਸਕੂਲ ਖੋਲਿਆ ਸੀ।
ਮੌਤ
ਸੋਧੋ23 ਮਾਰਚ, 1938 ਦੇ ਦਿਨ ਮੌਤ ਹੋ ਗਈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |