ਮਹਾਰਾਸ਼ਟਰ ਐਕਸਪ੍ਰੈਸ
11039/11040 ਮਹਾਰਾਸ਼ਟਰ ਐਕਸਪ੍ਰੈਸ, ਭਾਰਤੀ ਰੇਲਵੇ ਦੀ ਇੱਕ ਐਕਸਪ੍ਰੈਸ ਰੇਲਗੱਡੀ ਹੈ ਜੋ ਕਿ ਭਾਰਤ ਵਿੱਚ ਗੋਂਦਿਆ ਜੰਕਸ਼ਨ ਅਤੇ ਕੋਲਹਾਪੁਰ ਦੇ ਵਿਚਕਾਰ ਚਲਦੀ ਹੈ।ਇਹ ਗੋਂਦਿਆ ਜੰਕਸ਼ਨ ਤੋਂ ਕੋਲਹਾਪੁਰ ਦੇ ਲਈ ਰੇਲਗੱਡੀ ਨੰਬਰ 11040 ਦੇ ਰੁਪ ਵਿੱਚ ਅਤੇ ਇਸ ਦੇ ਉਲਟ ਦਿਸ਼ਾ ਵਿੱਚ ਰੇਲਗੱਡੀ ਨੰਬਰ 11039[1] ਦੇ ਰੁਪ ਵਿੱਚ ਚਲਦੀ ਹੈ।ਇਹ ਕਿਸੇ ਰਾਜ ਵਿੱਚ, ਰੇਲਗਡੀ ਦੁਆਰਾ ਕੀਤੀ ਜਾਣ ਵਾਲੀ ਸਭ ਤੋ ਲੰਬੀ ਦੂਰੀ ਦਾ (1346 ਕਿਮੀ) ਦੇ ਲਈ ਮੌਜੂਦਾ ਰਿਕਾਰਡ ਰਖਦੀ ਹੈ I ਇਹ ਪੁਰੇ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਹੀ ਚਲਦੀ ਹੈ।[2]
ਇਸ ਰੇਲਗੱਡੀ ਦਾ ਨਾਮਕਰਨ ਮਹਾਰਾਸ਼ਟਰ ਰਾਜ ਦੇ ਨਾਂ ਉੱਤੇ ਕੀਤਾ ਗਿਆ ਹੈ। ਜਦਕਿ ਇਸ ਨਾਂ ਨਾਲ ਇਹ ਅਜਿਹੀਆਂ ਰੇਲ-ਗੱਡੀਆਂ ਦੀ ਸ਼੍ਰੇਣੀ ਵਿੱਚ ਆ ਜਾਂਦੀ ਹੈ ਜੋ ਆਪਣੇ ਰਾਜਾਂ ਦੇ ਨਾਂ ਤੇ ਰਖੀਆਂ ਗਈਆਂ ਹਨ, ਜਿਵੇਂ ਕੇਰਲ ਐਕਸਪ੍ਰੈਸ, ਤਾਮਿਲਨਾਡੂ ਐਕਸਪ੍ਰੈਸ, ਆਂਧਰਾਪਰਦੇਸ਼ ਐਕਸਪ੍ਰੈਸ, ਪਰ ਇਹ ਰੇਲਗੱਡੀਆਂ ਰਾਜ ਅਤੇ ਰਾਸ਼ਟਰੀ ਰਾਜਧਾਨੀ ਨੂੰ ਆਪਸ ਵਿੱਚ ਨਹੀਂ ਜੋੜਦੀ ਹੈ।
ਕੋਚ
ਸੋਧੋਮੌਜੂਦਾ ਸਮੇਂ ਵਿੱਚ, 11039/11040 ਮਹਾਰਾਸ਼ਟਰ ਐਕਸਪ੍ਰੈਸ 1 ਏਸੀ 2 ਟਿਯਰ, 1 ਏਸੀ 3 ਟਿਯਰ, 8 ਸਲੀਪਰ ਕਲਾਸ ਅਤੇ 5 ਜ਼ਨਰਲ ਅਨਰਿਜ਼ਰਵਡ ਡੱਬੇ ਦੀ ਹੈ।ਜਿਵੇਂ ਕਿ ਭਾਰਤ ਵਿੱਚ ਸਾਰੀਆਂ ਰੇਲਗੱਡੀ ਸੇਵਾਵਾਂ ਦੇ ਨਾਲ ਹੁੰਦਾ ਹੈ ਕਿ ਡੱਬਿਆਂ ਦੀ ਅਦਲਾਬਦਲੀ ਉਹਨਾਂ ਦੀ ਮੰਗ ਦੇ ਅਧਾਰ ਤੇ ਭਾਰਤੀ ਰੇਲਵੇ ਦੇ ਇਖਤਿਆਰ ਹੁੰਦਾ ਹੈ।ਮਹਾਰਾਸ਼ਟਰ ਐਕਸਪ੍ਰੈਸ 1346 ਕਿਲੋਮੀਟਰ ਦੀ ਦੂਰੀ ਨੂੰ 28 ਘੰਟੇ 45 ਮਿਨਟ (46.82 ਕਿਮੀ/ਘੰਟਾ) ਅਤੇ 11040 ਮਹਾਰਾਸ਼ਟਰ ਐਕਸਪ੍ਰੈਸ ਇੰਨੀ ਹੀ ਦੂਰੀ (47.37 ਕਿਮੀ/ਘੰਟਾ) ਨੂੰ 28 ਘੰਟੇ 25 ਮਿਨਟ ਵਿੱਚ ਪੂਰਾ ਕਰਦੀ ਹੈ। ਦੋਹਾਂ ਵਿੱਚ ਇਸ ਦੀ ਔਸਤ ਗਤੀ 55 ਕਿਮੀ/ਘੰਟਾ ਤੋ ਘਟ ਹੈ, ਇਸ ਲਈ ਇਸ ਰੇਲਗੱਡੀ ਤੇ ਭਾਰਤੀ ਨਿਯਮਾਂ ਅਨੁਸਾਰ ਸੁਪਰਫਾਸਟ ਚਾਰਜ ਨਹੀਂ ਲਗਦਾ ਹੈ।ਇਹ ਦੌਂੜ ਜੰਕਸ਼ਨ ਅਤੇ ਪੂਨੇ ਜੰਕਸ਼ਨ ਦੇ ਵਿੱਚ ਆਪਣੀ ਦਿਸ਼ਾ ਵਿੱਚ 2 ਬਾਰ ਬਦਲਾਵ ਕਰਦੀ ਹੈ।ਇਸ ਰੇਲਗੱਡੀ ਵਿੱਚ ਪੇਂਟ੍ਰੀ ਕਾਰ ਦੀ ਸੁਵਿਧਾ ਨਹੀਂ ਹੈ, ਲੇਕਿਨ ਇਸ ਵਿੱਚ ਕੈਟਰਿੰਗ ਸੇਵਾ ਉਪਲੱਬਧ ਹੈ I[3]
ਟ੍ਰੈਕਸ਼ਨ
