ਮਾਰਕ ਐਲਨ ਰੂਫ਼ਾਲੋ (ਜਨਮ ਨਵੰਬਰ 22, 1967) ਇੱਕ ਅਮਰੀਕੀ ਅਦਾਕਾਰ, ਫਿਲਮ ਨਿਰਮਾਤਾ ਅਤੇ ਸਮਾਜਿਕ ਕਾਰਕੁੰਨ ਹੈ। ਉਸਨੇ ਸੀਬੀਐਸ ਸਮਰ ਪਲੇਹਾਊਸ (1989) ਦੇ ਇੱਕ ਐਪੀਸੋਡ ਤੋਂ ਸਕ੍ਰੀਨ ਤੇ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ ਦਿਸ ਇਜ਼ ਆਰ ਯੂਥ (1996), 13 ਗੋਇੰਗ ਆਨ 30 (2004), ਜ਼ੋਡਿਕ (2007), ਵੱਟ ਡਜ਼'ਨਟ ਕਿਲ ਯੂ (2008) ਆਦਿ ਫਿਲਮਾਂ ਵਿੱਚ ਨਜ਼ਰ ਆਇਆ। ਉਸਨੇ ਨਾਓ ਯੂ ਸੀ ਮੀ-2 (2016) ਵਿੱਚ ਐਫਬੀਆਈ ਦੇ ਸਪੈਸ਼ਲ ਏਜੰਟ ਡਾਇਲਨ ਰੋਡੇਸ ਦੀ ਭੂਮਿਕਾ ਨਿਭਾਈ ਸੀ।

ਮਾਰਕ ਰੂਫ਼ਾਲੋ
2014 ਵਿੱਚ ਮਾਰਕ ਰੂਫ਼ਾਲੋ
ਜਨਮ
ਮਾਰਕ ਐਲਨ ਰੂਫ਼ਾਲੋ

(1967-11-22) ਨਵੰਬਰ 22, 1967 (ਉਮਰ 57)
ਕੇਨੋਸ਼ਾ, ਵਿਸਕੋਨਸਿਨ, ਅਮਰੀਕਾ
ਪੇਸ਼ਾਅਦਾਕਾਰ, ਫ਼ਿਲਮ ਨਿਰਮਾਤਾ, ਸਿਆਸੀ ਕਾਰਕੁੰਨ
ਸਰਗਰਮੀ ਦੇ ਸਾਲ1989–ਹੁਣ ਤੱਕ
ਰਾਜਨੀਤਿਕ ਦਲਡੈਮੋਕ੍ਰੇਟਿਕ
ਜੀਵਨ ਸਾਥੀ
ਸਨਰਾਈਜ਼ ਕੋਇਗਨੀ
(ਵਿ. 2000)
ਬੱਚੇ3

ਰੂਫ਼ਾਲੋ ਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਮਾਰਵਲ ਕਾਮਿਕ ਦੇ ਪਾਤਰ ਬਰੂਸ ਬੈਨਰ / ਹਲਕ ਦੀ ਭੂਮਿਕਾ ਨਿਭਾਉਣ 'ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ। ਫਿਰ ਉਸਨੇ ਦਿ ਅਵੈਂਜਰਸ (2012), ਆਇਰਨ ਮੈਨ-3 (2013), ਅਵੈਂਜਰਸ: ਦਿ ੲੇਜ ਆਫ ਅਲਟਰਾੱਨ (2015), ਥੋਰ: ਰੈਗਨਾਰੌਕ (2017) ਅਤੇ ਅਵੈਂਜਰਸ: ਇਨਫਨਿਟੀ ਵਾਰ (2018) ਵਿੱਚ ਕੰਮ ਕੀਤਾ।

ਮੁੱਢਲਾ ਜੀਵਨ

ਸੋਧੋ

ਰੂਫ਼ਾਲੋ ਦਾ ਜਨਮ ਕੇਨੋਸ਼ਾ, ਵਿਸਕੋਨਸਿਨ, ਅਮਰੀਕਾ ਵਿਖੇ ਹੋਇਆ ਸੀ। ਉਸਦੀ ਮਾਂ ਮੈਰੀ ਰੋਜ਼, ਨਾਈ ਅਤੇ ਅਤੇ ਉਸਦਾ ਪਿਤਾ, ਫਰੈਂਕ ਲਾਰੈਂਸ ਰੂਫ਼ਾਲੋ ਜੂਨੀਅਰ, ਇੱਕ ਪੇਂਟਰ ਦੇ ਤੌਰ ਤੇ ਕੰਮ ਕਰਦਾ ਸੀ।[1][2] ਉਸ ਦੀਆਂ ਦੋ ਭੈਣਾਂ ਤਾਨੀਆ ਅਤੇ ਨਿਕੋਲ, ਅਤੇ ਇੱਕ ਭਰਾ, ਸਕਾਟ (2008 ਵਿੱਚ ਦਿਹਾਂਤ) ਹੈ। ਰੂਫ਼ਾਲੋ ਨੇ ਵਰਜੀਨੀਆ ਬੀਚ ਦੇ ਫਸਟ ਕੋਲੋਨੀਅਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ।

ਨਿੱਜੀ ਜੀਵਨ

ਸੋਧੋ

ਸੰਨ੍ਹ 2000 ਵਿੱਚ ਰੂਫ਼ਾਲੋ ਦਾ ਵਿਆਹ ਸਨਰਾਈਜ਼ ਕੋਇਗਨੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ, ਕੀਨ (ਪੁੱਤਰ) ਅਤੇ ਬੈਲਾ ਅਤੇ ਓਡੇਟ (ਧੀਆਂ) ਹਨ।

ਹਵਾਲੇ

ਸੋਧੋ
  1. "Mark Ruffalo". Inside the Actors Studio. Season 13. Episode 6. March 19, 2007. Bravo.
  2. Radar, Dotson (May 9, 2004). "I Wouldn't Give Any Of It Back". Parade. Archived from the original on September 30, 2007. Retrieved September 20, 2007.