ਮਹਿਮਦਵਾਲ
ਮਹਿਮਦਵਾਲ ਹੁਸ਼ਿਆਰਪੁਰ ਜ਼ਿਲ੍ਹਾ ਦੀ ਤਹਿਸੀਲ ਗੜ੍ਹਸ਼ੰਕਰ ਬਲਾਕ ਮਾਹਿਲਪੁਰ ਦਾ ਪਿੰਡ ਹੈ। ਪਿੰਡ ਵਾਸੀਆਂ ਅਨੁਸਾਰ ਇਸ ਪਿੰਡ ਨੂੰ ਰਾਜਾ ਮਾਹਿਲਦੇਵ ਦੇ ਪੁੱਤਰ ਮਹਿਮਦ ਨੇ ਵਸਾਇਆ। ਲਗਪਗ ਤਿੰਨ ਸੌ ਸਾਲ ਪੁਰਾਣਾ ਇਹ ਪਿੰਡ ਮਾਹਿਲਪੁਰ ਤੋਂ ਉੱਤਰ ਵਾਲੇ ਪਾਸੇ 4 ਕਿਲੋਮੀਟਰ ਦੀ ਦੂਰੀ ’ਤੇ ਹੈ। 1992 ਵਿਚ ਦੋ ਹਿੱਸਿਆਂ ਵਿਚ ਵੱਸੇ ਇਸ ਪਿੰਡ ਦੀਆਂ ਦੋ ਪੰਚਾਇਤਾਂ ਬਣਾ ਦਿੱਤੀਆਂ ਗਈਆਂ। ਦੋ ਸੌ ਮੀਟਰ ਦੇ ਫਾਸਲੇ ’ਤੇ ਵੱਸਦੇ ਪਿੰਡ ਨੂੰ ਮਹਿਮਦੁਵਾਲ ਖੁਰਦ ਕਿਹਾ ਜਾਂਦਾ ਹੈ।
ਮਹਿਮਦਵਾਲ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਹੁਸ਼ਿਆਰਪੁਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ | 144628 [1] |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਹੁਸ਼ਿਆਰਪੁਰ | ਮਹਿਲਪੁਰ | 146105 | ਮਖਸੂਦਪੁਰ |
ਪਿੰਡ ਬਾਰੇ ਜਾਣਕਾਰੀ
ਸੋਧੋਪਿੰਡ ਦਾ ਸਬੰਧ ਪੀਰ ਹਜ਼ਰਤ ਹਾਫ਼ਿਜ਼ ਮੁਹੰਮਦ ਮੂਸਾ ਸਾਹਿਬ ਨਾਲ ਸੀ। ਇਹ ਇੱਕ ਪੁਰਾਤਨ ਪਿੰਡ ਹੈ ਅਤੇ ਇਸਦਾ ਵਾਤਾਵਰਨ ਹਰ ਇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ‘ਸਿੰਘ ਇਜ਼ ਕਿੰਗ’, ‘ਨਮਸਤੇ ਲੰਡਨ’, ‘ਸ਼ਹੀਦ-ਏ-ਮੁਹੱਬਤ’ ਫ਼ਿਲਮਾਂ, ਕਈ ਨਾਟਕਾਂ ਤੇ ਗੀਤਾਂ ਦਾ ਫਿਲਮਾਂਕਣ ਹੋਣ ਕਾਰਨ ਇਸ ਨੂੰ ਫ਼ਿਲਮ ਸਿਟੀ ਵਜੋਂ ਜਾਣਿਆ ਜਾਂਦਾ ਹੈ।
ਆਬਾਦੀ ਸੰਬੰਧੀ ਅੰਕੜੇ
ਸੋਧੋਵਿਸ਼ਾ[2] | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 298 | ||
ਆਬਾਦੀ | 1,351 | 710 | 641 |
ਬੱਚੇ (0-6) | 135 | 78 | 57 |
ਅਨੁਸੂਚਿਤ ਜਾਤੀ | 453 | 231 | 222 |
ਪਿਛੜੇ ਕਵੀਲੇ | 0 | 0 | 0 |
ਸਾਖਰਤਾ | 81.00 % | 84.97 % | 76.71 % |