ਸੋਧੋਇਸ ਰੂਟ ਤੇ ਕੁਝ ਹਦ ਤਕ ਬਿਜਲੀ ਉਪਲਬਧ ਹੈ, ਇਸ ਲਈ ਭੁਸਾਵਲ ਸਥਿਤ ਇੱਕ WAP 4 loco ਇਸ ਰੇਲਗੱਡੀ ਨੂੰ ਪੂਨੇ ਜੰਕਸ਼ਨ ਤੋ ਗੋਂਦਿਯਾ ਤੱਕ ਲੈਕੇ ਜਾਂਦਾ ਹੈ I ਇਸ ਤੋਂ ਬਾਅਦ ਪੂਨੇ ਜਾਂ ਗੂਤਂਕਲ ਆਧਾਰਿਤ WDM 3A ਇਸਨੂੰ ਕੋਲਹਾਪੁਰ, ਤੱਕ ਲੈ ਜਾਂਦਾ ਹੈ।
ਰਸਤਾ ਅਤੇ ਸਮਾਂ-ਸਾਰਣੀ
ਸੋਧੋ11040 ਮਹਾਰਾਸ਼ਟਰ ਐਕਸਪ੍ਰੈਸ[4] 08:20 ਵਜੇ ਰੋਜ਼ ਗੋਂਦਿਯਾ ਜੰਕਸ਼ਨ ਤੋਂ ਚਲਦੀ ਹੈ ਅਤੇ ਅਗਲੇ ਦਿਨ 12:45 ਵਜੇ IST ਕੋਲਹਾਪੁਰ ਪਹੁੰਚਦੀ ਹੈ I 11,039 ਮਹਾਰਾਸ਼ਟਰ ਐਕਸਪ੍ਰੈਸ 15:30 (IST) ਉੱਤੇ ਰੋਜ਼ ਕੋਲਹਾਪੁਰ ਤੋਂ ਚੱਲਦੀ ਹੈ ਅਤੇ ਅਗਲੇ ਦਿਨ 20:15 ਵਜੇ (IST) ਗੋਂਦਿਯਾ ਜੰਕਸ਼ਨ ਤੱਕ ਪਹੁੰਚਦੀ ਹੈ।[5]
ਸਟੇਸ਼ਨ
ਕੋਡ |
ਸਟੇਸ਼ਨ
ਦਾ ਨਾਂ |
ਕਿਲੋਮੀਟਰ
ਵਿੱਚ ਸਰੋਤ ਤੱਕ ਦੂਰੀ |
---|---|---|
G | ਗੋਂਦਿਯਾ
ਜੰਕਸ਼ਨ |
0 |
NGP | ਨਾਗਪੁਰ
ਜੰਕਸ਼ਨ |
131 |
BD | ਬਦਨੇਰਾ
ਜੰਕਸ਼ਨ |
305 |
AK | ਅਕੋਲਾ
ਜੰਕਸ਼ਨ |
384 |
BSL | ਭੂਸਾਵਾਲ
ਜੰਕਸ਼ਨ |
524 |
MMR | ਮਨਮਦ
ਜੰਕਸ਼ਨ |
708 |
DD | ਦੌਂਤ
ਜੰਕਸ਼ਨ |
945 |
PUNE | ਪੂਨੇ
ਜੰਕਸ਼ਨ |
1020 |
MRJ | ਮੀਰਾਜ
ਜੰਕਸ਼ਨ |
1299 |
KOP | ਕੋਲਹਾਪੁਰ | 1346 |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Current Train Running Status Maharashtra Express (11039)". etrains.in. Retrieved 27 october 2015.
{{cite web}}
: Check date values in:|accessdate=
(help) - ↑ "Maharashtra Express (11040) Running Train Status". runningstatus.in. Retrieved 17 October 2015.
- ↑ "11040/Maharashtra Express". indiarailinfo.com. Retrieved 17 October 2015.
- ↑ "Maharashtra Express Route". cleartrip.com. Archived from the original on 23 ਸਤੰਬਰ 2015. Retrieved 27 october 2015.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help) - ↑ "MAHARASHTRA Express - 11039 - C Sahumaharaj T Kolhapur To Gondia Junction". Native Planet. Retrieved 17 October 2015.