ਮਾਹਿਲਪੁਰ ਕਸਬਾ, ਹੁਸ਼ਿਆਰਪੁਰ ਸ਼ਹਿਰ ਤੋਂ 22 ਕਿਲੋਮੀਟਰ ਅਤੇ ਦੱਖਣ ਵਾਲੇ ਪਾਸੇ ਗੜ੍ਹਸ਼ੰਕਰ ਤੋਂ 18 ਕਿਲੋਮੀਟਰ ਦੂਰੀ ‘ਤੇ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ਉੱਪਰ ਸਥਿਤ ਹੈ। ਆਮ ਕਰ ਕੇ ਇਸ ਕਸਬੇ ਦਾ ਨਾਂ ਮਾਹਿਲਪੁਰ ਬਾੜੀਆਂ ਲਿਆ ਜਾਂਦਾ ਹੈ। ਸਭ ਧਰਮਾਂ ਤੇ ਜਾਤਾਂ ਦੇ ਲੋਕਾਂ ਦਾ ਇਹ ਪਿੰਡ ਆਜ਼ਾਦੀ ਦੀ ਜੰਗ ਵਿੱਚ ਵੀ ਚਰਚਿਤ ਰਿਹਾ। ਇੱਥੋਂ ਦੇ ਗ਼ਦਰੀ ਬਾਬਾ ਹਰਜਾਪ ਸਿੰਘ ਨੇ ਪੰਜ ਹਜ਼ਾਰ ਕਿਲੋਮੀਟਰ ਦਾ ਔਖਾ ਪੈਂਡਾ ਤੈਅ ਕਰ ਕੇ ਆਜ਼ਾਦੀ ਦੀ ਜੋਤ ਨੂੰ ਦੂਰ-ਦੁਰੇਡੇ ਪਹੁੰਚਾਇਆ। ਇਹ ਵੀ ਕਿਹਾ ਜਾਂਦਾ ਹੈ ਕਿ ਬੈਂਸ ਬੰਸ ਦੇ ਵੱਡੇ-ਵਡੇਰਿਆਂ ਨੇ ਕੁਰੂਕਸ਼ੇਤਰ ਤੋਂ ਆ ਕੇ ਇਹ ਨਗਰ ਵਸਾਇਆ। ਪ੍ਰਿੰਸੀਪਲ ਹਰਭਜਨ ਸਿੰਘ, ਜਸਟਿਸ ਅਜੀਤ ਸਿੰਘ ਬੈਂਸ ਇਸ ਕਸਬੇ ਦੀਆਂ ਮਸ਼ਹੂਰ ਹਸਤੀਆਂ ਹਨ।

ਮਾਹਿਲਪੁਰ
ਸਮਾਂ ਖੇਤਰਯੂਟੀਸੀ+5:30

ਹਵਾਲੇ

ਸੋਧੋ

http://punjabitribuneonline.com/2011/07/%E0%A8%AE%E0%A8%BE%E0%A8%B9%E0%A8%BF%E0%A8%B2%E0%A8%AA%E0%A9%81%E0%A8%B0-%E0%A8%A6%E0%A8%BE-%E0%A8%87%E0%A8%A4%E0%A8%BF%E0%A8%B9%E0%A8%BE%E0%A8%B8%E0%A8%95-%E0%A8%AA%E0%A8%BF%E0%A8%9B%E0%A9%8B/