ਕੁਲ ਕਾਮੇ | 491 | 340 | 151 |
ਮੁੱਖ ਕਾਮੇ | 399 | 399 | 0 |
ਦਰਮਿਆਨੇ ਕਮਕਾਜੀ ਲੋਕ | 92 | 28 | 64 |
ਪਿੰਡ ਵਿੱਚ ਆਰਥਿਕ ਸਥਿਤੀ
ਸੋਧੋਇਸ ਪਿੰਡ ਵਿੱਚ ਸਭ ਜਾਂਤਾ ਧਾਰਮਾਂ ਦੇ ਲੋਕ ਰਹਿੰਦੇ ਹਨ। ਇਥੇ ਅਨੁਸੂਚਿਤ ਜਾਤੀ ਦੀ ਗਿਣਤੀ 33.53 % ਦੇ ਲਗਭਗ ਹੈ। ਘਰਾਂ ਦੀ ਗਿਣਤੀ 491 ਹੈ।
ਪਿੰਡ ਵਿੱਚ ਮੁੱਖ ਥਾਵਾਂ
ਸੋਧੋਧਾਰਮਿਕ ਥਾਵਾਂ
ਸੋਧੋਪਿੰਡ ਵਿਚ ਦੋ ਗੁਰਦੁਆਰੇ ਅਤੇ ਕੁਝ ਹੋਰ ਧਾਰਮਿਕ ਸਥਾਨ ਹਨ।
ਇਤਿਹਾਸਿਕ ਥਾਵਾਂ
ਸੋਧੋਸਹਿਕਾਰੀ ਥਾਵਾਂ
ਸੋਧੋਪਿੰਡ ਵਿੱਚ ਆਂਗਨਵਾੜੀ ਸੈਂਟਰ, ਸਿਵਲ ਹਸਪਤਾਲ, ਪਸ਼ੂ ਡਿਸਪੈਂਸਰੀ, ਖੇਡ ਸਟੇਡੀਅਮ , ਹਾਈ ਸਕੂਲ ਹਨ।
ਪਿੰਡ ਵਿੱਚ ਖੇਡ ਗਤੀਵਿਧੀਆਂ
ਸੋਧੋਖੇਡ ਸਟੇਡੀਅਮ, ਸ਼ਿਵਾਲਿਕ ਯੂਥ ਕਲੱਬ, ਗੋਲਡਨ ਯੂਥ ਕਲੱਬ, ਗੁਰੂ ਰਵਿਦਾਸ ਕਲੱਬ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਕਰਦੇ ਹਨ।
ਪਿੰਡ ਵਿੱਚ ਸਮਾਰੋਹ
ਸੋਧੋਪਿੰਡ ਦੀਆ ਮੁੱਖ ਸਖਸ਼ੀਅਤਾਂ
ਸੋਧੋਨੌਜਵਾਨ ਮਨਪ੍ਰੀਤ ਸਿੰਘ ਮੰਨਾ ਨੇ ਫੌਜ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਕੇ ਰਾਸ਼ਟਰਪਤੀ ਪਾਸੋਂ ਕੀਰਤੀ ਚੱਕਰ ਸਾਲ 2007 ਵਿਚ ਪ੍ਰਾਪਤ ਕੀਤਾ। ਬਲਜਿੰਦਰ ਮਾਨ ਨੇ ਬਾਲ ਸਾਹਿਤ ਦੇ ਖੇਤਰ ਵਿਚ ਪੈੜ ਪਾ ਕੇ ‘‘ਨਿੱਕੀਆਂ-ਕਰੂੰਬਲਾਂ’’ ਬਾਲ ਰਸਾਲੇ ਨੂੰ ਚਰਚਿਤ ਕੀਤਾ ਹੈ।
ਫੋਟੋ ਗੈਲਰੀ
ਸੋਧੋਪਹੁੰਚ
ਸੋਧੋਇਹ ਪਿੰਡ ਜ਼ਿਲ੍ਹਾ ਮੁੱਖ ਦਫਤਰ ਤੋਂ 24 ਕਿਲੋਮੀਟਰ ਪੂਰਬ ਵੱਲ ਸਥਿਤ ਹੈ। ਅਤੇ ਪੰਜਾਬ ਦੀ ਰਾਜਧਾਨੀ ਤੋਂ 117 ਕਿਲੋਮੀਟਰ ਦੀ ਦੁਰੀ ਤੇ ਹੈ। ਇਸ ਦੇ ਨੇੜੇ ਦੇ ਪਿੰਡ ਚੰਦੇਲੀ, ਘੁਮੀਆਲਾ, ਕਾਹਰਪੁਰ, ਨੰਗਲ ਚੋਰਾਂ, ਮੈਲੀ ਹਨ।
ਹਵਾਲੇ
ਸੋਧੋ- ↑ "Mehmadwal". Retrieved 20 ਜੁਲਾਈ 2016.
- ↑ "Census2011". 2011. Retrieved 20 ਜੁਲਾਈ 2016.